ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਹੁਨਰ ਵਿਕਾਸ ਲਈ ਬੋਰਡ

Posted On: 19 JUL 2021 4:36PM by PIB Chandigarh

ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀਐੱਮਕੇਵੀਵਾਈ) ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ (ਐੱਮਐੱਸਡੀਈ) ਦੀ ਫਲੈਗਸ਼ਿਪ ਹੁਨਰ ਸਿਖਲਾਈ ਯੋਜਨਾ ਹੈ। ਪੀਐੱਮਕੇਵੀਵਾਈ 2.0 (2016-2020) ਦੇ ਤਹਿਤ ਇੱਕ ਕਰੋੜ ਵਿਅਕਤੀਆਂ ਨੂੰ ਸਿਖਲਾਈ ਦੇਣ ਦਾ ਟੀਚਾ ਮਿੱਥਿਆ ਗਿਆ ਸੀ। ਸਿਖਲਾਈ ਪ੍ਰਾਪਤ ਉਮੀਦਵਾਰਾਂ ਦੀ ਗਿਣਤੀ 1.09 ਕਰੋੜ ਹੈ। ਪੀਐੱਮਕੇਵਾਈਵਾਈ 3.0 (2020-2022) ਦੇ ਤਹਿਤ, ਜੋ 15.01.2021 ਨੂੰ ਸ਼ੁਰੂ ਕੀਤੀ ਗਈ ਸੀ, 8 ਲੱਖ ਵਿਅਕਤੀਆਂ ਨੂੰ ਸਿਖਲਾਈ ਦੇਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਹੁਣ ਤੱਕ ਸਿਖਲਾਈ ਪ੍ਰਾਪਤ ਉਮੀਦਵਾਰਾਂ ਦੀ ਗਿਣਤੀ 1.2 ਲੱਖ ਹੈ।

ਐੱਮਐੱਸਡੀਈ, 5 ਦਸੰਬਰ 2018 ਦੀ ਨੋਟੀਫਿਕੇਸ਼ਨ ਦੇ ਅਨੁਸਾਰ ਨੈਸ਼ਨਲ ਕੌਂਸਲ ਫਾਰ ਵੋਕੇਸ਼ਨਲ ਐਜੂਕੇਸ਼ਨ ਐਂਡ ਟ੍ਰੇਨਿੰਗ (ਐੱਨਸੀਵੀਈਟੀ) ਨੂੰ ਹੁਨਰ ਈਕੋ-ਪ੍ਰਣਾਲੀ ਲਈ ਇੱਕ ਵਿਆਪਕ ਰੈਗੂਲੇਟਰੀ ਬਾਡੀ ਵਜੋਂ ਸਥਾਪਤ ਕੀਤਾ ਹੈ। ਇਹ ਲਾਜ਼ਮੀ ਹੈ ਕਿ ਪੇਸ਼ੇਵਰ ਸਿੱਖਿਆ ਅਤੇ ਸਿਖਲਾਈ ਵਿੱਚ ਲੱਗੀਆਂ ਇਕਾਈਆਂ ਦੇ ਕੰਮਕਾਜ ਨੂੰ ਲੰਬੇ ਅਤੇ ਥੋੜ੍ਹੇ ਸਮੇਂ ਲਈ ਨਿਯਮਤ ਕੀਤਾ ਜਾਵੇ ਅਤੇ ਅਜਿਹੀਆਂ ਸੰਸਥਾਵਾਂ ਦੇ ਕੰਮਕਾਜ ਲਈ ਘੱਟੋ ਘੱਟ ਮਾਪਦੰਡ ਸਥਾਪਤ ਕੀਤੇ ਜਾਣ।

ਪੀਐੱਮਕੇਵੀਵਾਈ ਸਕੀਮ ਅਧੀਨ, ਸਿੱਖਿਅਤ/ਪ੍ਰਮਾਣਿਤ ਉਮੀਦਵਾਰਾਂ ਲਈ ਪਲੇਸਮੈਂਟ ਦੇ ਬਿਹਤਰ ਨਤੀਜਿਆਂ ਨੂੰ ਯਕੀਨੀ ਬਣਾਉਣ ਲਈ ਵੱਖ ਵੱਖ ਪਹਿਲਕਦਮੀਆਂ ਕੀਤੀਆਂ ਜਾਂਦੀਆਂ ਹਨ। ਉਦਯੋਗਾਂ ਵੱਲੋਂ ਨੌਜਵਾਨਾਂ ਦੀ ਪਲੇਸਮੈਂਟ ਲਈ ਰੁਜ਼ਗਾਰ ਮੇਲੇ ਕਰਵਾਏ ਜਾਂਦੇ ਹਨ। ਐੱਮਐੱਸਡੀਈ ਨੇ ਆਤਮਨਿਰਭਰ ਸਕਿੱਲਡ ਇੰਪਲਾਈਜ਼ ਇੰਪਲਾਇਰ ਮੈਪਿੰਗ (ਏਸੀਈਈਐੱਮ) ਪੋਰਟਲ ਲਾਂਚ ਕੀਤਾ ਹੈ, ਜੋ ਕੁਸ਼ਲ ਕਰਮਚਾਰੀਆਂ ਦੀ ਡਾਇਰੈਕਟਰੀ ਵਜੋਂ ਕੰਮ ਕਰਦਾ ਹੈ।

ਇਸ ਦਾ ਉਦੇਸ਼ ਇੱਕ ਅਜਿਹਾ ਪਲੈਟਫਾਰਮ ਪ੍ਰਦਾਨ ਕਰਨਾ ਹੈ ਜੋ ਮਾਰਕੀਟ ਦੀ ਮੰਗ ਦੇ ਨਾਲ ਹੁਨਰਮੰਦ ਕਰਮਚਾਰੀਆਂ ਦੀ ਸਪਲਾਈ ਨਾਲ ਮੇਲ ਖਾਂਦਾ ਹੈ, ਜਿਸ ਨਾਲ ਨੌਜਵਾਨਾਂ ਲਈ ਚੰਗੀ ਜੀਵਕਾ ਦੇ ਮੌਕੇ ਅਤੇ ਮਾਲਕਾਂ ਨੂੰ ਤਿਆਰ ਹੁਨਰਮੰਦ ਮਨੁੱਖਾਂ ਦੀ ਉਪਲੱਬਧਤਾ ਦੀ ਸਹੂਲਤ ਹੁੰਦੀ ਹੈ।

ਇਹ ਜਾਣਕਾਰੀ ਕੇਂਦਰੀ ਹੁਨਰ ਵਿਕਾਸ ਅਤੇ ਉੱਦਮ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*******

ਐਮਜੇਪੀਐਸ / ਆਰਆਰ 



(Release ID: 1737017) Visitor Counter : 108


Read this release in: English , Urdu