ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤੀ ਸਟਾਰਟ–ਅੱਪ ਨੇ ਬਣਾਇਆ ਕਿਫ਼ਾਇਤੀ ਤੇ ਦੋਹਰੀ ਤਾਕਤ ਵਾਲਾ ਡੀਫ਼ਿਬਰਿਲੇਟਰ, ਸਨਮਿਤਰਾ 1000hct

Posted On: 19 JUL 2021 4:55PM by PIB Chandigarh

* ਘੱਟ ਵਜ਼ਨ

* ਬਿਨਾ ਬਿਜਲੀ ਵਾਲੇ ਖੇਤਰਾਂ ’ਚ ਵੀ ਵਰਤਿਆ ਜਾ ਸਕਦਾ ਹੈ

* ਬੈਟਰੀ ਬਦਲਣ ਦੀ ਲੋੜ ਨਹੀਂ ਪੈਂਦੀ

* ਦਿਲ ਦੀ ਧੜਕਣ ਦੀ ਦਰ ਜਾਂ ਰਿਦਮ ਨਾਲ ਸਬੰਧ19 ਦਾ ਇਲਾਜ ਕਰਵਾ ਰਹੇ ਮਰੀਜ਼ਾਂ ਲਈ ਵੀ ਲਾਹੇਵੰਦ ਸਿੱਧ ਹੋ ਸਕਦਾ ਹੈ

* ਸ਼ਹਿਰੀ ਤੇ ਦੂਰ–ਦੁਰਾਡੇ ਦੇ ਹਸਪਤਾਲਾਂ ਲਈ ਆਦਰਸ਼

* ਰਵਾਇਤੀ ਡੀਫ਼ਿਬਰਿਲੇਟਰ ਦੇ ਮੁਕਾਬਲੇ ਇਸ ਉਪਕਰਣ ਦਾ ਲਾਭ ਇਹ ਹੈ ਕਿ ਇਸ ਵਿੱਚ ਇਨ–ਬਿਲਟ ਜੈਨਰੇਟਰ ਦੀ ਵਿਵਸਥਾ ਹੈ

* ਭਾਰਤ ਤੇ ਅਮਰੀਕਾ ’ਚ ਚਾਰ ਪੇਟੈਂਟ ਹਾਸਲ ਕੀਤੇ

 

DBT-BIRAC ਦੀ ਵਿੱਤੀ ਸਹਾਇਤਾ–ਪ੍ਰਾਪਤ ‘ਜੀਵਟ੍ਰੌਨਿਕਸ ਪ੍ਰਾਈਵੇਟ ਲਿਮਿਟੇਡ’ ਨੇ ਹੈਂਡ–ਕ੍ਰੈਂਕਡ ਦੋਹਰੀ ਸ਼ਕਤੀ ਵਾਲਾ ‘ਸਨਮਿੱਤਰਾ 1000 HCT’ (SanMitra 1000 HCT) (ਗ੍ਰਿੱਡ+ਹੈਂਡ ਕ੍ਰੈਂਕਡ) ਡੀਫ਼ਿਬਰਿਲੇਟਰ (Defibrillator) ਵਿਕਸਤ ਕੀਤਾ ਹੈ। ਕਿਫ਼ਾਇਤੀ, ਘੱਟ–ਵਜ਼ਨ ਵਾਲਾ ਇਹ ਉਪਕਰਣ ਮਾਹਿਰਾਂ ਵੱਲੋਂ ਰਵਾਇਤੀ ਡੀਫ਼ਿਬਰਿਲੇਟਰਜ਼ ਦੇ ਮੁਕਾਬਲੇ ਵਧੇਰੇ ਭਰੋਸੇਯੋਗ ਸਮਝਿਆ ਜਾਂਦਾ ਹੈ ਕਿਉਂਕਿ ਇਸ ਦੀ ਵਰਤੋਂ ਅਜਿਹੇ ਇਲਾਕਿਆਂ ’ਚ ਵੀ ਕੀਤੀ ਜਾ ਸਕਦੀ ਹੈ, ਜਿੱਥੇ ਬਿਜਲੀ ਉਪਲਬਧ ਨਹੀਂ ਹੈ।

ਇਹ ਉਪਕਰਣ AC ਮੇਨ ਬਿਜਲੀ ਲਾਈਨਾਂ ਅਤੇ ਇਸ ਇਕਾਈ ਦੇ ਅੰਦਰ ਹੀ ਬਣੇ ਇੱਕ ਹੈਂਡ–ਕ੍ਰੈਂਕਡ ਜੈਨਰੇਟਰ ਦੋਵਾਂ ਨਾਲ ਕੰਮ ਕਰਦਾ ਹੈ ਅਤੇ ਇਸ ਵਿੱਚ ਬੈਟਰੀ ਬਦਲਣ ਦੀ ਕੋਈ ਲੋੜ ਨਹੀਂ ਪੈਂਦੀ। ਸਟਾਰਟ–ਅੱਪ ਦੀ ਰਿਪੋਰਟ ਅਨੁਸਾਰ ਇਸ ਉਪਕਰਣ ਦੀ ਬੈਟਰੀ ਅਨੇਕ ਵਾਰ ਚਾਰਜ–ਡਿਸਚਾਰਜ ਚੱਕਰਾਂ ਲਈ ਪਰਖੀ ਹੋਈ ਹੈ, ਉਸੇ ਕਾਰਣ ਇਹ ਸਸਤਾ ਪੈਂਦਾ ਹੈ। ਇਹ ਉਪਕਰਣ ਸ਼ਹਿਰਾਂ ਤੇ ਦੂਰ–ਦੁਰਾਡੇ ਦੇ ਖੇਤਰਾਂ ’ਚ ਸਥਿਤ ਹਸਪਤਾਲਾਂ ਲਈ ਆਦਰਸ਼ ਹੈ। ਸਟਾਰਟ–ਅੱਪ ਵੱਲੋਂ ਦਿੱਤੇ ਅੰਕੜਿਆਂ ਮੁਤਾਬਕ ਹੁਣ ਤੱਕ ਸਮੁੱਚੇ ਭਾਰਤ ਤੇ ਅਫ਼ਰੀਕਾ ’ਚ 200 ਤੋਂ ਵੱਧ ਉਪਕਰਣ ਸਥਾਪਤ ਕੀਤੇ ਜਾ ਚੁੱਕੇ ਹਨ।

ਇੱਕ ISO13485 ਪ੍ਰਮਾਣਿਤ ਕੰਪਨੀ ‘ਜੀਵਟ੍ਰੌਨਿਕਸ’ ਪਹਿਲਾਂ ਹੀ ਅਮਰੀਕਾ ਤੇ ਭਾਰਤ ’ਚ ਚਾਰ ਪੇਟੈਂਟ ਹਾਸਲ ਕਰ ਚੁੱਕੀ ਹੈ ਤੇ ਇਸ ਨੂੰ ਪਹਿਲਾਂ BIG ਅਤੇ IIPME (ਮੁਢਲਾ ਪਰਿਵਰਤਨ ਪੜਾਅ) ਜਿਹੀਆਂ ਯੋਜਨਾਵਾਂ ਅਧੀਨ BIRAC ਵੱਲੋਂ ਵਿੱਤੀ ਸਹਾਇਤਾ ਦੀ ਸੁਵਿਧਾ ਮਿਲ ਚੁੱਕੀ ਹੈ। ਸਟਾਰਟ–ਅੱਪ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ‘ਸਨਮਿੱਤਰਾ 1000 HCT’ ਮੈਡੀਕਲ ਉਪਕਰਣਾਂ ਤੇ ਪੇਟੈਂਟ ਟੈਕਨੋਲੋਜੀ ਲਾਗਤਾਂ ਭਾਰਤੀ 99,999 ਰੁਪਏ + ਟੈਕਸ,ਜੋ ਬਿੱਗ ਬ੍ਰਾਂਡਜ਼ ਦਾ ¼ ਹਿੱਸਾ ਹੈ; ਲਈ ਕੌਮਾਂਤਰੀ IEC ਮਾਪਦੰਡਾਂ ਅਨੁਸਾਰ ਤਿਆਰ ਕੀਤਾ ਗਿਆ ਹੈ। ਇਨ੍ਹਾਂ ਡੀਫ਼ਿਬਰਿਲੇਟਰਜ਼ ਨੂੰ ਆਮ ਤੌਰ ’ਤੇ ਛਾਤੀ ਦੀਆਂ ਕੰਪ੍ਰੈਸ਼ਨਜ਼ (CPR) ਲਈ ਵਰਤਿਆ ਜਾ ਸਕਦਾ ਹੈ ਅਤੇ ਇਹ ਦਿਲ ਦੀ ਧੜਕਣ ਦੀ ਦਰ ਜਾਂ ਰਿਦਮ ਨਾਲ ਸਬੰਧਤ ਸਮੱਸਿਆਵਾਂ (Arrythmias) ਤੋਂ ਪੀੜਤ ਕੋਵਿਡ–19 ਦਾ ਇਲਾਜ ਕਰਵਾ ਰਹੇ ਮਰੀਜ਼ਾਂ ਦਾ ਇਲਾਜ ਕਰਨ ’ਚ ਵੀ ਲਾਹੇਵੰਦ ਹੋ ਸਕਦੇ ਹਨ।

ਸਟਾਰਟ–ਅੱਪ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ‘ਜੀਵਟ੍ਰੌਨਿਕਸ ਸਨਮਿੱਤਰਾ 1000 HCT EMS’ ਨਾਂਅ ਦਾ ਸਿਰਫ਼ ਮੇਕ–ਇਨ–ਇੰਡੀਆ ‘ਐਂਬੂਲੈਂਸ ਗ੍ਰੇਡ’ ਡੀਫ਼ਿਬਰਿਲੇਟਰ ਵੀ ਵਿਕਸਤ ਕੀਤਾ ਹੈ, ਜਿਸ ਦੀ ਪਰਖ ARAI ’ਚ ਹੋ ਚੁੱਕੀ ਹੈ ਤੇ ਇਸ ਦੀ ਕੀਮਤ MNC ਬ੍ਰਾਂਡਜ਼ ਦੀ ਲਾਗਤ ਦੇ ਮੁਕਾਬਲੇ ਕਾਫ਼ੀ ਘੱਟ ਰੱਖੀ ਜਾਵੇਗੀ।

 

ਹੋਰ ਵਧੇਰੇ ਜਾਣਕਾਰੀ ਲਈ: DBT/BIRAC ਦੇ ਸੰਪਰਕ ਸੈੱਲ ਨਾਲ ਸੰਪਰਕ ਕਰੋ

@DBTIndia@BIRAC_2012

www.dbtindia.gov.in

www.birac.nic.in

ਡੀਬੀਟੀ ਬਾਰੇ

ਵਿਗਿਆਨ ਤੇ ਟੈਕਨੋਲੋਜੀ ਮੰਤਰਾਲੇ ਅਧੀਨ ਬਾਇਓਟੈਕਨੋਲੋਜੀ ਵਿਭਾਗ (DBT) ਭਾਰਤ ’ਚ ਬਾਇਓਟੈਕਨੋਲੋਜੀ ਦੇ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ ਤੇ ਉਸ ਵਿੱਚ ਸੁਧਾਰ ਲਿਆਉਂਦਾ ਹੈ; ਇਸ ਲਈ ਖੇਤੀਬਾੜੀ, ਸਿਹਤ–ਸੰਭਾਲ, ਪਸ਼ੂ–ਵਿਗਿਆਨ, ਵਾਤਾਵਰਣ ਤੇ ਉਦਯੋਗ ਜਿਹੇ ਖੇਤਰਾਂ ਵਿੱਚ ਵਿਕਾਸ ਕਰ ਕੇ ਉਨ੍ਹਾਂ ਨੂੰ ਲਾਗੂ ਕੀਤਾ ਜਾਂਦਾ ਹੈ।

BIRAC ਬਾਰੇ

ਜਨਤਕ ਖੇਤਰ ਦਾ ਇੱਕ ਗ਼ੈਰ–ਮੁਨਾਫ਼ਾਕਾਰੀ ਉੱਦਮ, ‘ਬਾਇਓਟੈਕਨੋਲੋਜੀ ਇੰਡਸਟ੍ਰੀ ਰਿਸਰਚ ਅਸਿਸਟੈਂਸ ਕੌਂਸਲ’ (BIRAC) ਦੀ ਸਥਾਪਨਾ ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ (DBT) ਵੱਲੋਂ ਕੀਤੀ ਗਈ ਹੈ, ਜੋ ਦੇਸ਼ ਦੀਆਂ ਉਤਪਾਦ ਵਿਕਾਸ ਜ਼ਰੂਰਤਾਂ ਨਾਲ ਸਬੰਧਤ ਰਣਨੀਤਕ ਖੋਜ ਤੇ ਵਿਕਾਸ ਗਤੀਵਿਧੀਆਂ ਲਾਗੂ ਕਰਨ ਲਈ ਬਾਇਓਟੈਕਨੋਲੋਜੀ ਉਦਯੋਗ ਵਿਕਸਤ ਕਰਨ ’ਚ ਵਾਧਾ ਤੇ ਉਤਸ਼ਾਹਿਤ ਕਰਨ ਵਾਲੀ ਇੱਕ ਇੰਟਰਫ਼ੇਸ ਏਜੰਸੀ ਵਜੋਂ ਕੰਮ ਕਰਦੀ ਹੈ।

*****

ਐੱਸਐੱਸ/ਆਰਕੇਪੀ


(Release ID: 1737168) Visitor Counter : 198


Read this release in: English , Hindi