ਇਸਪਾਤ ਮੰਤਰਾਲਾ

ਸਟੀਲ ਸਕ੍ਰੈਪ ਰੀਸਾਈਕਲਿੰਗ ਨੀਤੀ - ਮੈਟਲ ਸਕ੍ਰੈਪਿੰਗ ਸੈਂਟਰਾਂ ਦੀ ਸਥਾਪਨਾ ਦੀ ਸਹੂਲਤ ਅਤੇ ਉਨ੍ਹਾਂ ਨੂੰ ਵਧਾਵਾ ਦੇਣ ਲਈ ਇੱਕ ਢਾਂਚਾ ਪ੍ਰਦਾਨ ਕਰਨਾ

Posted On: 26 JUL 2021 5:15PM by PIB Chandigarh

ਮਿਤੀ 07 ਨਵੰਬਰ, 2019 ਨੂੰ ਨੋਟੀਫ਼ਿਕੇਸ਼ਨ ਨੰ. 354 ਦੇ ਅਨੁਸਾਰ ਭਾਰਤ ਦੇ ਗਜ਼ਟ ਵਿੱਚ ਸਟੀਲ ਸਕ੍ਰੈਪ ਰੀਸਾਈਕਲਿੰਗ ਨੀਤੀ ਨੇ ਵੱਖ-ਵੱਖ ਸਰੋਤਾਂ ਤੋਂ ਪੈਦਾ ਹੋਏ ਫੇਰਸ ਸਕ੍ਰੈਪ ਦੀ ਵਿਗਿਆਨਕ ਪ੍ਰਕਿਰਿਆ ਅਤੇ ਰੀਸਾਈਕਲਿੰਗ ਲਈ ਭਾਰਤ ਵਿੱਚ ਮੈਟਲ ਸਕ੍ਰੈਪਿੰਗ ਕੇਂਦਰਾਂ ਦੀ ਸਥਾਪਨਾ ਦੀ ਸਹੂਲਤ ਅਤੇ ਵਧਾਵਾ ਦੇਣ ਲਈ ਇੱਕ ਢਾਂਚਾ ਪ੍ਰਦਾਨ ਕਰਦੀ ਹੈ। ਨੀਤੀਗਤ ਢਾਂਚਾ ਸੰਗਠਿਤ, ਸੁਰੱਖਿਅਤ ਅਤੇ ਵਾਤਾਵਰਣ ਪੱਖੋਂ ਸਹੀ ਢੰਗ ਨਾਲ ਗਤੀਵਿਧੀਆਂ ਇਕੱਤਰ ਕਰਨ, ਇਸ ਨੂੰ ਖਤਮ ਕਰਨ ਅਤੇ ਕਟਣ ਲਈ ਮਿਆਰੀ ਦਿਸ਼ਾ ਨਿਰਦੇਸ਼ ਪ੍ਰਦਾਨ ਕਰਦਾ ਹੈਨੀਤੀ ਤਹਿਤ ਸੰਗ੍ਰਹਿ, ਭੰਡਾਰਨ ਕੇਂਦਰ ਅਤੇ ਸਕ੍ਰੈਪ ਪ੍ਰੋਸੈਸਿੰਗ ਸੈਂਟਰਸਥਾਪਤ ਕਰਨੇਅਤੇ ਸਰਕਾਰ, ਨਿਰਮਾਤਾ ਅਤੇ ਮਾਲਕਾਂ ਦੀਆਂ ਜ਼ਿੰਮੇਵਾਰੀਆਂ ਅਤੇ ਐਗਰੀਗੇਟਰ ਦੀਆਂ ਭੂਮਿਕਾਵਾਂ ਬਾਰੇ ਦੱਸਦੀ ਹੈਸਟੀਲ ਸਕ੍ਰੈਪ ਰੀਸਾਈਕਲਿੰਗ ਨੀਤੀ ਅਧੀਨ ਸਰਕਾਰ ਦੁਆਰਾ ਸਕ੍ਰੈਪ ਸੈਂਟਰ ਸਥਾਪਤ ਕਰਨ ਦੀ ਕਲਪਨਾ ਨਹੀਂ ਕੀਤੀ ਗਈ ਹੈਸਰਕਾਰ ਦਾ ਕਿਰਦਾਰ ਇੱਕ ਸਮਰਥਕ ਬਣਨਾ ਹੈ ਅਤੇ ਦੇਸ਼ ਵਿੱਚ ਮੈਟਲ ਸਕੈਪਿੰਗ ਦੀ ਈਕੋ-ਪ੍ਰਣਾਲੀ ਦੀ ਸਹੂਲਤ ਲਈ ਇੱਕ ਢਾਂਚਾ ਪ੍ਰਦਾਨ ਕਰਨਾ ਹੈਸਕ੍ਰੈਪ ਸੈਂਟਰ ਸਥਾਪਤ ਕਰਨ ਦਾ ਫੈਸਲਾ ਵਪਾਰਕ ਵਿਚਾਰਾਂ ਦੇ ਅਧਾਰ ’ਤੇ ਉੱਦਮੀਆਂ ਦਾ ਹੈ

ਸਕ੍ਰੈਪਿੰਗ ਸੈਂਟਰਾਂ ਨੂੰ ਰਾਜ/ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਸਰਕਾਰਾਂ ਦੀਆਂ ਅਧਿਕਾਰਤ ਏਜੰਸੀਆਂ ਦੁਆਰਾ ਮਨਜੂਰੀ ਦਿੱਤੀ ਜਾਵੇਗੀ ਅਤੇ ਇਨ੍ਹਾਂ ਦੀ ਨਿਗਰਾਨੀ ਕੀਤੀ ਜਾਵੇਗੀ। ਨੀਤੀ ਵਿੱਚ ਕੋਈ ਵੀ ਵਾਧੂ ਨਿਗਰਾਨੀ ਵਿਧੀ ਦੀ ਕਲਪਨਾ ਨਹੀਂ ਕੀਤੀ ਗਈ ਹੈ ਜਿਸ ਨਾਲ ਇਹ ਸੁਨਿਸ਼ਚਿਤ ਹੁੰਦਾ ਹੈ ਕਿ ਕੋਈ ਵਾਧੂ ਪਾਲਣਾ ਕਰਨ ਦਾ ਬੋਝ ਨਹੀਂ ਹੋਵੇਗਾ।

ਪਿਛਲੇ ਪੰਜ ਸਾਲਾਂ ਦੌਰਾਨ ਫਿਨਿਸ਼ਡ ਸਟੀਲ ਦੇ ਨਿਰਯਾਤ ਦੇ ਵੇਰਵੇ ਹੇਠ ਦਿੱਤੇ ਅਨੁਸਾਰ ਹਨ: -

 

ਫਿਨਿਸ਼ਡ ਸਟੀਲ ਨਿਰਯਾਤ

ਸਾਲ

ਮਾਤਰਾ (ਮਿਲੀਅਨ ਟਨ ਵਿੱਚ)

2016-17

8.24

2017-18

9.62

2018-19

6.36

2019-20

8.36

2020-21

10.78

ਸਰੋਤ: ਸੰਯੁਕਤ ਪਲਾਂਟ ਕਮੇਟੀ

 

ਇਹ ਜਾਣਕਾਰੀ ਕੇਂਦਰੀ ਸਟੀਲ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

****

ਐੱਸਐੱਸ/ ਐੱਸਕੇ


(Release ID: 1739471) Visitor Counter : 173


Read this release in: English , Kannada