ਰੱਖਿਆ ਮੰਤਰਾਲਾ

ਹਵਾਈ ਸੈਨਾ ਦੇ ਮੁਖੀ ਦਾ ਯੂਏਈ ਦਾ ਦੌਰਾ

Posted On: 31 JUL 2021 9:21PM by PIB Chandigarh

ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਪੀਵੀਐਸਐਮ ਏਵੀਐਸਐਮ ਵੀਐਮ ਏਡੀਸੀ ਚੀਫ ਆਫ਼ ਏਅਰ ਸਟਾਫ,  ਸੰਯੁਕਤ ਅਰਬ ਅਮਾਰਾਤ ਦੇ ਸਰਕਾਰੀ ਸਦਭਾਵਨਾ ਦੌਰੇ ਤੇ ਰਵਾਨਾ ਹੋ ਗਏ ਹਨ। 

ਸੀਏਐਸ, ਯੂਏਈ ਏਅਰ ਫੋਰਸ ਅਤੇ ਏਅਰ ਡਿਫੈਂਸ ਦੇ ਕੋਮੋਡੋਰ (ਯੂਏਈ ਏਐਫ ਐਂਡ ਏਡੀ) ਮੇਜਰ ਜਨਰਲ ਇਬਰਾਹਿਮ ਨਾਸਰ ਐਮ. ਅਲ ਅਲਾਵੀ ਦੇ ਸੱਦੇ 'ਤੇ ਯੂਏਈ ਦਾ ਦੌਰਾ ਕਰ ਰਹੇ ਹਨ। ਆਈਏਐਫ ਅਤੇ ਯੂਏਈ ਏਐਫ ਐਂਡ ਏਡੀ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਮਹੱਤਵਪੂਰਣ ਪੇਸ਼ੇਵਰ ਗੱਲਬਾਤ ਹੋਈ ਹੈ ਅਤੇ ਇਹ ਦੌਰਾ ਦੋਵਾਂ ਧਿਰਾਂ ਵਿਚਕਾਰ ਵਿਆਪਕ ਰਣਨੀਤਕ ਸਾਂਝੇਦਾਰੀ ਦੇ ਹਿੱਸੇ ਵਜੋਂ ਰੱਖਿਆ ਸਹਿਯੋਗ ਅਤੇ ਹਵਾਈ ਸੈਨਾ ਪੱਧਰ ਦੇ ਆਦਾਨ -ਪ੍ਰਦਾਨ ਨੂੰ ਹੋਰ ਮਜ਼ਬੂਤ ਕਰੇਗਾ।

---------------------------

ਏਬੀਬੀ/ਏਐਮ/ਏਐਸ



(Release ID: 1741166) Visitor Counter : 161


Read this release in: English , Urdu , Hindi