ਸੱਭਿਆਚਾਰ ਮੰਤਰਾਲਾ

‘ਏਕ ਭਾਰਤ ਸ੍ਰੇਸ਼ਠ ਭਾਰਤ - ਆਜ਼ਾਦੀ ਦਾ ਅੰਮ੍ਰਿਤ ਮਹੋਤਸਵ’ ‘ਤੇ ਵੈਬੀਨਾਰ ਆਯੋਜਿਤ

Posted On: 28 JUN 2021 4:15PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲਾ,  ਭਾਰਤ ਸਰਕਾਰ ਦੇ ਅਧੀਨ ਪ੍ਰਾਦੇਸ਼ਿਕ ਜਨਸੰਪਰਕ ਬਿਊਰੋ (ਆਰਓਬੀ) ਅਤੇ ਪੱਤਰ ਸੂਚਨਾ ਦਫ਼ਤਰ (ਪੀਆਈਬੀ), ਚੰਡੀਗੜ੍ਹ ਦੁਆਰਾ ਅੱਜ ‘ਏਕ ਭਾਰਤ ਸ੍ਰੇਸ਼ਠ ਭਾਰਤ - ਆਜ਼ਾਦੀ ਦਾ ਅੰਮ੍ਰਿਤ ਮਹੋਤਸਵ’ ‘ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ । 

ਇਸ ਅਵਸਰ ‘ਤੇ ਮਹਿਮਾਨ ਬੁਲਾਰਾ ਡਾ. ਸਨੀ ਐੱਨ ਐੱਮ,  ਕੋਆੱਰਡੀਨੇਟਰ (ਟ੍ਰੇਨਿੰਗ),  ਕਾਲੀਕਟ ਯੂਨੀਵਰਸਿਟੀ,  ਕੇਰਲ ਨੇ ਪ੍ਰਤੀਭਾਗੀਆਂ ਨੂੰ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਵਿੱਚ ਕੇਰਲ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸੁਤੰਤਰਤਾ ਸੰਗ੍ਰਾਮ ਦੇ ਦੌਰਾਨ ਰਾਜ ਵਿੱਚ ਵਿਭਿੰਨ ਸਮਾਜਿਕ ਅੰਦੋਲਨਾਂ ਜਿਵੇਂ ਵੈਕੋਮ ਸੱਤਿਆਗ੍ਰਿਹ ਆਦਿ ਦੇ ਸਮਰਥਨ ਵਿੱਚ ਮਹਾਤਮਾ ਗਾਂਧੀ ਦੁਆਰਾ ਕੀਤੀਆਂ ਗਈਆਂ ਯਾਤਰਾਵਾਂ ਬਾਰੇ ਦੱਸਿਆ। ਉਨ੍ਹਾਂ ਨੇ ਕੇ. ਕੇਲੱਪਨ,  ਅੱਕੰਮਾ ਚੇਰੀਅਨ,  ਕੇ. ਰਾਮਕ੍ਰਿਸ਼ਣਨ ਪਿੱਲਈ,  ਕੁੱਟੀਮਾਲੁ ਅੰਮਾ,   ਕੇ. ਕੁਮਾਰ ਆਦਿ ਜਿਹੇ ਉਘੇ ਸੁਤੰਤਰਤਾ ਸੈਨਾਨੀਆਂ ਦਾ ਵੀ ਜ਼ਿਕਰ ਕੀਤਾ ਅਤੇ ਸੁਤੰਤਰਤਾ ਸੰਗ੍ਰਾਮ ਦੇ ਕਈ ਪੜਾਵਾਂ ਵਿੱਚ ਉਨ੍ਹਾਂ ਦੇ  ਯੋਗਦਾਨ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ  ਕੇ. ਕੇਲੱਪਨ ,  ਜਿਨ੍ਹਾਂ ਨੂੰ ਕੇਰਲਾ ਗਾਂਧੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਦਾ ਸਮਾਜਿਕ ਅੰਦੋਲਨਾਂ ਜਿਵੇਂ ਵੈਕੋਮ ਸੱਤਿਆਗ੍ਰਿਹ,  ਗੁਰੂਵਾਯੁਰ ਸੱਤਿਆਗ੍ਰਿਹ ਆਦਿ ‘ਤੇ ਇੱਕ ਵੱਡਾ ਪ੍ਰਭਾਵ ਸੀ ।

https://lh5.googleusercontent.com/5slIivFGkjm8Wt1opJ4n15iUV_HyED9DoReSmqLX2VFre2UBAYVYdbBbu38rJhhIMx0U04XggAglcGWcXxx5mpTj01TkUVyaguESmWcOkfM28AfOctimjh1s6mlpiKHHqWnMx4Y

ਵੈਬੀਨਾਰ ਦੌਰਾਨ,  ਹਿਮਾਚਲ ਪ੍ਰਦੇਸ਼ ਦੇ ਸ਼੍ਰੀ ਸੁਧੀਰ ਰਾਮੌਲ ਨੇ ਪ੍ਰਤੀਭਾਗੀਆਂ ਨੂੰ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਵਿੱਚ ਆਪਣੇ ਦਾਦਾ ਮਰਹੂਮ ਸ਼੍ਰੀ ਸ਼ਿਵ ਨੰਦ ਰਾਮੌਲ ਅਤੇ ਪਿਤਾ ਮਰਹੂਮ ਸ਼੍ਰੀ ਜਗਮੋਹਨ ਰਾਮੌਲ ਦੁਆਰਾ ਨਿਭਾਈ ਗਈ ਭੂਮਿਕਾ ਤੋਂ ਜਾਣੂ ਕਰਵਾਇਆ । 

ਸ਼੍ਰੀ ਹਿਮਾਂਸ਼ੁ ਪਾਠਕ,  ਅਸਿਸਟੈਂਟ ਡਾਇਰੈਕਟਰ, ਪੀਆਈਬੀ, ਚੰਡੀਗੜ੍ਹ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਪ੍ਰਤੀਭਾਗੀਆਂ ਨੂੰ ਦੱਸਿਆ ਕਿ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦਾ ਇੱਕ ਪ੍ਰਮੁੱਖ ਉੱਦੇਸ਼ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਹੁਲਾਰਾ ਦੇਣਾ ਹੈ ।  ਉਨ੍ਹਾਂ ਨੇ ਕਿਹਾ ਕਿ ਮਹੋਤਸਵ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੋਕਾਂ ਦੇ ਵਿੱਚ ਆਪਸੀ ਸਮਝ ਨੂੰ ਹੁਲਾਰਾ ਦੇਣ ਲਈ ਕੰਮ ਕਰੇਗਾ। 

ਸ਼੍ਰੀ ਅਨਿਲ ਦੱਤ ਸ਼ਰਮਾ,  ਖੇਤਰੀ ਪ੍ਰਦਰਸ਼ਨੀ ਅਧਿਕਾਰੀ,  ਖੇਤਰੀ ਜਨਸੰਪਰਕ ਬਿਊਰੋ (ਐੱਫਓਬੀ),  ਸ਼ਿਮਲਾ ਨੇ ਸੈਸ਼ਨ ਦਾ ਸੰਚਾਲਨ ਕੀਤਾ ਅਤੇ ਸੁਸ਼੍ਰੀ ਸਪਨਾ, ਅਸਿਸਟੈਂਟ ਡਾਇਰੈਕਟਰ,  ਆਰਓਬੀ ਚੰਡੀਗੜ੍ਹ ਨੇ ਬੁਲਾਰਿਆਂ ਅਤੇ ਮੌਜੂਦ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ। ਚੰਡੀਗੜ੍ਹ ਖੇਤਰ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਹੋਰ ਅਧਿਕਾਰੀਆਂ ਨੇ ਵੀ ਵੈਬੀਨਾਰ ਵਿੱਚ ਹਿੱਸਾ ਲਿਆ।

************

ਡੀਐੱਸ/ਐੱਚਪੀ/ਐੱਚਆਰ


(Release ID: 1730940) ਵਿਜ਼ੀਟਰ ਕਾਊਂਟਰ : 124
Read this release in: English