ਕਬਾਇਲੀ ਮਾਮਲੇ ਮੰਤਰਾਲਾ

ਟ੍ਰਾਈਫੂਡ ਤਹਿਤ ਜਗਦਲਪੁਰ ਅਤੇ ਰਾਏਗੜ ਦੇ ਕਬਾਇਲੀ ਇਲਾਕਿਆਂ ਵਿੱਚ ਟ੍ਰਸ਼ਰੀ ਮੁੱਲ ਵਧਾਉਣ ਦੇ ਕੇਂਦਰ ਸਥਾਪਿਤ ਕੀਤੇ ਗਏ

Posted On: 19 JUL 2021 5:38PM by PIB Chandigarh

ਕਬੀਲਿਆਂ ਮਾਮਲਿਆਂ ਦੇ ਮੰਤਰਾਲੇ ਅਧੀਨ ਟ੍ਰਾਈਬਲ ਕੋਆਪਰੇਟਿਵ ਮਾਰਕੀਟਿੰਗ ਡਿਵੈਲਪਮੈਂਟ ਫੈਡਰੇਸ਼ਨ ਆਫ ਇੰਡੀਆ ਲਿਮਟਿਡ (ਟ੍ਰਾਈਫ਼ੈਡ) ਕੋਲ ਕਬਾਇਲੀ ਉਤਪਾਦਾਂ ਦੀ ਮਾਰਕੀਟ ਲਈ ਆਪਣਾ ਈ-ਕਾਮਰਸ ਪੋਰਟਲ www.tribesindia.com ਹੈ। ਇਹ ਐਮਾਜ਼ਾਨ, ਸਨੈਪਡੀਲ, ਫਲਿੱਪਕਾਰਟ, ਪੇਟੀਐੱਮ ਅਤੇ ਜੇਮ ਵਰਗੇ ਸਾਰੇ ਪ੍ਰਮੁੱਖ ਈ-ਕਾਮਰਸ ਪੋਰਟਲਾਂ ’ਤੇ ਵੀ ਮੌਜੂਦ ਹੈ। ਕਬਾਇਲੀ ਮਾਮਲਿਆਂ ਦੇ ਮੰਤਰਾਲੇ ਅਤੇ ਟ੍ਰਾਈਫ਼ੈਡ ਦੇ ਟ੍ਰਾਈਫੂਡ ਸਕੀਮ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੀ ਸਾਂਝੀ ਪਹਿਲ ਹੈ। ਇਸ ਯੋਜਨਾ ਤਹਿਤ, ਛੱਤੀਸਗੜ੍ਹ ਦੇ ਜਗਦਲਪੁਰ ਅਤੇ ਮਹਾਰਾਸ਼ਟਰ ਦੇ ਰਾਏਗੜ ਵਿਖੇ ਲਗਭਗ 11 ਕਰੋੜ ਰੁਪਏ ਦੀ ਲਾਗਤ ਨਾਲ ਟ੍ਰਸ਼ਰੀ ਮੁੱਲ ਵਧਾਉਣ ਦੇ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ।

ਇਹ ਜਾਣਕਾਰੀ ਰਾਜ ਦੇ ਕਬਾਇਲੀ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀਮਤੀ ਡਾ. ਰੇਣੁਕਾ ਸਿੰਘ ਸਰੂਤਾ ਨੇ ਅੱਜ ਲੋਕ ਸਭਾ ਵਿੱਚ ਇੱਕ ਜਵਾਬ ਵਿੱਚ ਦਿੱਤੀ।

*****

ਐੱਨਬੀ/ ਐੱਸਆਰਐੱਸ



(Release ID: 1737021) Visitor Counter : 92


Read this release in: English , Urdu