ਵਿੱਤ ਮੰਤਰਾਲਾ

ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀ ਐੱਮ ਐੱਮ ਵਾਈ) ਤਹਿਤ 2015 ਤੋਂ ਹੁਣ ਤੱਕ 15.52 ਲੱਖ ਕਰੋੜ ਰੁਪਏ ਦੇ 49.55 ਕਰੋੜ ਕਰਜ਼ੇ ਉੱਦਮੀਆਂ ਨੇ ਲਏ ਹਨ


5.20 ਲੱਖ ਕਰੋੜ ਦੇ 6.80 ਕਰੋੜ ਤੋਂ ਵੱਧ ਕਰਜ਼ੇ ਨਵੇਂ ਉੱਦਮੀਆਂ / ਖਾਤਿਆਂ ਵਿੱਚ ਦਿੱਤੇ ਗਏ ਹਨ

Posted On: 02 AUG 2021 6:54PM by PIB Chandigarh

ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀ ਐੱਮ ਐੱਮ ਵਾਈ) ਅਤੇ ਸਟੈਂਡ ਬਾਈ ਇੰਡੀਆ ਸਕੀਮ (ਐੱਸ ਯੂ ਪੀ ਆਈ) ਫਲੈਗਸਿ਼ੱਪ ਸਕੀਮਸ ਨੂੰ ਮਾਲੀ ਸੇਵਾਵਾਂ ਵਿਭਾਗ ਉੱਦਮੀਆਂ ਨੂੰ ਕਰਜ਼ੇ ਦੇਣ ਲਈ ਲਾਗੂ ਕਰਦਾ ਹੈ । ਇਹ ਜਾਣਕਾਰੀ ਕੇਂਦਰੀ ਵਿੱਤ ਰਾਜ ਮੰਤਰੀ ਡਾਕਟਰ ਭਾਗਵਤ ਕਿਸ਼ਨਰਾਓ ਕਰਾਡ ਨੇ ਅੱਜ ਲੋਕ ਸਭਾ ਵਿੱਚ ਲਿਖਤੀ ਰੂਪ ਵਿੱਚ ਦਿੱਤੀ ਹੈ ।
ਪੀ ਐੱਮ ਐੱਮ ਵਾਈ ਤਹਿਤ ਕਰਜ਼ਾ ਦੇਣ ਵਾਲੀਆਂ ਮੈਂਬਰ ਸੰਸਥਾਵਾਂ ਦੁਆਰਾ 10 ਲੱਖ ਰੁਪਏ ਤੱਕ ਸੰਸਥਾਗਤ ਕਰਜ਼ੇ ਨਵੇਂ ਉੱਦਮਾਂ ਸਮੇਤ ਸੂਖਮ / ਛੋਟੇ ਕਾਰੋਬਾਰੀ ਇਕਾਈਆਂ ਦੀਆਂ ਉੱਦਮੀ ਗਤੀਵਿਧੀਆਂ ਲਈ ਦਿੱਤਾ ਜਾਂਦਾ ਹੈ । ਜੋ ਆਮਦਨ ਜਨਰੇਟਿੰਗ ਗਤੀਵਿਧੀਆਂ ਪੈਦਾ ਕਰਨ ਵਿੱਚ ਖੇਤਰਾਂ ਜਿਵੇਂ ਨਿਰਮਾਣ , ਵਪਾਰ , ਸੇਵਾਵਾਂ ਅਤੇ ਖੇਤੀਬਾੜੀ ਨਾਲ ਸੰਬੰਧਿਤ ਗਤੀਵਿਧੀਆਂ ਲਈ ਮਦਦਗਾਰ ਹੈ । ਸਰਕਾਰ ਪੀ ਐੱਮ ਐੱਮ ਵਾਈ ਤਹਿਤ ਪ੍ਰਵਾਨਿਤ ਰਾਸ਼ੀ ਬਾਰੇ ਸਰਕਾਰੀ ਟੀਚੇ ਐੱਮ ਐੱਲ ਆਈਜ਼ ਨੂੰ ਐਲੋਕੇਟ ਕਰਦੀ ਹੈ । ਜਾਰੀ ਮਾਲੀ ਸਾਲ ਲਈ ਐੱਮ ਐੱਲ ਆਈਜ਼ ਲਈ 3.00 ਲੱਖ ਕਰੋੜ ਦੀ ਮਨਜ਼ੂਰ ਦਾ ਟੀਚਾ ਮਿੱਥਿਆ ਗਿਆ ਹੈ ।
ਮੰਤਰੀ ਨੇ ਮੁਦਰਾ ਪੋਰਟਲ ਤੇ ਕਰਜ਼ਾ ਦੇਣ ਵਾਲੀਆਂ ਸੰਸਥਾਵਾ ਵੱਲੋਂ ਅਪਲੋਡ ਡਾਟੇ ਅਨੁਸਾਰ ਦੱਸਿਆ ਕਿ 31—03—2021 ਤੱਕ ਦੇਸ਼ ਭਰ ਵਿੱਚ ਪੀ ਐੱਮ ਐੱਮ ਵਾਈ ਤਹਿਤ 15.52 ਲੱਖ ਕਰੋੜ ਰੁਪਏ ਦੇ 29.55 ਕਰੋੜ ਤੋਂ ਵੱਧ ਦੇ ਕਰਜਿ਼ਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ । ਇਹ ਕਰਜ਼ੇ ਅਪ੍ਰੈਲ 2015 ਵਿੱਚ ਸਕੀਮ ਲਾਗੂ ਹੋਣ ਤੋਂ ਹੁਣ ਤੱਕ ਦਿੱਤੇ ਗਏ ਹਨ । ਇਹਨਾਂ ਵਿੱਚੋਂ ਨਵੇਂ ਉੱਦਮੀਆਂ / ਖਾਤਿਆਂ ਵਿੱਚ 5.20 ਲੱਖ ਕਰੋੜ ਰੁਪਏ ਦੇ 6.80 ਕਰੋੜ ਤੋਂ ਵੱਧ ਕਰਜ਼ੇ ਦਿੱਤੇ ਗਏ ਹਨ ।
ਸਟੈਂਡਅੱਪ ਇੰਡੀਆ (ਐੱਸ ਯੂ ਪੀ ਆਈ) ਸਕੀਮ ਦੇ ਵੇਰਵੇ ਦਿੰਦਿਆਂ ਮੰਤਰੀ ਨੇ ਕਿਹਾ ਕਿ ਇਹ ਘੱਟੋ ਘੱਟ ਇੱਕ ਅਨੁਸੂਚਿਤ ਜਾਤੀ / ਅਨੁਸੂਚਿਤ ਕਬੀਲੇ ਦੇ ਕਰਜ਼ਾ ਧਾਰਕ ਅਤੇ ਘੱਟੋ ਘੱਟ ਇੱਕ ਮਹਿਲਾ ਕਰਜ਼ਾ ਧਾਰਕ ਨੂੰ ਅਨੁਸੂਚਿਤ ਵਪਾਰਕ ਬੈਂਕਾਂ ਦੀ ਪ੍ਰਤੀ ਬਰਾਂਚ ਤੋਂ 10 ਲੱਖ ਅਤੇ ਇੱਕ ਕਰੋੜ ਵਿਚਾਲੇ ਕਰਜ਼ੇ ਦੀ ਸਹੂਲਤ ਦਿੰਦੀ ਹੈ । ਇਹ ਕਰਜ਼ਾ ਖੇਤੀ ਨਾਲ ਸੰਬੰਧਿਤ ਗਤੀਵਿਧੀਆਂ ਸੇਵਾਵਾਂ ਖੇਤਰ ਜਾਂ ਨਿਰਮਾਣ ਵਪਾਰ ਦੇ ਹਰੇ ਉੱਦਮਾਂ ਨੂੰ ਸਥਾਪਿਤ ਕਰਨ ਲਈ ਦਿੱਤਾ ਜਾਂਦਾ ਹੈ ।
ਮੰਤਰੀ ਨੇ ਦੱਸਿਆ ਕਿ ਬੈਂਕ ਅਨੁਸਾਰ (ਜਨਤਕ ਖੇਤਰ ਬੈਂਕਾਂ) ਦੁਆਰਾ ਪਿਛਲੇ ਤਿੰਨ ਸਾਲਾਂ ਵਿੱਚ ਹਰੇਕ ਬੈਂਕ ਦੁਆਰਾ ਨਵੇਂ ਉੱਦਮੀਆਂ ਨੂੰ ਮਨਜ਼ੂਰ ਕੀਤੇ ਕਰਜਿ਼ਆਂ ਦੀ ਗਿਣਤੀ ਦੇ ਵੇਰਵੇ ਅਤੇ ਮੌਜੂਦਾ ਸਾਲ ਵਿੱਚ ਪੀ ਐੱਮ ਐੱਮ ਵਾਈ ਅਤੇ ਐੱਸ ਯੂ ਪੀ ਆਈ ਦੇ ਵੇਰਵੇ ਕ੍ਰਮਵਾਰ ਅਨੈਕਸਚਰ ਇੱਕ https://static.pib.gov.in/WriteReadData/specificdocs/documents/2021/aug/doc20218221.pdf

ਅਤੇ ਅਨੈਕਸਚਰ ਦੋ https://static.pib.gov.in/WriteReadData/specificdocs/documents/2021/aug/doc20218241.pdf

ਵਿੱਚ ਰੱਖੇ ਗਏ ਹਨ ।
ਮੰਤਰੀ ਨੇ ਦੱਸਿਆ ਕਿ ਸਰਕਾਰ ਪੀ ਐੱਮ ਐੱਮ ਵਾਈ ਅਤੇ ਐੱਸ ਯੂ ਪੀ ਆਈ ਨੂੰ ਲਾਗੂ ਕਰਨ ਦੇ ਸੰਬੰਧ ਵਿੱਚ ਸਮੇਂ ਸਮੇਂ ਤੇ ਪ੍ਰਾਪਤ ਹੋਈਆਂ ਸਿ਼ਕਾਇਤਾਂ ਤੇ ਉਪਾਅ ਕਰਦੀ ਹੈ । ਇਸ ਵਿੱਚ ਫੰਡਾਂ ਨੂੰ ਨਾ ਜਾਰੀ ਕਰਨ ਅਤੇ ਕਰਜ਼ਾ ਅਰਜ਼ੀਆਂ ਨੂੰ ਮੋੜਨ ਸਮੇਤ ਬੈਂਕਾਂ ਨਾਲ ਤਾਲਮੇਲ ਕਰਕੇ ਇਹਨਾਂ ਦੇ ਹੱਲ ਕੀਤੇ ਜਾਂਦੇ ਹਨ ।


******************

ਆਰ ਐੱਮ / ਕੇ ਐੱਮ ਐੱਨ(Release ID: 1741667) Visitor Counter : 139


Read this release in: English , Hindi