ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਐੱਮ ਐੱਸ ਐੱਮ ਈ ਮੰਤਰੀ ਸ਼੍ਰੀ ਨਿਤਿਨ ਗਡਕਰੀ ਖਾਦੀ ਪ੍ਰਾਕ੍ਰਿਤਿਕ ਪੇਂਟ ਦੇ "ਬਰੈਂਡ ਅੰਬੈਸਡਰ" ਬਣੇ
Posted On:
06 JUL 2021 2:31PM by PIB Chandigarh
ਕੇਂਦਰੀ ਸੜਕ ਟਰਾਂਸਪੋਰਟ ਤੇ ਰਾਜ ਮਾਰਗ ਅਤੇ ਐੱਮ ਐੱਸ ਐੱਮ ਈ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਆਪਣੇ ਆਪ ਨੂੰ ਖਾਦੀ ਪ੍ਰਾਕ੍ਰਿਤਿਕ ਪੇਂਟ ਦਾ "ਬਰੈਂਡ ਅੰਬੈਸਡਰ" ਐਲਾਨਿਆ ਹੈ ਅਤੇ ਕਿਹਾ ਕਿ ਉਹ ਇਸ ਨੂੰ ਦੇਸ਼ ਭਰ ਵਿੱਚ ਉਤਸ਼ਾਹਿਤ ਕਰਦੇ ਰਹਿਣਗੇ ਤਾਂ ਜੋ ਨੌਜਵਾਨ ਉੱਦਮੀਆਂ ਨੂੰ ਗਊ ਦੇ ਗੋਹੇ ਤੋਂ ਪੇਂਟ ਬਣਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ । ਖਾਦੀ ਪ੍ਰਾਕ੍ਰਿਤਿਕ ਪੇਂਟ, ਭਾਰਤ ਦਾ ਪਹਿਲਾ ਅਤੇ ਕੇਵਲ ਗਊ ਦੇ ਗੋਹੇ ਤੋਂ ਬਣੇ ਪੇਂਟ , ਦੇ ਇੱਕ ਨਵੇਂ ਸਵੈ ਚਾਲਕ ਮੈਨਯੂਫੈਕਚਰਿੰਗ ਯੁਨਿਟ ਦਾ ਅੱਜ ਜੈਪੁਰ ਵਿੱਚ ਵਰਚੁਅਲੀ ਉਦਘਾਟਨ ਕਰਨ ਤੋਂ ਬਾਅਦ ਮੰਤਰੀ ਨੇ ਤਕਨਾਲੋਜੀ ਨਵਾਚਾਰ ਦੀ ਪ੍ਰਸ਼ੰਸਾ ਕੀਤੀ । ਉਹਨਾਂ ਕਿਹਾ ਕਿ ਇਹ ਦੇਸ਼ ਵਿੱਚ ਪੇਂਡੂ ਅਤੇ ਖੇਤੀ ਅਧਾਰਿਤ ਅਰਥਚਾਰੇ ਨੂੰ ਸ਼ਕਤੀਸ਼ਾਲੀ ਬਣਾਉਣ ਵਿੱਚ ਲੰਬਾ ਰਸਤਾ ਤੈਅ ਕਰੇਗਾ ।
https://static.pib.gov.in/WriteReadData/userfiles/image/IMG-20210706-WA0028TKQD.jpg
ਸ਼੍ਰੀ ਗਡਕਰੀ ਨੇ ਕਿਹਾ ਕਿ ਇੱਥੋਂ ਤੱਕ ਕਿ ਲੱਖਾਂ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦੇ ਬੁਨਿਆਦੀ ਢਾਂਚੇ ਦੇ ਉਦਘਾਟਨ ਕਰਦਿਆਂ ਇੰਨੀ ਖੁਸ਼ੀ ਨਹੀਂ ਹੁੰਦੀ ਅਤੇ ਇੰਨੀਂ ਸੰਤੂਸ਼ਟੀ ਨਹੀਂ ਹੁੰਦੀ ਜਿਵੇਂ ਇਸ ਮੈਨਯੂਫੈਕਚਰਿੰਗ ਯੁਨਿਟ ਨੂੰ ਕਰਦਿਆਂ ਹੋ ਰਹੀ ਹੈ । ਉਹਨਾਂ ਨੇ ਖਾਦੀ ਤੇ ਪੇਂਡੂ ਉਦਯੋਗ ਕਮਿਸ਼ਨ ਵੱਲੋਂ ਸਫ਼ਲ ਖੋਜ ਕਰਨ ਲਈ ਪ੍ਰਸ਼ੰਸਾ ਕੀਤੀ । ਉਹਨਾਂ ਕਿਹਾ ਖਾਦੀ ਪ੍ਰਾਕ੍ਰਿਤਿਕ ਪੇਂਟ ਵਿੱਚ ਗਰੀਬ ਤੋਂ ਗਰੀਬ ਦੇ ਫਾਇਦੇ ਲਈ ਟਿਕਾਉਣਯੋਗ ਵਿਕਾਸ ਪੈਦਾ ਕਰਨ ਦੀ ਬਹੁਤ ਵੱਡੀ ਸੰਭਾਵਨਾ ਹੈ ਅਤੇ ਹਰੇਕ ਪਿੰਡ ਵਿੱਚ ਇੱਕ ਪ੍ਰਾਕ੍ਰਿਤਿਕ ਯੁਨਿਟ ਸਥਾਪਿਤ ਕਰਨ ਦਾ ਟੀਚਾ ਹੋਣਾ ਚਾਹੀਦਾ ਹੈ ।
ਇਸ ਮੌਕੇ ਸ਼੍ਰੀ ਗਡਕਰੀ ਨੇ ਖਾਦੀ ਪ੍ਰਾਕ੍ਰਿਤਿਕ ਪੇਂਟ ਦੇ 1,000 ਲੀਟਰ ਦਾ ਆਰਡਰ ਵੀ ਦਿੱਤਾ, (500 ਲੀਟਰ ਡਿਸਟੈਂਪਰ ਅਤੇ 500 ਲੀਟਰ ਇਮਲਸ਼ਨ) ਇਸ ਨੂੰ ਉਹ ਆਪਣੇ ਨਾਗਪੁਰ ਦੀ ਰਿਹਾਇਸ਼ ਵਿੱਚ ਵਰਤਣਾ ਚਾਹੁੰਦੇ ਹਨ ।
ਨਵਾਂ ਪਲਾਂਟ ਜੈਪੁਰ ਦੀ ਕੁਮਰੱਪਾ ਨੈਸ਼ਨਲ ਹੈਂਡਮੇਡ ਪੇਪਰ ਇੰਸਟੀਚਿਊਟ (ਕੇ ਐੱਨ ਐੱਚ ਪੀ ਆਈ) ਦੇ ਕੈਂਪਸ ਵਿੱਚ ਸਥਾਪਿਤ ਕੀਤਾ ਗਿਆ ਹੈ, ਜੋ ਖਾਦੀ ਤੇ ਪੇਂਡੂ ਉਦਯੋਗ ਕਮਿਸ਼ਨ (ਕੇ ਵੀ ਆਈ ਸੀ) ਦਾ ਇੱਕ ਯੁਨਿਟ ਹੈ । ਇਸ ਤੋਂ ਪਹਿਲਾਂ ਪ੍ਰਾਕ੍ਰਿਤਿਕ ਪੇਂਟ ਪ੍ਰੋਟੋਟਾਈਪ ਪ੍ਰਾਜੈਕਟ ਤੇ ਹੱਥੀਂ ਬਣਾਇਆ ਜਾਂਦਾ ਸੀ । ਨਵੇਂ ਮੈਨਯੂਫੈਕਚਰਿੰਗ ਯੁਨਿਟ ਦੇ ਸ਼ੁਰੂ ਹੋਣ ਨਾਲ ਪ੍ਰਾਕ੍ਰਿਤਿਕ ਪੇਂਟ ਦੀ ਉਤਪਾਦਨ ਸਮਰੱਥਾ ਦੂਣੀ ਹੋ ਜਾਵੇਗੀ । ਇਸ ਵੇਲੇ ਪ੍ਰਾਕ੍ਰਿਤਿਕ ਪੇਂਟ ਦਾ ਰੋਜ਼ਾਨਾ ਉਤਪਾਦਨ 500 ਲੀਟਰ ਹੈ, ਜੋ ਵੱਧ ਕੇ ਪ੍ਰਤੀ ਦਿਨ 1,000 ਲੀਟਰ ਹੋ ਜਾਵੇਗਾ ।
ਕੇ ਵੀ ਆਈ ਸੀ ਚੇਅਰਮੈਨ ਸ਼੍ਰੀ ਵਿਨੈ ਕੁਮਾਰ ਸਕਸੈਨਾ ਨੇ ਕਿਹਾ ਕਿ ਨਵਾਂ ਪਲਾਂਟ ਆਧੁਨਿਕ ਤਕਨਾਲੋਜੀ ਅਤੇ ਮਸ਼ੀਨਰੀ ਨਾਲ ਲੈਸ ਹੈ , ਜੋ ਗੁਣਵਤਾ ਅਤੇ ਇਕਸਾਰਤਾ ਦੇ ਸੰਦਰਭ ਵਿੱਚ ਉਤਪਾਦ ਦੇ ਉੱਚੇ ਮਾਣਕਾਂ ਨੂੰ ਯਕੀਨੀ ਬਣਾਏਗਾ ।
ਖਾਦੀ ਪ੍ਰਾਕ੍ਰਿਤਿਕ ਪੇਂਟ 12 ਜਨਵਰੀ 2021 ਨੂੰ ਸ਼੍ਰੀ ਗਡਕਰੀ ਨੇ ਲਾਂਚ ਕੀਤਾ ਸੀ । ਪੇਂਟ ਨੂੰ ਲਾਂਚ ਕਰਨ ਦੇ ਦੋ ਮਕਸਦ ਸਨ — ਕਿਸਾਨਾਂ ਦੀ ਆਮਦਨ ਵਧਾਉਣਾ ਅਤੇ ਦੇਸ਼ ਭਰ ਵਿੱਚ ਸਵੈ ਰੁਜ਼ਗਾਰ ਕਾਇਮ ਕਰਨਾ । ਇਸ ਨਵਾਚਾਰ ਤੋਂ ਵੱਧ ਤੋਂ ਵੱਧ ਲੋਕ ਫਾਇਦਾ ਉਠਾਉਣ ਯੋਗ ਹੋਣ । ਇਸ ਲਈ ਕੇ ਵੀ ਆਈ ਸੀ ਨੇ ਇਹ ਪ੍ਰਾਜੈਕਟ ਪ੍ਰਧਾਨ ਮੰਤਰੀ ਰੁਜ਼ਗਾਰ ਜਨਰੇਸ਼ਨ ਪ੍ਰੋਗਰਾਮ (ਪੀ ਐੱਮ ਈ ਜੀ ਪੀ) , ਕੇਂਦਰ ਸਰਕਾਰ ਦੀ ਰੁਜ਼ਗਾਰ ਜਨਰੇਸ਼ਨ ਲਈ ਫਲੈਗਸਿ਼ੱਪ ਸਕੀਮ , ਤਹਿਤ ਸ਼ਾਮਲ ਕੀਤਾ ਹੈ । ਇਹ ਪੇਂਟ 2 ਵੇਰੀਐਂਟ ਵਿੱਚ ਉਪਲਬੱਧ ਹੈ — ਡਿਸਟੈਂਪਰ ਅਤੇ ਇਮਲਸ਼ਨ । ਖਾਦੀ ਪ੍ਰਾਕ੍ਰਿਤਿਕ ਪੇਂਟ ਵਿੱਚ "ਅਸ਼ਟ ਲਾਭ" ਹਨ । ਮਤਲਬ 8 ਫਾਇਦੇ ਜਿਵੇਂ ਐਂਟੀ ਬੈਕਟੀਰੀਆ , ਐਂਟੀ ਫੰਗਲ ਅਤੇ ਨੈਚੂਰਲ ਥਰਮਲ ਇੰਸੋਲੇਸ਼ਨਜ਼ ਗੁਣ । ਇਹ ਪੇਂਟ ਵਾਤਾਵਰਣ ਦੋਸਤਾਨਾ ਨਾਨ ਟਾਕਸਿੱਕ ਬਿਨਾਂ ਗੰਧ ਤੋਂ ਅਤੇ ਕਫਾਇਤੀ ਹੈ ।
*************
ਐੱਮ ਜੇ ਪੀ ਐੱਸ
(Release ID: 1733125)
Visitor Counter : 292