ਕਬਾਇਲੀ ਮਾਮਲੇ ਮੰਤਰਾਲਾ
ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਵਨ ਧਨ ਯੋਜਨਾ ਦੇ ਲਾਗੂ ਕਰਨ ਦਾ ਵਿਸਤਾਰ
प्रविष्टि तिथि:
06 JUN 2021 2:30PM by PIB Chandigarh
ਵਨ ਧਨ ਯੋਜਨਾ ਨੂੰ ਲਾਗੂ ਕਰਨ ਦੀ ਪ੍ਰਗਤੀ ਦੀ ਸਮੀਖਿਆ ਦੇ ਲਈ ਹਾਲ ਹੀ ਵਿੱਚ ਟ੍ਰਾਈਫੇਡ ਦੁਆਰਾ ਆਯੋਜਿਤ ਰਾਜ ਪੱਧਰੀ ਵੈਬੀਨਾਰ ਦੀ ਆਪਣੀ ਲੜੀ ਵਿੱਚ, ਰਾਜ ਦੀਆਂ ਟੀਮਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਵੀਡੀਵੀਕੇ ਦੇ ਨਾਲ ਇੱਕ ਮਹੱਤਵਪੂਰਨ ਆਊਟਰੀਚ ਸੈਸ਼ਨ ਆਯੋਜਿਤ ਕੀਤਾ ਗਿਆ। ਇਸ ਸੈਸ਼ਨ ਦਾ ਮੁੱਖ ਫੋਕਸ ਪ੍ਰਵਾਨਿਤ ਵੀਡੀਵੀਕੇ ਅਤੇ ਵੀਡੀਵੀਕੇਸੀ ਦੇ ਸੰਚਾਲਨ ਦੀ ਯੋਜਨਾ ਬਣਾਉਣ ਉੱਤੇ ਸੀ। ਯੂਟੀ ਵੱਲੋਂ ਸਹਿਭਾਗੀਆਂ (ਐੱਸਆਈਏ, ਐੱਸਐੱਨਏ, ਵੀਡੀਵੀਕੇਸੀ) ਨੂੰ ਬਹੁਤ ਤਤਪਰਤਾ ਦੇ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵਰਤਮਾਨ ਵਿੱਚ ਸਵੀਕਾਰ ਕੀਤੇ 10 ਵੀਡੀਵੀਕੇ ਕਲਸਟਰਾਂ ਦੇ ਸੰਚਾਲਨ ਦੇ ਲਈ ਤਿਆਰ ਕੀਤਾ ਗਿਆ ਹੈ। ਐੱਨਆਰਐੱਲਐੱਮ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਲਈ ਲਾਗੂ ਕਰਨ ਵਾਲੀ ਏਜੰਸੀ ਹੈ।
ਐੱਮਐੱਫਪੀ ਯੋਜਨਾ ਦੇ ਲਈ ਐੱਮਐੱਸਪੀ, ਕਬਾਇਲੀਆਂ ਦੇ ਲਈ ਰੋਜ਼ਗਾਰ ਅਤੇ ਆਮਦਨ ਸਿਰਜਣ ਵਿੱਚ ਸਹਾਇਤਾ ਕਰਨ ਵਾਲੀ ਵਨ ਧਨ ਯੋਜਨਾ ਅਤੇ ਹੋਰ ਪਰਿਵਰਤਨ ਪ੍ਰੋਜੈਕਟਾਂ ਦੇ ਲਾਗੂ ਕਰਨ ਦੀ ਜ਼ਰੂਰਤ ਅਤੇ ਮਹੱਤਤਾ ਨੂੰ ਦੁਹਰਾਉਣ ਦੇ ਲਈ, ਮਹਾਮਾਰੀ ਦੇ ਇਸ ਸਮੇਂ ਦੌਰਾਨ ਪੂਰੀ ਤਰ੍ਹਾਂ ਸੁਰੱਖਿਆ ਉਪਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਇਨ੍ਹਾਂ ਨੂੰ ਲਾਗੂ ਕਰਦੇ ਹੋਏ ਇਸ ਵੈਬੀਨਾਰ ਨੂੰ ਸ਼ੁਰੂ ਕੀਤਾ ਗਿਆ।
ਇਹ ਵੈਬੀਨਾਰ ਖੇਤਰੀ ਪ੍ਰਬੰਧਕ ਦੇ ਐੱਮਐੱਫਪੀ ਯੋਜਨਾ ਦੇ ਲਈ ਐੱਮਐੱਸਪੀ ਅਤੇ ਵਨ ਧਨ ਯੋਜਨਾ ਦੇ ਲਾਗੂ ਕਰਨ ਦੀ ਸਥਿਤੀ ‘ਤੇ ਪ੍ਰਗਤੀ ਦੀ ਸਥਇਤੀ ਦੱਸਣ ਦੇ ਨਾਲ ਸ਼ੁਰੂ ਹੋਇਆ। ਇਹ ਦੱਸਿਆ ਗਿਆ ਕਿ ਰਾਜ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਕੋਲ ਮਨੁੱਖੀ ਸ਼ਕਤੀ (ਮੈਨਪਾਵਰ) ਦੀ ਘਾਟ ਦੇ ਕਾਰਣ ਵਨ ਧਨ ਵਿਕਾਸ ਕੇਂਦਰਾਂ ਅਤੇ ਵੀਡੀਵੀਕੇਸੀ ਦੇ ਲਾਗੂ ਕਰਨ ਦੀ ਪ੍ਰਗਤੀ ਵਿੱਚ ਤੇਜ਼ੀ ਨਹੀਂ ਆਈ ਹੈ। ਹਾਲਾਂਕਿ, 5 ਵੀਡੀਵੀਕੇਸੀ ਦਾ ਸਰਵੇਖਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਇਸ ਦੇ ਇਲਾਵਾ ਨਿਯਮਤ ਅੰਤਰਾਲ 'ਤੇ ਨਿਰੰਤਰ ਬੈਠਕਾਂ ਕਰਨ 'ਤੇ ਸਹਿਮਤੀ ਹੋਈ ਹੈ।
ਵਿਚਾਰ ਵਟਾਂਦਰੇ ਦੇ ਅਧਾਰ ‘ਤੇ ਹਰੇਕ ਵੀਡੀਵੀਕੇਸੀ ਲਈ ਪੰਜ-ਪੜਾਅ ਦੀ ਯੋਜਨਾ ਤਿਆਰ ਕਰਨ ਅਤੇ ਇਸ ਨੂੰ ਲਾਗੂ ਕਰਨ ‘ਤੇ ਵੀ ਸਹਿਮਤੀ ਬਣੀ। ਪੰਜ-ਪੜਾਅ ਦੀ ਯੋਜਨਾ ਦੇ ਪਹਿਲੇ ਪੜਾਅ ਵਿੱਚ ਹਰੇਕ ਵੀਡੀਵੀਕੇਸੀ ਵਿੱਚ ਐੱਮਐੱਫਪੀਐੱਸ ਦੀ ਖਰੀਦ ਦੇ ਲਈ ਮਦਾਂ (ਆਈਟਮਸ) ਦੀ ਪਹਿਚਾਣ ਅਤੇ ਸ਼ੈੱਡ ਤੇ ਗੋਦਾਮਾਂ ਦੀ ਖਰੀਦ ਸਮੇਤ ਬੁਨਿਆਦੀ ਢਾਂਚੇ ਦੇ ਯੋਜਨਾਬੱਧ ਵਿਕਾਸ ਦੇ ਨਾਲ ਇਸ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ। ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਪੜਾਅ 2 ਵਿੱਚ ਹਰੇਕ ਸਮੂਹ ਦੇ ਲਈ ਸਥਾਨਕ ਐੱਨਜੀਓ ਜਾਂ ਐੱਨਆਰਐੱਲਐੱਮ ਅਧਿਕਾਰੀਆਂ ਦੀ ਸਲਾਹਕਾਰ ਵਜੋਂ ਨਿਯੁਕਤੀ ਅਤੇ ਹਰੇਕ ਸਮੂਹ ਦੇ ਖਾਤੇ ਵਿੱਚ 10 ਲੱਖ ਰੁਪਏ ਟ੍ਰਾਂਸਫਰ ਕਰਕੇ ਹਰੇਕ ਸਮੂਹ ਨੂੰ ਰਕਮ ਦੀ ਵੰਡ ਕਰਨਾ ਸ਼ਾਮਲ ਹੈ। ਪੜਾਅ 3 ਵਿੱਚ ਹਰੇਕ ਵੀਡੀਵੀਕੇ ਸਮੂਹ ਅਤੇ ਵੀਡੀਵੀਕੇ ਦੀ ਪਹਿਚਾਣ ਦੇ ਲਈ ਬੈਂਕ ਖਾਤਾ ਖੋਲ੍ਹਣ ਅਤੇ ਡਾਇਰੈਕਟਰਾਂ ਤੇ ਬੋਰਡਾਂ ਦੀ ਸਥਾਪਨਾ ਸਮੇਤ ਮੁੱਲ ਜੋੜਨ ਅਤੇ ਹੋਰ ਰਸਮਾਂ ਨੂੰ ਪੂਰਾ ਕਰਨ ਤੋਂ ਲੈ ਕੇ ਹਰੇਕ ਕਲਸਟਰ ਦੇ ਲਈ ਇੱਕ ਵਪਾਰਕ ਯੋਜਨਾ ਤਿਆਰ ਕਰਨ ਦੀ ਜ਼ਰੂਰਤ ਹੋਵੇਗੀ। ਪੜਾਅ 4 ਵਿੱਚ ਵਪਾਰਕ ਯੋਜਨਾ ਦੇ ਅਨੁਸਾਰ ਆਪਣੇ ਚੁਣੇ ਹੋਏ ਉਤਪਾਦਾਂ ਦੇ ਉਤਪਾਦਨ, ਬ੍ਰਾਂਡਿੰਗ, ਪੈਕੇਜਿੰਗ ਅਤੇ ਵਿਕਰੀ ਵਿੱਚ ਹਰੇਕ ਸਮੂਹ ਦੀ ਯੋਜਨਾ ਅਤੇ ਸੁਵਿਧਾ ਦੀ ਕਲਪਨਾ ਕੀਤੀ ਗਈ ਹੈ। ਪੜਾਅ 5 ਵਿੱਚ, ਈਐੱਸਡੀਪੀ, ਸਫੂਰਤੀ ਅਤੇ ਟ੍ਰਾਈਫੂਡ ਯੋਜਨਾਵਾਂ ਨੂੰ ਪ੍ਰੋਗਰਾਮ ਦੇ ਖੇਤਰ ਵਿੱਚ ਵਿਸਤਾਰ ਕਰਨ ਦੇ ਲਈ ਸਬੰਧਿਤ ਸਮੂਹਾਂ ਵਿੱਚ ਹੌਲੀ-ਹੌਲੀ ਮਿਲਾਇਆ ਜਾਵੇਗਾ।
ਇਸ ਦੇ ਇਲਾਵਾ ਵੈਬੀਨਾਰ ਦਾ ਬਾਕੀ ਹਿੱਸਾ ਯੂਟੀ ਟੀਮਾਂ ਜਾਂ ਵਨ ਧਨ ਵਿਕਾਸ ਕੇਂਦਰਾਂ ਜਾਂ ਸਮੂਹਾਂ ਦੇ ਪ੍ਰਤੀਨਿਧੀਆਂ ਨਾਲ ਕਿਸੇ ਵੀ ਸਬੰਧਿਤ ਸਵਾਲਾਂ ਦੇ ਸਪਸ਼ਟੀਕਰਨ 'ਤੇ ਕੇਂਦ੍ਰਿਤ ਸੀ।
ਦੇਸ਼ ਭਰ ਵਿੱਚ ਹਿੱਸਾ ਲੈਣ ਵਾਲੇ ਰਾਜਾਂ ਦੇ ਉੱਚ ਅਧਿਕਾਰੀਆਂ ਦੇ ਨਾਲ ਵੈਬਿਨਾਰਾਂ ਦੀ ਇੱਕ ਲੜੀ 10 ਮਈ ਤੋਂ 28 ਮਈ, 2021 ਤੱਕ ਆਯੋਜਿਤ ਹੋਈ।
ਲਘੂ ਵਣ ਉਪਜ (ਐੱਮਐੱਫਪੀ) ਦੀ ਮਾਰਕੀਟਿੰਗ ਦੇ ਲਈ ਪ੍ਰਣਾਲੀ ਅਤੇ ਇਸ ਦੇ ਘਟਕ, ਵਨ ਧਨ ਆਦਿਵਾਸੀ ਸਟਾਰਟ-ਅਪਸ, ਟ੍ਰਾਈਫੇਡ ਦੀ ਆਦਿਵਾਸੀ ਆਬਾਦੀ ਦੀ ਆਮਦਨ ਅਤੇ ਆਜੀਵਿਕਾ ਸਿਰਜਣ ਦੀ ਦਿਸ਼ਾ ਵਿੱਚ ਲਾਗੂ ਕੀਤੀ ਜਾ ਰਹੀ ਇੱਕ ਪਹਿਲ ਹੈ। ਐੱਮਐੱਫਪੀ ਦੇ ਲਈ ਐੱਮਐੱਸਪੀ ਯੋਜਨਾ ਦਾ ਉਦੇਸ਼ ਵਣ ਉਪਜ ਦੇ ਕਬਾਇਲੀ ਸੰਗ੍ਰਹਿਕਰਤਾਵਾਂ ਨੂੰ ਮਿਹਨਤਾਨੇ ਅਤੇ ਉਚਿਤ ਮੁੱਲ ਪ੍ਰਦਾਨ ਕਰਨਾ ਹੈ, ਜੋ ਉਨ੍ਹਾਂ ਨੂੰ ਵਿਚੋਲਿਆਂ ਤੋਂ ਮਿਲਣ ਵਾਲੀ ਆਮਦਨ ਤੋਂ ਲਗਭਗ ਤਿੰਨ ਗੁਣਾ ਵੱਧ ਹੈ। ਇਹ ਉਨ੍ਹਾਂ ਦੀ ਆਮਦਨ ਨੂੰ ਤਿੰਨ ਗੁਣਾ ਵੱਧ ਕਰ ਦੇਂਦੀ ਹੈ।
ਵਨ ਧਨ ਟ੍ਰਾਈਬਲ ਸਟਾਰਟ-ਅਪ ਵਣ-ਅਧਾਰਿਤ ਕਬੀਲਿਆਂ ਦੇ ਲਈ ਨਿਰੰਤਰ ਆਜੀਵਿਕਾ ਦੇ ਨਿਰਮਾਣ ਦੀ ਸੁਵਿਧਾ ਨੂੰ ਲੈ ਕੇ ਵਨ ਧਨ ਕੇਂਦਰ ਦੀ ਸਥਾਪਨਾ ਕਰਕੇ ਲਘੂ ਵਣ ਉਪਜਾਂ ਦੇ ਮੁੱਲ ਵਧਾਉਣ, ਬ੍ਰਾਂਡਿੰਗ ਅਤੇ ਮਾਰਕੀਟਿੰਗ ਦੇ ਲਈ ਇੱਕ ਪ੍ਰੋਗਰਾਮ ਹੈ। ਇਕ ਆਮ ਵਨ ਧਨ ਵਿਕਾਸ ਕੇਂਦਰ ਵਿੱਚ 20 ਕਬਾਇਲੀ ਮੈਂਬਰ ਸ਼ਾਮਲ ਹੁੰਦੇ ਹਨ। 15 ਅਜਿਹੇ ਵਨ ਧਨ ਵਿਕਾਸ ਕੇਂਦਰ, 1 ਵਨ ਧਨ ਵਿਕਾਸ ਕੇਂਦਰ ਕਲਸਟਰ ਬਣਾਉਂਦੇ ਹਨ। ਵਨ ਧਨ ਵਿਕਾਸ ਕੇਂਦਰ ਕਲਸਟਰ (ਵੀਡੀਵੀਕੇਸੀ) ਵਨ ਧਨ ਵਿਕਾਸ ਕੇਂਦਰਾਂ ਨੂੰ ਪੈਮਾਨੇ ਦੀ ਅਰਥਵਿਵਸਥਾ, ਆਜੀਵਿਕਾ, ਅਤੇ ਮਾਰਕਿਟ-ਲਿੰਕੇਜ ਦੇ ਨਾਲ-ਨਾਲ ਉੱਦਮਤਾ ਦੇ ਅਵਸਰ ਵੀ ਪ੍ਰਦਾਨ ਕਰਦੇ ਹਨ।
ਇਨ੍ਹਾਂ ਦੇ ਲਾਗੂ ਕਰਨ ਵਿੱਚ ਹੋਈ ਪ੍ਰਗਤੀ ਨੂੰ ਜਾਰੀ ਰੱਖਣ ਅਤੇ ਇਸ ਨੂੰ ਅਗਲੇ ਪੱਧਰ ਤੱਕ ਲੈ ਜਾਣ ਦੇ ਲਈ, ਵਨ ਧਨ ਯੋਜਨਾ ਦੇ ਐਂਟਰਪ੍ਰਾਈਜ਼ ਮਾੱਡਲ: ਸਫੂਰਤੀ (ਸਕੀਮ ਆਵ੍ ਫੰਡ ਫਾਰ ਰਿਜਨਰੇਸ਼ਨ ਆਵ੍ ਟ੍ਰੈਡੀਸ਼ਨਲ ਇੰਡਸਟ੍ਰੀਜ਼) ਅਤੇ ਟ੍ਰਾਈਫੂਡ ਦੇ ਤਹਿਤ ਕਾਰਜਸ਼ੀਲਤਾ ਤੋਂ ਕਲੱਸਟਰ ਵਿਕਾਸ ਤੱਕ, ਵਿੱਚ ਸੰਮਿਲਨ ਰਾਹੀਂ ਵਨ ਧਨ ਯੋਜਨਾ ਨੂੰ ਐੱਮਐੱਫਪੀ ਦੇ ਲਈ ਐੱਮਐੱਸਪੀ ਦੇ ਨਾਲ ਮਿਲਾਉਣ ਦੀ ਯੋਜਨਾ ਬਣਾਈ ਗਈ ਹੈ।
ਇਸ ਵੈਬੀਨਾਰ ਨੇ ਰਾਜ ਦੀਆਂ ਲਾਗੂਕਰਨ ਏਜੰਸੀਆਂ ਅਤੇ ਹੋਰ ਹਿਤਧਾਰਕਾਂ ਨੂੰ ਜੋੜਣ, ਸਮੀਖਿਆ ਕਰਨ ਤੇ ਕਾਰਵਾਈ ਨੂੰ ਦਰੁਸਤ ਕਰਨ ਦਾ ਅਵਸਰ ਪ੍ਰਦਾਨ ਕੀਤਾ ਹੈ, ਜਿਸ ਨਾਲ ਆਦਿਵਾਸੀ ਆਬਾਦੀ ਨੂੰ ਇਨ੍ਹਾਂ ਯੋਜਨਾਵਾਂ ਦੇ ਪ੍ਰਭਾਵਸ਼ਾਲੀ ਲਾਗੂ ਕਰਨ ਨਾਲ ਵੱਧ ਲਾਭ ਹਾਸਲ ਹੋ ਸਕੇ।
ਇਨ੍ਹਾਂ ਯੋਜਨਾਬੱਧ ਪਹਿਲਕਦਮੀਆਂ ਦੇ ਸਫਲਤਾਪੂਰਵਕ ਲਾਗੂ ਕਰਨ ਦੇ ਨਾਲ, ਟ੍ਰਾਈਫੇਡ ਆਦਿਵਾਸੀ ਈਕੋਸਿਸਟਮ ਵਿੱਚ ਬਦਲਾਅ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ।
********
ਐੱਨਬੀ/ਯੂਡੀ
(रिलीज़ आईडी: 1725069)
आगंतुक पटल : 287