ਖੇਤੀਬਾੜੀ ਮੰਤਰਾਲਾ

ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਵਿੱਚ ਕਿਸਾਨ ਉਤਪਾਦਕ ਸੰਸਥਾਵਾਂ (ਐੱਫ ਪੀ ਓਜ਼) ਦੀ ਭੂਮਿਕਾ

Posted On: 30 JUL 2021 6:46PM by PIB Chandigarh

ਭਾਰਤ ਸਰਕਾਰ ਨੇ 10,000 ਨਵੇਂ ਐੱਫ ਪੀ ਓਜ਼ ਗਠਿਤ ਅਤੇ ਉਤਸ਼ਾਹਿਤ ਕਰਨ ਲਈ ਇੱਕ ਕੇਂਦਰੀ ਸਕੀਮ "10,000 ਕਿਸਾਨ ਉਤਪਾਦਕ ਸੰਸਥਾਵਾਂ (ਐੱਫ ਪੀ ਓਜ਼) ਦਾ ਗਠਨ ਅਤੇ ਉਤਸ਼ਾਹ" ਲਾਂਚ ਕੀਤੀ ਹੈ । ਜੋ ਉਤਪਾਦਨ ਅਤੇ ਮਾਰਕੀਟਿੰਗ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਉਤਪਾਦਕਤਾ ਵਧਾਉਣ ਦੇ ਮੰਤਵ ਨਾਲ ਪੈਮਾਨੇ ਦੀ ਅਰਥ ਵਿਵਸਥਾ ਦਾ ਲਾਭ ਉਠਾਏਗੀ ਅਤੇ ਟਿਕਾਉਣਯੋਗ ਆਮਦਨ ਵਾਲੀ ਖੇਤੀ ਯਕੀਨੀ ਬਣਾਉਣ ਲਈ ਟਿਕਾਉਣਯੋਗ ਸਰੋਤਾਂ ਦੀ ਵਰਤੋਂ ਕਰੇਗੀ । ਇਸ ਤਰ੍ਹਾਂ ਇਹ ਖੇਤੀ ਉਤਪਾਦਨ ਦੀ ਲਾਗਤ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ ਅਤੇ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਲਈ ਮੁੱਖ ਭੂਮਿਕਾ ਨਿਭਾਉਂਦਿਆਂ ਕਿਸਾਨਾਂ ਦੀ ਆਮਦਨ ਨੂੰ ਵਧਾਉਂਦੀ ਹੈ । ਇਸ ਸਕੀਮ ਤਹਿਤ ਨਵੀਆਂ ਗਠਿਤ ਕੀਤੀਆਂ ਕਿਸਾਨ ਉਤਪਾਦਕ ਸੰਸਥਾਵਾਂ ਨੂੰ ਪੰਜ ਸਾਲਾਂ ਦੇ ਸਮੇਂ ਲਈ ਪੇਸ਼ੇਵਰ ਸਹਾਇਤਾ ਦੀ ਵਿਵਸਥਾ ਕੀਤੀ ਗਈ ਹੈ ।
ਸਕੀਮ ਦਾ ਮਕਸਦ ਉਹਨਾਂ ਦੇ ਵਿਕਾਸ ਲਈ ਹੇਠ ਲਿਖੀਆਂ ਢੁੱਕਵੀਆਂ ਮੁੱਖ ਸੇਵਾਵਾਂ ਅਤੇ ਗਤੀਵਿਧੀਆਂ ਮੁਹੱਈਆ ਕਰਨਾ ਹੈ ਜੋ ਕਿਸਾਨਾਂ ਦੀ ਆਮਦਨ ਨੂੰ ਵਧਾਉਣਗੀਆਂ :—
1.   ਮਿਆਰੀ ਉਤਪਾਦਨ ਇਨਪੁਟਸ ਦੀ ਸਪਲਾਈ ਜਿਵੇਂ ਬੀਜ, ਖਾਦਾਂ , ਕੀਟਨਾਸ਼ਕ ਅਤੇ ਹੋਰ ਅਜਿਹੇ ਇਨਪੁਟਸ ਵਾਜਿਬ ਘੱਟ ਥੋਕ ਦਰਾਂ ਤੇ ।
2.   ਲੋੜ ਅਧਾਰਿਤ ਉਤਪਾਦਨ ਉਪਲਬੱਧ ਕਰਾਉਣਾ ਅਤੇ ਪੋਸਟ ਪ੍ਰੋਡਕਸ਼ਨ ਮਸ਼ੀਨਰੀ ਤੇ ਉਪਕਰਣ ਜਿਵੇਂ ਕਲਟੀਵੇਟਰ , ਟਿਲਰ , ਸਪਰਿੰਕਲਰ ਸੈੱਟ , ਕੰਬਾਈਨ ਹਾਰਵੈਸਟ ਅਤੇ ਅਜਿਹੀ ਹੋਰ ਮਸ਼ੀਨਰੀ ਅਤੇ ਉਪਕਰਣ ਮੈਂਬਰਾਂ ਨੂੰ ਕਸਟਮ ਹਾਈਰਿੰਗ ਬੇਸਿਸ ਤੇ ਪ੍ਰਤੀ ਯੁਨਿਟ ਉਤਪਾਦਨ ਘਟ ਕਰਨ ਲਈ ਮੁਹੱਈਆ ਕਰਨਾ ।
3.   ਵੈਲਿਯੂ ਐਡੀਸ਼ਨ ਜਿਵੇਂ ਸਫਾਈ , ਅਲੱਗ ਅਲੱਗ ਕਰਨਾ , ਗ੍ਰੇਡਿੰਗ , ਟੈਕਿੰਗ ਅਤੇ ਖੇਤੀ ਪੱਧਰੀ ਪ੍ਰੋਸੈਸਿਗ ਸਹੂਲਤਾਂ ਯੁਜ਼ਰ ਚਾਰਜ ਅਧਾਰ ਤੇ ਸਸਤੇ ਦਰਾਂ ਤੇ ਉਪਲਬੱਧ ਕਰਾਉਣਾ, ਸਟੋਰੇਜ ਅਤੇ ਆਵਾਜਾਈ ਸਹੂਲਤਾਂ ਵੀ ਉਪਲਬੱਧ ਕਰਾਉਣਾ ।
4.   ਉੱਚ ਆਮਦਨ ਜਨਰੇਟ ਕਰਨ ਵਾਲੀਆਂ ਗਤੀਵਿਧੀਆਂ ਕਰਨੀਆਂ ਜਿਵੇਂ ਬੀਜ ਉਤਪਾਦਨ , ਸ਼ਹਿਦ ਦੀ ਮੱਖੀ ਪਾਲਣ , ਖੁੰਭਾਂ ਦੀ ਕਾਸ਼ਤਕਾਰੀ ਆਦਿ ।
5.   ਮੈਂਬਰ ਕਿਸਾਨਾਂ ਦੇ ਉਤਪਾਦਨ ਦੇ ਛੋਟੇ ਹਿੱਸਿਆਂ ਨੂੰ ਇਕੱਠੇ ਕਰਨਾ ਅਤੇ ਉਹਨਾਂ ਨੂੰ ਵਧੇਰੇ ਬਜ਼ਾਰੀਕਰਨ ਯੋਗ ਬਣਾ ਕੇ ਉਹਨਾਂ ਦੀ ਕੀਮਤ ਵਧਾਉਣਾ ।
6.   ਉਤਪਾਦਨ ਅਤੇ ਬਜ਼ਾਰੀਕਰਨ ਵਿੱਚ ਸੂਝ ਬੂਝ ਭਰੇ ਫੈਸਲਿਆਂ ਨਾਲ ਉਤਪਾਦਨ ਬਾਰੇ ਬਜ਼ਾਰ ਜਾਣਕਾਰੀ ਦੀ ਸਹੂਲਤ ।
7.   ਲੋਜੀਸਟਿਕਸ ਸੇਵਾਵਾਂ ਜਿਵੇਂ ਭੰਡਾਰਨ , ਆਵਾਜਾਈ , ਉਤਪਾਦ ਚੜਾਉਣਾ / ਲਾਉਣਾ ਆਦਿ ਨੂੰ ਸਾਂਝੀਆਂ ਲਾਗਤਾਂ ਦੇ ਅਧਾਰ ਤੇ ਸਹੂਲਤਾਂ ।
8.   ਖਰੀਦਦਾਰਾਂ ਨਾਲ ਬੇਹਤਰ ਮਜ਼ਬੂਤ ਗੱਲਬਾਤ ਨਾਲ ਇਕੱਠੀ ਉਤਪਾਦ ਦਾ ਬਜ਼ਾਰੀਕਰਨ ਅਤੇ ਉਹਨਾਂ ਮਾਰਕੀਟ ਚੈਨਲਾਂ ਵਿੱਚ ਜੋ ਬੇਹਤਰ ਅਤੇ ਮਿਹਨਤਾਨਾ ਕੀਮਤਾਂ ਦਿਵਾਉਣਾ ।

ਹੁਣ ਤੱਕ ਕੁਲ 4,465 ਐੱਫ ਪੀ ਓ ਉਤਪਾਦ ਕਲਸਟਰਸ ਐੱਫ ਪੀ ਓਜ਼ ਬਣਾਉਣ ਲਈ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਅਲਾਟ ਕੀਤੇ ਗਏ ਹਨ ਜਿਹਨਾਂ ਵਿੱਚੋਂ ਕੁਲ 632 ਐੱਫ ਪੀ ਓਜ਼ ਨੇ ਪੰਜੀਕਰਣ ਕੀਤਾ ਹੈ।


ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ।
 

*******************

ਏ ਪੀ ਐੱਸ
 



(Release ID: 1740916) Visitor Counter : 203


Read this release in: English , Urdu