ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਭਾਰਤ ਸਰਕਾਰ ਨੇ ਕੋਵਿਡ–19 ਨਾਲ ਸਬੰਧਤ ਖੋਜ ਲਈ ਸਾਇੰਸ ਬਜਟ ਰੱਖਿਆ
ਡੀਬੀਟੀ ਤੇ ਇਸ ਦੇ ਜਨਤਕ ਖੇਤਰ ਦੇ ਅਦਾਰੇ, ਬਾਇਓਟੈਕਨੋਲੋਜੀ ਇੰਡਸਟ੍ਰੀ ਰਿਸਰਚ ਅਸਿਸਟੈਂਸ ਕੌਂਸਲ (BIRAC) ਨੇ ਕੋਵਿਡ–19 ਖੋਜ ਤੇ ਉਤਪਾਦ ਵਿਕਾਸ ਲਈ 1,300 ਕਰੋੜ ਰੁਪਏ ਰੱਖੇ
ਵਿਗਿਆਨ ਤੇ ਟੈਕਨੋਲੋਜੀ ਵਿਭਾਗ (DST) ਨੇ ਕੋਵਿਡ–19 ਨਾਲ ਸਬੰਧਤ ਖੋਜ ਲਈ ਲਗਭਗ 200 ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ
Posted On:
03 AUG 2021 1:31PM by PIB Chandigarh
ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ); ਪੀਐੱਮਓ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਹੈ ਕਿ ਭਾਰਤ ਸਰਕਾਰ ਨੇ ਕੋਵਿਡ–19 ਨਾਲ ਸਬੰਧਤ ਖੋਜ ਲਈ ਸਾਇੰਸ ਬਜਟ ਰੱਖਿਆ ਹੈ। ਅੱਜ ਰਾਜ ਸਭਾ ’ਚ ਇੱਕ ਸੁਆਲ ਦੇ ਲਿਖਤੀ ਜੁਆਬ ’ਚ ਮੰਤਰੀ ਨੇ ਕਿਹਾ ਕਿ DBT ਅਤੇ ਇਸ ਦੇ ਜਨਤਕ ਖੇਤਰ ਦੇ ਅਦਾਰੇ, ‘ਬਾਇਓਟੈਕਨੋਲੋਜੀ ਇੰਡਸਟ੍ਰੀ ਰਿਸਰਚ ਅਸਿਸਟੈਂਸ ਕੌਂਸਲ’ (BIRAC) ਨੇ ਕੋਵਿਡ–19 ਖੋਜ ਤੇ ਉਤਪਾਦ ਵਿਕਾਸ ਲਈ ਲਗਭਗ 1,300 ਕਰੋੜ ਰੁਪਏ ਦੀ ਰਾਸ਼ੀ ਰੱਖੀ ਹੈ।
ਕੋਵਿਡ–19 ਨਾਲ ਨਿਪਟਣ ਲਈ ਦੇਸ਼ ਵਿੱਚ ਹੀ ਖੋਜ ਸਮਾਧਾਨਾਂ ਦੇ ਵਿਕਾਸ ਦੀ ਸੁਵਿਧਾ ਲਈ ਵਿਆਪਕ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਕੋਵਿਡ–19 ਰਿਸਰਚ ਕੰਸੌਰਸ਼ੀਅਮ (ਖੋਜ ਸਮੂਹ) ਅਧੀਨ ਕੋਵਿਡ–19 ਵੈਕਸੀਨਾਂ (17), ਡਾਇਓਗਨੌਸਟਿਕਸ (45), ਥੈਰਾਪਿਊਟਿਕਸ (22) ਅਤੇ ਬਾਇਓਮੈਡੀਕਲ ਇੰਟਰਵੈਂਸ਼ਨਜ਼ (23) ਦੇ ਵਿਸ਼ਾਗਤ ਖੇਤਰਾਂ ’ਚ 107 ਪ੍ਰੋਜੈਕਟਾਂ ਨੂੰ ਸਹਾਇਤਾ ਦਿੱਤੀ ਗਈ ਸੀ।
ਬਾਇਓਮੈਡੀਕਲ ਖੋਜ ਨੂੰ ਅਗਾਂਹ ਵਧਾਉਣ ਲਈ DBT ਨੇ ਪੰਜ ਕੋਵਿਡ–19 ਰੀਪੋਜ਼ਟਰੀਜ਼ ਦੀ ਸਹਾਇਤਾ ਕੀਤੀ ਹੈ। ਇਸ ਦੇ ਨਾਲ ਹੀ SARS-CoV-2 ਦੇ ਨਵੇਂ ਵੇਰੀਐਂਟਸ ਦੀ ਤਾਜ਼ਾ ਸਥਿਤੀ ਨੂੰ ਯਕੀਨੀ ਬਣਾਉਣ ਲਈ 28 ਖੇਤਰੀ ਸੀਕੁਐਂਸਿੰਗ ਲੈਬਜ਼ ਦਾ ਇੱਕ ਸਮੂਹ ‘ਇੰਡੀਅਨ SARS-CoV-2 ਜੀਨੌਮਿਕ ਕੰਸੌਰਸ਼ੀਅਮ’ (INSACOG) ਨੂੰ ਲਾਂਚ ਕੀਤਾ ਗਿਆ ਸੀ। ‘ਮਿਸ਼ਨ ਕੋਵਿਡ ਸੁਰੱਕਸ਼ਾ – ਦਿ ਇੰਡੀਅਨ ਕੋਵਿਡ–19 ਵੈਕਸੀਨ ਡਿਵੈਲਪਮੈਂਟ ਮਿਸ਼ਨ’ ਨੂੰ ਕੁੱਲ 900 ਕਰੋੜ ਰੁਪਏ ਦੀ ਲਾਗਤ ’ਤੇ ਲਾਗੂ ਕੀਤਾ ਜਾ ਰਿਹਾ ਹੈ। ਹਿਹ ਮਿਸ਼ਨ ਕੋਵਿਡ–19 ਵੈਕਸੀਨ ਉਮੀਦਵਾਰਾਂ (05), ਪਸ਼ੂ ਚੁਣੌਤੀ ਅਧਿਐਨ ਲਈ ਸੁਵਿਧਾਵਾਂ (03), ਇਮਿਊਨੋਜੈਨੀਸਿਟੀ ਐਸੇਜ਼ ਲਈ ਸੁਵਿਧਾਵਾਂ (03), ਕਲੀਨਿਕਲ ਪ੍ਰੀਖਣ ਸਥਾਨਾਂ (19) ਦੇ ਵਿਕਾਸ ਵਿੱਚ ਮਦਦ ਕਰ ਰਹੀ ਹੈ। ਇਸ ਦੇ ਨਾਲ ਹੀ ‘ਕੋਵੈਕਸੀਨ’ ਦਾ ਉਤਪਾਦਨ ਵਧਾਉਣ ’ਚ ਮਦਦ ਲਈ ਭਾਰਤ ਬਾਇਓਟੈੱਕ ਅਤੇ ਜਨਤਕ ਖੇਤਰ ਦੇ ਤਿੰਨ ਅਦਾਰਿਆਂ ਦੇ ਸੁਵਿਧਾ ਵਾਧੇ ਲਈ ਵੀ ਇਸ ਮਿਸ਼ਨ ਅਧੀਨ ਮਦਦ ਕੀਤੀ ਜਾ ਰਹੀ ਹੈ।
ਵਿਗਿਆਨ ਤੇ ਟੈਕਨੋਲੋਜੀ ਵਿਭਾਗ (DST) ਨੇ ਆਪਣੇ ਵਿਭਿੰਨ ਪ੍ਰੋਗਰਾਮਾਂ ਲਈ ਕੋਵਿਡ–19 ਨਾਲ ਸਬੰਧਤ ਖੋਜ ਲਈ ਲਗਭਗ 200 ਕਰੋੜ ਰੁਪਏ ਦੀ ਰਕਮ ਰਾਖਵੀਂ ਰੱਖੀ ਹੈ, ਖ਼ੁਦਮੁਖਤਿਆਰ ਸੰਸਥਾਨਾਂ ਤੇ ‘ਸਾਇੰਸ ਐਂਡ ਇੰਜੀਨੀਅਰਿੰਗ ਰਿਸਰਚ ਬੋਰਡ’ ਅਤੇ ‘ਟੈਕਨੋਲੋਜੀ ਡਿਵੈਲਪਮੈਂਟ ਬੋਰਡ’, ‘ਕੌਂਸਲ ਆੱਵ੍ ਸਾਇੰਟੀਫ਼ਿਕ ਐਂਡ ਇੰਡਸਟ੍ਰੀਅਲ ਰਿਸਰਚ’ (CSIR) ਜਿਹੀਆਂ ਵਿਧਾਨਕ ਇਕਾਈਆਂ ਨੇ ਕੋਵਿਡ–19 ਨਾਲ ਸਬੰਧਤ ਖੋਜ ਪ੍ਰੋਜੈਕਟ ਲਾਗੂ ਕਰਨ ਹਿਤ ਆਪਣੇ ਸਰਕਾਰੀ ਬਜਟ ਸਹਾਇਤਾ ਤੇ ਅੰਦਰੂਨੀ ਸਰੋਤਾਂ ਤੋਂ 10444.39 ਲੱਖ ਰੁਪਏ ਰੱਖੇ ਹਨ। ਬਾਇਓਟੈਕਨੋਲੋਜੀ ਵਿਭਾਗ (DBT) ਨੇ ‘ਬਾਇਓਟੈਕਨੋਲੋਜੀ ਰਿਸਰਚ ਐਂਡ ਡਿਵੈਲਪਮੈਂਟ’ ਅਤੇ ‘ਇੰਡਸਟ੍ਰੀਅਲ ਐਂਡ ਇੰਟ੍ਰੇਪ੍ਰੀਨਿਯੋਰਸ਼ਿਪ ਡਿਵੈਲਪਮੈਂਟ’ ਦੀਆਂ ਪ੍ਰਮੁੱਖ ਯੋਜਨਾਵਾਂ ਅਧੀਨ ਕੋਵਿਡ–19 ਨਾਲ ਸਬੰਧਤ ਖੋਜ ਗਤੀਵਿਧੀਆਂ ’ਚ ਮਦਦ ਕੀਤੀ ਹੈ।
<><><><><><>
ਐੱਸਐੱਨਸੀ/ਟੀਐੱਮ/ਆਰਆਰ
(Release ID: 1742093)
Visitor Counter : 169