ਖੇਤੀਬਾੜੀ ਮੰਤਰਾਲਾ

ਗ਼ੈਰ-ਪਹੁੰਚਯੋਗ ਖੇਤਰਾਂ ਵਿੱਚ ਖੇਤੀਬਾੜੀ ਮਸ਼ੀਨੀਕਰਣ

Posted On: 23 JUL 2021 6:07PM by PIB Chandigarh

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸਾਲ 2014-15 ਤੋਂ ਛੋਟੇ ਅਤੇ ਦਰਮਿਆਨੇ ਕਿਸਾਨਾਂ ਅਤੇ ਖੇਤਾਂ ਵਿੱਚ ਜਿੱਥੇ ਖੇਤੀ ਸ਼ਕਤੀ ਦੀ ਉਪਲਬਧਤਾ ਘੱਟ ਹੈ, ਵਿੱਚ ਖੇਤੀ ਮਸ਼ੀਨੀਕਰਨ ਦੀ ਪਹੁੰਚ ਵਧਾਉਣ ; ਹਾਈ-ਟੈੱਕ ਅਤੇ ਉੱਚ ਮੁੱਲ ਵਾਲੀਆਂ ਖੇਤੀ ਮਸ਼ੀਨਾਂ ਲਈ ਕਸਟਮ ਹਾਇਰਿੰਗ ਸੈਂਟਰਾਂ / ਹੱਬਾਂ ਨੂੰ ਉਤਸ਼ਾਹਤ ਕਰਨ ਅਤੇ ਪ੍ਰਦਰਸ਼ਨ ਅਤੇ ਸਮਰੱਥਾ ਵਧਾਉਣ ਦੀਆਂ ਗਤੀਵਿਧੀਆਂ ਦੁਆਰਾ ਹਿਤਧਾਰਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਖੇਤੀਬਾੜੀ ਮਸ਼ੀਨੀਕਰਣ (ਐੱਸਐੱਮਏਐੱਮ) 'ਤੇ ਉਪ-ਮਿਸ਼ਨ ਲਾਗੂ ਕਰ ਰਿਹਾ ਹੈ।

ਐੱਸਐੱਮਏਐੱਮ ਅਧੀਨ ਉੱਤਰ ਪ੍ਰਦੇਸ਼ ਸਰਕਾਰ ਨੇ ਰਾਜ ਦੇ ਹਿੱਸੇ ਸਮੇਤ ਸਲਾਨਾ ਕਾਰਜ ਯੋਜਨਾ ਨੂੰ ਸਾਲ 2021-22 ਲਈ 210.00 ਕਰੋੜ ਰੁਪਏ ਦੀ ਰਕਮ ਵਿੱਚ ਪੇਸ਼ ਕੀਤਾ ਹੈ, ਜਿਸ ਲਈ ਉੱਤਰ ਪ੍ਰਦੇਸ਼ ਸਰਕਾਰ ਨੂੰ ਕੇਂਦਰੀ ਗ੍ਰਾਂਟ ਵਜੋਂ ਪਹਿਲੀ ਕਿਸ਼ਤ ਤਹਿਤ 22.12 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਉੱਤਰ ਪ੍ਰਦੇਸ਼ ਸਰਕਾਰ ਕੋਲ ਬਕਾਇਆ 40.82 ਕਰੋੜ ਰੁਪਏ ਨੂੰ 2021-22 ਦੌਰਾਨ ਵਰਤੋਂ ਲਈ ਪ੍ਰਵਾਨਗੀ ਦਿੱਤੀ ਗਈ ਹੈ।

ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

****

ਏਪੀਐਸ



(Release ID: 1738278) Visitor Counter : 106


Read this release in: English