ਵਿੱਤ ਮੰਤਰਾਲਾ
ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਲਈ ਪ੍ਰਤੱਖ ਟੈਕਸ ਕੁਲੈਕਸ਼ਨ ਦੁਗਣੀ ਹੋਈ
Posted On:
27 JUL 2021 7:59PM by PIB Chandigarh
ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਲਈ ਪ੍ਰਤੱਖ ਟੈਕਸ ਵਸੂਲੀ ਦੁੱਗਣੀ ਹੋ ਗਈ ਹੈ। ਇਹ ਜਾਣਕਾਰੀ ਕੇਂਦਰੀ ਵਿੱਤ ਰਾਜ ਮੰਤਰੀ ਸ੍ਰੀ ਪੰਕਜ ਚੌਧਰੀ ਵੱਲੋਂ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ ਗਈ।
ਮੰਤਰੀ ਨੇ ਦੱਸਿਆ ਕਿ ਵਿੱਤੀ ਸਾਲ 2021-2022 ਦੀ ਪਹਿਲੀ ਤਿਮਾਹੀ ਵਿਚ ਪ੍ਰਤੱਖ ਟੈਕਸਾਂ ਦੀ ਵਸੂਲੀ 2020-21 ਦੇ ਪਿੱਛਲੇ ਸਾਲ ਇਸੇ ਅਰਸੇ ਦੌਰਾਨ 1,17,783.87 ਕਰੋੜ ਰੁਪਏ ਦੇ ਮੁਕਾਬਲੇ 2,46,519.82 ਕਰੋੜ ਰੁਪਏ ਹੈ।
ਟੈਕਸ ਵਸੂਲੀ ਵਿੱਚ ਵਾਧੇ ਦੇ ਕਾਰਨ ਦਿੰਦਿਆਂ ਮੰਤਰੀ ਨੇ ਕਿਹਾ ਕਿ ਇਸ ਵਿੱਚ ਚਾਲੂ ਵਿੱਤੀ ਵਰ੍ਹੇ ਦੌਰਾਨ ਆਰਥਿਕ ਗਤੀਵਿਧੀਆਂ ਨੂੰ ਮੁੜ ਸੁਰਜੀਤ ਕਰਨਾ ਅਤੇ ਟੈਕਸਦਾਤਾਵਾਂ ਵਿੱਚ ਸਕਾਰਾਤਮਕ ਭਾਵਨਾਵਾਂ ਸ਼ਾਮਲ ਹਨ, ਜਿਸ ਨਾਲ ਵਿੱਤੀ ਸਾਲ 2021-22 ਦੀ ਪਹਿਲੀ ਤਿਮਾਹੀ ਵਿੱਚ ਆਮਦਨੀ ਦਾ ਅਨੁਮਾਨ ਅਤੇ ਵਿੱਤੀ ਸਾਲ 2020-21 ਦੀ ਇਸੇ ਮਿਆਦ ਦੇ ਮੁਕਾਬਲੇ ਉੱਚ ਅਡਵਾਂਸ ਟੈਕਸ ਅਦਾਇਗੀਆਂ ਸ਼ਾਮਲ ਹਨ।
ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ ਪ੍ਰਤੱਖ ਟੈਕਸਾਂ ਦੀ ਵਸੂਲੀ ਦੇ ਸਵਾਲ ਦੇ ਜਵਾਬ ਵਿਚ ਮੰਤਰੀ ਨੇ ਕਿਹਾ ਕਿ ਦੂਜੀ ਤਿਮਾਹੀ ਦੌਰਾਨ ਟੈਕਸਾਂ ਦੀ ਵਸੂਲੀ ਮੌਜੂਦਾ ਸਮੇਂ ਲਈ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ ਕਿਉਂਕਿ ਦੂਜੀ ਤਿਮਾਹੀ ਅਜੇ ਸ਼ੁਰੂ ਹੀ ਹੋਈ ਹੈ।
ਚਾਲੂ ਵਿੱਤੀ ਸਾਲ ਦੀਆਂ ਪਹਿਲੀਆਂ ਦੋ ਤਿਮਾਹੀਆਂ ਦੀ ਅਪ੍ਰਤੱਖ ਟੈਕਸ ਵਸੂਲੀ ਦੇ ਵੇਰਵਿਆਂ ਤੇ, ਮੰਤਰੀ ਨੇ ਕਿਹਾ ਕਿ ਚਾਲੂ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ਹੁਣੇ ਹੀ ਸ਼ੁਰੂ ਹੋਈ ਹੈ, ਹਾਲਾਂਕਿ 2021-2022 ਦੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਨੈਟ ਅਪ੍ਰਤੱਖ ਟੈਕਸ (ਜੀਐਸਟੀ ਅਤੇ ਨਾਨ-ਜੀਐਸਟੀ) ਮਾਲੀਆ ਇਕੱਤਰ ਕਰਨ ਦੇ ਵੇਰਵੇ 3,11,398 ਕਰੋੜ ਰੁਪਏ ਦੇ ਹਨ।
ਵਿਵਾਦ-ਸੇ-ਵਿਸ਼ਵਾਸ਼ ਸਕੀਮ ਬਾਰੇ ਦੱਸਦਿਆਂ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਵਿਵਾਦ-ਸੇ-ਵਿਸ਼ਵਾਸ ਸਕੀਮ, 2020 ਦੇ ਅਧੀਨ ਅਸਾਧਾਰਨ ਗਿਣਤੀ ਵਿੱਚ ਟੈਕਸਦਾਤਾਵਾਂ ਨਾਲ ਬਕਾਇਆ ਪ੍ਰਤੱਖ ਟੈਕਸ ਵਿਵਾਦਾਂ ਦਾ ਹੱਲ ਕੀਤਾ ਹੈ। ਇਸ ਯੋਜਨਾ ਦਾ ਮੁੱਢਲਾ ਉਦੇਸ਼ ਸੰਖੇਪ ਸਿਰਲੇਖ ਵਿੱਚ 'ਟੈਕਸ ਦੇ ਹੱਲ ਅਤੇ ਇਸ ਨਾਲ ਜੁੜੇ ਮਾਮਲਿਆਂ ਲਈ ਇਕ ਐਕਟ' ਪ੍ਰਦਾਨ ਕਰਨਾ ਸੀ।' ਇਸ ਸਕੀਮ ਅਧੀਨ ਪ੍ਰਾਪਤ ਹੋਏ ਐਲਾਨਨਾਮੇ ਬਕਾਇਆ ਟੈਕਸ ਦੇ ਤਕਰੀਬਨ 28.73% ਵਿਵਾਦਾਂ ਨੂੰ ਕਵਰ ਕਰਦੇ ਹਨ। ਵਾਧੂ ਟੈਕਸ ਮਾਲੀਏ ਦੀ ਪ੍ਰਾਪਤੀ ਇੱਕ ਵਾਧੂ ਸਕਾਰਾਤਮਕ ਨਤੀਜਾ ਹੈ।
ਅਰਥਚਾਰੇ ਦੀ ਰਿਕਵਰੀ ਬਾਰੇ, ਮੰਤਰੀ ਨੇ ਕਿਹਾ ਕਿ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਰਿਪੋਰਟ ਕੀਤੇ ਅਨੁਸਾਰ ਵਧੀ ਹੋਈ ਟੈਕਸ ਵਸੂਲੀ (ਪ੍ਰਤੱਖ ਅਤੇ ਅਪ੍ਰਤੱਖ) ਪਿਛਲੇ ਵਿੱਤੀ ਸਾਲ ਦੇ ਇਸੇ ਅਰਸੇ ਦੇ ਮੁਕਾਬਲੇ ਇਹ ਦਰਸਾਉਂਦੀ ਹੈ ਕਿ ਅਰਥਚਾਰਾ ਮੁੜ ਰਿਕਵਰੀ ਦੀ ਰਾਹ 'ਤੇ ਹੈ। ਮੰਤਰੀ ਨੇ ਕਿਹਾ ਕਿ ਵੱਧ ਟੈਕਸ ਇਕੱਤਰ ਕਰਨ ਨਾਲ ਸਰਕਾਰ ਜਨਤਕ ਖਰਚਿਆਂ ਨੂੰ ਵਧਾਉਣ ਦੇ ਯੋਗ ਹੋ ਸਕਦੀ ਹੈ ਜਿਸਦਾ ਜੀਡੀਪੀ 'ਤੇ ਸਕਾਰਾਤਮਕ ਪ੍ਰਭਾਵ ਪਵੇਗਾ।
------------------------
ਆਰ.ਐਮ. / ਕੇ.ਐੱਮ.ਐੱਨ
(Release ID: 1739703)
Visitor Counter : 172