Posted On:
02 AUG 2021 5:19PM by PIB Chandigarh
ਜਲ ਸ਼ਕਤੀ ਮੰਤਰਾਲੇ ਨੇ "ਜਲ ਸ਼ਕਤੀ ਅਭਿਆਨ / ਕੈਚ ਦਾ ਰੇਨ" "ਕੈਚ ਦਾ ਰੇਨ ਜਿੱਥੇ ਹੁੰਦੀ ਹੈ , ਜਦੋਂ ਵੀ ਹੁੰਦੀ ਹੈ" ਰਾਸ਼ਟਰ ਵਿਆਪੀ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਜੋ ਦੇਸ਼ ਦੇ ਸਾਰੇ ਜਿ਼ਲਿ੍ਆਂ ਵਿੱਚ ਮਾਨਸੂਨ ਅਤੇ ਪ੍ਰੀ ਮਾਨਸੂਨ ਦੌਰਾਨ ਲੋਕਾਂ ਦੀ ਸਰਗਰਮ ਸ਼ਮੂਲੀਅਤ ਨਾਲ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਉਚਿਤ ਵਰਖਾ ਹਾਰਵੈਸਟਿੰਗ ਸਟਰਕਚਰਸ ਬਣਾਏ ਜਾਣ। ਇਹ ਮੁਹਿੰਮ ਮੁੱਢਲੇ ਤੌਰ ਤੇ ਵਰਖਾ ਦੇ ਪਾਣੀ ਦੀ ਸਾਂਭ ਸੰਭਾਲ ਤੇ ਬਚਾਅ ਤੇ ਕੇਂਦਰਿਤ ਹੈ ਤੇ ਇਸ ਨੂੰ 22 ਮਾਰਚ 2021, ਵਿਸ਼ਵ ਪਾਣੀ ਦਿਵਸ ਮੌਕੇ ਤੇ, ਨੂੰ ਮਾਣਯੋਗ ਪ੍ਰਧਾਨ ਮੰਤਰੀ ਨੇ ਲਾਂਚ ਕੀਤਾ ਸੀ । ਪੁਰਾਣੇ ਵਰਖਾ ਹਾਰਵੈਸਟਿੰਗ ਸਟਰਕਚਰਜ਼ ਦੇ ਰੱਖ ਰਖਾਵ ਅਤੇ ਨਵੇਂ ਬਨਾਉਣ , ਰਵਾਇਤੀ ਵਰਖਾ ਇਕੱਠੇ ਕਰਨ ਵਾਲੇ ਸਟਰਕਚਰਜ਼ ਦੀ ਮੁੜ ਸੁਰਜੀਤੀ, ਜਿਵੇਂ ਸਟੈੱਪ ਵੈਲਸ ਆਦਿ , ਗਿਣਤੀ , ਸਾਰੇ ਪਾਣੀ ਸੰਸਥਾਨਾਂ ਦੀ ਇਨਵੈਂਟਰੀ ਬਣਾਉਣ ਤੇ ਜੀਓ ਟੈਗਿੰਗ , ਵਿਗਿਆਨਕ ਪਾਣੀ ਸਾਂਭ ਸੰਭਾਲ ਯੋਜਨਾਵਾਂ ਤਿਆਰ ਕਰਨ , ਜਲ ਸ਼ਕਤੀ ਕੇਂਦਰ ਸਥਾਪਿਤ ਕਰਨ ਅਤੇ ਵਿਆਪਕ ਜੰਗਲ ਲਾਉਣਾ ਇਸ ਮੁਹਿੰਮ ਦਾ ਇੱਕ ਹਿੱਸਾ ਹੈ ।
ਭਾਰਤ ਸਰਕਾਰ ਵੱਖ ਵੱਖ ਸਕੀਮਾਂ ਤੇ ਪ੍ਰੋਗਰਾਮਾਂ ਨੂੰ ਲਾਗੂ ਕਰਦੀ ਆ ਰਹੀ ਹੈ , ਜਿਵੇਂ ਅਟੱਲ ਭੂ—ਜਲ ਯੋਜਨਾ (ਅਟੱਲ ਜਲ), ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ (ਪੀ ਐੱਮ ਕੇ ਐੱਸ ਵਾਈ), ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਰੰਟੀ ਸਕੀਮ (ਐੱਮ ਜੀ ਐੱਨ ਆਰ ਈ ਜੀ ਐੱਸ), ਵਾਟਰਸ਼ੈੱਡ ਵਿਕਾਸ ਪ੍ਰਬੰਧਨ , ਅਟੱਲ ਮਿਸ਼ਨ ਫਾਰ ਰਿਜ਼ੂਵੀਨੇਸ਼ਨ ਅਤੇ ਅਰਬਨ ਟਰਾਂਸਫਰਿੰਗ (ਏ ਐੱਮ ਆਰ ਯੂ ਟੀ) , ਯੂਨੀਫਾਈਡ ਬਿਲਡਿੰਗ ਬਾਈ ਲਾਜ਼ (ਯੂ ਬੀ ਬੀ ਐੱਲ) , ਮਾਡਲ ਬਿਲਡਿੰਗ ਬਾਈ ਲਾਜ਼ (ਐੱਮ ਬੀ ਬੀ ਐੱਲ) 2016, ਸ਼ਹਿਰੀ ਤੇ ਖੇਤਰੀ ਵਿਕਾਸ ਯੋਜਨਾਵਾਂ ਬਣਾਉਣਾ ਅਤੇ ਲਾਗੂ ਕਰਨ ਦੇ ਦਿਸ਼ਾ ਨਿਰਦੇਸ਼ (ਯੂ ਆਰ ਡੀ ਪੀ ਐੱਫ ਆਈ) 2014 ਅਤੇ ਕੌਮੀ ਪਾਣੀ ਨੀਤੀ 2012 ਪਾਣੀ ਦੀ ਸਾਂਭ ਸੰਭਾਲ ਦੇ ਵੱਖ ਵੱਖ ਪਹਿਲੂਆਂ ਨੂੰ ਨਜਿੱਠਣ ਲਈ ਹਨ ।
ਸ਼ਹਿਰੀ ਖੇਤਰਾਂ ਵਿੱਚ ਛੱਤਾਂ ਤੇ ਵਰਖਾ ਦੇ ਪਾਣੀ ਨੂੰ ਇਕੱਠਿਆਂ ਕਰਨ ਲਈ ਸਟਰਕਚਰਜ਼ ਬਣਾਉਣਾ , ਸੋਧੇ ਜ਼ਾਇਆ ਪਾਣੀ ਦੀ ਮੁੜ ਵਰਤੋਂ ਧਰਤੀ ਹੇਠਲੇ ਪਾਣੀ ਤੇ ਨਿਰਭਰਤਾ ਘੱਟ ਕਰਨ ਤੇ ਕੇਂਦਰਿਤ ਹੈ । ਪੇਂਡੂ ਖੇਤਰਾਂ ਵਿੱਚ ਵਾਟਰ ਸ਼ੈੱਡ ਵਿਕਾਸ ਗਤੀਵਿਧੀਆਂ ਜਿਵੇਂ ਪਾਣੀ ਸੰਸਥਾਨ ਦੀ ਮੁੜ ਸੁਰਜੀਤੀ ਅਤੇ ਕਾਇਮ ਕਰਨਾ , ਡੈਮਜ਼ ਨੂੰ ਚੈੱਕ ਕਰਨਾ , ਫਾਰਮ ਤਲਾਬ , ਪਾਣੀ ਦੀਆਂ ਟੈਂਕੀਆਂ ਨੂੰ ਸਾਫ ਕਰਨਾ ਅਤੇ ਖੇਤੀ ਵਿਭਿੰਨਤਾ ਦੁਆਰਾ ਖੇਤੀਬਾੜੀ ਵਿੱਚ ਪਾਣੀ ਦੀ ਕੁਸ਼ਲ ਵਰਤੋਂ ਵਿੱਚ ਸੁਧਾਰ ਕਰਨ ਅਤੇ ਪਾਣੀ ਸਾਂਭ ਸੰਭਾਲ ਲਈ ਕੁਸ਼ਲ ਸਿੰਚਾਈ ਤਰੀਕਿਆਂ ਦੀ ਵਰਤੋਂ ਕਰਨਾ ਹੈ ।
ਵਰਖਾ ਦੇ ਪਾਣੀ ਨੂੰ ਇਕੱਠਾ ਕਰਨ ਅਤੇ ਸਾਂਭ ਸੰਭਾਲ ਦੇ ਨਾਲ ਨਾਲ ਪਾਣੀ ਦਾ ਕੇਂਦਰਿਤ ਭੰਡਾਰਨ ਹੜ੍ਹਾਂ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ । ਤੇਜ਼ ਸ਼ਹਿਰੀਕਰਣ ਧਰਤੀ ਵਿੱਚ ਵਰਖਾ ਦਾ ਪਾਣੀ ਘੱਟ ਕਰਨ ਦਾ ਕਾਰਨ ਬਣ ਕੇ ਧਰਾਤਲ ਖੇਤਰਾਂ ਨੂੰ ਵਧਾਉਣ ਦਾ ਜ਼ਰੀਆ ਬਣਿਆ ਹੈ ਜਿਸ ਦੇ ਨਤੀਜੇ ਵਜੋਂ ਨਾਲਿਆਂ ਵਿੱਚ ਪਾਣੀ ਉੱਪਰ ਦੀ ਵਘਣ ਕਾਰਨ ਹੜ੍ਹ , ਵਾਟਰ ਲੋਗਿੰਗ ਅਤੇ ਜਾਨ ਮਾਲ ਨੂੰ ਨੁਕਸਾਨ ਪਹੁੰਚਦਾ ਹੈ । ਵਰਖਾ ਦੇ ਪਾਣੀ ਦੀ ਕੇਂਦਰਿਤ ਹਾਰਵੈਸਟਿੰਗ ਵਾਧੂ ਵਰਖਾ ਦੇ ਪਾਣੀ ਦੇ ਪ੍ਰਬੰਧ ਲਈ ਮਦਦਗਾਰ ਹੈ । ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਨਾਲ ਪਾਣੀ ਦੀ ਸੰਭਾਲ ਅਤੇ ਇਕੱਠਾ ਕਰਨਾ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਵਧਾਉਣ ਵਿੱਚ ਮਦਦ ਕਰ ਸਕਦਾ ਹੈ , ਜੋ ਸੋਕੇ ਨੂੰ ਦੁਬਾਰਾ ਆਉਣ ਤੋਂ ਰੋਕ ਸਕਦਾ ਹੈ ।
ਇਹ ਜਾਣਕਾਰੀ ਜਲ ਸ਼ਕਤੀ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਕੇਂਦਰੀ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ।
*************************
ਏ ਐੱਸ / ਐੱਸ ਕੇ