ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡੈਲਟਾ ਅਤੇ ਡੈਲਟਾ ਪਲੱਸ ਰੂਪਾਂ ਬਾਰੇ ਅਕਸਰ ਪੁੱਛੇ ਜਾਣ ਵਾਲੇ ਸਵਾਲ

Posted On: 28 JUN 2021 2:52PM by PIB Chandigarh

ਵੈਕਸੀਨ ਅਤੇ ਕੋਵਿਡ ਉਚਿਤ ਵਿਵਹਾਰ ਮਹਾਮਾਰੀ ਨਾਲ ਲੜਨ ਵਿੱਚ ਸਾਡੀ ਸਹਾਇਤਾ ਕਰ ਸਕਦੇ ਹਨ।

ਬਾਇਓਟੈਕਨਾਲੌਜੀ ਵਿਭਾਗ ਦੇ ਸਕੱਤਰ; ਡਾਇਰੈਕਟਰ ਜਨਰਲ, ਭਾਰਤੀ ਮੈਡੀਕਲ ਖੋਜ ਪ੍ਰੀਸ਼ਦ; ਅਤੇ ਕੌਮੀ ਰੋਗ ਨਿਯੰਤਰਣ ਕੇਂਦਰ ਦੇ ਡਾਇਰੈਕਟਰ ਨੇ ਸਾਰਸ-ਕੋਵ -2 ਵਾਇਰਸ ਦੇ ਡੈਲਟਾ ਅਤੇ ਡੈਲਟਾ ਪਲੱਸ ਰੂਪਾਂ ਬਾਰੇ ਬਹੁਤ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। 25 ਜੂਨ, 2021 ਨੂੰ ਸਿਹਤ ਮੰਤਰਾਲੇ ਦੁਆਰਾ ਆਯੋਜਿਤ ਕੀਤੀ ਗਈ ਇੱਕ ਕੋਵਿਡ ਮੀਡੀਆ ਬ੍ਰੀਫਿੰਗ ਵਿੱਚ ਪੀਆਈਬੀ ਨੇ ਸਵਾਲਾਂ ਦੇ ਜਵਾਬਾਂ ਨੂੰ ਸੰਗਠਿਤ ਕੀਤਾ ਹੈ।

ਪ੍ਰਸ਼ਨ. ਇੱਕ ਵਿਸ਼ਾਣੂ ਰੂਪ ਕਿਉਂ ਬਦਲਦਾ ਹੈ?

ਵਾਇਰਸ ਸੁਭਾਅ ਕਰਕੇ ਆਪਣੇ ਆਪ ਨੂੰ ਬਦਲਦਾ ਹੈ। ਇਹ ਇਸ ਦੇ ਵਿਕਾਸ ਦਾ ਹਿੱਸਾ ਹੈ। ਸਾਰਸ-ਕੋਵ -2 ਵਿਸ਼ਾਣੂ ਇੱਕ ਸਿੰਗਲ ਸਟ੍ਰੇਂਡਡ ਆਰਐਨਏ ਵਾਇਰਸ ਹੈ। ਸੋ, ਆਰਐਨਏ ਦੇ ਜੈਨੇਟਿਕ ਕ੍ਰਮ ਵਿੱਚ ਤਬਦੀਲੀਆਂ ਬਦਲੇ ਹੋਏ ਰੂਪ ਹਨ। ਜਦੋਂ ਕੋਈ ਵਾਇਰਸ ਆਪਣੇ ਹੋਸਟ ਸੈੱਲ ਜਾਂ ਸੰਵੇਦਨਸ਼ੀਲ ਸਰੀਰ ਵਿੱਚ ਦਾਖਲ ਹੁੰਦਾ ਹੈ, ਇਹ ਆਪਣੇ ਜਿਹੇ ਹੋਰ ਵਿਸ਼ਾਣੂ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਜਦੋਂ ਲਾਗ ਫੈਲਦੀ ਹੈ, ਤਾਂ ਪ੍ਰਤੀਕ੍ਰਿਤੀ ਦੀ ਦਰ ਵੀ ਵੱਧ ਜਾਂਦੀ ਹੈ। ਇੱਕ ਵਾਇਰਸ ਜਿਸ ਵਿੱਚ ਤਬਦੀਲੀ ਆ ਗਈ ਹੈ, ਨੂੰ ਇੱਕ ਤਬਦੀਲ ਹੋਏ ਰੂਪ ਦੇ ਤੌਰ 'ਤੇ ਜਾਣਿਆ ਜਾਂਦਾ ਹੈ।

ਪ੍ਰਸ਼ਨ: ਤਬਦੀਲੀ ਦਾ ਕੀ ਪ੍ਰਭਾਵ ਹੁੰਦਾ ਹੈ?

ਰੂਪ ਤਬਦੀਲ ਕਰਨ ਦੀ ਸਧਾਰਣ ਪ੍ਰਕਿਰਿਆ ਸਾਡੇ 'ਤੇ ਅਸਰ ਪਾਉਂਦੀ ਹੈ, ਜਦੋਂ ਇਹ ਪ੍ਰਸਾਰਣ ਦੇ ਪੱਧਰਾਂ ਜਾਂ ਇਲਾਜ 'ਤੇ ਬਦਲਾਅ ਵੱਲ ਲੈ ਜਾਂਦੀ ਹੈ। ਪਰਿਵਰਤਨ ਮਨੁੱਖੀ ਸਿਹਤ 'ਤੇ ਸਕਾਰਾਤਮਕ, ਨਕਾਰਾਤਮਕ ਜਾਂ ਨਿਰਪੱਖ ਪ੍ਰਭਾਵ ਪਾ ਸਕਦੇ ਹਨ।

ਨਕਾਰਾਤਮਕ ਪ੍ਰਭਾਵਾਂ ਵਿੱਚ ਲਾਗਾਂ ਦੇ ਕਲੱਸਟਰ ਬਣਨਾ, ਫੈਲਾਅ ਵਿੱਚ ਵਾਧਾ, ਪ੍ਰਤੀਰੋਧਕਤਾ ਤੋਂ ਬਚਣ ਦੀ ਸਮਰੱਥਾ ਅਤੇ ਕਿਸੇ ਨੂੰ ਲਾਗ ਲੱਗਣਾ ਜਿਸ ਦੀ ਪਹਿਲਾਂ ਤੋਂ ਪ੍ਰਤੀਰੋਧਕਤਾ ਹੁੰਦੀ ਹੈ, ਨਿਊਕਲੀਅਲਾਈਜੇਸ਼ਨ ਐਂਟੀਬਾਡੀਜ਼ ਤੋਂ ਛੁਟਕਾਰਾ, ਫੇਫੜਿਆਂ ਦੇ ਸੈੱਲਾਂ ਨਾਲ ਜੁੜਨਾ ਅਤੇ ਲਾਗ ਦੀ ਗੰਭੀਰਤਾ ਵਿੱਚ ਵਾਧਾ ਆਦਿ ਸ਼ਾਮਲ ਹਨ।

ਸਕਾਰਾਤਮਕ ਪ੍ਰਭਾਵ ਇਹ ਹੋ ਸਕਦੇ ਹਨ ਕਿ ਵਾਇਰਸ ਗੈਰ-ਵਿਵਹਾਰਕ ਬਣ ਜਾਂਦਾ ਹੈ।

ਪ੍ਰਸ਼ਨ. ਸਾਰਸ-ਕੋਵ -2 ਵਾਇਰਸ ਵਿੱਚ ਅਕਸਰ ਤਬਦੀਲੀ ਕਿਉਂ ਦਿਖਾਈ ਦਿੰਦੀ ਹੈ? ਰੂਪ ਤਬਦੀਲੀ ਕਦੋਂ ਰੁਕੇਗੀ?

ਸਾਰਸ-ਕੋਵ -2 ਹੇਠ ਦਿੱਤੇ ਕਾਰਨਾਂ ਕਰਕੇ ਰੂਪ ਬਦਲ ਸਕਦਾ ਹੈ:

· ਵਾਇਰਸ ਦੀ ਪ੍ਰਤੀਕ੍ਰਿਤੀ ਦੌਰਾਨ ਬੇਤਰਤੀਬ ਨੁਕਸ

· ਕਨਵਲੇਸੈਂਟ ਪਲਾਜ਼ਮਾ, ਟੀਕਾਕਰਣ ਜਾਂ ਮੋਨੋਕਲੌਨਲ ਐਂਟੀਬਾਡੀਜ਼ (ਐਂਟੀਬਾਡੀ ਦੇ ਅਣੂਆਂ ਵਾਲੇ ਸੈੱਲਾਂ ਦੇ ਇੱਕ ਕਲੋਨ ਦੁਆਰਾ ਪੈਦਾ ਐਂਟੀਬਾਡੀਜ਼) ਦੇ ਉਪਚਾਰਾਂ ਦੇ ਬਾਅਦ ਵਾਇਰਸਾਂ ਦੁਆਰਾ ਇਮਿਊਨ ਪ੍ਰੈਸ਼ਰ ਦਾ ਸਾਹਮਣਾ ਕਰਨਾ।

· ਕੋਵਿਡ - ਉਚਿਤ ਵਿਵਹਾਰ ਦੀ ਘਾਟ ਕਾਰਨ ਨਿਰਵਿਘਨ ਫੈਲਾਅ। ਇੱਥੇ ਵਾਇਰਸ ਦੇ ਵਾਧੇ ਲਈ ਸ਼ਾਨਦਾਰ ਹੋਸਟ ਹਾਸਲ ਕਰਦਾ ਹੈ ਅਤੇ ਵਧੇਰੇ ਤੰਦਰੁਸਤ ਅਤੇ ਵਧੇਰੇ ਸੰਚਾਰੀ ਬਣ ਜਾਂਦਾ ਹੈ।

ਜਦੋਂ ਤੱਕ ਮਹਾਮਾਰੀ ਫੈਲੀ ਰਹਿੰਦੀ ਹੈ, ਵਾਇਰਸ ਬਦਲਦੇ ਰਹਿਣਗੇ। ਇਹ ਸਭ ਕੋਵਿਡ ਉਚਿਤ ਵਿਵਹਾਰ ਦੀ ਪਾਲਣਾ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੰਦਾ ਹੈ।

ਪ੍ਰਸ਼ਨ: ਵੇਰੀਅੰਟ ਆਫ਼ ਇੰਟ੍ਰੱਸਟ (ਵੀਓਆਈ) ਅਤੇ ਵੇਰੀਅੰਟ ਆਫ਼ ਕੰਨਸਰਨ (ਵੀਓਸੀ) ਕੀ ਹਨ?

ਜਦੋਂ ਪਰਿਵਰਤਨ ਹੁੰਦਾ ਹੈ - ਜੇ ਕਿਸੇ ਹੋਰ ਸਮਾਨ ਰੂਪਾਂ ਨਾਲ ਕੋਈ ਪਿਛਲਾ ਸਬੰਧ ਹੈ, ਜਿਸਦਾ ਜਨਤਕ ਸਿਹਤ 'ਤੇ ਅਸਰ ਪੈਂਦਾ ਮਹਿਸੂਸ ਹੁੰਦਾ ਹੈ - ਤਾਂ ਇਹ ਜਾਂਚ ਅਧੀਨ ਇੱਕ ਰੂਪ ਬਣ ਜਾਂਦਾ ਹੈ।

ਇੱਕ ਵਾਰ ਜੈਨੇਟਿਕ ਮਾਰਕਰਾਂ ਦੀ ਪਛਾਣ ਕਰ ਲਈ ਜਾਂਦੀ ਹੈ, ਜਿਸਦਾ ਰੀਸੈਪਟਰ ਬਾਈਡਿੰਗ ਡੋਮੇਨ ਨਾਲ ਮੇਲ ਹੋ ਸਕਦਾ ਹੈ ਜਾਂ ਜਿਸਦਾ ਐਂਟੀਬਾਡੀਜ਼ 'ਤੇ ਅਸਰ ਪੈਂਦਾ ਹੈ ਜਾਂ ਅਸੈੱਸ ਅਸਥਿਰਤਾ ਹੋ ਜਾਂਦੀ ਹੈ, ਅਸੀਂ ਉਨ੍ਹਾਂ ਨੂੰ ਇੰਟ੍ਰੱਸਟ ਦੇ ਰੂਪਾਂਤਰ ਵਜੋਂ ਬੁਲਾਉਣਾ ਸ਼ੁਰੂ ਕਰਦੇ ਹਾਂ।

ਜਿਸ ਸਮੇਂ ਸਾਨੂੰ ਫੀਲਡ-ਸਾਈਟ ਅਤੇ ਕਲੀਨਿਕਲ ਸੰਬੰਧਾਂ ਦੁਆਰਾ ਵੱਧਦੇ ਪ੍ਰਸਾਰਣ ਦਾ ਪ੍ਰਮਾਣ ਮਿਲਦਾ ਹੈ, ਇਹ ਚਿੰਤਾ ਦਾ ਰੂਪ ਬਣ ਜਾਂਦਾ ਹੈ। ਚਿੰਤਾ ਦੇ ਰੂਪ ਉਹ ਹਨ ਜੋ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਜਾਂ ਵਧੇਰੇ ਹਨ:

· ਵਧਿਆ ਸੰਚਾਰ

· ਵਾਇਰਸ / ਬਿਮਾਰੀ ਦੀ ਪੇਸ਼ਕਾਰੀ ਵਿੱਚ ਬਦਲਾਅ

· ਡਾਇਗਨੋਸਟਿਕਸ, ਦਵਾਈਆਂ ਅਤੇ ਵੈਕਸੀਨ ਤੋਂ ਬਚਣਾ

ਪਹਿਲਾ ਵੇਰੀਐਂਟ ਆਫ ਕੰਨਸਰਨ ਦੀ ਘੋਸ਼ਣਾ ਯੂਕੇ ਦੁਆਰਾ ਕੀਤੀ ਗਈ ਸੀ, ਜਿਥੇ ਇਹ ਪਾਇਆ ਗਿਆ ਸੀ। ਇਸ ਸਮੇਂ ਵਿਗਿਆਨੀਆਂ ਦੁਆਰਾ ਪਛਾਣੇ ਗਏ ਵੇਰੀਐਂਟ ਆਫ ਕੰਨਸਰਨ ਦੇ ਚਾਰ ਰੂਪ ਹਨ - ਅਲਫ਼ਾ, ਬੀਟਾ, ਗਾਮਾ ਅਤੇ ਡੈਲਟਾ।

ਪ੍ਰਸ਼ਨ. ਡੈਲਟਾ ਅਤੇ ਡੈਲਟਾ ਪਲੱਸ ਦੇ ਰੂਪ ਕੀ ਹਨ?

ਇਹ ਨਾਮ ਸਾਰਸ-ਕੋਵ-2 ਵਾਇਰਸ ਦੇ ਰੂਪਾਂ ਨੂੰ ਉਨ੍ਹਾਂ ਵਿੱਚ ਪਾਏ ਗਏ ਪਰਿਵਰਤਨ ਦੇ ਅਧਾਰ 'ਤੇ ਦਿੱਤੇ ਗਏ ਹਨ। ਡਬਲਯੂਐਚਓ ਨੇ ਆਸਾਨ ਜਨਤਕ ਸਮਝ ਲਈ ਰੂਪਾਂ ਨੂੰ ਦਰਸਾਉਣ ਲਈ ਯੂਨਾਨੀ ਅੱਖਰ, ਜਿਵੇਂ ਕਿ ਅਲਫ਼ਾ (ਬੀ.1.1.7), ਬੀਟਾ (ਬੀ .1.351), ਗਾਮਾ (ਪੀ .1), ਡੈਲਟਾ (ਬੀ .1.617), ਆਦਿ ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਹੈ।

ਡੈਲਟਾ ਵੇਰੀਐਂਟ, ਜੋ ਕਿ ਸਾਰਸ-ਕੋਵ -2 ਬੀ.1.617 ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ, ਵਿੱਚ ਲਗਭਗ 15-17 ਤਬਦੀਲੀਆਂ ਹਨ। ਇਹ ਪਹਿਲੀ ਵਾਰ ਅਕਤੂਬਰ 2020 ਵਿੱਚ ਸਾਹਮਣੇ ਆਇਆ ਸੀ। ਫਰਵਰੀ 2021 ਵਿੱਚ ਮਹਾਰਾਸ਼ਟਰ ਵਿੱਚ 60% ਤੋਂ ਵੱਧ ਕੇਸ ਡੈਲਟਾ ਰੂਪਾਂ ਨਾਲ ਸਬੰਧਤ ਸਨ।

ਭਾਰਤੀ ਵਿਗਿਆਨੀਆਂ ਨੇ ਡੈਲਟਾ ਵੇਰੀਐਂਟ ਦੀ ਪਛਾਣ ਕੀਤੀ ਅਤੇ ਇਸਨੂੰ ਗਲੋਬਲ ਡਾਟਾਬੇਸ ਵਿੱਚ ਸ਼ਾਮਲ ਕੀਤਾ। ਡੈਲਟਾ ਵੇਰੀਐਂਟ ਨੂੰ ਵੇਰੀਐਂਟ ਆਫ ਕੰਸਰਨ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ ਅਤੇ ਹੁਣ ਡਬਲਯੂਐਚਓ ਦੇ ਅਨੁਸਾਰ 80 ਦੇਸ਼ਾਂ ਵਿੱਚ ਫੈਲ ਗਿਆ ਹੈ।

ਡੈਲਟਾ ਵੇਰੀਐਂਟ (ਬੀ.1.617) ਦੀਆਂ ਤਿੰਨ ਉਪ ਕਿਸਮਾਂ ਬੀ1.617.1, ਬੀ.1.617.2 ਅਤੇ ਬੀ.1.617.3 ਹਨ, ਜਿਨ੍ਹਾਂ ਵਿੱਚੋਂ ਬੀ .1.617.1 ਅਤੇ ਬੀ.1.617.3 ਨੂੰ ਵੇਰੀਅੰਟ ਆਫ਼ ਇੰਟ੍ਰੱਸਟ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ, ਜਦੋਂ ਕਿ ਬੀ 1.617.2 (ਡੈਲਟਾ ਪਲੱਸ) ਨੂੰ ਵੇਰੀਐਂਟ ਆਫ ਕੰਸਰਨ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ।

ਡੈਲਟਾ ਪਲੱਸ ਵੇਰੀਐਂਟ ਵਿੱਚ ਡੈਲਟਾ ਵੇਰੀਐਂਟ ਦੇ ਮੁਕਾਬਲੇ ਇੱਕ ਵਾਧੂ ਤਬਦੀਲੀ ਹੈ; ਇਸ ਪਰਿਵਰਤਨ ਨੂੰ ਕੇ 417 ਐੱਨ ਪਰਿਵਰਤਨ ਦਾ ਨਾਮ ਦਿੱਤਾ ਗਿਆ ਹੈ। ਪਲੱਸਦਾ ਅਰਥ ਹੈ ਕਿ ਇੱਕ ਵਾਧੂ ਪਰਿਵਰਤਨ ਡੈਲਟਾ ਰੂਪ ਵਿੱਚ ਹੋਇਆ ਹੈ। ਇਸਦਾ ਮਤਲਬ ਇਹ ਨਹੀਂ ਹੈ ਕਿ ਡੈਲਟਾ ਪਲੱਸ ਰੂਪ ਡੈਲਟਾ ਰੂਪ ਨਾਲੋਂ ਵਧੇਰੇ ਗੰਭੀਰ ਜਾਂ ਵਧੇਰੇ ਸੰਚਾਰਿਤ ਹੈ।

ਪ੍ਰਸ਼ਨ. ਡੈਲਟਾ ਪਲੱਸ ਵੇਰੀਐਂਟ (ਬੀ.1.617.2) ਨੂੰ ਵੇਰੀਐਂਟ ਆਫ ਕੰਸਰਨ ਦੇ ਰੂਪ ਵਿੱਚ ਸ਼੍ਰੇਣੀਬੱਧ ਕਿਉਂ ਕੀਤਾ ਗਿਆ ਹੈ?

ਡੈਲਟਾ ਪਲੱਸ ਰੂਪ ਨੂੰ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਦੇ ਕਾਰਨ ਵੇਰੀਐਂਟ ਆਫ ਕੰਸਰਨ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ:

· ਵਧੇ ਹੋਏ ਸੰਚਾਰ

· ਫੇਫੜਿਆਂ ਦੇ ਸੈੱਲਾਂ ਦੇ ਸੰਵੇਦਕ ਨਾਲ ਮਜ਼ਬੂਤ ਜੋੜ

· ਮੋਨੋਕਲੌਨਲ ਐਂਟੀਬਾਡੀ ਪ੍ਰਤੀਕ੍ਰਿਆ ਵਿੱਚ ਸੰਭਾਵਤ ਕਮੀ

· ਟੀਕਾਕਰਨ ਤੋਂ ਬਾਅਦ ਪ੍ਰਤੀਰੋਧਕਤਾ ਤੋਂ ਬਚਾਅ

ਪ੍ਰਸ਼ਨ: ਰੂਪਾਂ ਦਾ ਭਾਰਤ ਵਿੱਚ ਕਿੰਨੀ ਵਾਰ ਅਧਿਐਨ ਕੀਤਾ ਗਿਆ ਹੈ?

ਕੇਂਦਰੀ ਸਿਹਤ ਮੰਤਰਾਲੇ, ਆਈਸੀਐਮਆਰ, ਅਤੇ ਸੀਐਸਆਈਆਰ ਦੇ ਨਾਲ ਬਾਇਓਟੈਕਨਾਲੌਜੀ ਵਿਭਾਗ (ਡੀਬੀਟੀ) ਦੁਆਰਾ ਤਾਲਮੇਲ ਕੀਤਾ ਗਿਆ ਇੰਡੀਅਨ ਸਾਰਸ-ਕੋਵ -2 ਜੀਨੋਮਿਕਸ ਕਨਸੋਰਟੀਅਮ (ਇਨਸਾਕੋਗ) ਸਮੁੱਚੇ ਭਾਰਤ ਵਿੱਚ ਮਲਟੀ-ਲੈਬੋਰਟਰੀ ਨੈਟਵਰਕ ਦੁਆਰਾ ਨਿਯਮਤ ਅਧਾਰ 'ਤੇ ਸਾਰਸ-ਕੋਵ -2 ਵਿੱਚ ਜੀਨੋਮਿਕ ਭਿੰਨਤਾਵਾਂ ਦੀ ਨਿਗਰਾਨੀ ਕਰਦਾ ਹੈ। ਇਹ ਦਸੰਬਰ 2020 ਵਿੱਚ 10 ਰਾਸ਼ਟਰੀ ਲੈਬਾਂ ਨਾਲ ਸਥਾਪਿਤ ਕੀਤਾ ਗਿਆ ਸੀ ਅਤੇ ਇਸ ਨੂੰ 28 ਲੈਬਾਂ ਅਤੇ 300 ਸੇਂਟੀਨਲ ਸਾਈਟਾਂ ਤੱਕ ਵਧਾਇਆ ਗਿਆ ਹੈ, ਜਿੱਥੋਂ ਜੀਨੋਮਿਕ ਨਮੂਨੇ ਇਕੱਠੇ ਕੀਤੇ ਜਾਂਦੇ ਹਨ। ਇਨਸਾਕੋਗ ਹਸਪਤਾਲ ਨੈਟਵਰਕ ਨਮੂਨੇ ਵੇਖਦਾ ਹੈ ਅਤੇ ਗੰਭੀਰਤਾ, ਕਲੀਨਿਕਲ ਸੰਬੰਧ, ਲਾਗ ਅਤੇ ਦੁਬਾਰਾ ਲਾਗ ਬਾਰੇ ਸੂਚਿਤ ਕਰਦਾ ਹੈ।

ਰਾਜਾਂ ਤੋਂ 65,000 ਤੋਂ ਵੱਧ ਨਮੂਨੇ ਲਏ ਗਏ ਹਨ ਅਤੇ ਉਨ੍ਹਾਂ ਦੀ ਜਾਂਚ ਕੀਤੀ ਗਈ ਹੈ, ਜਦੋਂ ਕਿ ਤਕਰੀਬਨ 50,000 ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 50% ਨੂੰ ਵੇਰੀਅੰਟ ਆਫ਼ ਕੰਸਰਨ ਮੰਨਿਆ ਗਿਆ ਹੈ।

ਪ੍ਰਸ਼ਨ: ਨਮੂਨੇ ਕਿਸ ਅਧਾਰ 'ਤੇ ਜੀਨੋਮ ਸੀਕਵੈਂਸਿੰਗ ਦੇ ਅਧੀਨ ਹਨ?

ਨਮੂਨਾ ਚੋਣ ਤਿੰਨ ਵਿਆਪਕ ਸ਼੍ਰੇਣੀਆਂ ਦੇ ਅਧੀਨ ਕੀਤੀ ਜਾਂਦੀ ਹੈ:

1) ਅੰਤਰਰਾਸ਼ਟਰੀ ਯਾਤਰੀ (ਮਹਾਮਾਰੀ ਦੀ ਸ਼ੁਰੂਆਤ ਦੇ ਦੌਰਾਨ)

2) ਕਮਿਊਨਿਟੀ ਨਿਗਰਾਨੀ (ਜਿੱਥੇ ਆਰਟੀ-ਪੀਸੀਆਰ ਨਮੂਨੇ ਸੀਟੀ ਦੀ ਵੈਲਿਊ 25 ਤੋਂ ਘੱਟ ਦੀ ਰਿਪੋਰਟ ਕਰਦੇ ਹਨ)

3) ਸੈਂਟੀਨੇਲ ਨਿਗਰਾਨੀ - ਨਮੂਨੇ ਲੈਬਾਂ (ਸੰਚਾਰ ਦੀ ਜਾਂਚ ਕਰਨ ਲਈ) ਅਤੇ ਹਸਪਤਾਲਾਂ (ਗੰਭੀਰਤਾ ਦੀ ਜਾਂਚ ਕਰਨ ਲਈ) ਤੋਂ ਪ੍ਰਾਪਤ ਕੀਤੇ ਜਾਂਦੇ ਹਨ

ਜਦੋਂ ਜੈਨੇਟਿਕ ਪਰਿਵਰਤਨ ਦੇ ਕਾਰਨ ਕੋਈ ਜਨਤਕ ਸਿਹਤ ਪ੍ਰਭਾਵ ਦੇਖਿਆ ਜਾਂਦਾ ਹੈ, ਤਾਂ ਨਿਗਰਾਨੀ ਕੀਤੀ ਜਾਂਦੀ ਹੈ।

ਪ੍ਰਸ਼ਨ: ਭਾਰਤ ਵਿੱਚ ਵੇਰੀਐਂਟ ਆਫ਼ ਕੰਸਰਨ ਦਾ ਪ੍ਰਚਲਣ ਕੀ ਹੈ?

ਤਾਜ਼ਾ ਅੰਕੜਿਆਂ ਦੇ ਅਨੁਸਾਰ, 90% ਨਮੂਨੇ ਜਾਂਚੇ ਗਏ ਹਨ, ਜਿਨ੍ਹਾਂ ਵਿੱਚ ਡੈਲਟਾ ਵੇਰੀਐਂਟ (ਬੀ .1.617) ਪਾਇਆ ਗਿਆ ਹੈ। ਹਾਲਾਂਕਿ, ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਭਾਰਤ ਵਿੱਚ ਸਭ ਤੋਂ ਵੱਧ ਪ੍ਰਚਲਿਤ ਰੂਪ ਬੀ.1.1.7 ਦੇ ਪੱਧਰ ਵਿੱਚ ਕਮੀ ਆਈ ਹੈ।

ਪ੍ਰਸ਼ਨ: ਵਾਇਰਸ ਵਿੱਚ ਤਬਦੀਲੀ ਵੇਖਣ ਤੋਂ ਤੁਰੰਤ ਬਾਅਦ ਜਨਤਕ ਸਿਹਤ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ?

ਇਹ ਕਹਿਣਾ ਸੰਭਵ ਨਹੀਂ ਹੈ ਕਿ ਨੋਟ ਕੀਤੇ ਰੂਪਾਂ ਦਾ ਪ੍ਰਸਾਰਣ ਵਧੇਗਾ ਜਾਂ ਨਹੀਂ। ਨਾਲ ਹੀ, ਜਦੋਂ ਤੱਕ ਵਿਗਿਆਨਕ ਸਬੂਤ ਨਹੀਂ ਮਿਲਦੇ, ਜੋ ਵੱਧ ਰਹੇ ਮਾਮਲਿਆਂ ਅਤੇ ਪਰਿਵਰਤਨ ਅਨੁਪਾਤ ਦੇ ਵਿਚਕਾਰ ਸਬੰਧ ਸਾਬਤ ਕਰਦੇ ਹਨ, ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਵਿਸ਼ੇਸ਼ ਰੂਪ ਵਿੱਚ ਕੋਈ ਵਾਧਾ ਹੈ। ਇੱਕ ਵਾਰ ਪਰਿਵਰਤਨ ਮਿਲ ਜਾਣ 'ਤੇ, ਇਹ ਪਤਾ ਲਗਾਉਣ ਲਈ ਹਫ਼ਤੇ ਦੇ ਅਧਾਰ 'ਤੇ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਕਿ ਕੀ ਕੇਸਾਂ ਦੇ ਵਾਧੇ ਅਤੇ ਪਰਿਵਰਤਨ ਅਨੁਪਾਤ ਵਿੱਚ ਕੋਈ ਸਬੰਧ ਹੈ। ਅਜਿਹੇ ਸੰਬੰਧ ਦੇ ਵਿਗਿਆਨਕ ਪ੍ਰਮਾਣ ਉਪਲਬਧ ਹੋਣ 'ਤੇ ਹੀ ਜਨਤਕ ਸਿਹਤ ਦੀ ਕਾਰਵਾਈ ਕੀਤੀ ਜਾ ਸਕਦੀ ਹੈ।

ਇੱਕ ਵਾਰ ਜਦੋਂ ਇਹ ਸਬੰਧ ਸਥਾਪਤ ਹੋ ਜਾਂਦਾ ਹੈ, ਤਾਂ ਇਹ ਪਹਿਲਾਂ ਤੋਂ ਤਿਆਰੀ ਵਿੱਚ ਬਹੁਤ ਮਦਦ ਕਰੇਗਾ ਜਦੋਂ ਅਜਿਹੇ ਰੂਪ ਕਿਸੇ ਹੋਰ ਇਲਾਕੇ / ਖੇਤਰ ਵਿੱਚ ਦਿਖਾਈ ਦਿੰਦੇ ਹਨ।

ਪ੍ਰਸ਼ਨ: ਕੀ ਕੋਵੀਸ਼ੀਲਡ ਅਤੇ ਕੋਵੈਕਸਿਨ ਸਾਰਸ-ਕੋਵ-2 ਦੇ ਰੂਪਾਂ ਦੇ ਵਿਰੁੱਧ ਕੰਮ ਕਰਦੀਆਂ ਹਨ?

ਹਾਂ, ਕੋਵੀਸ਼ੀਲਡ ਅਤੇ ਕੋਵੈਕਸੀਨ ਦੋਵੇਂ ਅਲਫ਼ਾ, ਬੀਟਾ, ਗਾਮਾ ਅਤੇ ਡੈਲਟਾ ਰੂਪਾਂ ਦੇ ਵਿਰੁੱਧ ਪ੍ਰਭਾਵਸ਼ਾਲੀ ਹਨ। ਡੈਲਟਾ ਪਲੱਸ ਵੇਰੀਐਂਟ 'ਤੇ ਟੀਕੇ ਦੇ ਪ੍ਰਭਾਵ ਦੀ ਜਾਂਚ ਕਰਨ ਲਈ ਲੈਬ ਟੈਸਟ ਜਾਰੀ ਹਨ।

ਡੈਲਟਾ ਪਲੱਸ ਵੇਰੀਐਂਟ: ਵਾਇਰਸ ਨੂੰ ਅਲੱਗ ਕਰ ਦਿੱਤਾ ਗਿਆ ਹੈ ਅਤੇ ਹੁਣ ਆਈਸੀਐਮਆਰ ਦੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ, ਪੁਣੇ ਵਿਖੇ ਕਲਚਰ ਕੀਤਾ ਜਾ ਰਿਹਾ ਹੈ। ਵੈਕਸੀਨ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਕਰਨ ਲਈ ਪ੍ਰਯੋਗਸ਼ਾਲਾ ਟੈਸਟ ਜਾਰੀ ਹਨ ਅਤੇ ਨਤੀਜੇ 7 ਤੋਂ 10 ਦਿਨਾਂ ਵਿੱਚ ਉਪਲਬਧ ਹੋਣਗੇ। ਇਹ ਦੁਨੀਆ ਵਿੱਚ ਪਹਿਲਾ ਨਤੀਜਾ ਹੋਵੇਗਾ।

ਪ੍ਰਸ਼ਨ: ਇਨ੍ਹਾਂ ਰੂਪਾਂ ਨਾਲ ਨਜਿੱਠਣ ਲਈ ਜਨਤਕ ਸਿਹਤ ਦਖਲਅੰਦਾਜ਼ੀ ਕੀ ਕੀਤੀ ਜਾ ਰਹੀ ਹੈ?

ਜਨਤਕ ਸਿਹਤ ਦੀ ਦਖਲਅੰਦਾਜ਼ੀ ਸਾਰੇ ਰੂਪਾਂ ਦੇ ਅਨੁਸਾਰ ਹੀ ਕੀਤੀ ਜਾ ਰਹੀ ਹੈ। ਹੇਠ ਦਿੱਤੇ ਉਪਾਅ ਕੀਤੇ ਜਾ ਰਹੇ ਹਨ:

· ਕਲੱਸਟਰ ਦੀ ਰੋਕਥਾਮ

· ਇਕਾਂਤਵਾਸ ਹੋਣਾ ਅਤੇ ਕੇਸਾਂ ਦਾ ਇਲਾਜ

· ਸੰਪਰਕਾਂ ਨੂੰ ਵੱਖ ਕਰਨਾ

· ਟੀਕਾਕਰਨ ਨੂੰ ਤੇਜ਼ ਕਰਨਾ

ਪ੍ਰਸ਼ਨ: ਕੀ ਜਨਤਕ ਸਿਹਤ ਦੀਆਂ ਰਣਨੀਤੀਆਂ ਬਦਲਦੀਆਂ ਹਨ, ਜਦੋਂ ਵਾਇਰਸ ਬਦਲਦੇ ਹਨ ਅਤੇ ਹੋਰ ਰੂਪ ਬਦਲਦੇ ਹਨ ?

ਨਹੀਂ, ਜਨਤਕ ਸਿਹਤ ਰੋਕਥਾਮ ਦੀਆਂ ਰਣਨੀਤੀਆਂ ਰੂਪਾਂ ਨਾਲ ਨਹੀਂ ਬਦਲਦੀਆਂ।

ਪ੍ਰਸ਼ਨ: ਤਬਦੀਲ ਰੂਪਾਂ ਦੀ ਨਿਰੰਤਰ ਨਿਗਰਾਨੀ ਕਿਉਂ ਜ਼ਰੂਰੀ ਹੈ?

ਤਬਦੀਲ ਰੂਪਾਂ ਦੀ ਨਿਰੰਤਰ ਨਿਗਰਾਨੀ ਮਹੱਤਵਪੂਰਣ ਤਾਂ ਕੀਤੀ ਜਾਂਦੀ ਹੈ ਕਿ ਵੈਕਸੀਨ ਪ੍ਰਤੀਰੋਧਕਤਾ, ਸੰਚਾਰੀ ਸ਼ਕਤੀ ਅਤੇ ਬਿਮਾਰੀ ਦੀ ਤੀਬਰਤਾ ਨੂੰ ਰੋਕਿਆ ਜਾ ਸਕੇ।

ਪ੍ਰਸ਼ਨ : ਵੇਰੀਅੰਟ ਆਫ਼ ਕੰਸਰਨ ਤੋਂ ਬਚਾਅ ਲਈ ਇੱਕ ਆਮ ਆਦਮੀ/ਔਰਤ ਕੀ ਕਰ ਸਕਦਾ/ਸਕਦੀ ਹੈ?

ਹਰੇਕ ਨੂੰ ਕੋਵਿਡ ਅਨੁਕੂਲ ਵਿਵਹਾਰ ਦੀ ਪਾਲਣਾ ਕਰਨੀ ਚਾਹੀਦੀ ਹੈ, ਜਿਸ ਵਿੱਚ ਮਾਸਕ ਸਹੀ ਤਰ੍ਹਾਂ ਪਹਿਨਣਾ, ਅਕਸਰ ਹੱਥ ਧੋਣਾ ਅਤੇ ਸਮਾਜਕ ਦੂਰੀ ਨੂੰ ਬਣਾਈ ਰੱਖਣਾ ਸ਼ਾਮਲ ਹੈ।

ਦੂਜੀ ਲਹਿਰ ਅਜੇ ਖਤਮ ਨਹੀਂ ਹੋਈ। ਤੀਜੀ ਵੱਡੀ ਲਹਿਰ ਤੋਂ ਵਿਅਕਤੀ ਅਤੇ ਸਮਾਜ ਸੁਰੱਖਿਆ ਵਿਵਹਾਰ ਦਾ ਅਭਿਆਸ ਕਰਨ ਨਾਲ ਬਚਿਆ ਜਾ ਸਕਦਾ ਹੈ।

ਇਸ ਤੋਂ ਇਲਾਵਾ, ਟੈਸਟ ਪਾਜ਼ੀਟਿਵਿਟੀ ਦਰ ਦੀ ਹਰੇਕ ਜ਼ਿਲ੍ਹੇ ਵਲੋਂ ਨੇੜਿਓਂ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਜੇ ਟੈਸਟ ਦੀ ਸਕਾਰਾਤਮਕਤਾ 5% ਤੋਂ ਉੱਪਰ ਜਾਂਦੀ ਹੈ, ਤਾਂ ਸਖਤ ਪਾਬੰਦੀਆਂ ਲਾਜ਼ਮੀ ਹਨ।

***

ਧਨਲਕਸ਼ਮੀ / ਡੀਜੇਐਮ / ਡੀਵਾਈ / ਪੀਆਈਬੀ ਮੁੰਬਈ(Release ID: 1731114) Visitor Counter : 226


Read this release in: English , Urdu , Marathi , Hindi