ਖੇਤੀਬਾੜੀ ਮੰਤਰਾਲਾ

ਮਿੱਟੀ ਟੈਸਟ ਲਈ ਮੋਬਾਈਲ ਲੈਬਸ ਸਥਾਪਿਤ ਕਰਨਾ

Posted On: 23 JUL 2021 6:07PM by PIB Chandigarh

2015 ਤੋਂ ਸੂਬਿਆਂ ਦੀ ਮੰਗ ਤੇ ਅਧਾਰਿਤ ਮਿੱਟੀ ਸਿਹਤ ਪ੍ਰਬੰਧਨ ਪ੍ਰੋਗਰਾਮ ਤਹਿਤ 107 ਮੋਬਾਈਲ ਲੈਬਾਰਟਰੀਆਂ ਸਥਾਪਿਤ ਕੀਤੀਆਂ ਗਈਆਂ ਹਨ । ਕੁਲ ਮਿਲਾ ਕੇ 11,531 ਲੈਬਾਰਟਰੀਆਂ ਸਥਾਪਿਤ ਕੀਤੀਆਂ ਗਈਆਂ ਹਨ , ਜਿਹਨਾਂ ਵਿੱਚੋਂ 491 ਸਥਿਰ ਲੈਬਾਰਟਰੀਆਂ , 107 ਮੋਬਾਈਲ , 8,811 ਮਿੰਨੀ ਲੈਬਸ ਅਤੇ 2,122 ਪਿੰਡ ਪੱਧਰੀ ਲੈਬਸ ਸ਼ਾਮਲ ਹਨ ।
ਸਰਕਾਰ ਨੇ 2015 ਤੋਂ ਮਿੱਟੀ ਸਿਹਤ ਕਾਰਡ (ਐੱਸ ਐੱਚ ਸੀ) ਸਕੀਮ ਲਾਗੂ ਕੀਤੀ ਹੈ ਤਾਂ ਜੋ ਦੇਸ਼ ਵਿੱਚ ਕਿਸਾਨਾਂ ਨੂੰ ਸਮੇਂ ਸਮੇਂ ਤੇ ਖਾਦਾਂ ਤੇ ਅਧਾਰਿਤ ਸਿਫਾਰਸ਼ਾਂ ਲਈ ਮਿੱਟੀ ਟੈਸਟ ਮੁਹੱਈਆ ਕੀਤੇ ਜਾ ਸਕਣ । ਮਿੱਟੀ ਸਿਹਤ ਕਾਰਡ ਜੈਵਿਕ ਅਤੇ ਗੈਰ ਜੈਵਿਕ ਖਾਦਾਂ ਦੀ ਸੰਤੂਲਿਤ ਅਤੇ ਏਕੀਕ੍ਰਿਤ ਵਰਤੋਂ ਨੂੰ ਨਿਰਧਾਰਿਤ ਕਰਨ ਦੇ ਨਾਲ ਨਾਲ ਮਿੱਟੀ ਦੀ ਪੌਸ਼ਟਿਕ ਸਥਿਤੀ ਮੁਹੱਈਆ ਕਰਦਾ ਹੈ ਤਾਂ ਜੋ ਉਤਪਾਦਨ ਦੇ ਸਿੱਟੇ ਵਜੋਂ ਮਿੱਟੀ ਦੀ ਚੰਗੀ ਸਿਹਤ ਤੇ ਰੱਖ ਰਖਾਵ ਕੀਤਾ ਜਾ ਸਕੇ । ਐੱਸ ਐੱਚ ਸੀ ਅਧਾਰਿਤ ਖਾਦਾਂ ਵਰਤਣ ਲਈ ਕਿਸਾਨਾਂ ਨੂੰ ਸਮੇਂ ਸਮੇਂ ਤੇ ਐਡਵਾਇਜ਼ਰੀਆਂ ਜਾਰੀ ਕੀਤੀਆਂ ਜਾਂਦੀਆਂ ਹਨ । ਮਿੱਟੀ ਸਿਹਤ ਕਾਰਡ ਸਿਫਾਰਸ਼ਾਂ ਤੇ ਅਧਾਰਿਤ ਖਾਦਾਂ ਦੀ ਸੰਤੂਲਿਤ ਵਰਤੋਂ ਬਾਰੇ ਪ੍ਰਦਰਸ਼ਨੀਆਂ ਅਤੇ ਕਿਸਾਨਾਂ ਨੂੰ ਉਚਿਤ ਅਤੇ ਏਕੀਕ੍ਰਿਤ ਖਾਦਾਂ ਦੀ ਵਰਤੋਂ ਲਈ ਸਿਖਲਾਈ ਇਸ ਸਕੀਮ ਦੇ ਅਨਿੱਖੜਵੇਂ ਹਿੱਸੇ ਹਨ । ਖਾਦਾਂ ਦੀ ਸਹੀ ਵਰਤੋਂ ਲਈ ਕਿਸਾਨਾਂ ਨੂੰ ਸਿਖਿਅਤ ਕਰਨ ਲਈ ਸੂਬਾ / ਜਿ਼ਲ੍ਹਾ ਖੇਤੀਬਾੜੀ ਮਸ਼ੀਨਰੀ ਅਤੇ ਪੰਚਾਇਤਾਂ , ਪਿੰਡ ਪੱਧਰ ਤੇ ਪੇਂਡੂ ਵਿਕਾਸ ਕਾਮੇ ਜਿਵੇਂ ਕ੍ਰਿਸ਼ੀ ਸਾਖੀਜ਼ ਨੂੰ ਸ਼ਾਮਲ ਕੀਤਾ ਜਾਂਦਾ ਹੈ । ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਇਸ ਸੰਬੰਧ ਵਿੱਚ ਕਿਸਾਨਾਂ ਨੂੰ ਸਿੱਖਿਅਤ ਕਰਨ ਲਈ ਸਿਖਲਾਈ ਅਤੇ ਫਰੰਟਲਾਈਨ ਪ੍ਰਦਰਸ਼ਨਾਂ ਦਾ ਆਯੋਜਨ ਕਰਦੀ ਹੈ ।

 

ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਲਿਖਤੀ ਜਵਾਬ ਵਿੱਚ ਦਿੱਤੀ ।

 *****************

ਏ ਪੀ ਐੱਸ



(Release ID: 1738354) Visitor Counter : 96


Read this release in: English , Bengali