ਪ੍ਰਿਥਵੀ ਵਿਗਿਆਨ ਮੰਤਰਾਲਾ

ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੰਜਾਬ ਦੇ ਬਾਕੀ ਹਿੱਸਿਆਂ ਵਿਚ ਦੱਖਣ-ਪੱਛਮੀ ਮਾਨਸੂਨ ਦੇ ਹੋਰ ਅੱਗੇ ਵਧਣ ਦੀਆਂ ਸੰਭਾਵਨਾ ਕਮਜ਼ੋਰ ਹਨ, ਕਿਉਂਕਿ ਵੱਡੇ ਪੱਧਰ ਦੀਆਂ ਵਿਸ਼ੇਸ਼ਤਾਵਾਂ ਅਨੁਕੂਲ ਨਹੀਂ ਹਨ ਅਤੇ ਅੰਕ ਮਾਡਲਾਂ ਵੱਲੋਂ ਹਵਾ ਦੇ ਪੈਟਰਨ ਦੀ ਭਵਿਖਵਾਣੀ ਖੇਤਰ ਵਿੱਚ ਭਵਿੱਖਵਾਣੀ ਦੇ ਅਰਸੇ ਦੌਰਾਨ ਨਿਰੰਤਰ ਬਾਰਸ਼ ਲਈ ਅਨੁਕੂਲ ਸਥਿਤੀ ਦਾ ਸੰਕੇਤ ਨਹੀਂ ਦਿੰਦੇ

प्रविष्टि तिथि: 23 JUN 2021 5:32PM by PIB Chandigarh

ਭਾਰਤੀ ਮੌਸਮ ਵਿਭਾਗ ਦੇ ਰਾਸ਼ਟਰੀ ਮੌਸਮ ਭਵਿੱਖਵਾਣੀ ਕੇਂਦਰ (ਆਈਐਮਡੀ) ਅਨੁਸਾਰ:

(ਬੁੱਧਵਾਰ 23 ਜੂਨ 2021, ਜਾਰੀ ਹੋਣ ਦਾ ਸਮਾਂ: 1630 ਵਜੇ, ਭਾਰਤੀ ਸਮੇਂ ਅਨੁਸਾਰ ) 1430 ਘੰਟਿਆਂ ਦੇ ਅਧਾਰ ਤੇ ਭਾਰਤੀ ਸਮੇਂ ਅਨੁਸਾਰ ਅਬਜਰਵੇਸ਼ਨਾਂ

ਆਲ ਇੰਡੀਆ ਮੌਸਮ ਅਨੁਮਾਨ (ਸ਼ਾਮ ਨੂੰ)

*ਦੱਖਣ-ਪੱਛਮੀ ਮਾਨਸੂਨ ਦੀ ਉੱਤਰੀ ਹੱਦ (ਐਨਐਲਐਮ) ਦਾ ਲੇਟੀਚਿਊਡ 26 ਡਿਗਰੀ ਐਨ/ ਲਾਂਗੀਚਿਊਡ 70 ਡਿਗਰੀ ਈਸਟ ਨਾਲ ਬਾੜਮੇਰ, ਭੀਲਵਾੜਾ, ਧੋਲਪੁਰ, ਅਲੀਗੜ, ਮੇਰਠ, ਅੰਬਾਲਾ ਅਤੇ ਅੰਮ੍ਰਿਤਸਰ ਤੋਂ ਲੰਘਣਾ ਜਾਰੀ ਹੈ।

*ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਅਤੇ ਪੰਜਾਬ ਦੇ ਬਾਕੀ ਹਿੱਸਿਆਂ ਵਿਚ ਮਾਨਸੂਨ ਦੇ ਹੋਰ ਅੱਗੇ ਵਧਣ ਦੀ ਸੰਭਾਵਨਾ ਕਮਜ਼ੋਰ ਹੈ ਕਿਉਂਕਿ ਵੱਡੇ ਪੱਧਰ ਦੀਆਂ ਵਿਸ਼ੇਸ਼ਤਾਵਾਂ ਅਨੁਕੂਲ ਨਹੀਂ ਹਨ ਅਤੇ ਅੰਕ ਮਾਡਲਾਂ ਵੱਲੋਂ ਹਵਾ ਦੇ ਪੈਟਰਨ ਦੀ ਭਵਿੱਖਵਾਣੀ, ਖੇਤਰ ਵਿੱਚ ਭਵਿੱਖਵਾਣੀ ਦੇ ਅਰਸੇ ਦੌਰਾਨ ਨਿਰੰਤਰ ਬਾਰਸ਼ ਦੇ ਕਿਸੇ ਅਨੁਕੂਲ ਹਾਲਾਤ ਦਾ ਸੰਕੇਤ ਨਹੀ ਦਿੰਦੀ।

*ਦੱਖਣੀ-ਪੱਛਮੀ ਬਿਹਾਰ ਅਤੇ ਇਸ ਦੇ ਨਾਲ ਲੱਗਦੇ ਦੱਖਣ-ਪੂਰਬੀ ਉੱਤਰ ਪ੍ਰਦੇਸ਼ ਵਿਚ ਚੱਕਰਵਾਤੀ ਸਰਕੂਲੇਸ਼ਨ ਸਮੁਦਰੀ ਤਲ ਤੋਂ 5.8 ਕਿਲੋਮੀਟਰ ਤਕ ਫੈਲਿਆ ਹੋਇਆ ਹੈ ਅਤੇ ਦੱਖਣ-ਪੱਛਮ ਵੱਲ ਝੁਕਦਿਆਂ ਆਪਣੀ ਉੱਚਾਈ ਤੇ ਬਣਿਆ ਹੋਇਆ ਹੈ।

*ਉਪਰੋਕਤ ਚੱਕਰਵਾਤੀ ਸਰਕੂਲੇਸ਼ਨ ਤੋਂ ਟਰੱਫ ਦੱਖਣ-ਪੱਛਮ ਬਿਹਾਰ ਅਤੇ ਇਸ ਦੇ ਨਾਲ ਲੱਗਦੇ ਦੱਖਣ-ਪੂਰਬੀ ਉੱਤਰ ਪ੍ਰਦੇਸ਼ ਤੋਂ ਦੱਖਣੀ ਛਤੀਸ਼ਗੜ੍ਹ ਅਤੇ ਝਾਰਖੰਡ ਤੱਕ 3.1 ਕਿਲੋਮੀਟਰ ਅਤੇ 5.8 ਕਿਲੋਮੀਟਰ ਦੇ ਵਿਚਕਾਰ ਸਮੁਦਰੀ ਤਲ ਤੋਂ ਉੱਪਰ ਦੇ ਪੱਧਰ ਵਿਚਾਲੇ ਬਣਿਆ ਹੋਇਆ ਹੈ।

*ਉੱਤਰ ਪੰਜਾਬ ਤੋਂ ਟਰੱਫ ਉੱਤਰ-ਪੂਰਬੀ ਬੰਗਾਲ ਦੀ ਖਾੜੀ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਉੱਤਰੀ ਝਾਰਖੰਡ ਅਤੇ ਗੰਗਾ ਪੱਛਮੀ ਬੰਗਾਲ ਵਿਚ ਸਮੁਦਰੀ ਤਲ ਤੇ ਅਜੇ ਵੀ ਬਣਿਆ ਹੋਇਆ ਹੈ।

* ਪੱਛਮੀ ਡਿਸਟਰਬੇਂਸ ਮੱਧ ਅਤੇ ਉਪਰਲੀ ਟ੍ਰੋਪੋਸਫੈਰਿਕ ਵੈਸਟਰਲਾਈਜ ਵਿੱਚ ਇੱਕ ਟਰੱਫ ਦੇ ਰੂਪ ਵਿੱਚ ਇਸਦੇ ਧੁਰੇ ਦੇ ਨਾਲ ਸਮੁਦਰੀ ਤਲ ਤੋਂ 5.8 ਕਿਲੋਮੀਟਰ ਉਪਰ ਲਗਭਗ ਲਾਂਗੀਚਿਊਡ 70 ਡਿਗਰੀ ਈਸਟ ਤੋਂ ਲੇਟੀਚਿਊਡ 25 ਡਿਗਰੀ ਨਾਰਥ ਵੱਲ ਬਣੀ ਹੋਈ ਹੈ।

*ਉੱਤਰ-ਪੂਰਬ ਅਤੇ ਇਸ ਦੇ ਨਾਲ ਲੱਗਦੇ ਉੱਤਰ-ਪੱਛਮੀ ਅਰਬ ਸਾਗਰ ਵਿਚ ਚੱਕਰਵਾਤ ਦੀ ਸਰਕੂਲੇਸ਼ਨ ਸਮੁਦਰ ਦੇ ਪੱਧਰ ਤੋਂ 5.8 ਕਿਲੋਮੀਟਰ ਉਪਰ ਬਣੀ ਹੋਈ ਹੈ।

ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ www.imd.gov.in 'ਤੇ ਜਾਓ ਜਾਂ ਸੰਪਰਕ ਕਰੋ: +91 11 24631913, 24643965, 24629798 (1875 ਤੋਂ ਰਾਸ਼ਟਰ ਦੀ ਸੇਵਾ ਵਿੱਚ)

ਕਿਰਪਾ ਕਰਕੇ ਨਿਰਧਾਰਤ ਸਥਾਨ ਦੀ ਭਵਿੱਖਬਾਣੀ ਅਤੇ ਚੇਤਾਵਨੀ ਲਈ ਮੌਸਮ ਐਪ ਨੂੰ ਡਾਉਨਲੋਡ ਕਰੋ, ਐਗਰੋਮੈਟ ਐਡਵਾਈਜ਼ਰੀ ਲਈ ਮੇਘਦੂਤ ਐਪ ਅਤੇ ਬਿਜਲੀ ਦੀ ਚੇਤਾਵਨੀ ਲਈ ਦਮਿਨੀ ਐਪ ਅਤੇ ਜ਼ਿਲ੍ਹਾ ਵਾਰ ਚੇਤਾਵਨੀ ਲਈ ਰਾਜ ਦੀ ਐਮਸੀ / ਆਰਐਮਸੀ ਦੀਆਂ ਵੈਬਸਾਈਟਾਂ ਦੇਖੋ।

-------------------------------

ਐਸਐਸ / ਆਰਪੀ / (ਆਈਐਮਡੀ ਇਨਪੁਟਸ)


(रिलीज़ आईडी: 1729898) आगंतुक पटल : 218
इस विज्ञप्ति को इन भाषाओं में पढ़ें: English , Urdu , हिन्दी