PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ
Posted On:
16 JUL 2021 8:38PM by PIB Chandigarh
-
ਦੇਸ਼ਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ ਵੈਕਸੀਨ ਦੀਆਂ 39.53 ਕਰੋੜ ਖੁਰਾਕਾਂ ਲਗਾਈਆਂ ਗਈਆਂ ਹਨ।
-
ਹੁਣ ਤੱਕ ਪੂਰੇ ਦੇਸ਼ ਵਿੱਚ ਕੁੱਲ 3,01,83,876 ਮਰੀਜ਼ ਠੀਕ ਹੋਏ।
-
ਰਿਕਵਰੀ ਦਰ ਵਧ ਕੇ 97.28 ਫੀਸਦੀ ਹੋਈ।
-
ਪਿਛਲੇ 24 ਘੰਟਿਆਂ ਦੇ ਦੌਰਾਨ 40,026 ਮਰੀਜ਼ ਠੀਕ ਹੋਏ।
-
ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 38,949 ਨਵੇਂ ਕੇਸ ਸਾਹਮਣੇ ਆਏ ਹਨ।
-
ਭਾਰਤ ਵਿੱਚ ਐਕਵਿਟ ਕੇਸ ਵਰਤਮਾਨ ਵਿੱਚ 4,30,422 ਹਨ।
-
ਐਕਵਿਟ ਕੇਸ ਕੁੱਲ ਕੇਸਾਂ ਦਾ 1.39% ਹਨ।
-
ਸਪਤਾਹਿਕ ਪਾਜ਼ਿਟਿਵਿਟੀ ਦਰ 5% ਤੋਂ ਹੇਠਾਂ ਬਣੀ ਹੋਈ ਹੈ, ਵਰਤਮਾਨ ਵਿੱਚ 2.14% ਹੈ
-
ਰੋਜ਼ਾਨਾ ਪਾਜ਼ਿਟਿਵਿਟੀ ਦਰ 1.99%, ਲਗਾਤਾਰ 25ਵੇਂ ਦਿਨ ਵੀ 3% ਤੋਂ ਘੱਟ
-
ਟੈਸਟ ਸਮਰੱਥਾ ਵਿੱਚ ਜ਼ਿਕਰਯੋਗ ਵਾਧਾ ਹੋਇਆ-ਕੁੱਲ 44.00 ਕਰੋੜ ਸੈਂਪਲ ਟੈਸਟ ਕੀਤੇ ਗਏ ਹਨ।
#Unite2FightCorona#IndiaFightsCorona
ਪੱਤਰ ਸੂਚਨਾ ਦਫ਼ਤਰ
ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਸਰਕਾਰ
ਕੋਵਿਡ-19 ‘ਤੇ ਤਾਜ਼ਾ ਜਾਣਕਾਰੀ
-
ਹੁਣ ਤੱਕ ਪੂਰੇ ਦੇਸ਼ ਵਿੱਚ ਕੁੱਲ 3,01,83,876 ਮਰੀਜ਼ ਠੀਕ ਹੋਏ।
-
ਰਿਕਵਰੀ ਦਰ ਵਧ ਕੇ 97.28 ਫੀਸਦੀ ਹੋਈ।
-
ਪਿਛਲੇ 24 ਘੰਟਿਆਂ ਦੇ ਦੌਰਾਨ 40,026 ਮਰੀਜ਼ ਠੀਕ ਹੋਏ।
-
ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 38,949 ਨਵੇਂ ਕੇਸ ਸਾਹਮਣੇ ਆਏ ਹਨ।
-
ਭਾਰਤ ਵਿੱਚ ਐਕਵਿਟ ਕੇਸ ਵਰਤਮਾਨ ਵਿੱਚ 4,30,422 ਹਨ।
-
ਐਕਵਿਟ ਕੇਸ ਕੁੱਲ ਕੇਸਾਂ ਦਾ 1.39% ਹਨ।
-
ਸਪਤਾਹਿਕ ਪਾਜ਼ਿਟਿਵਿਟੀ ਦਰ 5% ਤੋਂ ਹੇਠਾਂ ਬਣੀ ਹੋਈ ਹੈ, ਵਰਤਮਾਨ ਵਿੱਚ 2.14% ਹੈ।
-
ਰੋਜ਼ਾਨਾ ਪਾਜ਼ਿਟਿਵਿਟੀ ਦਰ 1.99%, ਲਗਾਤਾਰ 25ਵੇਂ ਦਿਨ ਵੀ 3% ਤੋਂ ਘੱਟ।
https://pib.gov.in/PressReleseDetail.aspx?PRID=1736289
ਕੋਵਿਡ-19 ਟੀਕਾਕਰਣ ਅੱਪਡੇਟ
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 41.10 ਕਰੋੜ ਤੋਂ ਅਧਿਕ ਟੀਕੇ ਉਪਲਬਧ ਕਰਵਾਏ ਗਏ
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿਜੀ ਹਸਪਤਾਲਾਂ ਦੇ ਪਾਸ ਅਜੇ ਵੀ 2.51 ਕਰੋੜ ਤੋਂ ਅਧਿਕ ਬਾਕੀ ਅਤੇ ਅਣਵਰਤੇ ਟੀਕੇ ਉਪਲਬਧ
ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਹਿੱਸੇ ਦੇ ਰੂਪ ਵਿੱਚ, ਭਾਰਤ ਸਰਕਾਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਫ਼ਤ ਟੀਕਾ ਉਪਲਬਧ ਕਰਵਾਉਣ ਦੇ ਮਾਧਿਅਮ ਨਾਲ ਉਨ੍ਹਾਂ ਦੀ ਸਹਾਇਤਾ ਕਰਦੀ ਰਹੀ ਹੈ। ਕੋਵਿਡ-19 ਟੀਕਾਕਰਣ ਮੁਹਿੰਮ ਦੇ ਸਰਬਵਿਆਪੀਕਰਨ ਦੇ ਨਵੇਂ ਪੜਾਅ ਵਿੱਚ, ਕੇਂਦਰ ਸਰਕਾਰ ਦੇਸ਼ ਵਿੱਚ ਟੀਕਾ ਵਿਨਿਰਮਾਤਾਵਾਂ ਦੁਆਰਾ ਉਤਪਾਦਿਤ ਟੀਕਿਆਂ ਦੀ 75 ਫੀਸਦੀ ਦੀ ਖਰੀਦ ਕਰੇਗੀ ਅਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਪਲਾਈ (ਮੁਫ਼ਤ) ਕਰੇਗੀ।
ਟੀਕੇ ਦੀਆਂ ਖੁਰਾਕਾਂ
|
(16 ਜੁਲਾਈ, 2021 ਤੱਕ)
|
ਸਪਲਾਈ ਕੀਤੀ ਗਈ
|
41,10,38,530
|
ਪ੍ਰਗਤੀ ‘ਤੇ
|
52,90,640
|
ਖਪਤ
|
38,58,75,958
|
ਬਾਕੀ ਉਪਲਬਧ
|
2,51,62,572
|
ਹੁਣ ਤੱਕ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਾਰੇ ਸਰੋਤਾਂ ਨਾਲ 41.10 ਕਰੋੜ ਤੋਂ ਅਧਿਕ (41,10,38,530) ਟੀਕੇ ਉਪਲਬਧ ਕਰਵਾਏ ਗਏ ਹਨ ਅਤੇ 52,90,640 ਟੀਕੇ ਉਪਲਬਧ ਕਰਵਾਏ ਜਾਣ ਦੀ ਪ੍ਰਕਿਰਿਆ ਪ੍ਰਗਤੀ ਵਿੱਚ ਹੈ।
ਕੁੱਲ 38,58,75,958 ਟੀਕਿਆਂ ਦੀ (ਅੱਜ ਸਵੇਰੇ 8 ਵਜੇ ਤੱਕ ਉਪਲਬਧ ਡਾਟਾ ਦੇ ਅਨੁਸਾਰ) ਖਪਤ ਹੋਈ ਹੈ।
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿਜੀ ਹਸਪਤਾਲਾਂ ਦੇ ਪਾਸ ਅਜੇ ਵੀ 2.51 ਕਰੋੜ (2,51,62,572) ਤੋਂ ਅਧਿਕ ਬਾਕੀ ਅਤੇ ਅਣਵਰਤੇ ਟੀਕੇ ਉਪਲਬਧ ਹੈ।
https://pib.gov.in/PressReleseDetail.aspx?PRID=1736069
ਪ੍ਰਧਾਨ ਮੰਤਰੀ ਨੇ ਕੋਵਿਡ ਦੀ ਸਥਿਤੀ ਬਾਰੇ ਵਿਚਾਰ–ਵਟਾਂਦਰੇ ਲਈ 6 ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ
ਰਾਜਾਂ ਦੇ ਸਹਿਯੋਗ, ਇਕਜੁੱਟ ਕੋਸ਼ਿਸ਼ਾਂ ਤੇ ਤਾਲਮੇਲ ਦੀ ਪ੍ਰਧਾਨ ਮੰਤਰੀ ਨੇ ਸ਼ਲਾਘਾ ਕੀਤੀ
ਹਰ ਸੰਭਵ ਮਦਦ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀਆਂ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ
ਮਹਾਰਾਸ਼ਟਰ ਤੇ ਕੇਰਲ ਵਿੱਚ ਮਾਮਲੇ ਵਧਣ ਦਾ ਰੁਝਾਨ ਚਿੰਤਾ ਦਾ ਕਾਰਨ ਹੈ: ਪ੍ਰਧਾਨ ਮੰਤਰੀ
ਟੈਸਟ, ਟ੍ਰੈਕ, ਟ੍ਰੀਟ ਤੇ ਟੀਕਾ ਇੱਕ ਪਰਖੀ ਹੋਈ ਤੇ ਸਿੱਧ ਰਣਨੀਤੀ ਹੈ: ਪ੍ਰਧਾਨ ਮੰਤਰੀ
ਸਾਨੂੰ ਤੀਜੀ ਲਹਿਰ ਦੀ ਸੰਭਾਵਨਾ ਦੀ ਰੋਕਥਾਮ ਲਈ ਸਰਗਰਮ ਉਪਾਅ ਕਰਨੇ ਹੋਣਗੇ: ਪ੍ਰਧਾਨ ਮੰਤਰੀ
ਬੁਨਿਆਦੀ ਢਾਂਚੇ ਦੇ ਪਾੜੇ ਪੂਰੋ, ਖ਼ਾਸ ਕਰਕੇ ਗ੍ਰਾਮੀਣ ਇਲਾਕਿਆਂ ’ਚ: ਪ੍ਰਧਾਨ ਮੰਤਰੀ
ਕੋਰੋਨਾ ਖ਼ਤਮ ਨਹੀਂ ਹੋਇਆ, ਅਨਲੌਕਿੰਗ ਤੋਂ ਬਾਅਦ ਦੇ ਵਿਵਹਾਰ ਦੀਆਂ ਤਸਵੀਰਾਂ ਚਿੰਤਾਜਨਕ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਵਿਡ ਨਾਲ ਸਬੰਧਿਤ ਸਥਿਤੀ ਉੱਤੇ ਵਿਚਾਰ–ਵਟਾਂਦਰਾ ਕਰਨ ਲਈ ਤਮਿਲ ਨਾਡੂ, ਆਂਧਰ ਪ੍ਰਦੇਸ਼, ਕਰਨਾਟਕ,ਓਡੀਸ਼ਾ, ਮਹਾਰਾਸ਼ਟਰ ਤੇ ਕੇਰਲ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਕੇਂਦਰੀ ਗ੍ਰਹਿ ਮੰਤਰੀ, ਸਿਹਤ ਮੰਤਰੀ ਵੀ ਇਸ ਬੈਠਕ ਵਿੱਚ ਮੌਜੂਦ ਸਨ। ਮੁੱਖ ਮੰਤਰੀਆਂ ਨੇ ਕੋਵਿਡ ਨਾਲ ਨਿਪਟਣ ਵਿੱਚ ਹਰ ਸੰਭਵ ਮਦਦ ਤੇ ਸਮਰਥਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਆਪੋ–ਆਪਣੇ ਰਾਜਾਂ ਵਿੱਚ ਵਾਇਰਸ ਦਾ ਫੈਲਣਾ ਰੋਕਣ ਲਈ ਟੀਕਾਕਰਣ ਤੇ ਹੋਰ ਉਪਾਵਾਂ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਟੀਕਾਕਰਣ ਦੀ ਰਣਨੀਤੀ ਬਾਰੇ ਵੀ ਆਪਣੇ ਫ਼ੀਡਬੈਕ ਦਿੱਤੇ।
https://pib.gov.in/PressReleseDetail.aspx?PRID=1736116
ਕੋਵਿਡ-19 ਦੀ ਸਥਿਤੀ ’ਤੇ ਕਈ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ
https://pib.gov.in/PressReleseDetail.aspx?PRID=1736124
ਕੋਵਿਡ-19 ਟੀਕਾਕਰਣ : ਮਿਥਕ ਬਨਾਮ ਤੱਥ
ਕੇਂਦਰੀ ਸਿਹਤ ਮੰਤਰਾਲੇ ਸਰਬਵਿਆਪੀ ਟੀਕਾਕਰਣ ਪ੍ਰੋਗਰਾਮ (ਯੂਆਈਪੀ) ਦੇ ਤਹਿਤ ਟੀਕਾਕਰਣ ਸਹਿਤ ਗ਼ੈਰ-ਕੋਵਿਡ ਜ਼ਰੂਰੀ ਸਿਹਤ ਸੇਵਾਵਾਂ ਨੂੰ ਬਣਾਏ ਰੱਖਣ ਲਈ ਪ੍ਰਤੀਬੱਧ ਹੈ
ਭਾਰਤ ਨੇ 2021 ਦੀ ਪਹਿਲੀ ਤਿਮਾਹੀ ਵਿੱਚ 99 ਫੀਸਦੀ ਡੀਟੀਪੀ 3 ਕਵਰੇਜ ਹਾਸਲ ਕੀਤੀ ਹੈ, ਇਹ ਹੁਣ ਤੱਕ ਦਰਜ ਉੱਚਤਮ ਕਵਰੇਜ ਹੈ
ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਕੋਵਿਡ ਮਹਾਮਾਰੀ ਦੇ ਕਹਿਰ ਦੇ ਬਾਅਦ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਸਰਬਵਿਆਪੀ ਟੀਕਾਕਰਣ ਪ੍ਰੋਗਰਾਮ (ਯੂਆਈਪੀ) ਦੇ ਤਹਿਤ ਟੀਕਾਕਰਣ ਸਹਿਤ ਜ਼ਰੂਰੀ ਸੇਵਾਵਾਂ ਨੂੰ ਬਣਾਏ ਰੱਖਣ ਦੀ ਦਿਸ਼ਾ ਵਿੱਚ ਕੇਂਦ੍ਰਿਤ ਹੈ। ਮੰਤਰਾਲੇ ਨੇ ਸਾਰੇ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਵਿਕਾਸ ਹਿੱਸੇਦਾਰਾਂ ਦੇ ਨਾਲ ਕੋਵਿਡ-19 ਦੇ ਨਕਾਰਾਤਮਕ ਪ੍ਰਭਾਵਾਂ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਦਾ ਕੰਮ ਕੀਤਾ ਅਤੇ ਬੱਚਿਆਂ ਨੂੰ ਯੂਆਈਪੀ ਦੇ ਤਹਿਤ ਜੀਵਨ ਰੱਖਿਅਕ ਟੀਕੇ ਪ੍ਰਾਪਤ ਹੋ ਸਕੇ, ਇਹ ਸੁਨਿਸ਼ਚਿਤ ਕਰਨ ਲਈ ਤੁਰੰਤ ਕਾਰਵਾਈ ਕੀਤੀ ਹੈ।
https://pib.gov.in/PressReleseDetail.aspx?PRID=1736219
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਵਿਗਿਆਨ ਦੇ ਖੇਤਰ ਵਿੱਚ ਭਾਰਤ ਦਾ ਵਿਸ਼ਵ ਲੀਡਰ ਬਣਨਾ ਤੈਅ ਹੈ
ਮੰਤਰੀ ਨੇ ਨੌਜਵਾਨ ਵਿਗਿਆਨੀਆਂ ਨੂੰ ਕੋਵਿਡ-19 ਦੀ ਚੁਣੌਤੀ ਦਾ ਡਟ ਕੇ ਸਾਹਮਣਾ ਕਰਨ ਲਈ ਵਧਾਈ ਦਿੱਤੀ
ਮੰਤਰੀ ਐੱਨਸੀਆਰ ਬਾਇਓਟੈੱਕ ਸਾਇੰਸ ਕਲਸਟਰ, ਫਰੀਦਾਬਾਦ ਵਿੱਚ ਇੱਕ ਪ੍ਰਮੁੱਖ ਸੰਸਥਾਨ ‘ਟ੍ਰਾਂਸਲੇਸ਼ਨਲ ਹੈਲਥ ਸਾਇੰਸ ਐਂਡ ਟੈਕਨੋਲੋਜੀ ਇੰਸਟੀਟਿਊਟ’ (ਟੀਐੱਚਐੱਸਟੀਆਈ) ਦੇ 12ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ‘ਤੇ, ਕੇਂਦਰੀ ਮੰਤਰੀ ਨੇ ਵੈਕਸੀਨ ਖੋਜ ਅਤੇ ਵਿਕਾਸ ਲਈ ਭਾਰਤ ਦੀ ਪਹਿਲੀ ਐੱਫਈਆਰਆਰਈਟੀ ਸਹੂਲਤ ਸਹਿਤ ਕਈ ਪ੍ਰਤੀਸ਼ਠਿਤ ਨਵੀਆਂ ਵਿਗਿਆਨਕ ਸਹੂਲਤਾਂ ਦੀ ਇੱਕ ਲੜੀ ਦਾ ਵੀ ਉਦਘਾਟਨ ਕੀਤਾ, ਜੋ ਵਿਸ਼ੇਸ਼ ਰੂਪ ਨਾਲ ਮੌਜੂਦਾ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਦੁਨੀਆ ਭਰ ਦਾ ਧਿਆਨ ਆਕਰਸ਼ਿਤ ਕਰਨ ਵਾਲੀ ਹੈ। ਉਨ੍ਹਾਂ ਨੇ ਮਹਾਮਾਰੀ ਨਾਲ ਪੈਦਾ ਹੋਈਆਂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ ਅਤੇ ਰਾਤੋਂ - ਰਾਤ ਇਸ ਦਿਸ਼ਾ ਵਿੱਚ ਫੋਕਸ ਕਰਨ ਲਈ ਦੇਸ਼ ਦੇ ਨੌਜਵਾਨ ਵਿਗਿਆਨਕਾਂ ਨੂੰ ਵਧਾਈ ਦਿੱਤੀ।
https://pib.gov.in/PressReleseDetail.aspx?PRID=1735997
ਪੀਆਈਬੀ ਫੀਲਡ ਯੂਨਿਟਾਂ ਤੋਂ ਇਨਪੁੱਟ
ਪੰਜਾਬ: ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 598027 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 1332 ਹੈ। ਕੁੱਲ ਮੌਤਾਂ ਦੀ ਗਿਣਤੀ 16212 ਹੈ। ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ੍ਰੰਟਲਾਈਨ ਵਰਕਰ) ਲਈ ਕੁੱਲ 1354663 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ-19 ਦੀ ਦੂਜੀ ਖੁਰਾਕ (ਹੈਲਥਕੇਅਰ + ਫ੍ਰੰਟਲਾਈਨ ਵਰਕਰ) ਲਈ ਕੁੱਲ 404508 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। 45 ਸਾਲ ਤੋਂ ਵੱਧ ਉਮਰ ਦੇ 3611871 ਵਿਅਕਤੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ| 45 ਸਾਲ ਤੋਂ ਵੱਧ ਉਮਰ ਦੇ 961284 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ|
ਹਰਿਆਣਾ: ਹੁਣ ਤੱਕ ਪਾਏ ਗਏ ਕੋਵਿਡ ਕੇਸਾਂ ਦੀ ਕੁੱਲ ਗਿਣਤੀ 769417 ਹੈ। ਕੁੱਲ ਐਕਟਿਵ ਕੋਵਿਡ ਕੇਸ 838 ਹਨ। ਮੌਤਾਂ ਦੀ ਗਿਣਤੀ 9578 ਹੈ। ਹੁਣ ਤੱਕ ਕੁੱਲ 10255416 ਲੋਕਾਂ ਨੂੰ ਟੀਕਾਕਰਣ ਲਗਾਇਆ ਗਿਆ ਹੈ।
ਚੰਡੀਗੜ੍ਹ: ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ-19 ਦੇ ਕੁੱਲ ਕੇਸ 61856 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 67 ਹੈ। ਅੱਜ ਤੱਕ ਦੀ ਕੋਵਿਡ-19 ਦੀਆਂ ਮੌਤਾਂ ਦੀ ਕੁੱਲ ਗਿਣਤੀ 809 ਹੈ।
ਹਿਮਾਚਲ ਪ੍ਰਦੇਸ਼: ਅੱਜ ਤੱਕ ਕੋਵਿਡ ਪਾਜ਼ਿਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ 204098 ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 1150 ਹੈ। ਹੁਣ ਤੱਕ ਹੋਈਆਂ ਕੁੱਲ ਮੌਤਾਂ ਦੀ ਗਿਣਤੀ 3486 ਹੈ।
ਮਹਾਰਾਸ਼ਟਰ: ਵੀਰਵਾਰ ਨੂੰ ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦੇ 8,010 ਨਵੇਂ ਕੇਸ ਆਏ ਜਿਸ ਨਾਲ ਕੁੱਲ ਕੇਸ ਵਧ ਕੇ 61,89,257 ਹੋ ਗਏ, ਜਦੋਂ ਕਿ 170 ਮਰੀਜ਼ਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 1,26,560 ਹੋ ਗਈ। ਰਾਜ ਵਿੱਚ ਰੋਜ਼ਾਨਾ ਕੋਵਿਡ-19 ਮਾਮਲਿਆਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ, ਜਦੋਂ ਕਿ ਬੁੱਧਵਾਰ ਦੇ ਮੁਕਾਬਲੇ ਮੌਤਾਂ ਪਹਿਲਾਂ ਵਾਂਗ ਹੀ ਰਹੀਆਂ, ਜਦਕਿ ਰਾਜ ਵਿੱਚ 8,602 ਨਵੇਂ ਕੇਸ ਆਏ ਅਤੇ 170 ਮੌਤਾਂ ਹੋਈਆਂ। ਪਿਛਲੇ 24 ਘੰਟਿਆਂ ਦੌਰਾਨ 7,391 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ, ਜਿਸ ਨਾਲ ਰਿਕਵਰ ਹੋਏ ਮਾਮਲਿਆਂ ਦੀ ਕੁੱਲ ਗਿਣਤੀ 59,52,192 ਤੱਕ ਪਹੁੰਚ ਚੁੱਕੀ ਹੈ।
ਗੁਜਰਾਤ: ਵੀਰਵਾਰ ਨੂੰ ਗੁਜਰਾਤ ਵਿੱਚ ਕੋਵਿਡ-19 ਦੇ 38 ਕੇਸਾਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 8,24,384 ਤੱਕ ਪਹੁੰਚ ਗਈ ਹੈ। ਘੱਟੋ-ਘੱਟ 90 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ, ਜਿਸ ਨਾਲ ਰਿਕਵਰਡ ਮਰੀਜਾਂ ਦੀ ਗਿਣਤੀ 8,13,673 ਹੋ ਗਈ, ਜਦਕਿ ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 10,074 ’ਤੇ ਹੀ ਖੜ੍ਹੀ ਹੈ ਕਿਉਂਕਿ ਰਾਜ ਵਿੱਚ ਕੋਈ ਨਵੀਂ ਮੌਤ ਨਹੀਂ ਹੋਈ। ਗੁਜਰਾਤ ਵਿੱਚ ਰਿਕਵਰੀ ਦੀ ਦਰ ਹੁਣ 98.7 ਫੀਸਦੀ ਹੈ। ਰਾਜ ਵਿੱਚ ਹੁਣ 637 ਐਕਟਿਵ ਮਾਮਲੇ ਹਨ। ਰਾਜ ਸਰਕਾਰ ਨੇ ਯੋਗ ਆਬਾਦੀ ਨੂੰ ਕੋਰੋਨਾ ਵਾਇਰਸ ਟੀਕੇ ਦੀਆਂ 2.87 ਕਰੋੜ ਖੁਰਾਕਾਂ ਦਿੱਤੀਆਂ ਹਨ। ਦਿਨ ਵੇਲੇ 3.86 ਲੱਖ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਰਾਜਸਥਾਨ: ਰਾਜਸਥਾਨ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਈ ਵੀ ਤਾਜ਼ਾ ਕੋਵਿਡ ਦੀ ਮੌਤ ਦੀ ਖਬਰ ਨਹੀਂ ਮਿਲੀ ਹੈ, ਜਦਕਿ 33 ਨਵੇਂ ਕੇਸ ਆਏ ਹਨ। ਰਾਜਸਥਾਨ ਵਿੱਚ ਕੋਵਿਡ-19 ਦੀਆਂ ਮੌਤਾਂ ਦੀ ਕੁੱਲ ਗਿਣਤੀ 8,947 ਹੈ ਜਦੋਂ ਕਿ ਕੇਸਾਂ ਦੀ ਗਿਣਤੀ 9,53,257 ਹੋ ਗਈ ਹੈ। ਹੁਣ ਤੱਕ ਕੁੱਲ 9,43,788 ਵਿਅਕਤੀ ਕੋਵਿਡ ਤੋਂ ਰਿਕਵਰ ਹੋਏ ਹਨ ਅਤੇ ਇਸ ਵੇਲੇ ਐਕਟਿਵ ਕੇਸਾਂ ਦੀ ਗਿਣਤੀ 522 ਹੈ। ਰਾਜਸਥਾਨ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਈ ਤਾਜ਼ਾ ਕੋਵਿਡ-19 ਦੀ ਮੌਤ ਦੀ ਖਬਰ ਨਹੀਂ ਮਿਲੀ।
ਮੱਧ ਪ੍ਰਦੇਸ਼: ਵੀਰਵਾਰ ਨੂੰ ਮੱਧ ਪ੍ਰਦੇਸ਼ ਵਿੱਚ ਕਰੋਨਾ ਵਾਇਰਸ ਦੇ ਤਾਜ਼ਾ 20 ਮਾਮਲੇ ਸਾਹਮਣੇ ਆਏ ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 7,91,614 ਹੋ ਗਈ ਹੈ। ਰਾਜ ਵਿੱਚ ਦੋ ਮੌਤਾਂ ਹੋਣ ਨਾਲ ਇਹ ਗਿਣਤੀ 10,510 ਤੱਕ ਪਹੁੰਚ ਗਈ ਹੈ। ਘੱਟੋ-ਘੱਟ 7,80,851 ਮਰੀਜ਼ ਇਸ ਲਾਗ ਤੋਂ ਹੁਣ ਤੱਕ ਠੀਕ ਹੋ ਚੁੱਕੇ ਹਨ, ਰਾਜ ਵਿੱਚ ਹੁਣ 253 ਐਕਟਿਵ ਕੇਸ ਹਨ। ਦਿਨ ਵਿੱਚ ਤਕਰੀਬਨ 4,09,876 ਵਿਅਕਤੀਆਂ ਨੇ ਕੋਵਿਡ-19 ਟੀਕਾ ਲਗਾਇਆ, ਜਿਸ ਨਾਲ ਹੁਣ ਤੱਕ ਲਗਾਏ ਗਏ ਟੀਕਿਆਂ ਦੀ ਕੁੱਲ ਗਿਣਤੀ ਵਧ ਕੇ 2,49,75,046 ਹੋ ਗਈ ਹੈ। ਦਿਨ ਦੌਰਾਨ 76,201 ਸਵੈਬ ਸੈਂਪਲਾਂ ਦੇ ਨਾਲ, ਹੁਣ ਤੱਕ ਰਾਜ ਵਿੱਚ ਸੈਂਪਲਾਂ ਦੀ ਕੁੱਲ ਗਿਣਤੀ 1.32 ਕਰੋੜ ਨੂੰ ਪਾਰ ਕਰ ਗਈ ਹੈ।
ਛੱਤੀਸਗੜ੍ਹ: ਵੀਰਵਾਰ ਨੂੰ ਛੱਤੀਸਗੜ੍ਹ ਵਿੱਚ ਕੋਵਿਡ-19 ਦੇ 333 ਨਵੇਂ ਕੇਸ ਸਾਹਮਣੇ ਆਏ ਅਤੇ ਤਿੰਨ ਮੌਤਾਂ ਹੋਈਆਂ, ਜਿਸ ਨਾਲ ਕੁੱਲ ਕੇਸਾਂ ਦੀ ਕੁੱਲ ਗਿਣਤੀ 9,99,150 ਹੋ ਗਈ ਅਤੇ ਮੌਤਾਂ ਦੀ ਗਿਣਤੀ 13,489 ਹੋ ਗਈ। 99 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਮਿਲਣ ਤੋਂ ਬਾਅਦ ਠੀਕ ਹੋਣ ਵਾਲੇ ਕੇਸਾਂ ਦੀ ਕੁੱਲ ਗਿਣਤੀ 9,81,645 ਹੋ ਗਈ ਜਦਕਿ 243 ਹੋਰ ਮਰੀਜਾਂ ਨੇ ਦਿਨ ਦੇ ਸਮੇਂ ਹੋਮ ਆਈਸੋਲੇਸ਼ਨ ਨੂੰ ਪੂਰਾ ਕੀਤਾ। ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 4,016 ਹੈ।
ਗੋਆ: ਵੀਰਵਾਰ ਨੂੰ ਗੋਆ ਵਿੱਚ ਕਰੋਨਾ ਵਾਇਰਸ ਦੇ 126 ਤਾਜ਼ਾ ਮਾਮਲੇ ਸਾਹਮਣੇ ਆਏ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 1,69,341 ਹੋ ਗਈ ਹੈ। ਘੱਟੋ-ਘੱਟ 134 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ, ਜਦਕਿ ਦਿਨ ਦੌਰਾਨ ਲਾਗ ਦੇ ਕਾਰਨ ਇੱਕ ਮੌਤ ਹੋਈ ਹੈ, ਜਿਸ ਨਾਲ ਰਿਕਵਰਡ ਕੇਸਾਂ ਦੀ ਗਿਣਤੀ 1,64,460 ਹੋ ਗਈ ਅਤੇ ਮੌਤਾਂ ਦੀ ਗਿਣਤੀ 3,102 ਹੋ ਗਈ ਹੈ। ਤੱਟਵਰਤੀ ਰਾਜ ਵਿੱਚ ਹੁਣ 1,779 ਐਕਟਿਵ ਮਾਮਲੇ ਬਚੇ ਹਨ।
ਕੇਰਲ: ਪਿਛਲੇ 15 ਦਿਨਾਂ ਤੋਂ ਕੇਸਾਂ ਦੀ ਗਿਣਤੀ 1 ਲੱਖ ਤੋਂ ਉੱਪਰ ਹੈ। ਵੀਰਵਾਰ ਨੂੰ ਕੋਵਿਡ ਦੇ 13,773 ਹੋਰ ਕੇਸ ਆਏ। ਟੈਸਟ ਦੀ ਪਾਜ਼ਿਟਿਵ ਦਰ 10.95 ਫੀਸਦੀ ਸੀ। ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 15,025 ਹੋ ਗਈ ਹੈ। ਰਾਜ ਵਿੱਚ ਹੁਣ ਤੱਕ ਕੁੱਲ 1,64,31,252 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਵਿੱਚੋਂ 1,18,88,838 ਲੋਕਾਂ ਨੇ ਪਹਿਲੀ ਖੁਰਾਕ ਅਤੇ 45,42,414 ਲੋਕਾਂ ਨੇ ਆਪਣੀ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।
ਤਮਿਲ ਨਾਡੂ: ਵੀਰਵਾਰ ਨੂੰ ਤਮਿਲ ਨਾਡੂ ਵਿੱਚ 2,405 ਨਵੇਂ ਕੋਵਿਡ-19 ਦੇ ਕੇਸ ਆਏ ਅਤੇ 49 ਮੌਤਾਂ ਹੋਈਆਂ, ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ 25,28,806 ਹੋ ਗਈ ਅਤੇ ਮੌਤਾਂ ਦੀ ਗਿਣਤੀ 33,606 ਹੋ ਗਈ ਹੈ। ਪਾਜ਼ਿਟਿਵ ਪਾਏ ਜਾਣ ਵਾਲਿਆਂ ਵਿੱਚ 110 ਬੱਚੇ ਵੀ ਸ਼ਾਮਲ ਹਨ।
ਕਰਨਾਟਕ: 15-07-2021 ਲਈ ਜਾਰੀ ਕੀਤੇ ਗਏ ਰਾਜ ਸਰਕਾਰ ਦੇ ਬੁਲੇਟਿਨ ਦੇ ਅਨੁਸਾਰ, ਨਵੇਂ ਕੇਸ ਆਏ: 1,977; ਕੁੱਲ ਐਕਟਿਵ ਕੇਸ: 32,383; ਨਵੀਆਂ ਕੋਵਿਡ ਮੌਤਾਂ: 48; ਕੁੱਲ ਕੋਵਿਡ ਮੌਤਾਂ: 36,037; ਰਾਜ ਵਿੱਚ ਕੱਲ੍ਹ ਤਕਰੀਬਨ 70,651 ਟੀਕੇ ਲਗਾਏ ਗਏ ਸਨ ਅਤੇ ਹੁਣ ਤੱਕ ਰਾਜ ਵਿੱਚ ਕੁੱਲ 2,65,59,710 ਟੀਕੇ ਲਗਾਏ ਜਾ ਚੁੱਕੇ ਹਨ।
ਆਂਧਰ ਪ੍ਰਦੇਸ: ਰਾਜ ਵਿੱਚ 93,785 ਸੈਂਪਲਾਂ ਦੀ ਜਾਂਚ ਕਰਨ ਤੋਂ ਬਾਅਦ 2526 ਨਵੇਂ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਅਤੇ 24 ਮੌਤਾਂ ਹੋਈਆਂ, ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 2933 ਨੂੰ ਛੁੱਟੀ ਮਿਲ ਗਈ। ਕੁੱਲ ਕੇਸ: 19,32,105; ਐਕਟਿਵ ਕੇਸ: 25,526; ਡਿਸਚਾਰਜ: 18,93,498; ਮੌਤਾਂ: 13,081. ਰਾਜ ਵਿੱਚ ਕੱਲ੍ਹ ਤੱਕ ਕੋਵਿਡ ਟੀਕਿਆਂ ਦੀਆਂ ਕੁੱਲ 1,81,30,235 ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਸ ਵਿੱਚ 1,42,42,468 ਲੋਕਾਂ ਨੂੰ ਪਹਿਲੀ ਖੁਰਾਕ ਅਤੇ 38,87,767 ਲੋਕਾਂ ਨੂੰ ਦੂਜੀ ਖੁਰਾਕ ਪ੍ਰਾਪਤ ਹੋਈ ਹੈ।
ਤੇਲੰਗਾਨਾ: ਤੇਲੰਗਾਨਾ ਵਿੱਚ ਕੱਲ 710 ਨਵੇਂ ਕੋਵਿਡ ਕੇਸ ਆਏ ਅਤੇ ਚਾਰ ਮੌਤਾਂ ਹੋਈਆਂ ਹਨ, ਜਿਸ ਨਾਲ ਰਾਜ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 3,747 ਹੋ ਗਈ ਅਤੇ ਪਾਜ਼ਿਟਿਵ ਮਾਮਲੇ ਵੱਧ ਕੇ 6,34,605 ਹੋ ਗਏ ਹਨ। ਰਾਜ ਵਿੱਚ ਹੁਣ ਐਕਟਿਵ ਮਾਮਲਿਆਂ ਦੀ ਗਿਣਤੀ 10,101 ਹੈ। ਕੱਲ੍ਹ, ਰਾਜ ਦੇ ਅਧਿਕਾਰੀਆਂ ਨੇ 1,10,355 ਟੈਸਟ ਕੀਤੇ ਜਿਨ੍ਹਾਂ ਵਿੱਚੋਂ 1,357 ਸੈਂਪਲਾਂ ਦੇ ਨਤੀਜੇ ਆਉਣ ਦਾ ਇੰਤਜ਼ਾਰ ਹੈ। ਵੀਰਵਾਰ ਨੂੰ 97.81 ਫੀਸਦੀ ਰਿਕਵਰੀ ਦਰ ਦੇ ਨਾਲ ਕੁੱਲ 808 ਵਿਅਕਤੀਆਂ ਦੀ ਰਿਕਵਰੀ ਹੋਈ ਹੈ। ਰਾਜ ਵਿੱਚ ਕੇਸਾਂ ਦੀ ਮੌਤ ਦਰ (ਸੀਐੱਫ਼ਆਰ) ਰਾਸ਼ਟਰੀ ਔਸਤ ਦੇ 1.3 ਫੀਸਦੀ ਦੇ ਮੁਕਾਬਲੇ 0.59 ਫੀਸਦੀ ਦਰਸਾਈ ਗਈ ਹੈ।
ਅਸਾਮ: ਵੀਰਵਾਰ ਨੂੰ ਅਸਾਮ ਵਿੱਚ ਕੋਵਿਡ-19 ਦੇ 1,992 ਨਵੇਂ ਕੇਸ ਆਏ, ਜਦਕਿ 27 ਲੋਕਾਂ ਦੀ ਮੌਤ ਹੋ ਗਈ ਹੈ। ਦਿਨ ਵੇਲੇ ਰਾਜ ਵਿੱਚ ਪਾਜ਼ਿਟਿਵ ਦਰ 1.65 ਫੀਸਦੀ ਹੈ।
ਮਣੀਪੁਰ: ਮਣੀਪੁਰ ਵਿੱਚ ਕੋਵਿਡ-19 ਦੇ 1039 ਨਵੇਂ ਕੇਸ ਆਏ ਅਤੇ 14 ਮੌਤਾਂ ਹੋਈਆਂ। ਲਗਾਤਾਰ ਦੂਜੇ ਦਿਨ ਵੀ ਚਾਰ ਅੰਕੜੇ ਤੱਕ ਕੇਸ ਆਏ ਹਨ। ਰਾਜ ਵਿੱਚ ਕੱਲ 34194 ਲੋਕਾਂ ਨੂੰ ਟੀਕੇ ਲਗਾਏ ਗਏ, ਜਿਸ ਨਾਲ ਹੁਣ ਤੱਕ ਲਗਾਏ ਗਏ ਟੀਕਿਆਂ ਦੀ ਕੁੱਲ ਗਿਣਤੀ 9,55,923 ਹੋ ਗਈ ਹੈ। ਇਸ ਵਿੱਚੋਂ ਦੂਜੀ ਖੁਰਾਕ ਲੈਣ ਵਾਲੇ ਲੋਕਾਂ ਦੀ ਗਿਣਤੀ 103744 ਹੈ।
ਮੇਘਾਲਿਆ: ਵੀਰਵਾਰ ਨੂੰ ਮੇਘਾਲਿਆ ਵਿੱਚ ਕੋਵਿਡ-19 ਦੇ ਆਉਣ ਵਾਲੇ ਨਵੇਂ ਕੇਸਾਂ ਨੇ ਰਿਕਵਰੀਆਂ ਦੀ ਗਿਣਤੀ ਨੂੰ ਪਾਰ ਕਰ ਲਿਆ। ਰਾਜ ਵਿੱਚ 412 ਤਾਜ਼ਾ ਕੇਸ ਸਾਹਮਣੇ ਆਏ, ਜਦੋਂ ਕਿ 338 ਮਰੀਜ਼ ਰਿਕਵਰ ਹੋਏ ਹਨ। ਰਾਜ ਵਿੱਚ 5 ਮੌਤਾਂ ਹੋਈਆਂ, ਪੂਰਬੀ ਖਾਸੀ ਪਹਾੜੀਆਂ ਤੋਂ 4 ਮੌਤਾਂ ਅਤੇ ਪੱਛਮੀ ਖਾਸੀ ਪਹਾੜੀਆਂ ਤੋਂ ਇੱਕ ਮੌਤ ਦੀ ਖ਼ਬਰ ਮਿਲੀ ਹੈ। ਰਾਜ ਵਿੱਚ ਹੁਣ ਮਰਨ ਵਾਲਿਆਂ ਦੀ ਗਿਣਤੀ 926 ਹੋ ਗਈ ਹੈ।
ਨਾਗਾਲੈਂਡ: ਵੀਰਵਾਰ ਨੂੰ ਨਾਗਾਲੈਂਡ ਵਿੱਚ ਕੋਵਿਡ ਦੇ 132 ਨਵੇਂ ਕੇਸ ਆਏ ਅਤੇ 97 ਦੀ ਰਿਕਵਰੀ ਹੋਈ। ਐਕਟਿਵ ਕੇਸ 1050 ਹਨ ਜਦੋਂ ਕਿ ਕੁੱਲ ਕੇਸ 26,381 ਤੱਕ ਪਹੁੰਚ ਗਏ ਹਨ।
ਸਿੱਕਮ: ਸਿੱਕਮ ਵਿੱਚ ਕੋਵਿਡ-19 ਦੇ ਰਿਕਵਰ ਹੋਏ ਮਾਮਲਿਆਂ ਦੀ ਗਿਣਤੀ ਅੱਜ 20,000 ਦੇ ਅੰਕੜੇ ਨੂੰ ਪਾਰ ਕਰ ਗਈ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ 92 ਹੋਰ ਮਰੀਜਾਂ ਦੇ ਰਿਕਵਰ ਹੋਣ ਨਾਲ ਕੁੱਲ ਰਿਕਵਰ ਕੇਸਾਂ ਦੀ ਗਿਣਤੀ 20,029 ’ਤੇ ਖੜੀ ਹੈ। ਪਿਛਲੇ 24 ਘੰਟਿਆਂ ਦੌਰਾਨ, ਬੁੱਧਵਾਰ ਨੂੰ 660 ਸੈਂਪਲਾਂ ਦੀ ਜਾਂਚ ਤੋਂ ਬਾਅਦ ਕੋਵਿਡ-19 ਦੇ 137 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਰਾਜ ਵਿੱਚ ਰੋਜ਼ਾਨਾ ਪਾਜ਼ਿਟਿਵ ਦਰ 20.7% ਹੈ। ਸਿੱਕਮ ਵਿੱਚ ਕੋਵਿਡ-19 ਦੇ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ ਹੁਣ 22,929 ਤੱਕ ਪਹੁੰਚ ਗਈ ਹੈ। ਸਿੱਕਿਮ ਵਿੱਚ ਪਿਛਲੇ 24 ਘੰਟਿਆਂ ਵਿੱਚ ਇੱਕ ਮੌਤ ਹੋਈ ਹੈ, ਜਿਸ ਨਾਲ ਕੁੱਲ ਮੌਤਾਂ ਦੀ ਗਿਣਤੀ 318 ਹੋ ਗਈ ਹੈ।
ਤ੍ਰਿਪੁਰਾ: ਰਾਜ ਦੀ ਕੋਵਿਡ-19 ਪਾਜ਼ਿਟਿਵ ਦਰ 5% ਤੋਂ ਹੇਠਾਂ ਆ ਗਈ ਹੈ, ਪਰ ਜੁਲਾਈ ਦੇ ਪਹਿਲੇ 15 ਦਿਨਾਂ ਵਿੱਚ ਲਗਭਗ 40 ਲੋਕਾਂ ਦੀ ਮੌਤ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਏਐੱਮਸੀ ਖੇਤਰ ਵਿੱਚ 937 ਨਮੂਨੇ ਲਏ ਗਏ ਜਿਨ੍ਹਾਂ ਵਿੱਚੋਂ 6.72% ਦੀ ਦਰ ਨਾਲ 63 ਪਾਜ਼ਿਟਿਵ ਕੇਸ ਸਾਹਮਣੇ ਆਏ।
ਮਹੱਤਵਪੂਰਨ ਟਵੀਟ
https://twitter.com/PMOIndia/status/1415925561898110978
https://twitter.com/PIB_India/status/1415982392578174980
https://twitter.com/PIB_India/status/1415972790495182849
https://twitter.com/COVIDNewsByMIB/status/1415924882873864197
https://twitter.com/COVIDNewsByMIB/status/1415891648391704581
https://twitter.com/COVIDNewsByMIB/status/1415882687181561862
https://twitter.com/PIBMumbai/status/1415703536453636100
https://twitter.com/PIBFactCheck/status/1396011812479324160
https://twitter.com/PIBFactCheck/status/1397156705918537729
https://twitter.com/mygovindia/status/1415911573860798467
************
ਐੱਮਵੀ/ਏਐੱਸ
(Release ID: 1736638)
Visitor Counter : 161