ਖੇਤੀਬਾੜੀ ਮੰਤਰਾਲਾ

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀਐੱਮਐੱਫਬੀਵਾਈ) ਅਧੀਨ ਪਾਰਦਰਸ਼ਤਾ ਅਤੇ ਜਵਾਬਦੇਹੀ

Posted On: 30 JUL 2021 6:41PM by PIB Chandigarh

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀਐੱਮਐਫਬੀਵਾਈ) ਦੇ ਅਧੀਨ ਕਿਸਾਨ ਵੱਖ -ਵੱਖ ਸਰੋਤਾਂ ਰਾਹੀਂ ਦਾਖਲ ਹੋ ਸਕਦੇ ਹਨ। ਪੇਂਡੂ ਵਿੱਤੀ ਸੰਸਥਾਵਾਂ / ਬੈਂਕਾਂ ਅਤੇ ਬੀਮਾ ਕੰਪਨੀਆਂ / ਉਹਨਾਂ ਦੇ ਵਿਚੋਲਿਆਂ ਰਾਹੀਂ ਕਿਸਾਨਾਂ ਦੇ ਦਾਖਲੇ ਦੇ ਰਵਾਇਤੀ ਚੈਨਲਾਂ ਤੋਂ ਇਲਾਵਾ, ਮੁਫਤ ਨਾਮਾਂਕਣ ਦੀ ਸਹੂਲਤ ਲਈ ਸਾਂਝੇ ਸੇਵਾ ਕੇਂਦਰ (ਸੀਐੱਸਸੀ) ਵੀ ਪਿੰਡ ਪੱਧਰ 'ਤੇ ਉਪਲਬਧ ਹਨ। ਕਿਸਾਨ ਰਾਸ਼ਟਰੀ ਫਸਲ ਬੀਮਾ ਪੋਰਟਲ (ਐੱਨਸੀਆਈਪੀ) ਜਾਂ ਫਸਲ ਬੀਮਾ ਐਪ ਰਾਹੀਂ ਸਿੱਧਾ ਔਨਲਾਈਨ ਦਾਖਲਾ ਵੀ ਕਰ ਸਕਦੇ ਹਨ। 

ਇਸ ਯੋਜਨਾ ਦੇ ਤਹਿਤ ਕਿਸਾਨਾਂ ਦੀ ਕਵਰੇਜ / ਦਾਖਲੇ ਲਈ ਪ੍ਰੇਰਿਤ ਕਰਨ ਅਤੇ ਵਾਧਾ ਕਰਨ ਲਈ, ਸਰਕਾਰ ਨੇ ਪੀਐੱਮਐੱਫਵਾਈ ਬਾਰੇ ਜਾਗਰੂਕਤਾ ਵਧਾਉਣ ਲਈ ਕਈ ਗਤੀਵਿਧੀਆਂ ਕਰ ਰਹੀ ਹੈ। ਸਰਕਾਰ ਨੇ ਰਾਜਾਂ ਵਲੋਂ ਕੀਤੀਆਂ ਜਾ ਰਹੀਆਂ ਜਾਗਰੂਕਤਾ ਗਤੀਵਿਧੀਆਂ, ਬੀਮਾ ਕੰਪਨੀਆਂ, ਵਿੱਤੀ ਸੰਸਥਾਵਾਂ ਅਤੇ ਸਾਂਝੇ ਸੇਵਾ ਕੇਂਦਰਾਂ (ਸੀਐੱਸਸੀ) ਦੇ ਨੈਟਵਰਕ ਨੂੰ ਕਿਸਾਨਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ (ਪੀਆਰਆਈਜ਼) ਦੇ ਮੈਂਬਰਾਂ ਵਿੱਚ ਪੀਐੱਮਐੱਫਬੀਵਾਈ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੇ ਪ੍ਰਸਾਰ ਲਈ ਸਰਗਰਮੀ ਨਾਲ ਸਮਰਥਨ ਕੀਤਾ ਹੈ। ਪੀਐੱਮਐੱਫਬੀਵਾਈ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਆਤਮਾ ਅਧਿਕਾਰੀਆਂ ਸਮੇਤ ਜ਼ਮੀਨੀ ਪੱਧਰ ਦੀਆਂ ਸਾਰੀਆਂ ਸੰਸਥਾਵਾਂ ਸੂਝਵਾਨ ਫੈਸਲੇ ਲੈਣ ਲਈ ਕਿਸਾਨਾਂ ਦੀ ਸਮਰੱਥਾ ਵਧਾਉਣ ਵਿੱਚ ਸਰਗਰਮੀ ਨਾਲ ਸ਼ਾਮਲ ਹਨ। ਜਿਵੇਂ ਕਿ ਪੀਐੱਮਐੱਫਬੀਵਾਈ ਦੇ ਸੰਚਾਲਨ ਦਿਸ਼ਾ ਨਿਰਦੇਸ਼ਾਂ ਵਿੱਚ ਦੱਸਿਆ ਗਿਆ ਹੈ,  ਬੀਮਾ ਕੰਪਨੀਆਂ ਨੂੰ ਉਨ੍ਹਾਂ ਦੁਆਰਾ ਇਕੱਤਰ ਕੀਤੀ ਗਈ ਕੁੱਲ ਪ੍ਰੀਮੀਅਮ ਦੇ 0.5% ਫੰਡ ਦੀ ਵਰਤੋਂ, ਜਾਣਕਾਰੀ, ਸਿੱਖਿਆ ਅਤੇ ਸੰਚਾਰ (ਆਈਆਈਸੀ) ਦੀਆਂ ਗਤੀਵਿਧੀਆਂ 'ਤੇ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਕਿਸਾਨਾਂ ਦੀ ਸਮੁੱਚੀ ਬੀਮਾ ਸਾਖਰਤਾ ਕਾਇਮ ਕੀਤੀ ਜਾ ਸਕੇ।

ਇਸ ਤੋਂ ਇਲਾਵਾ, ਜਾਗਰੂਕਤਾ ਪੈਦਾ ਕਰਨ ਦੀਆਂ ਹੋਰ ਗਤੀਵਿਧੀਆਂ ਵਿੱਚ ਪ੍ਰਮੁੱਖ ਰਾਸ਼ਟਰੀ ਅਤੇ ਸਥਾਨਕ ਅਖ਼ਬਾਰਾਂ ਵਿੱਚ ਇਸ਼ਤਿਹਾਰਾਂ ਦੁਆਰਾ ਯੋਜਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਲਾਭਾਂ ਦਾ ਪ੍ਰਚਾਰ, ਖੇਤਰੀ / ਸਥਾਨਕ ਚੈਨਲਾਂ 'ਤੇ ਆਡੀਓ-ਵਿਜ਼ੁਅਲ ਪ੍ਰਸਾਰਣ, ਸਥਾਨਕ ਭਾਸ਼ਾ ਵਿੱਚ ਆਈਈਸੀ ਸਮੱਗਰੀ ਦੀ ਵੰਡ, ਕਿਸਾਨ / ਰਾਸ਼ਟਰੀ ਫਸਲ ਬੀਮਾ ਪੋਰਟਲ (ਐੱਨਸੀਆਈਪੀ) ਵਲੋਂ ਐੱਸਐੱਮਐੱਸ ਅਤੇ ਕਿਸਾਨਾਂ ਅਤੇ ਹੋਰ ਮੁੱਖ ਹਿਤਧਾਰਕਾਂ ਦੀ ਔਨਲਾਈਨ ਵਰਕਸ਼ਾਪਾਂ ਦਾ ਪ੍ਰਸਾਰ ਸ਼ਾਮਲ ਹੈ।

ਹਾਲ ਹੀ ਵਿੱਚ, ਇੱਕ ਢਾਂਚਾਗਤ ਜਾਗਰੂਕਤਾ ਮੁਹਿੰਮ 'ਫਸਲ ਬੀਮਾ ਹਫਤਾ' ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵਲੋਂ 1 ਜੁਲਾਈ  2021  ਤੋਂ 7 ਜੁਲਾਈ 2021 ਦੇ ਵਿੱਚ, ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ, ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਇੱਕ ਪਹਿਲ ਕੀਤੀ ਗਈ, ਵਿੱਚ 75 ਅਭਿਲਾਸ਼ੀ/ਆਦਿਵਾਸੀ ਜ਼ਿਲ੍ਹਿਆਂ 'ਤੇ ਵਿਸ਼ੇਸ਼ ਜ਼ੋਰ ਦੇ ਨਾਲ ਯੋਜਨਾ ਦੇ ਅਧੀਨ ਸਾਰੇ ਜ਼ਿਲ੍ਹੇ/ਖੇਤਰ ਨੋਟੀਫਾਈ ਕੀਤੇ ਗਏ।

ਇਨ੍ਹਾਂ ਉਪਾਵਾਂ ਦੇ ਨਤੀਜੇ ਵਜੋਂ, ਸਾਲ 2016-17 ਵਿੱਚ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ, 2929 ਲੱਖ ਤੋਂ ਵੱਧ ਕਿਸਾਨ ਬਿਨੈ ਪੱਤਰ ਦੇ ਚੁੱਕੇ ਹਨ। ਪ੍ਰੀਮੀਅਮ ਦੇ ਵਿਰੁੱਧ ਕਿਸਾਨਾਂ ਵਲੋਂ 21,574 ਕਰੋੜ ਰੁਪਏ ਅਦਾ ਕੀਤੇ ਗਏ ਅਤੇ 843.4 ਲੱਖ ਅਰਜ਼ੀਆਂ ਲਈ 98,108 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ।

ਇਸ ਵਿਭਾਗ ਨੇ ਵੱਖ-ਵੱਖ ਚੈਨਲਾਂ ਜਿਵੇਂ ਕਿ ਟ੍ਰੇਨਿੰਗ ਪ੍ਰੋਗਰਾਮ, ਗੱਲਬਾਤ ਵਰਕਸ਼ਾਪ, ਕਾਨਫਰੰਸ ਈ-ਲਰਨਿੰਗ ਆਦਿ ਰਾਹੀਂ ਯੋਜਨਾ ਨੂੰ ਲਾਗੂ ਕਰਨ ਵਿੱਚ ਸ਼ਾਮਲ ਵੱਖ-ਵੱਖ ਹਿੱਸੇਦਾਰਾਂ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਕਈ ਕਦਮ/ਉਪਾਅ ਕੀਤੇ ਹਨ ਅਤੇ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਆਦਿ ਵੀ ਯੋਜਨਾ ਦੇ ਵੱਖ-ਵੱਖ ਹਿੱਸੇਦਾਰਾਂ ਦੀ ਸਮਰੱਥਾ ਵਧਾਉਣ ਦੇ ਉਦੇਸ਼ਾਂ ਲਈ ਤਿਆਰ ਕੀਤੀਆਂ ਗਈਆਂ ਹਨ।

ਯੋਜਨਾ ਦੀ ਸਮੀਖਿਆ ਅਤੇ ਸੁਧਾਰ ਇੱਕ ਨਿਰੰਤਰ ਪ੍ਰਕਿਰਿਆ ਹੈ। ਪ੍ਰਾਪਤ ਤਜਰਬੇ ਦੇ ਅਧਾਰ 'ਤੇ, ਵੱਖ-ਵੱਖ ਹਿੱਸੇਦਾਰਾਂ ਦੇ ਵਿਚਾਰ ਅਤੇ ਬਿਹਤਰ ਪਾਰਦਰਸ਼ਤਾ, ਜਵਾਬਦੇਹੀ, ਕਿਸਾਨਾਂ ਨੂੰ ਦਾਅਵਿਆਂ ਦੀ ਸਮੇਂ ਸਿਰ ਅਦਾਇਗੀ ਅਤੇ ਯੋਜਨਾ ਨੂੰ ਵਧੇਰੇ ਕਿਸਾਨੀ ਦੇ ਅਨੁਕੂਲ ਬਣਾਉਣ ਲਈ, ਸਰਕਾਰ ਨੇ ਪੀਐੱਮਐੱਫਬੀਵਾਈ ਦੇ ਸੰਚਾਲਨ ਦਿਸ਼ਾ ਨਿਰਦੇਸ਼ਾਂ ਦੀ ਵਿਆਪਕ ਰੂਪ ਵਿੱਚ ਸੋਧ ਅਤੇ ਸੁਧਾਰ ਕੀਤਾ ਹੈ, ਇਹ ਯੋਜਨਾ ਕ੍ਰਮਵਾਰ ਹਾੜੀ 2018 ਅਤੇ ਸਾਉਣੀ 2020 ਤੋਂ ਲਾਗੂ ਕੀਤੀ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਯੋਜਨਾ ਦੇ ਲਾਭਾਂ ਦੀ ਸਹੀ ਅਤੇ ਸਮੇਂ ਸਿਰ ਪਹੁੰਚ ਯਕੀਨੀ ਬਣਾਈ ਜਾ ਸਕੇ।

ਰਾਸ਼ਟਰੀ ਫਸਲ ਬੀਮਾ ਪੋਰਟਲ (ਐੱਨਸੀਆਈਪੀ) - ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀਐੱਮਐੱਫਬੀਵਾਈ) ਦੇ ਲਾਗੂ ਕਰਨ ਦੀ ਸਮੁੱਚੀ ਪ੍ਰਕਿਰਿਆ / ਗਤੀਵਿਧੀਆਂ ਨੂੰ ਡਿਜੀਟਲ ਕਰਨ ਅਤੇ ਬਿਹਤਰ ਪ੍ਰਸ਼ਾਸਨ, ਤਾਲਮੇਲ, ਪਾਰਦਰਸ਼ਤਾ, ਪ੍ਰਸਾਰ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ - ਰਾਸ਼ਟਰੀ ਫਸਲ ਬੀਮਾ ਪੋਰਟਲ (ਐੱਨਸੀਆਈਪੀ) - www.pmfby.gov.in ਕਿਸਾਨਾਂ ਦੀ ਸਿੱਧੀ ਔਨਲਾਈਨ ਭਰਤੀ, ਬਿਹਤਰ ਨਿਗਰਾਨੀ ਲਈ ਅਤੇ ਵਿਅਕਤੀਗਤ ਬੀਮਾਯੁਕਤ ਕਿਸਾਨ ਦੇ ਵੇਰਵਿਆਂ ਨੂੰ ਅਪਲੋਡ/ਪ੍ਰਾਪਤ ਕਰਨ ਸਮੇਤ ਜਾਣਕਾਰੀ ਦੀ ਸਪੁਰਦਗੀ ਅਤੇ ਵਿਅਕਤੀਗਤ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਇਲੈਕਟ੍ਰੌਨਿਕ ਤਰੀਕੇ ਨਾਲ ਦਾਅਵੇ ਦੀ ਰਕਮ ਟ੍ਰਾਂਸਫਰ ਕਰਨ ਨੂੰ ਵਿਕਸਤ ਕੀਤਾ ਗਿਆ ਹੈ। ਦਾਅਵਿਆਂ ਦੀ ਸਮੇਂ ਸਿਰ ਅਦਾਇਗੀ ਨੂੰ ਯਕੀਨੀ ਬਣਾਉਣ ਲਈ, ਐੱਨਸੀਆਈਪੀ ਉੱਤੇ ਉਪਜ ਦੇ ਡੇਟਾ ਦੇ ਅਸਲ ਸਮੇਂ ਦੇ ਟ੍ਰਾਂਸਫਰ ਲਈ ਸਮਾਰਟਫੋਨ / ਸੀਸੀਈ-ਐਗਰੀ ਐਪ ਦੀ ਵਰਤੋਂ ਵੀ ਅਰੰਭ ਕੀਤੀ ਗਈ ਹੈ। ਐੱਨਸੀਆਈਪੀ ਅਤੇ ਫਸਲ ਬੀਮਾ ਐਪ ਰਾਹੀਂ, ਕਿਸਾਨ ਆਪਣੇ ਫਸਲ ਬੀਮੇ ਦਾ ਪਤਾ ਲਗਾ ਸਕਦੇ ਹਨ ਅਤੇ ਇਸ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

****

ਏਪੀਐੱਸ 



(Release ID: 1740908) Visitor Counter : 173


Read this release in: English , Urdu