ਰੱਖਿਆ ਮੰਤਰਾਲਾ

ਡੀ ਆਰ ਡੀ ਓ ਨੇ ਇਨਹਾਂਸਡ ਪਿਨਾਕਾ ਰਾਕੇਟ ਦਾ ਸਫ਼ਲਤਾਪੂਰਵਕ ਪ੍ਰੀਖਣ ਕੀਤਾ

Posted On: 25 JUN 2021 6:46PM by PIB Chandigarh

ਤੋਪਖਾਨਾ ਰਾਕੇਟ ਪ੍ਰਣਾਲੀਆਂ ਦੇ ਵਿਕਾਸ ਨੂੰ ਜਾਰੀ ਰੱਖਦਿਆਂ ਰੱਖਿਆ ਖੋਜ ਤੇ ਵਿਕਾਸ ਸੰਸਥਾਨ ਨੇ ਉਡੀਸ਼ਾ ਦੇ ਤੱਟ ਤੋਂ ਬਾਹਰ ਬਾਹਰ ਇੰਟਗ੍ਰੇਟਿਡ ਟੈਸਟ ਰੇਂਜ (ਆਈ ਟੀ ਆਰ) ਚਾਂਦੀਪੁਰ ਵਿਖੇ 24 ਅਤੇ 25 ਜੂਨ ਨੂੰ ਇੱਕ ਮਲਟੀਬੈਰਲ  ਰਾਕੇਟ ਲਾਂਚਰ (ਐੱਮ ਬੀ ਆਰ ਐੱਲ) ਤੋਂ ਸਵਦੇਸ਼ ਵਿੱਚ ਵਿਕਸਿਤ ਕੀਤੇ ਪਿਨਾਕਾ ਰਾਕੇਟ ਦੇ ਵਿਸਥਾਰਿਤ ਰੇਂਜ ਵਰਜ਼ਨ ਦਾ ਸਫਲਤਾਪੂਰਵਕ ਟੈਸਟ ਕੀਤਾ ਹੈ ।
25 ਇਨਹਾਂਸਡ ਪਿਨਾਕਾ ਰਾਕੇਟ ਨੂੰ ਵੱਖ ਵੱਖ ਰੇਂਜਾਂ ਵਿੱਚ ਟੀਚਿਆਂ ਲਈ ਲਗਾਤਾਰ ਲਾਂਚ ਕੀਤਾ ਗਿਆ । ਲਾਂਚ ਦੌਰਾਨ ਮਿਸ਼ਨ ਦੇ ਸਾਰੇ ਟੀਚੇ ਪ੍ਰਾਪਤ ਕੀਤੇ ਗਏ ਹਨ । ਇਨਹਾਂਸਡ ਰੇਂਜ ਵਰਜ਼ਨ ਆਫ ਪਿਨਾਕਾ ਰਾਕੇਟ ਪ੍ਰਣਾਲੀ 25 ਕਿਲੋਮੀਟਰ ਦੀ ਦੂਰੀ ਤੱਕ ਟੀਚਿਆਂ ਨੂੰ ਤਬਾਹ ਕਰ ਸਕਦੀ ਹੈ ।
ਰੇਂਜ ਯੰਤਰਾਂ ਦੁਆਰਾ ਸਾਰੇ ਫਲਾਈਟ ਆਰਟੀਕਲਜ਼ ਨੂੰ ਟਰੈਕ ਕੀਤਾ ਗਿਆ , ਜਿਸ ਵਿੱਚ ਟੈਲੀਮੀਟਰੀ , ਰਡਾਰ ਅਤੇ ਆਈ ਟੀ ਆਰ ਦੁਆਰਾ ਵਿਕਸਿਤ ਇਲੈਕਟਰੋ ਆਪਟੀਕਲ ਟ੍ਰੈਕਿੰਗ ਸਿਸਟਮ ਅਤੇ ਪਰੂਫ ਤੇ ਐਕਸਪੈਰਿਮੈਂਟ ਐਸਟੈਬਲਿਸ਼ਮੈਂਟ ਸ਼ਾਮਲ ਹਨ ।
ਰਾਕੇਟ ਪ੍ਰਣਾਲੀ ਸਾਂਝੇ ਤੌਰ ਤੇ ਪੁਨੇ ਅਧਾਰਿਤ ਆਰਮਾਮੈਂਟ ਖੋਜ ਅਤੇ ਵਿਕਾਸ ਸੰਸਥਾ ਅਤੇ ਹਾਈ ਐਨਰਜੀ ਮੈਟੀਰਿਅਲਜ਼ ਰਿਸਰਚ ਲੈਬਾਰਟਰੀ (ਐੱਚ ਈ ਐੱਮ ਆਰ ਐੱਲ) ਦੁਆਰਾ ਸਾਂਝੇ ਤੌਰ ਤੇ ਐੱਮ / ਐੱਸ ਇਕੋਨੋਮਿਕ ਐਕਸਪਲੋਸਿਵ ਲਿਮਟਿਡ ਨਾਗਪੁਰ ਨਾਲ ਮਿਲ ਕੇ ਵਿਕਸਿਤ ਕੀਤੀ ਗਈ ਹੈ । ਇਨਹਾਂਸਡ ਪਿਨਾਕਾ ਪ੍ਰਣਾਲੀ ਦੇ ਵਿਕਾਸ ਨੂੰ ਲੰਬੀ ਦੂਰੀ ਦੀ ਕਾਰਗੁਜ਼ਾਰੀ ਪ੍ਰਾਪਤ ਕਰਨ ਲਈ ਵਿਕਸਿਤ ਕੀਤਾ ਗਿਆ ਹੈ ।
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਇਨਹਾਂਸਡ ਪਿਨਾਕਾ ਰਾਕੇਟਾਂ ਦੇ ਸਫਲਤਾਪੂਰਵਕ ਲਾਂਚ ਲਈ ਉਦਯੋਗ ਅਤੇ ਡੀ ਆਰ ਡੀ ਓ ਨੂੰ ਵਧਾਈ ਦਿੱਤੀ ਹੈ । ਸਕੱਤਰ ਰੱਖਿਆ ਵਿਭਾਗ ਖੋਜ ਅਤੇ ਵਿਕਾਸ ਅਤੇ ਚੇਅਰਮੈਨ ਡੀ ਆਰ ਡੀ ਓ ਡਾਕਟਰ ਜੀ ਸਤੀਸ਼ ਰੈੱਡੀ ਨੇ ਸਫਲਤਾਪੂਰਵਕ ਤਜ਼ਰਬਿਆਂ ਵਿੱਚ ਸ਼ਾਮਲ ਹੋਣ ਵਾਲੀਆਂ ਟੀਮਾਂ ਦੇ ਯਤਨਾਂ ਨੂੰ  ਸਹਿਲਾਇਆ ਹੈ ।https://ci6.googleusercontent.com/proxy/0rP34LK8H8o1vXFvCWVXA_vA1_R0pMI2RtqD3Stpa8VlxH771yMFHVE9D3U_-CXsL8CH9tRzV_G6wxBHhepB2UdJzVS273fVjrK1rjVgly-YnPqOeHTY=s0-d-e1-ft#https://static.pib.gov.in/WriteReadData/userfiles/image/PIC18Y6S.JPG  https://ci4.googleusercontent.com/proxy/hBg0_uapj2RIZxn-Qa-tw45nx9MSGM2jYkDgz29dIZ7u78dE_rGb3xAgDIyE2BcAQ9e_5UHlO6FMpv6cWDySNhkcODxUvNRop-uqqAOk75S_AtoFaq0_=s0-d-e1-ft#https://static.pib.gov.in/WriteReadData/userfiles/image/PIC2UYYG.JPG

***********************

 

ਏ ਬੀ ਬੀ / ਐੱਨ ਏ ਐੱਮ ਪੀ ਆਈ / ਡੀ ਕੇ / ਐੱਸ ਏ ਵੀ ਵੀ ਵਾਈ / ਏ ਡੀ ਏ(Release ID: 1730424) Visitor Counter : 195


Read this release in: English , Hindi , Odia