ਖੇਤੀਬਾੜੀ ਮੰਤਰਾਲਾ
ਇਕ ਜ਼ਿਲ੍ਹਾ ਇਕ ਫੋਕਸ ਉਤਪਾਦ ਯੋਜਨਾ
Posted On:
20 JUL 2021 6:47PM by PIB Chandigarh
ਇਕ ਜ਼ਿਲ੍ਹਾ ਇਕ ਫੋਕਸ ਉਤਪਾਦ (ਓ.ਡੀ.ਓ.ਐੱਫ.ਪੀ.) ਪ੍ਰੋਗਰਾਮ ਵਿਚ ਦੇਸ਼ ਦੇ 728 ਜ਼ਿਲ੍ਹਿਆਂ ਲਈ ਖੇਤੀਬਾੜੀ ਅਤੇ ਇਸ ਨਾਲ ਜੁੜੇ ਖੇਤਰਾਂ ਦੇ ਉਤਪਾਦ ਕਵਰ ਕੀਤੇ ਗਏ ਹਨ। ਸਰਕਾਰ ਨੇ ਇਸ ਵੇਲੇ ਚਾਲ ਰਹੀਆਂ ਕੇੰਦਰ ਪ੍ਰਾਯੋਜਿਤ ਸਕੀਮਾਂ ਜਿਵੇਂ ਕਿ ਬਾਗਬਾਨੀ ਦੇ ਏਕੀਕ੍ਰਿਤ ਵਿਕਾਸ ਲਈ ਮਿਸ਼ਨ (ਐਮਆਈਡੀਐਚ), ਰਾਸ਼ਟਰੀ ਖੁਰਾਕ ਸੁਰੱਖਿਆ ਮਿਸ਼ਨ (ਐਨਐਫਐਸਐਮ), ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (ਆਰਕੇਵੀਵਾਈ),ਪਰੰਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ (ਪੀਕੇਵੀਵਾਈ) ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲਾ ਦੀਆਂ ਯੋਜਨਾਵਾਂ ਦੇ ਸਰੋਤਾਂ ਨੂੰ ਓ.ਡੀ.ਓ.ਐੱਫ.ਪੀ. ਲਈ ਬਦਲਣ ਦਾ ਫੈਸਲਾ ਕੀਤਾ ਹੈ।
ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ (ਐਮਓਐਫਪੀਆਈ) ਇਕ ਜ਼ਿਲ੍ਹਾ ਇਕ ਫੋਕਸ ਉਤਪਾਦ ਲਈ
ਕੇਂਦਰ ਪ੍ਰਾਯੋਜਿਤ ਪ੍ਰਧਾਨ ਮੰਤਰੀ ਮਾਈਕਰੋ ਫੂਡ ਪ੍ਰੋਸੈਸਿੰਗ ਐਂਟਰਪ੍ਰਾਈਜਜ ਸਕੀਮ (ਪੀਐਮ ਐੱਫ.ਐੱਮ.ਈ.
ਸਕੀਮ) ਦੇ ਅਧੀਨ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ। ਪ੍ਰਧਾਨ ਮੰਤਰੀ ਐੱਫ.ਐੱਮ.ਈ. ਮੌਜੂਦਾ ਮਾਈਕਰੋ ਫੂਡ
ਪ੍ਰੋਸੈਸਿੰਗ ਉਦਯੋਗਾਂ ਦੇ ਨਵੀਨੀਕਰਣ ਲਈ ਵਿੱਤੀ, ਤਕਨੀਕੀ ਅਤੇ ਕਾਰੋਬਾਰੀ ਸਹਾਇਤਾ ਪ੍ਰਦਾਨ ਕਰਦਾ ਹੈ।
ਸਕੀਮ ਇਨਪੁਟਸ ਦੀ ਖਰੀਦ, ਆਮ ਸੇਵਾਵਾਂ ਪ੍ਰਾਪਤ ਕਰਨ ਅਤੇ ਉਤਪਾਦਾਂ ਦੀ ਮਾਰਕੀਟਿੰਗ ਦੇ ਹਿਸਾਬ
ਨਾਲ ਪੈਮਾਨੇ ਦੇ ਲਾਭ ਪ੍ਰਾਪਤ ਕਰਨ ਲਈ ਇਕ ਜ਼ਿਲ੍ਹਾ ਇਕ ਉਤਪਾਦ (ਓ.ਡੀ.ਓ.ਪੀ.) ਪਹੁੰਚ ਅਪਣਾਉਂਦੀ ਹੈ ।
ਪਛਾਣ ਕੀਤੇ ਉਤਪਾਦਾਂ ਵਿੱਚ ਘਰੇਲੂ ਮੰਗ ਅਤੇ ਨਿਰਯਾਤ ਦੋਵਾਂ ਲਈ ਸੰਭਾਵਨਾਵਾਂ ਹਨ ।
ਪ੍ਰਧਾਨ ਮੰਤਰੀ ਐਫਐਮਈ ਸਕੀਮ ਵਿੱਚ ਪਛੜੇ ਅਤੇ ਭਵਿੱਖ ਦੇ ਸੰਬੰਧਾਂ ਨੂੰ ਮਜ਼ਬੂਤ ਕਰਨ, ਸਾਂਝੀਆਂ
ਸਹੂਲਤਾਂ ਦੀ ਵਿਵਸਥਾ, ਪ੍ਰਫੁੱਲਤ ਕੇਂਦਰਾਂ, ਸਿਖਲਾਈ, ਖੋਜ ਅਤੇ ਵਿਕਾਸ (ਆਰ. ਐਂਡ ਡੀ), ਮਾਰਕੀਟਿੰਗ
ਅਤੇ ਬ੍ਰਾਂਡਿੰਗ ਦੀ ਯੋਜਨਾ ਕੀਤੀ ਗਈ ਹੈ । ਖੇਤੀਬਾੜੀ ਅਤੇ ਇਸ ਨਾਲ ਜੁੜੇ ਖੇਤਰ ਦੇ ਉਤਪਾਦਾਂ ਵਿੱਚ
ਪ੍ਰੋਸੈਸਿੰਗ ਅਤੇ ਮੁੱਲ ਵਧਾਉਣ ਦੀ ਸਮਰੱਥਾ ਨੂੰ ਤਰਜੀਹ ਦਿੱਤੀ ਜਾਵੇਗੀ ਜਿਸ ਨਾਲ ਕਿਸਾਨਾਂ
ਲਈ ਜਿਨਸਾ ਦੀਆਂ ਬਿਹਤਰ ਕੀਮਤਾਂ ਯਕੀਨੀ ਹੋ ਸਕਣ। ਇਹ ਯੋਜਨਾ 2020-21 ਤੋਂ 2024-25
ਤੱਕ ਪੰਜ ਸਾਲਾਂ ਦੀ ਮਿਆਦ ਲਈ ਲਾਗੂ ਕੀਤੀ ਜਾ ਰਹੀ ਹੈ ।
ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
****
ਏਪੀਐਸ
(Release ID: 1737379)
Visitor Counter : 199