ਖੇਤੀਬਾੜੀ ਮੰਤਰਾਲਾ

ਜੈਵਿਕ ਫਾਰਮਿੰਗ ਬਾਰੇ ਕੌਮੀ ਪ੍ਰਾਜੈਕਟ

Posted On: 20 JUL 2021 6:48PM by PIB Chandigarh

ਜੈਵਿਕ ਫਾਰਮਿੰਗ ਬਾਰੇ ਨੈਸ਼ਨਲ ਪ੍ਰਾਜੈਕਟ ਦੀ ਪੂੰਜੀ ਨਿਵੇਸ਼ ਸਬਸਿਡੀ ਸਕੀਮ ਤਹਿਤ ਸੂਬਾ ਸਰਕਾਰ / ਸਰਕਾਰੀ ਏਜੰਸੀਆਂ ਨੂੰ ਮਸ਼ੀਨੀ ਫਲ/ਸਬਜ਼ੀਆਂ ਮਾਰਕਿਟ ਐਗਰੋ ਰਹਿੰਦ ਖੂਹੰਦ ਕੰਪੋਸਟ ਉਤਪਾਦਨ ਇਕਾਈ ਸਥਾਪਿਤ ਕਰਨ ਲਈ ਵੱਧ ਤੋਂ ਵੱਧ ਸੀਮਾ 190.00 ਲੱਖ ਰੁਪਏ/ਯੁਨਿਟ (3,000 ਪ੍ਰਤੀ ਸਲਾਨਾ ਸਮਰੱਥਾ ਲਈ) ਲਗਾਉਣ ਲਈ 100% ਸਹਾਇਤਾ ਮੁਹੱਈਆ ਕੀਤੀ ਜਾਂਦੀ ਹੈ । ਇਸੇ ਤਰ੍ਹਾਂ ਵਿਅਕਤੀਆਂ / ਨਿਜੀ ਏਜੰਸੀਆਂ ਨੂੰ 63 ਲੱਖ/ਯੁਨਿਟ ਦੀ ਲਾਗਤ ਲਈ 33% ਸਹਾਇਤਾ ਪੂੰਜੀ ਨਿਵੇਸ਼ ਵਜੋਂ ਮੁਹੱਈਆ ਕੀਤੀ ਜਾਂਦੀ ਹੈ । ਹੁਣ ਤੱਕ ਸੀ ਆਈ ਐੱਸ ਐੱਸ ਤਹਿਤ 12 ਫਲ ਅਤੇ ਸਬਜ਼ੀਆਂ ਤੇ ਕੰਪੋਸਡ ਇਕਾਈਆਂ ਸਥਾਪਿਤ ਕੀਤੀਆਂ ਗਈਆਂ ਹਨ , ਜਿਹਨਾਂ ਵਿੱਚ ਤਾਮਿਲਨਾਡੂ ਦੀਆਂ 4 ਇਕਾਈਆਂ ਸ਼ਾਮਲ ਹਨ ਅਤੇ ਇਸ ਉਦੇਸ਼ ਲਈ ਸੂਬੇ ਨੂੰ 148.332 ਲੱਖ ਰੁਪਏ ਜਾਰੀ ਕੀਤੇ ਗਏ ਹਨ ।
ਹੁਣ ਤੱਕ 2012—13 ਤੋਂ ਸੀ ਆਈ ਐੱਸ ਐੱਸ ਤਹਿਤ ਮੁਕੰਮਲ ਉਤਪਾਦਨ ਇਕਾਈਆਂ ਦੇ ਮੁਕੰਮਲ ਪ੍ਰਾਜੈਕਟ (ਨਾਬਾਰਡ ਅਨੁਸਾਰ) ਹੇਠਾਂ ਦਿੱਤੇ ਗਏ ਹਨ ।

Sl. No.

States

Fruit Veg. Waste Compost Unit

 

No. of units/completed projects

Funds released (in Rs lakh)

  1.  

Andhra Pradesh

02

48.0

 

  1.  

Haryana

01

33.00

 

  1.  

Karnataka

03

139.234

 

  1.  

Madhya Pradesh

01

19.191

 

  1.  

Manipur

01

17.53

 

  1.  

Tamil Nadu

04

148.332

 

 

 

TOTAL

12

405.287

 

 


ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ ।
 

***************

ਏ ਪੀ ਐੱਸ



(Release ID: 1737376) Visitor Counter : 197


Read this release in: English , Urdu