ਰੇਲ ਮੰਤਰਾਲਾ

ਰੇਲਵੇ ਲਾਈਨਾਂ ਦਾ ਬਿਜਲੀਕਰਨ

Posted On: 28 JUL 2021 4:20PM by PIB Chandigarh

ਭਾਰਤੀ ਰੇਲਵੇ (ਆਈਆਰ) ਨੇ ਮਿਸ਼ਨ ਮੋਡ ’ਤੇ ਬ੍ਰਾਡ ਗੇਜ (ਬੀਜੀ) ਰੇਲਵੇ ਲਾਈਨਾਂ ਦੇ ਬਿਜਲੀਕਰਨ ਦਾ ਫੈਸਲਾ ਕੀਤਾ ਹੈ। ਇਸ ਸੰਬੰਧ ਵਿੱਚ ਪਹਿਲਾਂ ਹੀ ਮਹੱਤਵਪੂਰਨ ਪ੍ਰਗਤੀ ਕੀਤੀ ਜਾ ਚੁੱਕੀ ਹੈ ਅਤੇ ਆਈਆਰ ਸਾਰੀਆਂ ਬੀਜੀ ਰੇਲ ਲਾਈਨਾਂ ਦਾ ਤੇਜ਼ੀ ਨਾਲ ਬਿਜਲੀਕਰਨ ਕਰ ਰਿਹਾ ਹੈ। 01.04.2020 ਨੂੰ ਪੂਰੇ ਭਾਰਤੀ ਰੇਲਵੇ ਦੇ ਨੈੱਟਵਰਕ (ਸਾਰੇ ਗੇਜ ਦੀ ਮਿਲਾ ਕੇ) ਦੀ ਕੁੱਲ ਲੰਬਾਈ 67,956 ਰੂਟ ਕਿਲੋਮੀਟਰ ਸੀ।

01.04.2021 ਨੂੰ ਤਕਰੀਬਨ 51,165 ਕਿਲੋਮੀਟਰ ਲੰਬਾਈ ਦੇ 484 ਰੇਲਵੇ ਪ੍ਰੋਜੈਕਟ ਲਗਭਗ 7.54 ਲੱਖ ਕਰੋੜ ਰੁਪਏ ਦੀ ਲਾਗਤ ਨਾਲ ਯੋਜਨਾਬੰਦੀ/ ਪ੍ਰਵਾਨਗੀ/ ਲਾਗੂ ਕਰਨ ਦੇ ਵੱਖ-ਵੱਖ ਪੜਾਵਾਂ ਵਿੱਚ ਹਨ, ਜਿਨ੍ਹਾਂ ਵਿੱਚੋਂ 10,638 ਕਿਲੋਮੀਟਰ ਲੰਬਾਈ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਮਾਰਚ, 2021 ਤੱਕ 2,13,815 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਸ਼ਾਮਲ ਹਨ: -

i. 21,037 ਕਿਲੋਮੀਟਰ ਲੰਬਾਈ ਵਾਲੇ ਨਵੀਂ ਲਾਈਨ ਦੇ 187 ਪ੍ਰੋਜੈਕਟ, ਜਿਨ੍ਹਾਂ ਦੀ ਲਾਗਤ 4,04,986 ਕਰੋੜ ਰੁਪਏ ਹੈ, ਜਿਸ ਵਿੱਚੋਂ 2,621 ਕਿਲੋਮੀਟਰ ਦੀ ਲੰਬਾਈ ਦਾ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਮਾਰਚ, 2021 ਤੱਕ 1,05,591 ਕਰੋੜ ਰੁਪਏ ਖਰਚ ਕੀਤੇ ਗਏ ਹਨ।

ii. 6,213 ਕਿਲੋਮੀਟਰ ਲੰਬਾਈ ਵਾਲੇ 46 ਗੇਜ ਕਨਵਰਜਨ ਪ੍ਰੋਜੈਕਟ, ਜਿਨ੍ਹਾਂ ਦੀ ਲਾਗਤ 53,171 ਕਰੋੜ ਰੁਪਏ ਹੈ, ਜਿਸ ਵਿੱਚੋਂ 3,587 ਕਿਲੋਮੀਟਰ ਦੀ ਲੰਬਾਈ ਦਾ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਮਾਰਚ, 2021 ਤੱਕ 2,2,184 ਕਰੋੜ ਰੁਪਏ ਖਰਚ ਕੀਤੇ ਗਏ ਹਨ।

iii. 23,915 ਕਿਲੋਮੀਟਰ ਲੰਬਾਈ ਵਾਲੇ 151 ਲਾਈਨ ਡਬਲਿੰਗ ਦੇ ਪ੍ਰੋਜੈਕਟ, ਜਿਨ੍ਹਾਂ ਦੀ ਲਾਗਤ 2,96,186 ਕਰੋੜ ਰੁਪਏ ਹੈ, ਜਿਸ ਵਿੱਚੋਂ 4,430 ਕਿਲੋਮੀਟਰ ਦੀ ਲੰਬਾਈ ਦਾ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਮਾਰਚ, 2021 ਤੱਕ 86,041 ਕਰੋੜ ਰੁਪਏ ਖਰਚ ਕੀਤੇ ਗਏ ਹਨ।

ਰੇਲਵੇ ਪ੍ਰੋਜੈਕਟ ਦਾ ਕੰਮ ਵੱਖ-ਵੱਖ ਕਾਰਕਾਂ ’ਤੇ ਨਿਰਭਰ ਕਰਦਾ ਹੈ ਜਿਵੇਂ ਕਿ ਰਾਜ ਸਰਕਾਰ ਦੁਆਰਾ ਜ਼ਮੀਨ ਦੀ ਪ੍ਰਾਪਤੀ, ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੁਆਰਾ ਜੰਗਲਾਤ ਦੀ ਮਨਜ਼ੂਰੀ, ਵੱਖ-ਵੱਖ ਅਥਾਰਟੀਆਂ ਤੋਂ ਕਾਨੂੰਨੀ ਪ੍ਰਵਾਨਗੀ, ਖੇਤਰ ਦੀਆਂ ਭੂ-ਵਿਗਿਆਨਕ ਅਤੇ ਟੌਪੋਗ੍ਰਾਫਿਕ ਹਾਲਤਾਂ, ਪ੍ਰੋਜੈਕਟ ਜਗ੍ਹਾ ਦੇ ਖੇਤਰ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ, ਮੌਸਮ ਦੀਆਂ ਸਥਿਤੀਆਂ ਕਾਰਨ ਵਿਸ਼ੇਸ਼ ਪ੍ਰੋਜੈਕਟ ਜਗ੍ਹਾ ਲਈ ਇੱਕ ਸਾਲ ਵਿੱਚ ਕੰਮ ਕਰਨ ਦੇ ਮਹੀਨਿਆਂ ਦੀ ਗਿਣਤੀ ਆਦਿ ਅਤੇ ਇਹ ਸਾਰੇ ਕਾਰਕ ਕੰਮ ਦੇ ਮੁਕੰਮਲ ਹੋਣ ਦੇ ਸਮੇਂ ਨੂੰ ਪ੍ਰਭਾਵਤ ਕਰਦੇ ਹਨ।

31.03.2021 ਤੱਕ ਜ਼ੋਨ-ਅਧਾਰਤ ਕੁੱਲ ਬੀਜੀ ਰੂਟ ਕਿਲੋਮੀਟਰ (ਆਰਕੇਐੱਮ), ਇਲੈਕਟ੍ਰੀਫਾਈਡ ਬੀਜੀਆਰਕੇਐੱਮ ਅਤੇ ਬੈਲੇਂਸ ਬੀਜੀਆਰਕੇਐੱਮ ਦੇ ਕੀਤੇ ਗਏ ਬਿਜਲੀਕਰਨ ਦਾ ਵੇਰਵਾ ਹੇਠਾਂ ਦਿੱਤੇ ਅਨੁਸਾਰ ਹੈ:-

 

ਲੜੀ ਨੰਬਰ

ਰੇਲਵੇ

ਕੁੱਲ ਬ੍ਰਾਡ ਗੇਜ (ਬੀਜੀ) ਰੂਟ ਕਿਲੋਮੀਟਰ

ਇਲੈਕਟ੍ਰੀਫਾਈਡ (ਬੀਜੀ) ਰੂਟ ਕਿਲੋਮੀਟਰ

ਬੈਲੇਂਸ (ਬੀਜੀ) ਰੂਟ ਕਿਲੋਮੀਟਰ

1

ਕੇਂਦਰੀ

3,853

3,336

517

2

ਪੂਰਬੀ ਤੱਟ

2,800

2,791

9

3

ਪੂਰਬੀ ਕੇਂਦਰੀ

4,008

3,540

468

4

ਪੂਰਬੀ

2,820

2,490

330

5

ਉੱਤਰ ਕੇਂਦਰੀ

3,222

2,707

515

6

ਉੱਤਰ ਪੂਰਬੀ

3,102

2,299

803

7

ਉੱਤਰ-ਪੂਰਬੀ ਸਰਹੱਦ

4,152

652

3,500

8

ਉੱਤਰੀ

7,062

5,512

1,550

9

ਉੱਤਰ ਪੱਛਮੀ

5,248

2,186

3,062

10

ਦੱਖਣੀ ਕੇਂਦਰੀ

6,206

4,145

2,061

11

ਦੱਖਣ ਪੂਰਬੀ ਕੇਂਦਰੀ

2,348

2,120

228

12

ਦੱਖਣੀ ਪੂਰਬੀ

2,713

2,661

52

13

ਦੱਖਣੀ

4,914

3,570

1,344

14

ਦੱਖਣੀ ਪੱਛਮੀ

3,578

1,208

2,370

15

ਪੱਛਮੀ ਕੇਂਦਰੀ

3,011

3,011

0

16

ਪੱਛਮੀ

4,885

3,183

1,702

17

ਕੋਲਕਾਤਾ ਮੈਟਰੋ

27

27

0

18

ਕੋਂਕਣ

740

443

297

 

ਕੁੱਲ

64,689

45,881

18,808

 

ਭਾਰਤੀ ਰੇਲਵੇ ਦੇ ਬੈਲੇਂਸ ਬ੍ਰਾਡ ਗੇਜ ਰੂਟ ਦੇ ਬਿਜਲੀਕਰਨ ’ਤੇ ਲਗਭਗ 21,000 ਕਰੋੜ ਰੁਪਏ ਦੇ ਖਰਚ ਦਾ ਅਨੁਮਾਨ ਲਗਾਇਆ ਜਾਂਦਾ ਹੈ।

ਇਹ ਜਾਣਕਾਰੀ ਰੇਲਵੇ, ਸੰਚਾਰ ਅਤੇ ਇਲੈਕਟ੍ਰਾਨਿਕ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਨੇ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ।

****

ਆਰਜੇ/ ਡੀਐੱਸ



(Release ID: 1740128) Visitor Counter : 134


Read this release in: English