ਰੱਖਿਆ ਮੰਤਰਾਲਾ

ਕੋਵਿਡ -19 ਮਹਾਮਾਰੀ ਨਾਲ ਨਜਿੱਠਣ ਲਈ ਡੀਆਰਡੀਓ ਵੱਲੋਂ ਕੀਤੇ ਗਏ ਯਤਨ

Posted On: 02 AUG 2021 2:58PM by PIB Chandigarh

ਕੌਮੀ ਪੱਧਰ 'ਤੇ ਕੋਵਿਡ -19 ਮਹਾਮਾਰੀ ਨਾਲ ਨਜਿੱਠਣ ਲਈ ਡੀਆਰਡੀਓ ਵੱਲੋਂ ਕੀਤੀਆਂ ਗਈਆਂ ਕੁਝ ਕੋਸ਼ਿਸ਼ਾਂ ਇਸ ਪ੍ਰਕਾਰ ਹਨ:-

*ਡੀਆਰਡੀਓ ਨੇ ਸੈਨੀਟਾਈਜ਼ਰ, ਮਾਸਕ ਅਤੇ ਪੀਪੀਈ ਕਿੱਟਾਂ ਆਦਿ ਵਿਕਸਤ ਕੀਤੀਆਂ ਜਦੋਂ ਭਾਰਤ ਵਿੱਚ ਇਨ੍ਹਾਂ ਚੀਜਾਂ ਦੀ ਬਹੁਤ ਕਮੀ ਸੀ ਅਤੇ ਟੈਕਨੋਲੋਜੀ ਦੀ ਕੋਈ ਜਾਣਕਾਰੀ ਨਹੀਂ ਸੀ।  ਡੀਆਰਡੀਓ ਨੇ ਲੋਕਾਂ ਨੂੰ ਕੋਵਿਡ ਤੋਂ ਰੋਗਾਣੂ-ਮੁਕਤ ਕਰਨ ਅਤੇ ਸੁਰੱਖਿਆ ਲਈ ਐੱਨ 95, ਐੱਨ 99 ਮਾਸਕ ਦੇ ਡਿਜ਼ਾਈਨ ਅਤੇ ਵਿਕਾਸ ਅਤੇ ਹੋਰ ਟੈਕਨੋਲੋਜੀਆਂ ਨੂੰ ਤੇਜੀ ਨਾਲ ਸ਼ੁਰੂ ਕੀਤਾ। ਇਹ ਟੈਕਨੋਲੋਜੀਆਂ ਕੋਵਿਡ ਨਾਲ ਸੰਬੰਧਤ ਸਾਰੀਆਂ ਟੈਕਨੋਲੋਜੀਆਂ ਲਈ ਕਈ ਉਦਯੋਗਾਂ ਨੂੰ 'ਨਿੱਲ' ਖਰਚੇ ਤੇ ਟਰਾਂਸਫਰ ਕੀਤਿਆਂ ਗਈਆਂ ਸਨ। 

*ਡੀਆਰਡੀਓ ਨੇ ਵਿਦੇਸ਼ਾਂ ਤੋਂ ਦਰਾਮਦ ਪੀਪੀਈ ਲਈ ਗਵਾਲੀਅਰ ਵਿਖੇ ਪੀਪੀਈ ਟੈਸਟਿੰਗ ਸੰਚਾਲਤ ਕੀਤੇ। ਉਹੀ ਸੁਵਿਧਾ ਬਾਅਦ ਵਿੱਚ ਆਵਾਜਾਈ ਦੇ ਸਮੇਂ ਨੂੰ ਘਟਾਉਣ ਲਈ ਦਿੱਲੀ ਵਿੱਚ ਤਬਦੀਲ ਕਰ ਦਿੱਤੀ ਗਈ ਸੀ। ਬਾਅਦ ਵਿੱਚ ਡੀਆਰਡੀਓ ਨੇ ਗਵਾਲੀਅਰ ਸਥਿਤ ਡੀਆਰਡੀਈ ਵਿਖੇ ਬੀਐਸ ਪ੍ਰਮਾਣਤ ਐਨ 95 ਮਾਸਕ ਟੈਸਟਿੰਗ ਸਹੂਲਤ ਸਥਾਪਤ ਕੀਤੀ। 

* ਦਿੱਲੀ, ਪਟਨਾ (ਬਿਹਾਰ), ਮੁਜ਼ੱਫਰਪੁਰ (ਬਿਹਾਰ), ਰਿਸ਼ੀਕੇਸ਼ (ਯੂਕੇ), ਜੰਮੂ (ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ), ਸ੍ਰੀਨਗਰ (ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ), ਅਹਿਮਦਾਬਾਦ ਅਤੇ ਵਾਰਾਣਸੀ (ਯੂਪੀ) ਵਿਖੇ ਡੀਆਰਡੀਓ ਵੱਲੋਂ ਅਸਥਾਈ ਕੋਵਿਡ -19 ਹਸਪਤਾਲ ਸਥਾਪਤ ਕੀਤੇ ਗਏ ਸਨ।  ਡੀਆਰਡੀਓ  ਡਾਕਟਰਾਂ/ਵਿਗਿਆਨੀਆਂ ਨੂੰ ਤਾਇਨਾਤ ਕਰਕੇ ਅਤੇ ਇਹਨਾਂ ਹਸਪਤਾਲਾਂ ਵਿੱਚ ਵੱਖ -ਵੱਖ ਉਪਭੋਗ ਯੋਗ ਸਮਾਨ, ਜਿਵੇਂਕਿ ਪੀ ਪੀ ਈ ਕਿੱਟਾਂ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਕੇ ਮੁਕੰਮਲ ਪ੍ਰਬੰਧਕੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। 

* ਆਧੁਨਿਕ ਆਰਟੀਪੀਸੀਆਰ ਸਹੂਲਤਾਂ ਦਿੱਲੀ ਵਿਖੇ (02 ਲੈਬਾਂ), ਗਵਾਲੀਅਰ ਵਿਖੇ (01 ਲੈਬ), ਲੇਹ ਵਿਖੇ (01 ਲੈਬ), ਤੇਜਪੁਰ ਵਿਖੇ (01 ਲੈਬ), ਬੰਗਲੌਰ ਵਿਖੇ (01 ਲੈਬ) ਸਥਾਪਤ ਕੀਤੀ ਗਈ ਹੈ ਜਾਂ ਮੁੜ ਤੋਂ ਸਥਾਪਤ ਕੀਤੀਆਂ ਗਈਆਂ ਹਨ ਅਤੇ ਡੀਆਰਡੀਓ ਨੇ ਸਰਕਾਰੀ ਮੈਡੀਕਲ ਕਾਲੇਜ, ਮੈਸੂਰ ਅਤੇ ਸੁਸ਼ੀਲਾ ਤਿਵਾਰੀ ਸਰਕਾਰੀ ਹਸਪਤਾਲ, ਹਲਦਵਾਨੀ ਨੂੰ ਕੋਵਿਡ-19 ਦੀ ਟੈਸਟਿੰਗ ਦੇ ਰਾਸ਼ਟਰੀ ਯਤਨਾਂ ਨੂੰ ਵਧਾਉਣ ਮਨੁੱਖੀ ਸ਼ਕਤੀ ਅਤੇ ਸਰੋਤ ਵੀ ਮੁਹੱਈਆ ਕਰਵਾਏ ਹਨ। 

* ਕੋਵਿਡ -19 ਤੋਂ ਪੀੜਤ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਡੀਆਰਡੀਓ ਵੱਲੋਂ 2-ਡੀਜੀ (2-ਡੀਓਕਸੀ-ਡੀ-ਗਲੂਕੋਜ਼) ਦਵਾਈ ਦੀ ਇੱਕ ਐਂਟੀ-ਕੋਵਿਡ -19 ਇਲਾਜ ਐਪਲੀਕੇਸ਼ਨ ਵਿਕਸਤ ਕੀਤੀ ਗਈ ਹੈ। 

* ਗਾਈਡਬੁੱਕਸ ਅਤੇ 'ਮਨੋਕਵਚ' ਵਰਗੀਆਂ ਐਪਸ, ਡੀਆਰਡੀਓ  (ਡੀਆਈਪੀਆਰ) ਵੱਲੋਂ ਸਾਡੇ ਹਥਿਆਰਬੰਦ ਬਲਾਂ ਦੇ ਨਾਲ ਨਾਲ ਨਾਗਰਿਕਾਂ ਨੂੰ ਇਸ ਮਹਾਮਾਰੀ ਵਿਰੁੱਧ ਅਤੇ ਦੇਸ਼ ਦੇ ਨਾਗਰਿਕ ਦੀ ਜ਼ਜਬਾਤੀ ਅਤੇ ਮਾਨਸਿਕ ਸਥਿਤੀ ਦੇ ਹੱਲ ਲਈ ਵਿਕਸਿਤ ਕੀਤੀਆਂ ਗਈਆਂ ਹਨ। ਕਈ ਯੋਗਾ ਅਤੇ ਆਡੀਓ ਲੈਕਚਰ ਵੀ ਇਮਿਊਨਿਟੀ ਵਧਾਉਣ ਲਈ ਤਿਆਰ ਕੀਤੇ ਗਏ ਸਨ। 

* ਭਾਰਤੀ ਸੰਸਦ ਸਮੇਤ ਪੂਰੇ ਦੇਸ਼ ਵਿੱਚ ਹਥਿਆਰਬੰਦ ਬਲਾਂ ਦੇ ਵੱਖ ਵੱਖ ਟਿਕਾਣਿਆਂ, ਸਰਕਾਰੀ ਦਫਤਰਾਂ ਵਿੱਚ ਸੈਨੇਟਾਈਜ਼ੇਸ਼ਨ ਅਤੇ ਜਾਂਚ ਸਹੂਲਤਾਂ ਦਾ ਵਿਸਥਾਰ ਕੀਤਾ ਗਿਆ ਹੈ।

* ਡੀਆਰਡੀਓ ਨੇ ਕੋਵਿਡ -19 ਟੈਸਟਿੰਗ ਲਈ ਅਤਿ ਆਧੁਨਿਕ ਚਲਦੀ ਫਿਰਦੀ ਬੀਐਸਐਲ - III ਕੰਟੇਨਮੈਂਟ ਲੈਬਾਰਟਰੀ ਤਿਆਰ ਕੀਤੀ ਅਤੇ ਕੋਵਿਡ ਟੈਸਟਿੰਗ ਲਈ ਇਸਨੂੰ ਤਾਇਨਾਤ ਕੀਤਾ। 

*ਪੀਐੱਮ ਕੇਅਰਜ ਤਹਿਤ ਡੀਆਰਡੀਓ ਦੀਆਂ ਟੈਕਨੋਲੋਜੀਆਂ ਤੇ ਆਧਾਰਤ 866 ਮੈਡੀਕਲ ਆਕਸੀਜਨ ਪਲਾਂਟਾਂ ਦੀ ਸਥਾਪਨਾ, ਡੀਆਰਡੀਓ ਦੇ ਦੇਸ਼ ਭਰ ਵਿੱਚ ਉਦਯੋਗ ਭਾਈਵਾਲਾਂ ਵੱਲੋਂ ਦੇਸ਼ ਦੇ ਹਰ ਜ਼ਿਲ੍ਹੇ ਨੂੰ ਮੈਡੀਕਲ ਆਕਸੀਜਨ ਉਤਪਾਦਨ ਸਮਰੱਥਾ ਉਪਲਬਧ ਕਰਾਉਣ ਲਈ ਕੀਤੀ ਜਾ ਰਹੀ ਹੈ।

*ਡੀਆਰਡੀਓ ਨੇ ਇੱਕ ਵਿਲੱਖਣ ਪ੍ਰਣਾਲੀ, "ਆਕਸੀਕੇਅਰ" ਵਿਕਸਤ ਕੀਤੀ ਹੈ ਜੋ ਵਿਅਕਤੀ ਦੇ ਆਕਸੀਜਨ ਸਪਲਾਈ ਦੇ ਪੱਧਰ ਦਾ ਖਿਆਲ ਰੱਖਦੀ ਹੈ ਅਤੇ ਇਸਦੇ ਅਨੁਸਾਰ ਇੱਕ ਸਿਲੰਡਰ ਤੋਂ ਆਕਸੀਜਨ ਦੀ ਸਪਲਾਈ ਕਰਦੀ ਹੈ।  ਇਹ ਮਰੀਜ਼ਾਂ ਵੱਲੋਂ ਵਰਤੀ ਜਾਂਦੀ ਆਕਸੀਜਨ ਦੀ ਮਾਤਰਾ ਨੂੰ ਅਨੁਕੂਲ ਬਣਾਉਣ ਵਿੱਚ ਸਹਾਇਤਾ ਕਰਦੀ ਹੈ, 1.5 ਲੱਖ ਅਜਿਹੀਆਂ ਪ੍ਰਣਾਲੀਆਂ ਨੂੰ ਭਾਰਤ ਸਰਕਾਰ ਵੱਲੋਂ ਪੀਐਮ ਕੇਅਰਜ਼ ਰਾਹੀਂ ਖਰੀਦਿਆ ਜਾ ਰਿਹਾ ਹੈ। 

*ਡੀਆਰਡੀਓ ਨੇ ਭਾਰਤੀ ਉਦਯੋਗਾਂ ਰਾਹੀਂ ਸਵਦੇਸ਼ੀ ਵੈਂਟੀਲੇਟਰ ਵਿਕਸਤ ਕੀਤੇ ਹਨ ਅਤੇ ਉਨ੍ਹਾਂ ਦੇ ਬਹੁਤ ਸਾਰੇ ਮਹੱਤਵਪੂਰਨ ਪੁਰਜ਼ਿਆਂ ਦਾ ਸਵਦੇਸ਼ੀਕਰਣ ਕਰਨ ਵਿੱਚ ਸਹਾਇਤਾ ਕੀਤੀ ਜੋ ਲਾਕਡਾਉਨ ਦੇ ਸਭ ਤੋਂ ਪਹਿਲੇ ਗੇੜ ਦੌਰਾਨ ਉਪਲਬਧ ਨਹੀਂ ਸਨ, 30000 ਅਜਿਹੇ ਵੈਂਟੀਲੇਟਰ ਪੀਐਮਕੇਅਰਜ਼ ਦੇ ਅਧੀਨ ਸਿਹਤ ਮੰਤਰਾਲਾ ਵੱਲੋਂ ਦੇਸ਼ ਦੀ ਵਰਤੋਂ ਲਈ ਖਰੀਦੇ ਗਏ ਸਨ। 

* ਭਾਰਤ ਸਰਕਾਰ ਨੇ ਹਸਪਤਾਲ ਦੀਆਂ ਸਹੂਲਤਾਂ ਨੂੰ ਪੂਰਕ ਕਰਨ ਲਈ ਦੂਜੇ ਮੰਤਰਾਲਿਆਂ ਦੇ ਅਧੀਨ ਤੀਜੇ ਦਰਜੇ ਦੇ ਦੇਖਭਾਲ ਹਸਪਤਾਲਾਂ ਵਿੱਚ ਸ਼ਾਮਲ ਕੀਤਾ ਹੈ। ਇਸ ਤੋਂ ਇਲਾਵਾ, ਡੀਆਰਡੀਓ ਵੱਲੋਂ ਦੇਸ਼ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਵਾਧੇ ਦੇ ਪ੍ਰਬੰਧਨ ਲਈ ਬਹੁਤ ਸਾਰੀਆਂ ਅਸਥਾਈ ਇਲਾਜ ਸਹੂਲਤਾਂ ਸਥਾਪਤ ਕੀਤੀਆਂ ਗਈਆਂ ਸਨ। ਆਈਸੋਲੇਸ਼ਨ ਬੈੱਡ ਸਮਰੱਥਾ ਅਤੇ ਆਈਸੀਯੂ ਬੈੱਡ ਸਮਰੱਥਾ ਨੂੰ ਵੀ ਲਗਾਤਾਰ ਵਧਾਇਆ ਗਿਆ। 

* ਸਿਹਤ ਸਹੂਲਤਾਂ ਦੇ ਪੱਧਰ 'ਤੇ ਆਕਸੀਜਨ ਪੈਦਾ ਕਰਨ ਲਈ, ਦੇਸ਼ ਭਰ ਦੇ ਮੈਡੀਕਲ ਆਕਸੀਜਨ ਸਪਲਾਈ ਗਰਿੱਡ' ਤੇ ਬੋਝ ਘਟਾਉਣ ਲਈ ਹਰੇਕ ਜ਼ਿਲ੍ਹਾ ਹਸਪਤਾਲ ਵਿੱਚ ਪੀਐਸਏ ਪਲਾਂਟ ਸਥਾਪਤ ਕੀਤੇ ਜਾ ਰਹੇ ਹਨ।

ਇਹਨਾਂ ਯਤਨਾਂ ਰਾਹੀਂ ਆਮ ਲੋਕਾਂ ਨੂੰ ਦਿੱਤੀ ਗਈ ਰਾਹਤ ਦੀ ਹੱਦ ਇਸ ਪ੍ਰਕਾਰ ਹੈ:

* ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ ਤੇ ਮਲਟੀਪਲ ਹਸਪਤਾਲਾਂ ਵਿੱਚ 7,000 ਤੋਂ ਵੱਧ ਬੈੱਡ ਸਥਾਪਤ ਕੀਤੇ ਗਏ ਹਨ, ਜੋ ਕਿ ਕੋਵਿਡ -19 ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਵਿੱਚ ਸਹਾਇਤਾ ਕਰਦੇ ਹਨ। 

* ਪੀਐੱਮਕੇਅਰਜ ਰਾਹੀਂ 1,50,000 ਆਕਸੀਕੇਅਰ ਸਿਲੰਡਰ ਮੁਹੱਈਆ ਕਰਵਾਏ ਗਏ ਹਨ, ਜਿਸ ਨਾਲ ਆਮ ਲੋਕਾਂ ਨੂੰ ਭਾਰੀ ਰਾਹਤ ਮਿਲੀ। 

* 2-ਡੀਜੀ (2-ਡੀਓਕਸੀ-ਡੀ-ਗਲੂਕੋਜ਼) ਕੋਵਿਡ -19 ਮਰੀਜ਼ਾਂ ਦੇ ਇਲਾਜ ਲਈ ਸਹਾਇਕ ਥੈਰੇਪੀ ਵਜੋਂ ਪ੍ਰਦਾਨ ਕੀਤਾ ਜਾਂਦਾ ਹੈ। 

ਡੀਆਰਡੀਓ ਵੱਲੋਂ ਭਾਰਤ ਦੇ ਵੱਖ-ਵੱਖ ਸਥਾਨਾਂ ਅਤੇ ਉੱਤਰ ਪ੍ਰਦੇਸ਼ ਦੇ ਵਿਸ਼ੇਸ਼ ਸੰਦਰਭ ਵਿੱਚ ਦੋ ਅਸਥਾਈ ਕੋਵਿਡ-19 ਹਸਪਤਾਲ; ਇੱਕ ਵਾਰਾਣਸੀ ਅਤੇ ਦੂਜਾ ਲਖਨਊ ਵਿੱਚ ਸਥਾਪਤ ਕੀਤੇ ਗਏ ਸਨ। ਵੱਖ -ਵੱਖ ਹਸਪਤਾਲਾਂ ਲਈ ਪੀਐਮਕੇਅਰਜ਼ ਰਾਹੀਂ 866 ਮੈਡੀਕਲ ਆਕਸੀਜਨ ਪਲਾਂਟਾਂ (ਐਮਓਪੀ) ਦੀ ਸਥਾਪਨਾ ਅਤੇ ਉਨ੍ਹਾਂ ਨੂੰ ਚਾਲੂ ਕਰਨਾ ਤਾਂ ਜੋ ਦੇਸ਼ ਭਰ ਦੇ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ ਇੱਕ ਪਲਾਂਟ ਦੀ ਸਥਾਪਨਾ ਯਕੀਨੀ ਬਣ ਸਕੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐਮਓਐਚਐਫਡਬਲਯੂ) ਦੇ ਨਿਰਦੇਸ਼ਾਂ ਦੇ ਅਨੁਸਾਰ, ਉੱਤਰ ਪ੍ਰਦੇਸ਼ ਵਿੱਚ 96 ਸਾਈਟਾਂ, ਮੈਡੀਕਲ ਆਕਸੀਜਨ ਪਲਾਂਟਾਂ ਦੀ ਸਥਾਪਨਾ ਲਈ ਡੀਆਰਡੀਓ ਨੂੰ ਅਲਾਟ ਕੀਤੀਆਂ ਗਈਆਂ ਹਨ। 

 

ਇਹ ਜਾਣਕਾਰੀ ਰਕਸ਼ਾ ਰਾਜ ਮੰਤਰੀ ਸ਼੍ਰੀ ਅਜੈ ਭੱਟ ਵੱਲੋਂ ਅੱਜ ਰਾਜ ਸਭਾ ਵਿੱਚ ਡਾ. ਅਸ਼ੋਕ ਬਾਜਪਾਈ ਨੂੰ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ।

----------------------- 

 ਨਾਮਪੀ/ਡੀਕੇ/ਆਰਪੀ/ਸੈਵੀ/ਏਡੀਏ



(Release ID: 1741664) Visitor Counter : 121


Read this release in: English , Urdu