ਸਿੱਖਿਆ ਮੰਤਰਾਲਾ

ਸਿੱਖਿਆ ਵਿੱਚ ਖੇਤੀਬਾੜੀ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੁਆਰਾ ਚੁੱਕੇ ਗਏ ਕਦਮ

Posted On: 26 JUL 2021 6:11PM by PIB Chandigarh

ਖੇਤੀਬਾੜੀ ਖੋਜ ਭਾਰਤੀ ਕੌਂਸਲ (ਆਈ ਸੀ ਏ ਆਰ) ਨੇ ਜਾਣਕਾਰੀ ਦਿੱਤੀ ਹੈ ਕਿ ਸਿੱਖਿਆ ਰਾਹੀਂ ਖੇਤੀਬਾੜੀ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਵਿੱਚ 63 ਸੂਬਾ ਖੇਤੀਬਾੜੀ ਯੂਨੀਵਰਸਿਟੀਆਂ , 3 ਕੇਂਦਰੀ ਖੇਤੀਬਾੜੀ ਯੂਨੀਵਰਸਿਟੀਆਂ , 4 ਡੀਮਡ ਯੂਨੀਵਰਸਿਟੀਆਂ ਅਤੇ 4 ਕੇਂਦਰੀ ਯੂਨੀਵਰਸਿਟੀਆਂ ਖੇਤੀਬਾੜੀ ਵਿਸ਼ੇ ਵਿੱਚ ਕੰਮ ਕਰ ਰਹੀਆਂ ਹਨ।
ਆਈ ਸੀ ਏ ਆਰ ਨੇ ਇਹ ਵੀ ਦੱਸਿਆ ਹੈ ਕਿ ਖੇਤੀਬਾੜੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਖੇਤੀਬਾੜੀ ਸਿੱਖਿਆ ਵਿੱਚ ਵਿfਅਦਾਰਥੀਆਂ ਨੂੰ ਆਕਰਸਿ਼ਤ ਕਰਨ ਲਈ ਵੱਖ ਵੱਖ ਰਾਸ਼ਟਰੀ / ਅੰਤਰਰਾਸ਼ਟਰੀ ਵਜ਼ੀਫੇ ਵੱਖ ਵੱਖ ਪੱਧਰਾਂ ਤੇ ਵਿਦਿਆਰਥੀਆਂ ਨੂੰ ਮੁਹੱਈਆ ਕੀਤੇ ਜਾ ਰਹੇ ਹਨ ।
ਇਸ ਤੋਂ ਅੱਗੇ ਕੌਮੀ ਸਿੱਖਿਆ ਨੀਤੀ 2020 ਦੀ ਦ੍ਰਿਸ਼ਟੀ ਹੈ ਕਿ ਖੇਤੀ ਦੀ ਗੁਣਵਤਾ ਅਤੇ ਸਮਰੱਥਾ ਦੋਨੋਂ ਅਤੇ ਸੰਬੰਧਿਤ ਅਨੁਸ਼ਾਸਨਾਂ ਨੂੰ ਲਾਜ਼ਮੀ ਸੁਧਾਰਿਆ ਜਾਣਾ ਚਾਹੀਦਾ ਹੈ ਤਾਂ ਜੋ ਬੇਹਤਰ ਨਿਪੁੰਨ ਗ੍ਰੈਜੂਏਟਸ ਅਤੇ ਤਕਨੀਸ਼ੀਅਨ , ਨਵਾਚਾਰ ਖੋਜ ਅਤੇ ਅਭਿਆਸਾਂ ਅਤੇ ਤਕਨਾਲੋਜੀਆਂ ਨਾਲ ਸੰਬੰਧਿਤ ਮਾਰਕਿਟ ਅਧਾਰਿਤ ਪਸਾਰ ਰਾਹੀਂ ਖੇਤੀਬਾੜੀ ਉਤਪਾਦਕਾਂ ਨੂੰ ਵਧਾਇਆ ਜਾ ਸਕੇ । ਆਮ ਸਿੱਖਿਆ ਨਾਲ ਏਕੀਕ੍ਰਿਤ ਪ੍ਰੋਗਰਾਮਾਂ ਰਾਹੀਂ ਖੇਤੀਬਾੜੀ ਅਤੇ ਵੈਟਨਰੀ ਵਿਗਿਆਨਾਂ ਵਿੱਚ ਪੇਸ਼ੇਵਰਾਂ ਦੀ ਤਿਆਰੀ ਵਿੱਚ ਹੋਰ ਤਿੱਖਾ ਵਾਧਾ ਕੀਤਾ ਜਾਵੇਗਾ । ਖੇਤੀਬਾੜੀ ਸਿੱਖਿਆ ਦਾ ਡਿਜ਼ਾਈਨ ਉੱਭਰ ਰਹੀਆਂ ਤਕਨਾਲੋਜੀਆਂ ਰਵਾਇਤੀ ਗਿਆਨ ਅਤੇ ਸਥਾਨਕ ਗਿਆਨ ਦੀ ਵਰਤੋਂ ਅਤੇ ਸੂਜਬੂਝ ਦੀ ਯੋਗਤਾ ਨਾਲ ਪੇਸ਼ੇਵਰ ਵਿਕਸਿਤ ਕਰਨ ਵੱਲ ਤਬਦੀਲ ਹੋਵੇਗਾ । ਜਦਕਿ ਨਾਜ਼ੁਕ ਮੁੱਦਿਆਂ ਦਾ ਗਿਆਨ ਜਿਵੇਂ ਘੱਟ ਰਹੀ ਭੂਮੀ ਉਤਪਾਦਕਤਾ , ਜਲਵਾਯੁ ਪਰਿਵਰਤਨ ਅਤੇ ਵੱਧ ਰਹੀ ਵਸੋਂ ਲਈ ਅਨਾਜ ਦੀ ਬਹੁਲਤਾ ਆਦਿ ।

 

ਇਹ ਜਾਣਕਾਰੀ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ ।
 

******************

ਐੱਮ ਜੇ ਪੀ ਐੱਸ / ਏ ਕੇ


(Release ID: 1739247) Visitor Counter : 161


Read this release in: English