ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਕੋਵਿਡ-19 ਮਹਾਮਾਰੀ ਦੁਆਰਾ ਪ੍ਰਭਾਵਿਤ ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ

Posted On: 22 JUL 2021 4:45PM by PIB Chandigarh

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਉਹ ਚਾਈਲਡ ਪ੍ਰੋਟੈਕਸ਼ਨ ਸਰਵਿਸ ਸਕੀਮ ਦੇ ਅਧੀਨ ਸਹਾਇਤਾ ਪ੍ਰਾਪਤ ਸੁਵਿਧਾਵਾਂ ਦਾ ਲਾਭ ਚੁੱਕਦੇ ਹੋਏ, ਜੇਜੇ ਐਕਟ 2015 ਅਤੇ ਇਸ ਦੇ ਨਿਯਮਾਂ ਦੇ ਅਨੁਸਾਰ ਕੋਵਿਡ-19 ਦੁਆਰਾ ਪ੍ਰਭਾਵਿਤ ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ ਲਈ ਤੁਰੰਤ ਕਾਰਵਾਈ ਕਰਨ। ਮੰਤਰਾਲੇ ਨੇ ਕੋਵਿਡ ਦੇ ਸਮੇਂ ਦੌਰਾਨ ਕੋਵਿਡ ਦੇ ਢੁੱਕਵੇਂ ਵਿਵਹਾਰ ਲਈ ਕੋਵਿਡ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਮੰਤਰਾਲੇ ਨੇ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਅਦਾਰਿਆਂ ਨੂੰ ਮਾਨਸਿਕ ਸਿਹਤ ਸਹਾਇਤਾ ਲਈ ਬੱਚਿਆਂ ਦੀ ਦੇਖਭਾਲ ਦੀ ਨਿਗਰਾਨੀ ਅਤੇ ਰਣਨੀਤੀਕ ਤਰੀਕੇ ਅਪਨਾਉਣ ਦੀ ਸਲਾਹ ਦਿੱਤੀ ਹੈ।

ਅਪ੍ਰੈਲ 2021 ਤੋਂ ਲੈ ਕੇ 28.05.2021 ਤੱਕ ਆਪਣੇ ਮਾਪਿਆਂ ਨੂੰ ਕੋਵਿਡ ਕਾਰਨ ਗੁਆਉਣ ਵਾਲੇ ਅਨਾਥ ਬੱਚਿਆਂ ਦੀ ਰਾਜ/ ਕੇਂਦਰ ਸ਼ਾਸਤ ਪ੍ਰਦੇਸ਼ ਅਨੁਸਾਰ ਸੂਚੀ ਨੂੰ ਹੇਠਾਂ ਨੱਥੀ ਕੀਤਾ ਗਿਆ ਹੈ। 

ਇਹ ਜਾਣਕਾਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜੁਬਿਨ ਈਰਾਨੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਟੀਐੱਫ਼ਕੇ

ਅਨੁਲੱਗ

ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ, ਜਿਨ੍ਹਾਂ ਬੱਚਿਆਂ ਨੇ ਅਪ੍ਰੈਲ 2021 ਤੋਂ ਲੈ ਕੇ 28.05.2021 ਤੱਕ ਕਿਸੇ ਕਾਰਨ ਕਰਕੇ ਆਪਣੇ ਇੱਕ ਮਾਪੇ ਜਾਂ ਦੋਵੇਂ ਮਾਪਿਆਂ ਨੂੰ ਕੋਵਿਡ ਕਰਕੇ ਖੋਇਆ ਹੈ ਉਨ੍ਹਾਂ ਦੀ ਸੂਚੀ ਹੇਠਾਂ ਦਿੱਤੇ ਅਨੁਸਾਰ ਹੈ:

 

ਲੜੀ ਨੰਬਰ

ਰਾਜ ਦਾ ਨਾਮ

ਅਨਾਥ ਬੱਚਿਆਂ ਦੀ ਗਿਣਤੀ

1

ਅੰਡੇਮਾਨ ਅਤੇ ਨਿਕੋਬਾਰ ਟਾਪੂ

0

2

ਆਂਧਰ ਪ੍ਰਦੇਸ਼

119

3

ਅਰੁਣਾਚਲ ਪ੍ਰਦੇਸ਼

0

4

ਅਸਾਮ

3

5

ਬਿਹਾਰ

0

6

ਚੰਡੀਗੜ੍ਹ

0

7

ਛੱਤੀਸਗੜ੍ਹ

16

8

ਦਾਦਰਾ ਨਗਰ ਹਵੇਲੀ ਅਤੇ ਦਮਨ ਦਿਉ

2

9

ਦਿੱਲੀ

1

10

ਗੋਆ

0

11

ਗੁਜਰਾਤ

45

12

ਹਰਿਆਣਾ

0

13

ਹਿਮਾਚਲ ਪ੍ਰਦੇਸ਼

13

14

ਜੰਮੂ-ਕਸ਼ਮੀਰ

8

15

ਝਾਰਖੰਡ

11

16

ਕਰਨਾਟਕ

09

17

ਕੇਰਲ

09

18

ਲੱਦਾਖ

0

19

ਲਕਸ਼ਦ੍ਵੀਪ

0

20

ਮੱਧ ਪ੍ਰਦੇਸ਼

73

21

ਮਹਾਰਾਸ਼ਟਰ

83

22

ਮਣੀਪੁਰ

1

23

ਮੇਘਾਲਿਆ

1

24

ਮਿਜ਼ੋਰਮ

0

25

ਨਾਗਾਲੈਂਡ

0

26

ਓਡੀਸ਼ਾ

10

27

ਪੁਡੂਚੇਰੀ

2

28

ਪੰਜਾਬ

20

29

ਰਾਜਸਥਾਨ

19

30

ਸਿੱਕਮ

0

31

ਤਮਿਲਨਾਡੂ

8

32

ਤੇਲੰਗਾਨਾ

23

33

ਤ੍ਰਿਪੁਰਾ

0

34

ਉੱਤਰ ਪ੍ਰਦੇਸ਼

158

35

ਉੱਤਰਾਖੰਡ

8

36

ਪੱਛਮ ਬੰਗਾਲ

3

 

ਕੁੱਲ

645

 

*****



(Release ID: 1738084) Visitor Counter : 124


Read this release in: English