ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਪ੍ਰਤਿਭਾ ਪਲਾਇਨ

Posted On: 30 JUL 2021 3:50PM by PIB Chandigarh

ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਅਤੇ ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਜਿਤੇਂਦਰ ਸਿੰਘ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਇਹ ਦੇਖਿਆ ਗਿਆ ਹੈ ਕਿ ਵਿਗਿਆਨ ਅਤੇ ਤਕਨਾਲੋਜੀ (ਐੱਸਐਂਡਟੀ) ਖੇਤਰ ਦੇ ਵਿਕਾਸ ਨੂੰ ਪ੍ਰਭਾਵਤ ਕਰਨ ਵਾਲੀ ਹੱਦ ਤੱਕ ਕੋਈ ਮਹੱਤਵਪੂਰਨ ਪ੍ਰਤਿਭਾ ਪਲਾਇਨ (ਬ੍ਰੇਨ ਡ੍ਰੇਨ) ਨਹੀਂ ਹੋਇਆ ਹੈ। ਦੇਸ਼ ਵਿੱਚ ਸਰਬੋਤਮ ਮਾਨਵ ਸੰਸਾਧਨ ਬਰਕਰਾਰ ਰੱਖਣ ਲਈ ਤਿੰਨ ਧਿਰੀ ਰਣਨੀਤੀ ਅਪਣਾਈ ਗਈ ਹੈ। ਪਹਿਲੀ ਰਣਨੀਤੀ ਮਹੱਤਵਪੂਰਨ ਆਧੁਨਿਕ ਖੋਜ ਢਾਂਚੇ, ਵਿਗਿਆਨਕ ਖੋਜਾਂ ਲਈ ਵਾਤਾਵਰਣ ਅਤੇ ਅਕਾਦਮਿਕ / ਖੋਜ ਸੰਸਥਾਵਾਂ ਦੀ ਸਿਰਜਣਾ ਹੈ। ਦੂਸਰਾ, ਭਾਰਤੀ ਮੂਲ ਦੇ ਵਿਦੇਸ਼ੀ ਵਿਗਿਆਨਕਾਂ ਲਈ ਸਾਡੇ ਦੇਸ਼ ਵਿੱਚ ਯੋਗਦਾਨ ਪਾਉਣ ਦੇ ਮੌਕੇ ਪੈਦਾ ਕੀਤੇ ਗਏ ਹਨ। ਤੀਸਰਾ, ਦੇਸ਼ ਵਿੱਚ ਪੋਸਟ-ਡੋਕਟਰਲ ਖੋਜ ਲਈ ਨਵੇਂ ਮੌਕੇ ਪੈਦਾ ਕੀਤੇ ਗਏ ਹਨ। 

 

 ਵਿਗਿਆਨਕ ਕਮਿਊਨਿਟੀ ਤੋਂ ਪ੍ਰਤਿਭਾ ਪਲਾਇਨ ਨੂੰ ਘਟਾਉਣ ਲਈ ਕਈ ਉਪਾਅ ਕੀਤੇ ਗਏ ਹਨ। 

ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਅਤੇ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਦੀਆਂ ਵਿਦੇਸ਼ੀ ਫੰਡਿੰਗ ਯੋਜਨਾਵਾਂ ਅਤੇ ਡੀਐੱਸਟੀ, ਡੀਬੀਟੀ ਅਤੇ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐੱਸਆਈਆਰ) ਦੀਆਂ ਫੈਲੋਸ਼ਿਪ ਯੋਜਨਾਵਾਂ ਵਿਗਿਆਨਕਾਂ ਨੂੰ ਦੇਸ਼ ਵਿੱਚ ਮਿਆਰੀ ਖੋਜ ਕਰਨ ਲਈ ਉਤਸ਼ਾਹਤ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ। ਖੋਜ ਸਮਰੱਥਾਵਾਂ ਨੂੰ ਵਧਾਉਣ ਲਈ ਖੋਜ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਕਈ ਯੋਜਨਾਵਾਂ/ ਪ੍ਰੋਗਰਾਮ ਜਿਵੇਂ ਕਿ ਯੂਨੀਵਰਸਿਟੀਆਂ ਅਤੇ ਉੱਚ ਵਿਦਿਅਕ ਸੰਸਥਾਵਾਂ (ਐੱਫਆਈਐੱਸਟੀ) ਵਿੱਚ ਐੱਸਐਂਡਟੀ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਫੰਡ ਸਥਾਪਤ ਕੀਤੇ ਗਏ ਹਨ। ਹੋਰ ਯੋਜਨਾਵਾਂ ਜਿਵੇਂ ਕੋਰ ਰਿਸਰਚ ਗ੍ਰਾਂਟ, ਰਿਸਰਚ ਫੈਲੋਸ਼ਿਪਸ ਜਿਵੇਂ ਕਿ ਜੇ ਸੀ ਬੋਸ ਅਤੇ ਸਵਰਨਜਯੰਤੀ ਯੋਜਨਾਵਾਂ ਦਾ ਟੀਚਾ ਵਿਗਿਆਨਕ ਕਮਿਊਨਿਟੀ ਨੂੰ ਵਿਗਿਆਨ ਅਤੇ ਤਕਨਾਲੋਜੀ ਦੇ ਅਤਿ ਆਧੁਨਿਕ ਖੇਤਰਾਂ ਵਿੱਚ ਵਿਸ਼ਵ ਪੱਧਰੀ ਖੋਜਾਂ ਨੂੰ ਅੱਗੇ ਵਧਾਉਣ ਦੇ ਸਮਰੱਥ ਬਣਾਉਣਾ ਹੈ। ਨੌਜਵਾਨ ਵਿਗਿਆਨੀਆਂ ਨੂੰ ਸੁਤੰਤਰ ਬਣਾਉਣ ਅਤੇ ਉਨ੍ਹਾਂ ਨੂੰ ਦੇਸ਼ ਵਿੱਚ ਆਪਣੀ ਖੋਜ ਜਾਰੀ ਰੱਖਣ ਲਈ ਪ੍ਰੇਰਿਤ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। 

 ਸਟਾਰਟ-ਅਪ ਰਿਸਰਚ ਗ੍ਰਾਂਟ, ਸਾਇੰਸ ਐਂਡ ਇੰਜੀਨੀਅਰਿੰਗ ਰਿਸਰਚ ਬੋਰਡ (ਐੱਸਈਆਰਬੀ) ਦੀ ਨੈਸ਼ਨਲ ਪੋਸਟ ਡੋਕਟੋਰਲ ਫੈਲੋਸ਼ਿਪ ਵਰਗੀਆਂ ਯੋਜਨਾਵਾਂ ਰਾਹੀਂ ਵੱਡੀ ਗਿਣਤੀ ਵਿੱਚ ਨੌਜਵਾਨ ਵਿਗਿਆਨਕਾਂ ਨੂੰ ਸਮਰਥਨ ਦਿੱਤਾ ਗਿਆ ਹੈ। ਐੱਮ ਕੇ ਭਾਨ - ਯੰਗ ਰਿਸਰਚਰ ਫੈਲੋਸ਼ਿਪ ਪ੍ਰੋਗਰਾਮ ਡੀਬੀਟੀ ਦੀ ਇੱਕ ਨਵੀਂ ਫੈਲੋਸ਼ਿਪ ਸਕੀਮ ਹੈ ਜੋ ਨੌਜਵਾਨ ਹੋਣਹਾਰ ਖੋਜਕਰਤਾਵਾਂ ਨੂੰ ਪੀਐੱਚਡੀ ਤੋਂ ਬਾਅਦ ਦੇਸ਼ ਵਿੱਚ ਆਪਣੀ ਖੋਜ ਜਾਰੀ ਰੱਖਣ ਲਈ ਉਤਸ਼ਾਹਤ ਕਰਦੀ ਹੈ। ਐੱਸਈਆਰਬੀ ਦੀ ਵਿਜ਼ਟਿੰਗ ਐਡਵਾਂਸਡ ਜੁਆਇੰਟ ਰਿਸਰਚ (ਵਜਰਾ) ਫੈਕਲਟੀ ਸਕੀਮ ਵਿਦੇਸ਼ੀ ਵਿਗਿਆਨੀਆਂ, ਪਰਵਾਸੀ ਭਾਰਤੀਆਂ ਸਮੇਤ, ਨੂੰ ਭਾਰਤੀ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਵਿੱਚ ਸੀਮਤ ਸਮੇਂ ਲਈ ਸਹਿਯੋਗੀ ਖੋਜ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦੀ ਹੈ। ਵਿਗਿਆਨਕ ਵਿਭਾਗਾਂ ਵਿੱਚ ਤੈਨਾਤ ਲਚਕਦਾਰ ਪੂਰਕ ਯੋਜਨਾ / ਮੈਰਿਟ ਅਧਾਰਤ ਪ੍ਰੋਮੋਸ਼ਨ ਯੋਜਨਾ ਅਤੇ ਰਣਨੀਤਕ ਵਿਭਾਗਾਂ ਵਿੱਚ ਕਾਰਗੁਜ਼ਾਰੀ ਨਾਲ ਸਬੰਧਤ ਪ੍ਰੇਰਕ ਸਕੀਮ (ਪੀਆਰਆਈਐੱਸ) ਦੀ ਸ਼ੁਰੂਆਤ ਵੀ ਵਿਗਿਆਨੀਆਂ ਦੀ ਭਰਤੀ ਅਤੇ ਉਨ੍ਹਾਂ ਨੂੰ ਬਰਕਰਾਰ ਰੱਖਣ ਵਿੱਚ ਮਹੱਤਵਪੂਰਣ ਰਹੀ ਹੈ। ਇਨ੍ਹਾਂ ਸਾਰੇ ਉਪਾਵਾਂ ਦਾ ਉਦੇਸ਼ ਦੇਸ਼ ਵਿੱਚ ਸਾਡੀ ਵਿਗਿਆਨਕ ਕਾਰਜ ਸ਼ਕਤੀ ਨੂੰ ਬਰਕਰਾਰ ਰੱਖਣਾ ਹੈ ਅਤੇ ਇਸ ਨਾਲ ਬ੍ਰੇਨ ਡ੍ਰੇਨ ਨੂੰ ਘਟਾਉਣਾ ਹੈ। 

 

***********


 

ਐੱਸਐੱਨਸੀ/ਟੀਐੱਮ/ਆਰਆਰ



(Release ID: 1741168) Visitor Counter : 114


Read this release in: English