ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਪਸ਼ੂਆਂ ਵਿੱਚ ਬਿਮਾਰੀਆਂ ਦਾ ਖਾਤਮਾ

Posted On: 27 JUL 2021 4:00PM by PIB Chandigarh

ਸਰਕਾਰ ਇਕ ਪਸ਼ੂ ਧਨ ਸਿਹਤ ਅਤੇ ਰੋਗ ਕੰਟਰੋਲ ਪ੍ਰੋਗਰਾਮ (ਐਲਐਚ ਐਂਡ ਡੀਸੀਪੀ) ਲਾਗੂ ਕਰ ਰਹੀ ਹੈ, ਜਿਸ ਦੇ ਤਹਿਤ ਪੈਰ ਅਤੇ ਮੂੰਹ ਦੀ ਬਿਮਾਰੀ (ਐਫਐਮਡੀ) ਅਤੇ ਪੈੱਸਟ'ਡੇਸ ਪੇਟਿਟਸ ਰੁਮਿਨੈਂਟਸ (ਪੀਪੀਆਰ) ਦੋ ਬਿਮਾਰੀਆਂ ਹਨ, ਜਿਨ੍ਹਾਂ ਨੂੰ ਆਖਰਕਾਰ ਖਤਮ ਕਰਨ ਲਈ ਕੰਮ ਕੀਤਾ ਜਾਂਦਾ ਹੈ। ਦੋਵੇਂ ਬਿਮਾਰੀਆਂ ਕਿਸਾਨਾਂ ਲਈ ਆਰਥਿਕ ਮਹੱਤਵ ਦੀਆਂ ਹਨ। ਐੱਫਐੱਮਡੀ ਦੇ ਖਾਤਮੇ ਨੂੰ ਰਾਸ਼ਟਰੀ ਪਸ਼ੂ ਰੋਗ ਕੰਟਰੋਲ ਪ੍ਰੋਗਰਾਮ (ਐਨਏਡੀਸੀਪੀ) ਦੇ ਅਧੀਨ 2019-20 ਤੋਂ ਲਾਗੂ ਕੀਤਾ ਗਿਆ ਹੈ। ਪਸ਼ੂ ਧਨ ਸਿਹਤ ਅਤੇ ਰੋਗ ਕੰਟਰੋਲ (ਐਲਐਚ ਐਂਡ ਡੀਸੀ) ਸਕੀਮ ਅਧੀਨ ਪੀਪੀਆਰ ਖਾਤਮਾ ਪ੍ਰੋਗਰਾਮ 2021-22 ਤੋਂ ਲਾਗੂ ਕੀਤਾ ਗਿਆ ਹੈ। ਦੋਵੇਂ ਐਫਐਮਡੀ ਅਤੇ ਪੀਪੀਆਰ ਖਾਤਮਾ ਪ੍ਰੋਗਰਾਮ ਨੂੰ 100% ਕੇਂਦਰੀ ਫੰਡ ਦੀ ਸਹਾਇਤਾ ਪ੍ਰਾਪਤ ਹੈ। 

ਇਹ ਕਲਪਨਾ ਕੀਤੀ ਗਈ ਹੈ ਕਿ 2030 ਤਕ ਐਫਐਮਡੀ ਅਤੇ ਪੀਪੀਆਰ ਦਾ ਖਾਤਮਾ ਹੋ ਜਾਵੇਗਾ।  

ਇਹ ਜਾਣਕਾਰੀ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਵੱਲੋਂ ਲਿਖਤੀ ਜਵਾਬ ਵਿੱਚ ਲੋਕ ਸਭਾ ਵਿੱਚ ਦਿੱਤੀ ਗਈ।

------------- 

ਐੱਮਵੀ / ਐੱਮਜੀ



(Release ID: 1739644) Visitor Counter : 182


Read this release in: English , Tamil