ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ

ਮੈਗਾ ਫੂਡ ਪਾਰਕ (ਐਮਐਫਪੀ) ਸਕੀਮ ਨਾਲ ਜੁੜੇ ਮੁੱਦੇ

Posted On: 03 AUG 2021 1:18PM by PIB Chandigarh

ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ (ਐਮਓਐਫਪੀਆਈ) ਮੈਗਾ ਫੂਡ ਪਾਰਕ (ਐਮਐਫਪੀ) ਯੋਜਨਾ ਨੂੰ ਲਾਗੂ ਕਰ ਰਿਹਾ ਹੈ ਤਾਂ ਜੋ ਫੂਡ ਪ੍ਰੋਸੈਸਿੰਗ ਉਦਯੋਗਾਂ ਨੂੰ ਵੈਲਯੂ ਚੇਨ ਦੇ ਨਾਲ ਖੇਤ ਤੋਂ ਬਾਜ਼ਾਰ ਤੱਕ ਆਧੁਨਿਕ ਬੁਨਿਆਦੀ ਢਾਂਚਾ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਮੰਤਰਾਲਾ ਦੇਸ਼ ਵਿੱਚ ਮੈਗਾ ਫੂਡ ਪਾਰਕਾਂ ਦੀ ਸਥਾਪਨਾ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ। ਪ੍ਰਸਤਾਵ ਐਕਸਪ੍ਰੈਸ਼ਨ ਆਫ ਇੰਟਰਸਟ (ਈਓਆਈ) ਰਾਹੀਂ ਮੰਗੇ ਜਾਂਦੇ ਹਨ ਜੋ ਕਿ ਯੋਜਨਾ ਲਈ ਲਾਗੂ ਦਿਸ਼ਾ ਨਿਰਦੇਸ਼ਾਂ ਦੇ ਅਧੀਨ ਨਿਰਧਾਰਤ ਮਾਪਦੰਡ ਦੇ ਅਨੁਸਾਰ ਮੈਰਿਟ ਦੇ ਅਧਾਰ ਤੇ ਮੰਜ਼ੂਰ ਕੀਤੇ ਜਾਂਦੇ ਹਨ।

ਇਸ ਸਕੀਮ ਦਾ ਉਦੇਸ਼ ਇੱਕ ਪ੍ਰਭਾਵਸ਼ਾਲੀ ਸਪਲਾਈ ਚੇਨ ਰਾਹੀਂ ਸਮਰਥਤ ਇੱਕ ਮਜ਼ਬੂਤ ਫੂਡ ਪ੍ਰੋਸੈਸਿੰਗ ਉਦਯੋਗ ਦੀ ਸਥਾਪਨਾ ਦੀ ਸਹੂਲਤ ਪ੍ਰਦਾਨ ਕਰਨਾ ਹੈ, ਜਿਸ ਵਿੱਚ ਕੁਲੈਕਸ਼ਨ ਕੇਂਦਰ, ਪ੍ਰਾਇਮਰੀ ਪ੍ਰੋਸੈਸਿੰਗ ਕੇਂਦਰ ਅਤੇ ਕੋਲਡ ਚੇਨ ਬੁਨਿਆਦੀ ਢਾਂਚਾ ਸ਼ਾਮਲ ਹੋ ਸਕਦਾ ਹੈ। ਫੂਡ ਪ੍ਰੋਸੈਸਿੰਗ ਯੂਨਿਟਸ ਜਰੂਰਤ ਦੇ ਆਧਾਰ ਤੇ ਸਾਂਝੇ ਬੁਨਿਆਦੀ ਢਾਂਚੇ ਨਾਲ ਇੱਕ ਕੇਂਦਰੀ ਪ੍ਰੋਸੈਸਿੰਗ ਸੈਂਟਰ (ਸੀਪੀਸੀ) ਵਿੱਚ ਸਥਾਪਤ ਕੀਤੇ ਗਏ ਹਨ। ਜਿਵੇਂ ਕਿ ;

(i) ਬੁਨਿਆਦੀ ਯੋਗਕਾਰਕ ਬੁਨਿਆਦੀ ਢਾਂਚਾ, ਜਿਵੇਂ ਵਿਕਸਤ ਜ਼ਮੀਨ/ਪਲਾਟ, ਸੜਕਾਂ, ਨਿਕਾਸੀ, ਪਾਣੀ ਦੀ ਸਪਲਾਈ, ਬਿਜਲੀ, ਪ੍ਰਦੂਸ਼ਿਤ ਟਰੀਟਮੈਂਟ ਪਲਾਂਟ ਆਦਿ; (ii) ਆਮ ਪ੍ਰੋਸੈਸਿੰਗ ਅਤੇ ਸੰਭਾਲ ਦਾ ਬੁਨਿਆਦੀ ਢਾਂਚਾ, ਜਿਵੇਂ ਵੇਅਰਹਾਉਸ, ਕੋਲਡ ਸਟੋਰੇਜ, ਡੀਪ ਫ੍ਰੀਜ਼ਰ, ਪ੍ਰਯੋਗਸ਼ਾਲਾ, ਆਮ ਫੂਡ ਪ੍ਰੋਸੈਸਿੰਗ ਲਾਈਨ, ਪੈਕੇਜਿੰਗ ਲਾਈਨ ਆਦਿ; (iii) ਗੈਰ-ਮੁੱਖ ਬੁਨਿਆਦੀ ਢਾਂਚਾ ਜਿਵੇਂ ਕਿ ਆਮ ਸਹਾਇਤਾ ਸਹੂਲਤਾਂ ਜਿਵੇਂ ਕਿ ਪ੍ਰਬੰਧਕੀ ਇਮਾਰਤ, ਕੰਟੀਨ, ਵਰਕਰਜ਼ ਹੋਸਟਲ, ਵਪਾਰ ਸਹੂਲਤ ਕੇਂਦਰ ਆਦਿ ਅਤੇ (iv) ਸੂਖਮ ਅਤੇ ਛੋਟੇ ਉੱਦਮਾਂ (ਐਮਐਸਈਜ) ਲਈ ਪਲੱਗ ਅਤੇ ਪਲੇ ਸਹੂਲਤਾਂ ਦੇ ਹਿੱਸੇ ਵਜੋਂ ਮਿਆਰੀ ਫੈਕਟਰੀ ਸ਼ੈਡ।

ਇਹਨਾਂ ਕਾਰਨਾਂ ਕਰਕੇ, ਪਾਰਕ ਦੇ ਅੰਦਰ ਵਿਕਸਤ ਜ਼ਮੀਨ ਦੀ ਲਾਗਤ ਪਾਰਕ ਦੇ ਬਾਹਰ ਅਵਿਕਸਿਤ ਜ਼ਮੀਨ ਨਾਲੋਂ ਵੱਧ ਹੋ ਸਕਦੀ ਹੈ। ਹਾਲਾਂਕਿ ਇਹ ਸਹੂਲਤਾਂ ਐੱਮਐੱਫਪੀਜ ਵਿੱਚ ਨਵੀਆਂ ਇਕਾਈਆਂ ਨੂੰ ਤੇਜੀ ਨਾਲ ਕਾਰਜਸ਼ੀਲਤਾ ਦੇ ਯੁਗ ਬਣਾਉਂਦੀਆਂ ਹਨ, ਉਨ੍ਹਾਂ ਦੇ ਸੰਚਾਲਨ ਦੀ ਲਾਗਤ ਨੂੰ ਘਟਾਉਂਦੀਆਂ ਹਨ ਅਤੇ ਪਾਰਕ ਅੰਦਰ ਜਰੂਰੀ ਸਹੂਲਤਾਂ ਤਕ ਪਹੁੰਚ ਉਪਲਬਧ ਕਰਵਾਉਂਦੀਆਂ ਹਨ। ਇਸ ਤੋਂ ਇਲਾਵਾ, ਐਮਐਸਈਜ ਵਰਗੇ ਲਾਗਤ ਸੰਵੇਦਨਸ਼ੀਲ ਛੋਟੇ ਨਿਰਮਾਤਾਵਾਂ ਲਈ, ਐਮਐਫਪੀ ਪਲੱਗ ਅਤੇ ਪਲੇ ਸਹੂਲਤ ਦੇ ਹਿੱਸੇ ਵਜੋਂ ਵਰਤੋਂ ਲਈ ਤਿਆਰ ਫੈਕਟਰੀ ਸ਼ੈੱਡ ਮੁਹੱਈਆ ਕਰਵਾਉਂਦਾ ਹੈ।

ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਨੇ ਪ੍ਰਵਾਨਤ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਲਈ ਕਈ ਉਪਾਅ ਕੀਤੇ ਹਨ ਜਿਵੇਂ ਕਿ-

(i)ਪ੍ਰੋਜੈਕਟ ਨੂੰ ਲਾਗੂ ਕਰਨ ਵਿੱਚ ਆਉਣ ਵਾਲੀਆਂ ਅੜਚਣਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਲਈ ਪ੍ਰਮੋਟਰਾਂ ਨਾਲ ਨਿਯਮਤ ਸਮੀਖਿਆ ਮੀਟਿੰਗਾਂ ਦਾ ਆਯੋਜਨ ਕਰਨਾ;

(ii) ਸੰਬੰਧਤ ਅਥਾਰਟੀ ਤੋਂ ਲੋੜੀਂਦੀਆਂ ਕਨੂੰਨੀ ਮਨਜ਼ੂਰੀਆਂ ਪ੍ਰਾਪਤ ਕਰਨ ਵਿੱਚ ਪ੍ਰਮੋਟਰਾਂ ਦੀ ਸਹਾਇਤਾ ਕਰਨੀ;

(iii) ਪ੍ਰੋਜੈਕਟ ਨੂੰ ਲਾਗੂ ਕਰਨ ਦੀ ਸਹੂਲਤ ਲਈ ਯੋਜਨਾ ਦਿਸ਼ਾ ਨਿਰਦੇਸ਼ਾਂ ਦੇ ਪ੍ਰਬੰਧਾਂ ਵਿੱਚ ਸੋਧ ਕਰਨੀ;

(iv) ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ਨੂੰ ਉਪ ਯੋਜਨਾ ਦੇ ਰੂਪ ਵਿੱਚ ਫੂਡ ਪ੍ਰੋਸੈਸਿੰਗ ਅਤੇ ਸੰਭਾਲ ਸਮਰੱਥਾਵਾਂ ਦੇ ਨਿਰਮਾਣ/ਵਿਸਥਾਰ ਦੀ ਯੋਜਨਾ ਨੂੰ ਲਾਗੂ ਕਰਨਾ ਜੋ ਮੈਗਾ ਫੂਡ ਪਾਰਕਾਂ ਵਿੱਚ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਤ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ;

(v) ਪਾਰਕ ਵਿੱਚ ਫੂਡ ਪ੍ਰੋਸੈਸਿੰਗ ਯੂਨਿਟਾਂ ਦੀ ਸਥਾਪਨਾ ਲਈ ਯੋਜਨਾਵਾਂ ਦੇ ਅਧੀਨ ਉਪਲਬਧ ਲਾਭਾਂ ਬਾਰੇ ਜਾਗਰੂਕਤਾ ਪੈਦਾ ਕਰਨਾ।

ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ, ਸ਼੍ਰੀ ਪ੍ਰਹਲਾਦ ਸਿੰਘ ਪਟੇਲ ਵੱਲੋਂ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ ਗਈ।

--------------------------------

ਐੱਸ ਐੱਨ ਸੀ/ਟੀ ਐੱਮ /ਆਰ ਆਰ


(Release ID: 1741958)
Read this release in: English , Telugu