ਖੇਤੀਬਾੜੀ ਮੰਤਰਾਲਾ

ਸੋਕਾ ਘੱਟਾਊਣ ਦੇ ਪ੍ਰੋਗਰਾਮ

Posted On: 27 JUL 2021 6:49PM by PIB Chandigarh

2009 ਵਿੱਚ, ਬੁੰਦੇਲਖੰਡ ਖੇਤਰ ਲਈ ਤਿੰਨ ਸਾਲਾਂ ਲਈ 2009-10 ਤੋਂ ਸ਼ੁਰੂ ਹੋਣ ਵਾਲੇ 7266 ਕਰੋੜ ਰੁਪਏ ਦੇ ਇੱਕ ਵਿਸ਼ੇਸ਼ ਪੈਕੇਜ ਨੂੰ, ਜੋ ਉੱਤਰ ਪ੍ਰਦੇਸ਼ ਲਈ 3506 ਕਰੋੜ ਰੁਪਏ ਅਤੇ ਮੱਧ ਪ੍ਰਦੇਸ਼ ਲਈ  3760 ਕਰੋੜ ਰੁਪਏ ਦੀ ਰਕਮ ਨਾਲ ਬਣਾਇਆ ਗਿਆ ਸੀ, ਪ੍ਰਵਾਨਗੀ ਦਿੱਤੀ ਗਈ ਸੀ। ਪੈਕੇਜ ਵਿੱਚ ਉੱਤਰ ਪ੍ਰਦੇਸ਼ ਲਈ 1596 ਕਰੋੜ ਰੁਪਏ ਅਤੇ ਮੱਧ ਪ੍ਰਦੇਸ਼ ਲਈ 1854 ਕਰੋੜ ਰੁਪਏ ਨਾਲ ਬਣੇ  3550 ਕਰੋੜ ਰੁਪਏ ਦੀ ਵਾਧੂ ਕੇਂਦਰੀ ਸਹਾਇਤਾ (ਏਸੀਏ) ਦੀ ਕਲਪਨਾ ਕੀਤੀ ਗਈ ਹੈ ਅਤੇ ਪੈਕੇਜ ਦੀ ਬਕਾਇਆ ਲਾਗਤ ਨੂੰ ਚਲ ਰਹੀਆਂ ਕੇਂਦਰੀ ਸੈਕਟਰ ਅਤੇ ਕੇਂਦਰ ਦੀਆਂ ਸਪਾਂਸਰ ਸਕੀਮਾਂ ਦੇ ਸਰੋਤਾਂ ਨੂੰ ਤਬਦੀਲ ਕਰਕੇ ਪੂਰਾ ਕੀਤਾ ਜਾਣਾ ਸੀ।  ਇਸ ਤੋਂ ਇਲਾਵਾ, ਬੁੰਦੇਲਖੰਡ ਖੇਤਰ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਭਾਰਤ ਸਰਕਾਰ ਨੇ 200 ਕਰੋੜ ਰੁਪਏ (ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੀਆਂ ਰਾਜ ਸਰਕਾਰਾਂ, ਹਰੇਕ ਲਈ 100-100 ਕਰੋੜ ਰੁਪਏ) ਦੀ ਵਾਧੂ ਕੇਂਦਰੀ ਸਹਾਇਤਾ ਦੀ ਪ੍ਰਵਾਨਗੀ ਦਿੱਤੀ ਸੀ।

ਇਸ ਤੋਂ ਬਾਅਦ, ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਪੱਛੜੇ ਖੇਤਰ ਗਰਾਂਟ ਫੰਡ (ਬੀਆਰਜੀਐੱਫ) ਅਧੀਨ 12 ਵੀਂ ਯੋਜਨਾ ਦੀ ਅਵਧੀ (2012-2017) ਦੌਰਾਨ ਅਨਾਜ ਦੇ ਉਤਪਾਦਨ ਨੂੰ ਬਰਕਰਾਰ ਰੱਖਣ ਲਈ ਬੁੰਦੇਲਖੰਡ ਖੇਤਰ ਦੇ ਵੱਖ-ਵੱਖ ਮੁੱਦਿਆਂ ਨੂੰ ਹੱਲ ਕਰਨ ਅਤੇ ਖੇਤਰ ਵਿੱਚ ਇਲਾਕੇ ਦੇ ਸਮੁੱਚੇ ਸਮਾਜਿਕ-ਆਰਥਿਕ ਵਿਕਾਸ ਦੇ ਉਦੇਸ਼ ਨਾਲ ਰੋਜ਼ੀ ਰੋਟੀ ਦੀ ਸਹਾਇਤਾ ਉਪਲਬਧ ਕਰਵਾਉਣ ਤੋਂ ਇਲਾਵਾ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਮਾਈਗ੍ਰੇਸ਼ਨ ਨੂੰ ਰੋਕਨ ਲਈ ਨੀਤੀ ਆਯੋਗ ਰਾਹੀਂ ਬੁੰਦੇਲਖੰਡ ਵਿਸ਼ੇਸ਼ ਪੈਕੇਜ ਨੂੰ ਜਾਰੀ ਰੱਖਣ ਦੀ ਤਜਬੀਜ਼ ਨੂੰ ਪ੍ਰਵਾਨਗੀ ਦਿੱਤੀ ਹੈ।  

ਇਸ ਪੈਕੇਜ ਤਹਿਤ ਵਾਟਰਸ਼ੇਡ ਵਿਕਾਸ, ਸਰਫੇਸ ਇਰੀਗੇਸ਼ਨ ਪ੍ਰੋਜੈਕਟ ਦੀ ਉਸਾਰੀ, ਡੱਗ ਵੈਲ ਦੀ ਉਸਾਰੀ ਅਤੇ ਇਨ੍ਹਾਂ ਦੀ ਅਨਰਜਾਈਜੇਸ਼ਨ, ਸਟਾਪ ਡੈਮਾਂ ਦੀ ਉਸਾਰੀ, ਅਫੋਰਸਟੇਸ਼ਨ, ਭੰਡਾਰਨ ਅਤੇ ਮਾਰਕੀਟ ਵਿਹੜੇ, ਬੱਕਰੀਆਂ ਅਤੇ ਬਲਦਾਂ ਦੀ ਵੰਡ, ਚਾਰਾ ਭੰਡਾਰ, ਡੇਅਰੀ ਵਿਕਾਸ, ਪੀਣ ਵਾਲੇ ਪਾਣੀ ਦੀ ਸਪਲਾਈ, ਫਸਲਾਂ ਅਤੇ ਬਾਗਬਾਨੀ ਵਿਕਾਸ ਅਤੇ ਮਾਰਕੀਟਿੰਗ ਆਦਿ ਨੂੰ ਬੁੰਦੇਲਖੰਡ ਖੇਤਰ ਦੇ ਉੱਤਰ ਪ੍ਰਦੇਸ਼ ਦੇ ਸਾਰੇ 7 ਜ਼ਿਲ੍ਹਿਆਂ ਅਤੇ ਮੱਧ ਪ੍ਰਦੇਸ਼ ਦੇ 6 ਜ਼ਿਲ੍ਹਿਆਂ ਵਿੱਚ ਅਪਣਾਇਆ ਗਿਆ ਸੀ।

ਹੁਣ ਤੱਕ ਉੱਤਰ ਪ੍ਰਦੇਸ਼ ਨੂੰ 2009-2010 ਤੋਂ 2018-2019 ਤਕ ਤਿੰਨ ਗੇੜਾਂ ਵਿੱਚ 3107.87 ਕਰੋੜ ਰੁਪਏ ਦੀ ਰਾਸ਼ੀ ਅਤੇ ਮੱਧ ਪ੍ਰਦੇਸ਼ ਨੂੰ 2009-10 ਤੋਂ 2018-19 ਤਕ ਦੋ ਗੇੜਾਂ ਵਿੱਚ 704.5 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁਕੀ ਹੈ। 

ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਵੱਲੋਂ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ। 

------------------------ 

ਏਪੀਐਸ


(Release ID: 1739708) Visitor Counter : 140


Read this release in: English