ਭਾਰੀ ਉਦਯੋਗ ਮੰਤਰਾਲਾ
ਐੱਫ ਏ ਐੱਮ ਈ ਇੰਡੀਆ ਸਕੀਮ ਦੇ ਪੜਾਅ—II ਤਹਿਤ ਮੰਗ ਪ੍ਰੋਤਸਾਹਨ ਦੇ ਤੌਰ ਤੇ ਕਰੀਬ 278 ਕਰੋੜ ਰੁਪਏ ਨਾਲ 92,393 ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਲਈ ਸਹਿਯੋਗ ਦਿੱਤਾ ਗਿਆ ਹੈ
ਐੱਫ ਏ ਐੱਮ ਈ ਦੇ ਪੜਾਅ—II ਤਹਿਤ ਵੱਖ ਵੱਖ ਸੂਬਿਆਂ , ਸਿਟੀ ਟਰਾਂਸਪੋਰਟ ਅੰਡਰਟੇਕਿੰਗ ਲਈ 6,265 ਬਿਜਲੀ ਨਾਲ ਚੱਲਣ ਵਾਲੀਆਂ ਬੱਸਾਂ ਲਈ ਮਨਜ਼ੂਰੀ ਦਿੱਤੀ ਗਈ ਹੈ
Posted On:
03 AUG 2021 4:29PM by PIB Chandigarh
ਨੈਸ਼ਨਲ ਇਲੈਕਟ੍ਰਿਕ ਮੋਬਿਲਟੀ ਮਿਸ਼ਨ ਯੋਜਨਾ (ਐੱਨ ਈ ਐੱਮ ਐੱਮ ਪੀ) 2020 ਇੱਕ ਰਾਸ਼ਟਰੀ ਮਿਸ਼ਨ ਦਸਤਾਵੇਜ਼ ਹੈ । ਜੋ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਨੂੰ ਅਪਨਾਉਣ ਅਤੇ ਦੇਸ਼ ਵਿੱਚ ਉਹਨਾਂ ਦੇ ਨਿਰਮਾਣ ਲਈ ਢਾਂਚਾ ਅਤੇ ਦ੍ਰਿਸ਼ਟੀ ਮੁਹੱਈਆ ਕਰਦਾ ਹੈ । ਇਹ ਯੋਜਨਾ ਰਾਸ਼ਟਰੀ ਫਿਊਲ ਸੁਰੱਖਿਆ ਨੂੰ ਵਧਾਉਣ ਲਈ ਡਿਜ਼ਾਈਨ ਕੀਤੀ ਗਈ ਹੈ ਅਤੇ ਕਫਾਇਤੀ ਤੇ ਵਾਤਾਵਰਨ ਦੋਸਤਾਨਾ ਆਵਾਜਾਈ ਮੁਹੱਈਆ ਕਰਨ ਅਤੇ ਵਿਸ਼ਵੀ ਨਿਰਮਾਣ ਅਗਵਾਈ ਪ੍ਰਾਪਤ ਕਰਨ ਲਈ ਭਾਰਤੀ ਆਟੋਮੋਟਿਵ ਸਨਅਤ ਨੂੰ ਯੋਗ ਬਣਾਉਣ ਲਈ ਡਿਜ਼ਾਈਨ ਕੀਤੀ ਗਈ ਹੈ ।
ਐੱਨ ਈ ਐੱਮ ਐੱਮ ਪੀ 2020 ਦੇ ਹਿੱਸੇ ਵਜੋਂ ਭਾਰੀ ਉਦਯੋਗ ਮੰਤਰਾਲੇ ਨੇ 2015 ਵਿੱਚ ਇੱਕ ਸਕੀਮ ਬਣਾਈ ਹੈ ਜਿਸ ਦਾ ਨਾਂ ਫਾਸਟਰ ਐਡਾਪਸ਼ਨ ਅਤੇ ਮੈਨੂਫੈਕਚਰਿੰਗ ਆਫ (ਹਾਈਬ੍ਰਿਡ) ਅਤੇ ਭਾਰਤ ਵਿੱਚ ਬਿਜਲੀ ਨਾਲ ਚੱਲਣ ਵਾਲੀਆਂ ਵਾਹਨਾਂ (ਐੱਫ ਏ ਐੱਮ ਇੰਡੀਆ) ਸਕੀਮ ਹੈ । ਇਹ ਭਾਰਤ ਵਿੱਚ ਬਿਜਲੀ / ਹਾਈਬ੍ਰਿਡ ਵਾਹਨਾਂ ਨੂੰ ਅਪਨਾਉਣ ਲਈ ਉਤਸ਼ਾਹਿਤ ਕਰਨ ਲਈ ਬਣਾਈ ਗਈ ਹੈ । ਸਕੀਮ ਦਾ ਪਹਿਲਾ ਪੜਾਅ 31 ਮਾਰਚ 2019 ਤੱਕ ਉਪਲਬੱਧ ਸੀ ਅਤੇ ਇਸ ਲਈ 885 ਕਰੋੜ ਰੁਪਏ ਬਜਟ ਖਰਚਾ ਰੱਖਿਆ ਗਿਆ ਸੀ । ਸਕੀਮ ਦੇ ਪਹਿਲੇ ਪੜਾਅ ਵਿੱਚ 2.8 ਲੱਖ ਬਿਜਲੀ ਤੇ ਹਾਈਬ੍ਰਿਡ ਵਾਹਨਾਂ ਨੂੰ ਕਰੀਬ 359 ਕਰੋੜ ਰੁਪਏ ਦੇ ਕੁੱਲ ਮੰਗ ਪ੍ਰੋਤਸਾਹਨਾਂ ਨਾਲ ਸਹਾਇਤਾ ਕੀਤੀ ਗਈ ।
ਇਸ ਤੋਂ ਇਲਾਵਾ ਇਸ ਸਕੀਮ ਤਹਿਤ ਸੂਬਿਆਂ ਅਤੇ ਵੱਖ ਵੱਖ ਸ਼ਹਿਰਾਂ ਲਈ 425 ਬੱਸਾਂ ਦੀ ਤਾਇਨਾਤੀ ਨੂੰ ਮਨਜ਼ੂਰੀ ਦਿੱਤੀ ਗਈ । ਐੱਫ ਏ ਐੱਮ ਇੰਡੀਆ ਸਕੀਮ ਦੇ ਪਹਿਲੇ ਪੜਾਅ ਤਹਿਤ 427 ਚਾਰਜਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ । ਐੱਫ ਏ ਐੱਮ ਈ ਸਕੀਮ ਤਹਿਤ ਬਿਜਲੀ ਦੀਆਂ ਵਾਹਨਾਂ ਲਈ ਦੇਸ਼ ਵਿੱਚ ਸੰਚਾਲਿਤ ਚਾਰਜਿੰਗ ਸਟੇਸ਼ਨਾਂ ਦਾ ਵੇਰਵਾ ਅਨੈਕਸਚਰ ਇੱਕ ਵਿੱਚ ਦਿੱਤਾ ਗਿਆ ਹੈ ।
ਇਸ ਤੋਂ ਅੱਗੇ ਬਿਜਲੀ ਮੰਤਰਾਲੇ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਅਧਾਰ ਤੇ ਐਨਰਜੀ ਐਫੀਸੀਐਂਸੀ ਸਰਵਿਸਿਸ ਲਿਮਟਿਡ (ਈ ਈ ਐੱਸ ਐੱਲ) "ਪਾਵਰ ਗ੍ਰਿਡ ਕਾਰਪੋਰੇਸ਼ਨ ਲਿਮਟਿਡ" ( ਪੀ ਜੀ ਸੀ ਆਈ ਐੱਲ) ਅਤੇ ਐੱਨ ਟੀ ਪੀ ਸੀ ਲਿਮਟਿਡ ਦੁਆਰਾ ਲਗਾਏ ਗਏ ਜਨਤਕ ਚਾਰਜਿੰਗ ਸਟੇਸ਼ਨਾਂ ਦਾ ਸੂਬਾਵਾਰ ਵੇਰਵਾ ਅਨੈਕਸਚਰ ਦੋ ਵਿੱਚ ਨਥੀ ਹੈ ।
ਐੱਫ ਏ ਐੱਮ ਇੰਡੀਆ ਸਕੀਮ ਦੇ ਪਹਿਲੇ ਪੜਾਅ ਦੌਰਾਨ ਪ੍ਰਾਪਤ ਤਜ਼ਰਬੇ ਅਤੇ ਉਸ ਦੇ ਨਤੀਜਿਆਂ ਤੇ ਅਧਾਰਿਤ ਅਤੇ ਸਾਰੇ ਭਾਗੀਦਾਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਜਿਸ ਵਿੱਚ ਸਨਅਤ ਅਤੇ ਸਨਅਤ ਅਧਾਰਿਤ ਐਸੋਸੀਏਸ਼ਨਾਂ ਵੀ ਸ਼ਾਮਲ ਹਨ । ਸਰਕਾਰ ਨੇ ਐੱਫ ਏ ਐੱਮ ਈ ਸਕੀਮ ਦੇ ਦੂਜੇ ਪੜਾਅ ਨੂੰ ਅਪ੍ਰੈਲ 01,2019 ਤੋਂ 3 ਸਾਲਾਂ ਲਈ ਨੋਟੀਫਾਈ ਕੀਤਾ ਹੈ ਅਤੇ ਇਸ ਲਈ 10,000 ਕਰੋੜ ਰੁਪਏ ਦੀ ਕੁਲ ਬਜਟ ਸਹਾਇਤਾ ਰੱਖੀ ਗਈ ਹੈ । ਇਹ ਪੜਾਅ ਮੁੱਖ ਤੌਰ ਤੇ ਜਨਤਕ ਅਤੇ ਸਾਂਝੀ ਢੋਆ ਢੁਆਈ ਦੇ ਬਿਜਲੀਕਰਣ ਦੀ ਸਹਾਇਤਾ ਲਈ ਕੇਂਦਰਿਤ ਹੈ ਅਤੇ ਮੰਗ ਪ੍ਰੋਤਸਾਹਨ ਰਾਹੀਂ 7,090 ਈ—ਬੱਸਾਂ , 5 ਲੱਖ ਈ—ਤਿੰਨ ਪਹੀਆ ਵਾਹਨ , 55,000 ਚਾਰ ਪਹੀਆ ਮੁਸਾਫਰ ਕਾਰਾਂ ਅਤੇ 10 ਲੱਖ ਈ—ਦੋ ਪਹੀਆ ਵਾਹਨ ਦੀ ਸਹਾਇਤਾ ਦਾ ਉਦੇਸ਼ ਹੈ । ਇਸ ਤੋਂ ਇਲਾਵਾ ਇਸ ਸਕੀਮ ਤਹਿਤ ਚਾਰਜਿੰਗ ਬੁਨਿਆਦੀ ਢਾਂਚਾ ਕਾਇਮ ਕਰਨ ਲਈ ਵੀ ਸਹਾਇਤਾ ਕੀਤੀ ਜਾਂਦੀ ਹੈ ।
ਐੱਫ ਏ ਐੱਮ ਈ ਇੰਡੀਆ ਸਕੀਮ ਦੇ ਪੜਾਅ—II ਤਹਿਤ ਮੰਗ ਪ੍ਰੋਤਸਾਹਨ ਦੇ ਤੌਰ ਤੇ ਕਰੀਬ 278 ਕਰੋੜ ਰੁਪਏ ਨਾਲ 92,393 ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਲਈ 19—07—2021 ਤੱਕ ਸਹਿਯੋਗ ਦਿੱਤਾ ਗਿਆ ਹੈ । ਇਸ ਤੋਂ ਅੱਗੇ ਸਕੀਮ ਦੇ ਪੜਾਅ—II ਤਹਿਤ ਵੱਖ ਵੱਖ ਸੂਬਿਆਂ ਅਤੇ ਸ਼ਹਿਰਾਂ ਦੀਆਂ ਟਰਾਂਸਪੋਰਟ ਅੰਡਰਟੇਕਿੰਗਸ ਲਈ 6,265 ਬਿਜਲੀ ਨਾਲ ਚੱਲਣ ਵਾਲੀਆਂ ਬੱਸਾਂ ਦੀ ਮਨਜ਼ੂਰੀ ਦਿੱਤੀ ਗਈ ਹੈ । ਮੰਤਰਾਲੇ ਨੇ ਐੱਫ ਏ ਐੱਮ ਇੰਡੀਆ (ਹਾਈਬ੍ਰਿਡ ਨਿਰਮਾਣ ਅਤੇ ਭਾਰਤ ਵਿੱਚ ਬਿਜਲੀ ਨਾਲ ਚੱਲਣ ਵਾਲੀਆਂ ਵਾਹਨਾਂ ਨੂੰ ਤੇਜ਼ੀ ਨਾਲ ਅਪਣਾਉਣਾ) ਸਕੀਮ ਦੇ ਦੂਜੇ ਪੜਾਅ ਤਹਿਤ 25 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 68 ਸ਼ਹਿਰਾਂ ਵਿੱਚ ਕਰੀਬ 500 ਕਰੋੜ ਰੁਪਏ ਦੀ ਰਾਸ਼ੀ ਨਾਲ 2,877 ਬਿਜਲੀ ਵਾਹਨਾਂ ਲਈ ਚਾਰਜਿੰਗ ਸਟੇਸ਼ਨਾਂ ਨੂੰ ਪ੍ਰਵਾਨਗੀ ਦਿੱਤੀ ਹੈ ।
ANNEXURE-I
Details of Charging Stations installed (As on 06-07-2021)
City
|
Charging Stations
|
Highway
|
Charging Stations
|
Chandigarh
|
48
|
Delhi -Chandigarh
|
24
|
Delhi
|
94
|
Mum-Pune
|
15
|
Rajasthan
|
49
|
Delhi- Jaipur- Agra
|
29
|
Karnataka
|
45
|
Jaipur-Delhi Highway
|
9
|
Jharkhand
|
29
|
|
|
Goa
|
17
|
|
|
Telangana
|
50
|
|
|
Uttar Pradesh
|
11
|
|
|
Himachal Pradesh
|
7
|
|
|
Total
|
350
|
|
77
|
*****
ANNEXURE-II
Details of Public Charging Stations installed by CPSUs under Ministry of Power
EESL
|
NTPC
|
PGCIL
|
State
|
No. of PCS installed
|
State
|
No. of PCS installed
|
State
|
No. of PCS installed
|
Chhattisgarh
|
2
|
Haryana
|
4
|
Gujarat
|
2
|
Delhi
|
73
|
Uttar Pradesh
|
16
|
Karnataka
|
2
|
Goa
|
1
|
Delhi
|
42
|
Delhi
|
4
|
Gujarat
|
0
|
Madhya Pradesh
|
12
|
Haryana
|
1
|
Haryana
|
2
|
Andhra Pradesh
|
2
|
Telangana
|
6
|
Karnataka
|
1
|
Telangana
|
2
|
Kerala
|
2
|
Kerala
|
7
|
Tamil Nadu
|
8
|
-
|
-
|
Maharashtra
|
2
|
Kerala
|
2
|
-
|
-
|
Tamil Nadu
|
20
|
Gujarat
|
4
|
-
|
-
|
Uttar Pradesh
|
21
|
Karnataka
|
8
|
-
|
-
|
West Bengal
|
18
|
-
|
-
|
-
|
-
|
Total
|
147
|
|
100
|
|
17
|
ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਭਾਰੀ ਉਦਯੋਗ ਬਾਰੇ ਰਾਜ ਮੰਤਰੀ ਸ਼੍ਰੀ ਕ੍ਰਿਸ਼ਨ ਪਾਲ ਗੁਰਜਰ ਨੇ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ।
******************
ਡੀ ਜੇ ਐੱਨ / ਟੀ ਐੱਫ ਕੇ
(Release ID: 1742026)
Visitor Counter : 151