ਵਣਜ ਤੇ ਉਦਯੋਗ ਮੰਤਰਾਲਾ

52,391 ਇਕਾਈਆਂ ਨੂੰ ਸਟਾਰਟਅੱਪਸ ਵਜੋਂ ਮਾਨਤਾ ਦਿੱਤੀ ਗਈ ਹੈ


ਅਜਿਹੇ ਸਟਾਰਟਅੱਪਸ ਨੇ 5.7 ਲੱਖ ਤੋਂ ਵੱਧ ਨੌਕਰੀਆਂ ਰਿਪੋਰਟ ਕੀਤੀਆਂ ਹਨ

ਉਦਯੋਗ ਅੰਦਾਜਿ਼ਆਂ ਅਨੁਸਾਰ ਭਾਰਤ ਵਿੱਚ ਇਸ ਵੇਲੇ 53 ਯੁਨੀਕੋਰਨ ਹਨ , ਜਿਹਨਾਂ ਦੀ ਸੰਭਾਵਿਤ ਕੀਮਤ 1.4 ਲੱਖ ਕਰੋੜ ਹੈ


Posted On: 28 JUL 2021 5:54PM by PIB Chandigarh

ਭਾਰਤੀ ਸਟਾਰਟਅੱਪ ਵਾਤਾਵਰਨ ਪ੍ਰਣਾਲੀ ਨੂੰ ਵੱਡੀ ਪੱਧਰ ਤੇ ਤੀਜੀ ਸਭ ਤੋਂ ਵੱਡੀ ਸਟਾਰਟਅੱਪ ਵਾਤਾਵਰਣ ਪ੍ਰਣਾਲੀ ਵਜੋਂ ਮਾਨਤਾ ਪ੍ਰਾਪਤ ਹੈ । 14 ਜੁਲਾਈ 2021 ਤੱਕ ਕੁਲ 52,391 ਇਕਾਈਆਂ ਨੂੰ ਉਦਯੋਗ ਅਤੇ ਅੰਦਰੂਨੀ ਵਪਾਰ ਉਤਸ਼ਾਹਿਤ ਕਰਨ ਵਾਲੇ ਵਿਭਾਗ ਦੁਆਰਾ ਸਟਾਰਟਅੱਪਸ ਵਜੋਂ ਮਾਨਤਾ ਦਿੱਤੀ ਗਈ ਹੈ ਅਤੇ 14 ਜੁਲਾਈ 2021 ਤੱਕ 50,000 ਸਟਾਰਟਅੱਪਸ ਤੋਂ ਵੱਧ ਦੁਆਰਾ 5.7 ਲੱਖ ਤੋਂ ਵੱਧ ਨੌਕਰੀਆਂ ਦਰਜ ਕੀਤੀਆਂ ਗਈਆਂ ਹਨ ।
ਉਦਯੋਗ ਦੇ ਅੰਦਾਜਿ਼ਆਂ ਅਨੁਸਾਰ ਇਸ ਵੇਲੇ ਭਾਰਤ ਵਿੱਚ 1.4 ਲੱਖ ਕਰੋੜ ਰੁਪਏ ਦੀ ਸੰਭਾਵਿਤ ਕੀਮਤ ਵਾਲੇ 53 ਯੁਨੀਕੋਰਨ ਹਨ । ਕੰਪਨੀ ਦੀ ਕੀਮਤ ਮਾਰਕਿਟ ਚਾਲਕ ਅਭਿਆਸ ਹੈ ਅਤੇ ਵਿਅਕਤੀਗਤ ਕੰਪਨੀਆਂ ਦੇ ਡਾਟਾ ਦਾ ਰੱਖਰਖਾਵ ਡੀ ਪੀ ਆਈ ਆਈ ਟੀ ਨਹੀਂ ਕਰਦਾ ।
ਸਟਾਰਟਅੱਪ ਇੰਡੀਆ ਪਹਿਲਕਦਮੀ ਭਾਰਤ ਸਰਕਾਰ ਦੀ ਫਲੈਗਸਿ਼ੱਪ ਪਹਿਲਕਦਮੀ ਹੈ, ਜਿਸ ਦਾ ਮਕਸਦ ਦੇਸ਼ ਵਿੱਚ ਸਟਾਰਟਅੱਪਸ ਅਤੇ ਨਵਾਚਾਰ ਲਈ ਇੱਕ ਮਜ਼ਬੂਤ ਵਾਤਾਵਰਣ ਪ੍ਰਣਾਲੀ ਉਸਾਰਨਾ ਹੈ । ਜਨਵਰੀ 2016 ਵਿੱਚ ਇੱਕ 19 ਨੁਕਾਤੀ ਸਟਾਰਟਅੱਪ ਇੰਡੀਆ ਕਾਰਜਕਾਰੀ ਯੋਜਨਾ ਲਾਂਚ ਕੀਤੀ ਗਈ ਸੀ , ਜਿਸ ਨੇ ਭਾਰਤੀ ਸਟਾਰਟਅੱਪਸ ਲਈ ਮਜ਼ਬੂਤ ਅਨੁਕੂਲ ਤਰੱਕੀ ਅਧਾਰਿਤ ਵਾਤਾਵਰਣ ਉਸਾਰਨ ਲਈ ਕਈ ਨੀਤੀ ਪਹਿਲਕਦਮੀਆਂ ਨੂੰ ਲਾਗੂ ਕਰਨ ਲਈ ਰਸਤਾ ਬਣਾਇਆ ਸੀ । ਮਾਣਯੋਗ ਪ੍ਰਧਾਨ ਮੰਤਰੀ ਨੇ ਸਟਾਰਟਅੱਪ ਇੰਡੀਆ ਦਾ ਉਦਘਾਟਨ ਕੀਤਾ ਸੀ : 16 ਜਨਵਰੀ 2021 ਨੂੰ ਸਟਾਰਟਅੱਪ ਇੰਡੀਆ ਦੇ 5 ਸਾਲਾ ਜਸ਼ਨਾਂ ਦੇ ਅੱਗੇ ਆਉਣ ਵਾਲੇ ਰਸਤੇ ਜਿਸ ਵਿੱਚ ਸਟਾਰਟਅੱਪਸ ਲਈ ਕਾਰੋਬਾਰ ਨੂੰ ਸੁਖਾਲੇ ਬਣਾਉਣ ਲਈ ਕਾਰਵਾਈ ਯੋਗ ਯੋਜਨਾਵਾਂ ਨੂੰ ਉਤਸ਼ਾਹਿਤ ਕਰਨਾ , ਵੱਖ ਵੱਖ ਸੁਧਾਰਾਂ ਨੂੰ ਲਾਗੂ ਕਰਨ ਲਈ ਤਕਨਾਲੋਜੀ ਦੀ ਵਧੇਰੇ ਭੂਮਿਕਾ , ਭਾਗੀਦਾਰਾਂ ਦੀਆਂ ਸਮਰੱਥਾਵਾਂ ਉਸਾਰੀ ਅਤੇ ਆਤਮਨਿਰਭਰ ਭਾਰਤ ਡਿਜੀਟਲ ਯੋਗ ਬਣਾਉਣਾ ਸ਼ਾਮਲ ਹੈ ।
ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਵਣਜ ਅਤੇ ਉਦਯੋਗ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਨੇ ਦਿੱਤੀ ।

 

******************

ਡੀ ਜੇ ਐੱਨ / ਐੱਮ ਐੱਸ(Release ID: 1740072) Visitor Counter : 111


Read this release in: English