ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ ਗ਼ਰੀਬ ਕਲਿਆਣ ਰੋਜ਼ਗਾਰ ਅਭਿਯਾਨ ਦੇ ਦੌਰਾਨ 14,14,604 ਮਾਨਵ ਦਿਵਸ ਪੈਦਾ ਕੀਤੇ

Posted On: 04 AUG 2021 6:00PM by PIB Chandigarh

ਗ਼ਰੀਬ ਕਲਿਆਣ ਰੋਜ਼ਗਾਰ ਅਭਿਯਾਨ ਦਾ ਐਲਾਨ 20.06.2020 ਨੂੰ 125 ਦਿਨਾਂ ਲਈ ਯਾਨੀ 22.10.2020 ਤੱਕ ਕੀਤਾ ਗਿਆ ਸੀ। ਭਾਰਤੀ ਰੇਲਵੇ ਨੇ 6 ਰਾਜਾਂ ਵਿੱਚ ਗ਼ਰੀਬ ਕਲਿਆਣ ਰੋਜ਼ਗਾਰ ਅਭਿਯਾਨ ਦੇ ਅਧੀਨ ਚੱਲ ਰਹੇ ਬੁਨਿਆਦੀ ਢਾਂਚੇ ਦੇ 143 ਪ੍ਰੋਜੈਕਟਾਂ ਜਿਵੇਂ ਰੇਲਵੇ ਲਾਈਨ ਦੀ ਡਬਲਿੰਗ ਕਰਨਾ, ਰੇਲਵੇ ਲਾਈਨ ਦਾ ਬਿਜਲੀਕਰਨ, ਨਵੀਂ ਰੇਲਵੇ ਲਾਈਨ ਦਾ ਨਿਰਮਾਣ, ਬ੍ਰਿਜ/ਰੋਡ ਓਵਰ ਬ੍ਰਿਜ ਦਾ ਨਿਰਮਾਣ, ਸਿਗਨਲਿੰਗ ਕੰਮਾਂ ਆਦਿ ਦੀ ਪਛਾਣ ਕੀਤੀ ਹੈ। ਵੇਰਵੇ ਹੇਠ ਲਿਖੇ ਅਨੁਸਾਰ ਹਨ:

ਲੜੀ ਨੰਬਰ

ਰਾਜ

ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਗਿਣਤੀ

1

ਬਿਹਾਰ

36

2

ਝਾਰਖੰਡ

4

3

ਮੱਧ ਪ੍ਰਦੇਸ਼

28

4

ਓਡੀਸ਼ਾ

6

5

ਰਾਜਸਥਾਨ

16

6

ਉੱਤਰ ਪ੍ਰਦੇਸ਼

53

 

ਕੁੱਲ

143

 

ਉਪਰੋਕਤ ਰਾਜਾਂ ਵਿੱਚ ਗ਼ਰੀਬ ਕਲਿਆਣ ਰੋਜ਼ਗਾਰ ਅਭਿਯਾਨ ਦੇ ਦੌਰਾਨ ਭਾਰਤੀ ਰੇਲਵੇ ਨੇ 14,14,604 ਮਾਨਵ ਦਿਵਸ ਪੈਦਾ ਕੀਤੇ ਹਨ। ਵੇਰਵੇ ਹੇਠ ਲਿਖੇ ਅਨੁਸਾਰ ਹਨ:

ਲੜੀ ਨੰਬਰ

ਰਾਜ

ਪੈਦਾ ਕੀਤੇ ਮਾਨਵ ਦਿਵਸਾਂ ਦੀ ਗਿਣਤੀ

1

ਬਿਹਾਰ

3,95,527

2

ਝਾਰਖੰਡ

20,572

3

ਮੱਧ ਪ੍ਰਦੇਸ਼

2,05,415

4

ਓਡੀਸ਼ਾ

84,190

5

ਰਾਜਸਥਾਨ

1,96,521

6

ਉੱਤਰ ਪ੍ਰਦੇਸ਼

5,12,379

 

ਕੁੱਲ

14,14,604

 

ਇਹ ਜਾਣਕਾਰੀ ਰੇਲ, ਸੰਚਾਰ, ਇਲੈਕਟ੍ਰੌਨਿਕ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਨਵ ਨੇ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ।

****************

ਆਰਜੇ/ ਡੀਐੱਸ



(Release ID: 1742569) Visitor Counter : 111


Read this release in: English