ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਕੇਂਦਰੀ ਸਿਹਤ ਮੰਤਰਾਲੇ ਨੇ ਪੱਤਰ ਸੂਚਨਾ ਦਫ਼ਤਰ, ਬੀਓਸੀ, ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਦੇ ਅਧਿਕਾਰੀਆਂ ਅਤੇ ਫੀਲਡ ਪੱਤਰਕਾਰਾਂ ਲਈ ਕੋਵਿਡ ਸੰਚਾਰ 'ਤੇ ਗੱਲਬਾਤ ਸੈਸ਼ਨ ਆਯੋਜਿਤ ਕੀਤਾ
ਜਨਤਕ ਹਿੱਤਾਂ ਦੇ ਸੁਨੇਹਿਆਂ ਅਤੇ ਸਕਾਰਾਤਮਕ ਖ਼ਬਰਾਂ ਨੂੰ ਉਜਾਗਰ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ
Posted On:
23 JUL 2021 5:40PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਯੂਨੀਸੈਫ਼ ਦੀ ਭਾਈਵਾਲੀ ਵਿੱਚ ਅੱਜ ਪੱਤਰ ਸੂਚਨਾ ਦਫ਼ਤਰ, ਬੀਓਸੀ, ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਦੇ ਅਧਿਕਾਰੀਆਂ ਅਤੇ ਫੀਲਡ ਰਿਪੋਰਟਰਾਂ ਲਈ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ਅਤੇ ਮੁਸ਼ਕਿਲ ਪਹੁੰਚ ਵਾਲੇ ਖੇਤਰਾਂ ਵਿੱਚ ਵੱਸਦੇ ਭਾਈਚਾਰਿਆਂ ਵਿੱਚ ਕੋਵਿਡ ਉਚਿੱਤ ਵਿਵਹਾਰ (ਸੀਏਬੀ) ਦੀ ਮਹੱਤਤਾ ਅਤੇ ਕੋਵਿਡ ਟੀਕਿਆਂ ਅਤੇ ਟੀਕਾਕਰਣ ਬਾਰੇ ਮਿੱਥਾਂ ਨੂੰ ਦੂਰ ਕਰਨ ਲਈ ਨਿਰੰਤਰ ਕੋਸ਼ਿਸ਼ ਦੀ ਲੋੜ ‘ਤੇ ਇੱਕ ਓਰੀਐਂਟੇਸ਼ਨ ਕਮ ਇੰਟ੍ਰੈਕਟਿਵ ਸੈਸ਼ਨ ਦੀ ਮੇਜ਼ਬਾਨੀ ਕੀਤੀ।
ਸੈਸ਼ਨ ਨੂੰ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਸ੍ਰੀ ਲਵ ਅਗਰਵਾਲ ਨੇ ਸੰਬੋਧਨ ਕੀਤਾ। ਇਸ ਵਿੱਚ ਡੀਡੀ ਨਿਊਜ਼, ਆਲ ਇੰਡੀਆ ਰੇਡੀਓ, ਬੀਓਸੀ, ਪੱਤਰ ਸੂਚਨਾ ਦਫ਼ਤਰ ਅਤੇ ਕੇਂਦਰ ਸਰਕਾਰ ਦੀਆਂ ਮੀਡੀਆ ਸੰਸਥਾਵਾਂ ਦੇ ਤਕਰੀਬਨ 150 ਅਧਿਕਾਰੀ ਅਤੇ ਫੀਲਡ ਪੱਤਰਕਾਰ ਸ਼ਾਮਲ ਹੋਏ।
ਸ਼੍ਰੀ ਲਵ ਅਗਰਵਾਲ ਨੇ ਆਪਣੇ ਮੁੱਖ ਭਾਸ਼ਣ ਵਿੱਚ ਕਮਿਊਨਿਟੀ ਦੀ ਭਾਗੀਦਾਰੀ ਦੀਆਂ ਪ੍ਰੇਰਣਾਦਾਇਕ ਖ਼ਬਰਾਂ ਦਾ ਪ੍ਰਸਾਰਣ ਕਰਦਿਆਂ ਅਤੇ ਆਮ ਲੋਕਾਂ ਨੂੰ ਕੋਵਿਡ ਸਬੰਧੀ ਢੁਕਵੇਂ ਵਿਵਹਾਰ ਦੀ ਪਾਲਣਾ ਕਰਨ ਦੀ ਲੋੜ ਬਾਰੇ ਜਾਗਰੂਕ ਕਰਦਿਆਂ ਵਿਸ਼ਵ ਭਰ ਵਿੱਚ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੀ ਸਹਾਇਤਾ ਲਈ ਇਨ੍ਹਾਂ ਮੀਡੀਆ ਇਕਾਈਆਂ ਦੇ ਅਧਿਕਾਰੀਆਂ ਅਤੇ ਫੀਲਡ ਪੱਤਰਕਾਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਨ੍ਹਾਂ ਯਤਨਾਂ ਨੇ ਕੋਵਿਡ -19 ਦੇ ਖਿਲਾਫ ਸਮੂਹਿਕ ਲੜਾਈ ਨੂੰ ਮਜ਼ਬੂਤ ਕੀਤਾ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੋਵਿਡ ਇੱਕ ਲੰਬੀ ਚੱਲਣ ਵਾਲੀ ਲੜਾਈ ਹੈ ਅਤੇ ਇਸ ਵਿੱਚ ਢਿੱਲ ਦੀ ਕੋਈ ਗੁੰਜਾਇਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਜੋ ਮੀਡੀਆ ਅਤੇ ਮੀਡੀਆ ਵਿਅਕਤੀਆਂ ਨਾਲ ਜੁੜੇ ਹੋਏ ਹਨ, ਸਮਾਜ ਦੇ ਪ੍ਰਮੁੱਖ ਪ੍ਰਭਾਵਕ ਹਨ ਕਿਉਂਕਿ ਉਹ ਸਕਾਰਾਤਮਕ ਰਿਪੋਰਟਿੰਗ ਰਾਹੀਂ ਲੋਕਾਂ ਨੂੰ ਟੀਕਾ ਲਗਵਾਉਣ ਲਈ ਉਤਸ਼ਾਹਤ ਕਰ ਸਕਦੇ ਹਨ। ਉਨ੍ਹਾਂ ਮੰਨਿਆ ਕਿ ਮੀਡੀਆ ਜਨਤਕ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਸਾਂਝੀਆਂ ਕੀਤੀਆਂ ਮਿੱਥਾਂ ਅਤੇ ਝੂਠੀਆਂ ਖ਼ਬਰਾਂ ਦਾ ਪਰਦਾਫਾਸ਼ ਕਰਕੇ ਟੀਕੇ ਪ੍ਰਤੀ ਝਿਜਕ ਨੂੰ ਦੂਰ ਕਰਨ ਵਿੱਚ ਉਸਾਰੂ ਭੂਮਿਕਾ ਅਦਾ ਕਰਦਾ ਹੈ।
ਇੱਕ ਵਿਸਥਾਰਤ ਅਤੇ ਵਿਆਪਕ ਪੇਸ਼ਕਾਰੀ ਦੇ ਜ਼ਰੀਏ, ਉਨ੍ਹਾਂ ਨੇ ਦੇਸ਼ ਵਿੱਚ ਕੋਵਿਡ ਸਥਿਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਧੇਰੇ ਰਿਕਵਰੀ ਅਤੇ ਘੱਟ ਐਕਟਿਵ ਕੇਸ ਲੋਡ ਲਈ ਸਹਾਇਤਾ ਪ੍ਰਾਪਤ ਕੰਟੇਨਮੈਂਟ ਅਤੇ ਕਲੀਨਿਕਲ ਪ੍ਰਬੰਧਨ 'ਤੇ ਧਿਆਨ ਕੇਂਦ੍ਰਤ ਕੀਤਾ ਗਿਆ ਹੈ। ਉਨ੍ਹਾਂ 9 ਰਾਜਾਂ ਬਾਰੇ ਚਾਨਣਾ ਪਾਇਆ ਕਿ ਜਿੱਥੇ ਅਜੇ ਵੀ 10,000 ਤੋਂ ਵੱਧ ਸਰਗਰਮ ਕੇਸ ਹਨ। ਆਪਣੇ ਸੰਬੋਧਨ ਦੌਰਾਨ, ਉਨ੍ਹਾਂ ਪ੍ਰਮਾਣ ਅਧਾਰਤ ਰਿਪੋਰਟਿੰਗ ਦੇ ਜ਼ਰੀਏ ਨਾਗਰਿਕਾਂ ਨੂੰ ਯਾਦ ਦਿਵਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਕਿ ਕੋਵਿਡ ਸਬੰਧੀ ਢੁਕਵੇਂ ਵਿਵਹਾਰ ਦੀ ਸਖਤੀ ਨਾਲ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਦੂਜੀ ਲਹਿਰ ਅਜੇ ਵੀ ਖ਼ਤਮ ਨਹੀਂ ਹੋਈ ਹੈ ਅਤੇ ਇਹ ਵਾਇਰਸ ਉਦੋਂ ਹੀ ਵਾਪਸ ਆ ਸਕਦਾ ਹੈ ਜਦੋਂ ਹੀ ਸਮਾਜ ਕੋਵਿਡ ਦੇ ਸੁਰੱਖਿਅਤ ਵਿਵਹਾਰ ਦੀ ਪਾਲਣਾ ਨੂੰ ਨਜ਼ਰਅੰਦਾਜ਼ ਕਰਦਾ ਹੈ।
ਉਨ੍ਹਾਂ ਕੋਵਿਡ ਦੌਰਾਨ ਮਾਨਸਿਕ ਸਿਹਤ ਦੇ ਮੁੱਦੇ 'ਤੇ ਵੀ ਜ਼ੋਰ ਦਿੱਤਾ ਅਤੇ ਮੀਡੀਆ ਨੂੰ ਬੇਨਤੀ ਕੀਤੀ ਕਿ ਉਹ ਰਾਜ ਅਤੇ ਰਾਸ਼ਟਰੀ ਪੱਧਰ 'ਤੇ ਵਿਸ਼ਾ ਮਾਹਰਾਂ ਨਾਲ ਜੁੜ ਕੇ ਆਪਣੇ ਸੁਨੇਹੇ ਰਾਹੀਂ ਇਸ ਨੂੰ ਹੱਲ ਕਰਨ। ਉਨ੍ਹਾਂ ਕਮਿਊਨਿਟੀ ਦੀ ਅਗਵਾਈ ਵਾਲੀਆਂ ਸਕਾਰਾਤਮਕ ਪਹਿਲਕਦਮੀਆਂ ਅਤੇ ਰੋਲ ਮਾਡਲਾਂ ਨੂੰ ਉਜਾਗਰ ਕਰਨ ਦੀ ਅਪੀਲ ਕੀਤੀ ਤਾਂ ਜੋ ਟੀਕਿਆਂ ਅਤੇ ਟੀਕਾਕਰਣ ਨਾਲ ਜੁੜੇ ਸਕਾਰਾਤਮਕ ਸੁਨੇਹੇ ਵੱਡੀ ਗਿਣਤੀ ਵਿੱਚ ਲੋਕਾਂ ਤੱਕ ਪਹੁੰਚ ਸਕਣ ਅਤੇ ਟੀਕੇ ਦੀ ਝਿਜਕ ਦੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਯੋਗਦਾਨ ਪਾਉਣ।
ਸ਼੍ਰੀ ਲਵ ਅਗਰਵਾਲ ਨੇ ਵੱਡੀ ਪੱਧਰ 'ਤੇ ਲੋਕਾਂ ਨੂੰ ਸ਼ਾਮਲ ਕਰਨ ਅਤੇ ਜਾਗਰੂਕ ਕਰਨ ਵੱਲ ਰੁਝਾਨ ਰੱਖਣ ਵਾਲੀ ਤਰਜੀਹੀ ਕੋਵਿਡ ਸੁਨੇਹਾ ਪ੍ਰਣਾਲੀ 'ਤੇ ਸੰਖੇਪ ਜਾਣਕਾਰੀ ਵੀ ਪੇਸ਼ ਕੀਤੀ। ਉਨ੍ਹਾਂ ਭਾਗੀਦਾਰਾਂ ਨੂੰ ਤਕਨੀਕੀ ਮਾਹਰਾਂ ਅਤੇ ਕਮਿਊਨਿਟੀ ਨੂੰ ਸ਼ਾਮਲ ਕਰਕੇ ਨਵੀਨਤਾਕਾਰੀ ਪ੍ਰੋਗਰਾਮ ਤਿਆਰ ਕਰਨ ਲਈ ਉਤਸ਼ਾਹਤ ਕੀਤਾ। ਉਨ੍ਹਾਂ ਅਧਿਕਾਰੀਆਂ ਅਤੇ ਫੀਲਡ ਪੱਤਰਕਾਰਾਂ ਨੂੰ ਕਮਿਊਨਿਟੀ ਰੋਲ-ਮਾਡਲਾਂ ਦੀ ਵਿਸ਼ੇਸ਼ਤਾ ਨਾਲ ਇਸ ਨੂੰ ਜਨ ਅੰਦੋਲਨ ਬਣਾਉਣ ਦੀ ਅਪੀਲ ਕੀਤੀ।
ਸੈਸ਼ਨ ਵਿੱਚ ਭਾਗ ਲੈਣ ਵਾਲਿਆਂ ਨੇ ਆਪਣੇ ਪ੍ਰਸ਼ਨਾਂ ਅਤੇ ਮੁੱਦਿਆਂ ਨੂੰ ਉਠਾਇਆ, ਜੋ ਸੈਸ਼ਨ ਦੌਰਾਨ ਹੀ ਹੱਲ ਕੀਤੇ ਗਏ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਯੂਨੀਸੈਫ਼ ਦੇ ਨੁਮਾਇੰਦੇ ਸੈਸ਼ਨ ਵਿੱਚ ਸ਼ਾਮਲ ਹੋਏ।
****
ਐਮਵੀ
(Release ID: 1738269)
Visitor Counter : 148