ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰ ਮੰਤਰੀ ਡਾ. ਜਿਤੇਂਦਰ ਨੇ ਜੰਮੂ-ਕਸ਼ਮੀਰ ਵਿੱਚ ਕਟਰਾ-ਵੈਸ਼ਣੋ ਦੇਵੀ ਪਵਿੱਤਰ ਕਸਬੇ ਵਿੱਚ “ਵੈਕਸੀਨ ਫੌਰ ਔਲ-ਫ੍ਰੀ ਫੌਰ ਔਲ” ਦਾ ਸ਼ੁਭਾਰੰਭ ਕੀਤਾ
ਟੀਕਾਕਰਨ ਕਰਾਉਣ ਵਾਲੀਆਂ ਲਈ ਉਨ੍ਹਾਂ ਦੇ ਆਪਣੇ ਵਾਹਨਾਂ ਵਿੱਚ ਟੀਕਾਕਰਨ ਲਈ ਡ੍ਰਾਇਵ-ਇੰਨ ਸੁਵਿਧਾ ਉਪਲੱਬਧ ਕਰਾਉਣ ਦੀ ਅਪੀਲ ਕੀਤੀ
Posted On:
21 JUN 2021 6:44PM by PIB Chandigarh
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਡ੍ਰਾਇਵ-ਇੰਨ ਵੈਕਸੀਨੇਸ਼ਨ ਦੀ ਸੁਵਿਧਾ ਨੂੰ ਵਿਸਤਾਰ ਦੇਣ ਦੀ ਅਪੀਲ ਕੀਤੀ, ਜਿਸ ਵਿੱਚ ਟੀਕਾਕਰਨ ਦੇ ਇਛੁਕ ਵਿਅਕਤੀ ਦੇ ਕੋਲ ਆਪਣੇ ਵਾਹਨ ਜਾਂ ਪਰਿਵਹਨ ਵਿੱਚ ਨਿਕਟਤਮ ਟੀਕਾਕਰਨ ਕੇਂਦਰ ਤੱਕ ਜਾਣ ਅਤੇ ਆਪਣੀ ਗੱਡੀ ਵਿੱਚ ਬੈਠਕੇ ਟੀਕਾ ਲਗਵਾਉਣ ਦਾ ਵਿਕਲਪ ਹੁੰਦਾ ਹੈ। ਇਸ ਦੇ ਬਾਅਦ, ਵਿਅਕਤੀ ਨੂੰ ਗੱਡੀ ਨੂੰ ਖੜੀ ਰੱਖਣ ਤੇ 30 ਮਿੰਟ ਦੀ ਨਿਗਰਾਨੀ ਮਿਆਦ ਤੱਕ ਇੰਤਜਾਰ ਕਰਨ ਦੀ ਸਲਾਹ ਦਿੱਤੀ ਜਾਂ ਸਕਦੀ ਹੈ। ਇਸ ਮਿਆਦ ਦੇ ਦੌਰਾਨ, ਜੇ ਸੰਭਵ ਹੋਵੇ ਤਾਂ, ਟੀਕਾਕਰਨ ਕਰਾਉਣ ਵਾਲੇ ਵਿਅਕਤੀ ਨੂੰ ਹਲਕਾ ਜਲਪਾਨ, ਜਿਵੇਂ ਜੂਸ ਦਾ ਇੱਕ ਪੈਕੇਟ ਦਿੱਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ, ਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਉਤਸਾਹਜਨਕ ਪਰਿਣਾਮਾਂ ਦੇ ਨਾਲ ਇਸ ਪ੍ਰਯੋਗ ਨੂੰ ਸਫਲਤਾਪੂਰਵਕ ਲਾਗੂ ਕੀਤਾ ਗਿਆ ਹੈ ਅਤੇ ਇਸ ਟੀਕਾਕਰਨ ਅਭਿਆਨ ਨੂੰ ਤੇਜ਼ ਅਤੇ ਅਨੁਕੂਲ ਬਣਾਉਣ ਲਈ ਇੱਥੇ ਵੀ ਦੁਹਰਾਇਆ ਜਾ ਸਕਦਾ ਹੈ।
ਮਾਤਾ ਵੈਸ਼ਣੋ ਦੇਵੀ ਤੀਰਥ ਦੀ ਗੋਦ ਵਿੱਚ ਵਸੇ ਇਸ ਪਵਿੱਤਰ ਸ਼ਹਿਰ ਕਟਰਾ ਤੋਂ “ਵੈਕਸੀਨ ਫੌਰ ਔਲ-ਫ੍ਰੀ ਫੌਰ ਔਲ” ਪ੍ਰੋਗਰਾਮ ਦਾ ਉਦਘਾਟਨ ਕਰਦੇ ਹੋਏ, ਮੰਤਰੀ ਨੇ ਕਿਹਾ, ਇਹ ਸਾਡੇ ਸਾਰੀਆਂ ਲਈ, ਵਿਸ਼ੇਸ਼ ਰੂਪ ਤੋਂ ਯੁਵਾਵਾਂ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਦੁਨੀਆ ਦੇ ਸਭ ਤੋਂ ਬੜੇ ਮੁਫ਼ਤ ਟੀਕਾਕਰਨ ਅਭਿਆਨ ਨੂੰ ਪੂਰਾ ਕਰਨ ਅਤੇ ਹੋਰ ਦੇਸ਼ਾਂ ਲਈ ਇੱਕ ਮਿਸਾਲ ਕਾਇਮ ਕਰਨ ਲਈ ਸੰਕਲਪ ਲੈਣ ਦਾ ਅਵਸਰ ਹੈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਲੱਗ-ਅਲੱਗ ਵੇਟਿੰਗ ਅਤੇ ਹੋਲਡਿੰਗ ਜੋਨ ਦੀ ਵਿਵਸਥਾ ਕਰਕੇ ਟੀਕਾਕਰਨ ਕਰਾਉਣ ਵਾਲੇ ਵਿਅਕਤੀ ਨੂੰ 30 ਮਿੰਟ ਦੀ ਉਡੀਕ ਅਵਧੀ ਦੇ ਦੌਰਾਨ ਉੱਥੇ ਮੌਜੂਦ ਸਿਹਤ ਕਰਮਚਾਰੀ ਜਾਂ ਡਾਕਟਰ ਦੁਆਰਾ ਕੋਵਿਡ ਜਾਗਰੂਕਤਾ ਨਾਲ ਜੁੜੇ ਸੁਝਾਅ ਦਿੱਤੇ ਜਾ ਸਕਦੇ ਹਨ ਅਤੇ ਜੇ ਸੰਭਵ ਹੋਵੇ ਤਾਂ ਇਸ ਉਦੇਸ਼ ਲਈ ਆਡੀਓ-ਵੀਡੀਓ ਸਾਧਨਾਂ ਦਾ ਵੀ ਉਪਯੋਗ ਕੀਤਾ ਜਾ ਸਕਦਾ ਹੈ।
ਜੰਮੂ-ਕਸ਼ਮੀਰ ਪ੍ਰਸ਼ਾਸਨ ਅਤੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਦੀ ਸਰਾਹਨਾ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ, ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ 45 ਸਾਲ ਤੋਂ ਅਧਿਕ ਉਮਰ ਵਰਗ ਵਿੱਚ 76% ਤੋਂ ਅਧਿਕ ਟੀਕਾਕਰਨ ਦਾ ਟੀਚਾ ਵੀ ਹਾਸਿਲ ਕਰ ਲਿਆ ਜਾਏਗਾ ਅਤੇ 18 ਤੋਂ 45 ਉਮਰ ਵਰਗ ਲਈ ਲਗਭਗ 50% ਟੀਕਾਕਰਨ ਦਾ ਟੀਚਾ ਜੁਲਾਈ ਦੇ ਅੰਤ ਤੱਕ ਹਾਸਿਲ ਹੋ ਜਾਏਗਾ। ਮੌਜੂਦਾ ਦੁਨੀਆ ਵਿੱਚ ਯੁਵਾਵਾਂ ਦੀ ਭੂਮਿਕਾ ਦੀ ਸਰਾਹਨਾ ਕਰਦੇ ਹੋਏ, ਉਨ੍ਹਾਂ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਟੀਕਾਕਰਨ ਅਭਿਆਨ ਵਿੱਚ ਯੁਵਾਵਾਂ ਦੇ ਕੋਲ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਅਵਸਰ ਹੈ ਅਤੇ ਉਨ੍ਹਾਂ ਦੇ ਪੂਰਨ ਰੂਪ ਤੋਂ ਸਮਰਪਿਤ ਭਾਗੀਦਾਰੀ ਦੇ ਨਾਲ ਇਹ ਹੋਰ ਅਧਿਕ ਸਫਲ ਬਣ ਸਕਦਾ ਹੈ।
ਕੋਵਿਡ-19 ਟੀਕਾਕਰਨ ਪ੍ਰਕਿਰਿਆ ਵਿੱਚ ਪ੍ਰਸ਼ਾਸਨ ਅਤੇ ਸਿਹਤ ਅਧਿਕਾਰੀਆਂ ਦੇ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਅੱਗੇ ਕਿਹਾ ਕਿ ਕੇਰਲ ਦੇ ਬਾਅਦ ਜੰਮੂ-ਕਸ਼ਮੀਰ ਵਿੱਚ ਸਭ ਤੋਂ ਅਧਿਕ ਆਬਾਦੀ ਦਾ ਟੀਕਾਕਰਨ ਹੋਇਆ ਹੈ ਅਤੇ ਇਹ ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ, ਜਿਸ ਵਿੱਚ ਬਾਂਦੀਪੋਰਾ ਦਾ ਵੇਯਾਨ ਪਿੰਡ 100% ਟੀਕਾਕਰਨ ਦਾ ਟੀਚਾ ਪਾਉਣ ਵਾਲੇ ਦੇਸ਼ ਦਾ ਪਹਿਲਾ ਪਿੰਡ ਬਣ ਗਿਆ ਹੈ।
“ਸਾਰੀਆਂ ਲਈ ਵੈਕਸੀਨ” ਦੇ ਮਹੱਤਵ ‘ਤੇ ਜੋਰ ਦਿੰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਟੀਕਾਕਰਨ ਅਭਿਯਾਨ ਨੂੰ ਜਨ ਅਭਿਯਾਨ ਵਿੱਚ ਬਦਲਣ ਦੀ ਜ਼ਿੰਮੇਦਾਰੀ ਨਾ ਕੇਵਲ ਸਰਕਾਰ , ਬਲਕਿ ਨਾਗਰਿਕ ਸਮਾਜ ਦੀ ਵੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੂਰਵ-ਸਰਗਰਮ ਫੈਸਲੇ ਅਤੇ ਉਨ੍ਹਾਂ ਦੇ ਵੱਲੋਂ ਚੁੱਕੇ ਗਏ ਕਦਮਾਂ ਲਈ ਸਾਰਾ ਕ੍ਰੈਡਿਟ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਪਹਿਲੇ ਦਿਨ ਜਦੋ ਦੇਸ਼ ਵਿੱਚ ਟੀਕਾਕਰਨ ਦੀ ਸ਼ੁਰੂਆਤ ਹੋਈ ਸੀ, ਉਦੋਂ ਛੇ ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਟੀਕੇ ਲਗਾਏ ਸਨ। ਜੋ ਕਿ ਕਈ ਯੂਰਪੀਅਨ ਦੇਸ਼ਾਂ ਦੀ ਕੁੱਲ ਆਬਾਦੀ ਤੋਂ ਵੀ ਜ਼ਿਆਦਾ ਹੈ।
ਡਾ.ਜਿਤੇਂਦਰ ਸਿੰਘ ਨੇ ਅੱਗੇ ਕਿਹਾ ਕਿ 135 ਕਰੋੜ ਦੀ ਵਿਸ਼ਾਲ ਜਨ ਸੰਖਿਆ ਅਤੇ ਰਾਸ਼ਟਰ ਦੇ ਵਿਸ਼ਮਤਾਪੂਰਨ ਚਰਿੱਤਰ ਵਰਗੇ ਰੁਕਾਵਟਾਂ ਦੇ ਬਾਵਜੂਦ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੂੰ ਦੁਨੀਆ ਵਿੱਚ ਸਭ ਤੋਂ ਤੇਜ਼ ਕੋਵਿਡ ਟੀਕਾਕਰਨ ਅਭਿਯਾਨਾਂ ਵਿੱਚੋਂ ਇੱਕ ਅਭਿਯਾਨ ਰੱਖਣ ਦਾ ਗੌਰਵ ਹਾਸਿਲ ਹੈ।
ਮੰਤਰੀ ਨੇ ਇੱਕ ਵਾਰ ਫਿਰ ਸਾਰੇ ਲੋਕਾਂ ਨੂੰ ਕੋਵਿਡ-19 ਵੈਕਸੀਨ ਲਗਾਉਣ ਦੇ ਬਾਵਜੂਦ ਐੱਸਓਪੀ ਦਾ ਪਾਲਨ ਕਰਨ, ਸਾਰੀਆਂ ਜ਼ਰੂਰੀ ਸਾਵਧਾਨੀ ਵਰਤਨ ਅਤੇ ਕੋਵਿਡ-19 ਉਪਯੁਕਤ ਵਿਵਹਾਰ ਦਾ ਪਾਲਨ ਕਰਨ ‘ਤੇ ਜ਼ੋਰ ਦਿੱਤਾ।
ਮੰਤਰੀ ਨੇ ਇਹ ਵੀ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਬਾਵਜੂਦ, ਵਿਕਾਸ ਕਾਰਜ ਨਹੀਂ ਰੁਕੇ ਹਨ। ਕਿਉਂਕਿ ਇਹ ਸਰਕਾਰ ਕਿਸੇ ਭੇਦਭਾਵ ਦੇ ਬਗੈਰ ਵਿਕਾਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਾਰੇ ਦੂਰ-ਦਰਾਡੇ ਕੋਨਿਆਂ ਤੱਕ ਪਹੁੰਚਾਉਣ ਲਈ ਅਡਿਗ ਹੈ।
ਬੈਠਕ ਵਿੱਚ ਪ੍ਰਸ਼ਾਸਨ ਅਤੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਅਵਸਰ ‘ਤੇ ਡੀਡੀਸੀ ਚੇਅਰਮੈਨ ਸਰਾਫ ਸਿੰਘ, ਨਗਰ ਪਾਲਿਕਾ ਚੇਅਰਮੈਨ ਕਟਰਾ ਸ਼ਸ਼ੀ ਗੁਪਤਾ, ਨਗਰ ਪਾਲਿਕਾ ਪ੍ਰਧਾਨ ਰਿਆਸੀ ਸੁਦੇਸ਼ ਕੁਮਾਰ, ਕਟਰਾ ਉਪ ਚੇਅਰਮੈਨ ਅਜੈ ਬਾਰੂ, ਸਾਬਕਾ ਮੰਤਰੀ ਅਜੈ ਨੰਦਾ, ਸਾਬਕਾ ਵਿਧਾਇਕ ਬਲਦੇਵ ਸ਼ਰਮਾ, ਸੀਨੀਅਰ ਨੇਤਾ ਸ਼ੀਲ ਮੰਗੋਤਰਾ, ਕੁਲਦੀਪ ਦੁਬੇ, ਕਬਲਾ ਸਿੰਘ, ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਬੀਡੀਸੀ ਅਤੇ ਸਰਪੰਚ, ਮੰਨੇ-ਪ੍ਰਮੰਨੇ ਨਾਗਰਿਕਾਂ ਅਤੇ ਹੋਰ ਲੋਕ ਮੌਜੂਦ ਰਹੇ।
<><><>
ਐੱਸਐੱਨਸੀ
(Release ID: 1729438)
Visitor Counter : 220