ਜਲ ਸ਼ਕਤੀ ਮੰਤਰਾਲਾ
ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਜ਼ II ਦੇ ਅਧੀਨ ਓਡੀਐੱਫ ਪਲੱਸ ਮੈਨੂਅਲ ਜਾਰੀ ਕੀਤੇ ਗਏ
ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਜ਼ -II ਵਿੱਚ ਦੋ ਲੱਖ ਤੋਂ ਵੱਧ ਪਿੰਡਾਂ ਨੂੰ 40,700 ਕਰੋੜ ਕਰੋੜ ਰੁਪਏ ਦੀ ਨਿਵੇਸ਼ ਸਹਾਇਤਾ ਨਾਲ ਠੋਸ ਅਤੇ ਤਰਲ ਰਹਿੰਦ-ਖੂੰਹਦ ਪ੍ਰਬੰਧਨ ਲਈ ਤਿਆਰ ਕੀਤਾ ਗਿਆ ਹੈ: ਸ਼੍ਰੀ ਸ਼ੇਖਾਵਤ
प्रविष्टि तिथि:
28 JUL 2021 5:33PM by PIB Chandigarh
ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਕੇਂਦਰੀ ਜਲ ਸ਼ਕਤੀ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਸ੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਆਯੋਜਿਤ ਕੀਤੇ ਗਏ ਇੱਕ ਪ੍ਰੋਗਰਾਮ ਵਿੱਚ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਜ਼ -II ਅਧੀਨ ਓਡੀਐੱਫ ਪਲੱਸ ਮੈਨੂਅਲ ਜਾਰੀ ਕੀਤੇ। ਲਾਂਚ ਕੀਤੇ ਦਸਤਾਵੇਜ਼ ਓਡੀਐੱਫ ਪਲੱਸ (ਗੰਦੇ ਪਾਣੀ ਦੇ ਪ੍ਰਬੰਧਨ, ਪਲਾਸਟਿਕ ਕੂੜਾ ਪ੍ਰਬੰਧਨ, ਮਲ ਪ੍ਰਬੰਧਨ, ਜੈਵਿਕ ਕੂੜਾ ਪ੍ਰਬੰਧਨ ਅਤੇ ਆਈਸੀਆਈ) ਦੇ ਮੁੱਖ ਹਿੱਸੇ ਨਾਲ ਸਬੰਧਤ ਹਨ ਅਤੇ ਟੈਕਨੋਲੋਜੀਆਂ, ਅਸਾਸਿਆਂ ਦੀਆਂ ਤਕਨੀਕੀ ਵਿਸ਼ੇਸ਼ਤਾਵਾਂ, ਅਨੁਮਾਨਤ ਖਰਚੇ ਅਤੇ ਸੰਭਾਵਤ ਓ ਅਤੇ ਐੱਮ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕਰਦੇ ਹਨ। ਡੀਡੀਡਬਲਯੂਐੱਸ ਨੇ ਰਾਜਾਂ, ਜ਼ਿਲ੍ਹਿਆਂ ਅਤੇ ਪੇਂਡੂ ਸਥਾਨਕ ਸੰਸਥਾਵਾਂ ਦੇ ਠੋਸ ਅਤੇ ਤਰਲ ਰਹਿੰਦ-ਖੂੰਹਦ ਪ੍ਰਬੰਧਨ ਪਹਿਲਕਦਮਿਆਂ ਨੂੰ ਲਾਗੂ ਕਰਨ ਲਈ ਮੈਨੂਅਲ ਤਿਆਰ ਕੀਤੇ ਹਨ।
ਮੈਨੂਅਲਾਂ ਨੂੰ ਜਾਰੀ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਐੱਸਬੀਐੱਮਜੀ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਰਹਿਨੁਮਾਈ ਅਤੇ ਅਗਵਾਈ ਹੇਠ ਪੇਂਡੂ ਭਾਰਤ ਨੂੰ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਕਰਨ ਲਈ ਸਵੱਛਤਾ ਲਈ ਜਨ ਅੰਦੋਲਨ ਨਾਲ ਪੇਂਡੂ ਭਾਰਤ ਨੂੰ ਬਦਲ ਦਿੱਤਾ ਹੈ। ਇਸ ਵਿਲੱਖਣ ਸਫਲਤਾ ਨੂੰ ਅੱਗੇ ਵਧਾਉਂਦਿਆਂ, ਐੱਸਬੀਐੱਮ(ਜੀ) ਦੇ ਪੜਾਅ-II ਦਾ ਟੀਚਾ ਪਿਛਲੇ ਸਾਲ ਦੇ ਸ਼ੁਰੂ ਵਿੱਚ ਆਰੰਭ ਕੀਤਾ ਗਿਆ ਸੀ, ਜੋ ਕਿ ਓਡੀਐੱਫ ਸਥਿਰਤਾ ਅਤੇ ਠੋਸ ਅਤੇ ਤਰਲ ਰਹਿੰਦ-ਖੂੰਹਦ ਪ੍ਰਬੰਧਨ 'ਤੇ ਧਿਆਨ ਕੇਂਦ੍ਰਤ ਕਰਦਾ ਹੈ, ਜੋ ਪਿੰਡਾਂ ਵਿੱਚ ਵਿਆਪਕ ਸਵੱਛਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਜ਼ -II ਵਿੱਚ ਦੋ ਲੱਖ ਤੋਂ ਵੱਧ ਪਿੰਡਾਂ ਨੂੰ 40,700 ਕਰੋੜ ਕਰੋੜ ਰੁਪਏ ਦੀ ਨਿਵੇਸ਼ ਸਹਾਇਤਾ ਨਾਲ ਠੋਸ ਅਤੇ ਤਰਲ ਰਹਿੰਦ-ਖੂੰਹਦ ਪ੍ਰਬੰਧਨ ਲਈ ਤਿਆਰ ਕੀਤਾ ਗਿਆ ਹੈ I
ODF Plus Manuals link: https://swachhbharatmission.gov.in/sbmcms/technical-notes.htm
https://pib.gov.in/PressReleasePage.aspx?PRID=1739972
***
ਬੀਵਾਈ / ਏਐਸ
(रिलीज़ आईडी: 1740129)
आगंतुक पटल : 405