ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅਪਣੇ ਲੋਕਸਭਾ ਖੇਤਰ ਉਧਮਪੁਰ-ਕਠੂਆ-ਡੋਡਾ ਲਈ ਐੱਮਪੀ-ਐੱਲਏਡੀ ਫੰਡ ਰਾਹੀਂ 2.5 ਕਰੋੜ ਰੁਪਏ ਦੀ ਕੋਵਿਡ ਸੰਬੰਧਿਤ ਸਮੱਗਰੀ ਦੀ ਖਰੀਦ ਦੀ ਸਮੀਖਿਆ ਕੀਤੀ

Posted On: 02 JUN 2021 6:37PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਆਪਣੇ ਲੋਕਸਭਾ ਖੇਤਰ ਉਧਮਪੁਰ-ਕਠੂਆ-ਡੋਡਾ ਲਈ ਐੱਮਪੀ-ਐੱਲਏਡੀ ਫੰਡ ਰਾਹੀਂ ਉਨ੍ਹਾਂ ਦੇ ਦੁਆਰਾ ਵੰਡੀ ਗਈ 2.5 ਕਰੋੜ ਰੁਪਏ ਨਾਲ ਖਰੀਦੀਆਂ ਜਾਣ ਵਾਲੀਆਂ ਕੋਵਿਡ ਸੰਬੰਧਿਤ ਸਮੱਗਰੀਆਂ ਦੀ ਸਮੀਖਿਆ ਕੀਤੀ।

ਆਪਣੇ ਚੋਣ ਖੇਤਰ ਵਿੱਚ ਆਉਣ ਵਾਲੇ ਸਾਰੇ ਛੇ ਜ਼ਿਲ੍ਹਿਆਂ ਉਧਮਪੁਰ, ਕਠੂਆ, ਡੋਡਾ, ਰਿਆਸੀ, ਰਾਮਬਨ ਅਤੇ ਕਿਸ਼ਤਵਾੜ ਦੇ ਵਿਕਾਸ ਕਮਿਸ਼ਨਰਾਂ ਦੇ ਨਾਲ ਹੋਈ ਇੱਕ ਵਿਆਪਕ ਬੈਠਕ ਵਿੱਚ, ਡਾ. ਜਿਤੇਂਦਰ ਸਿੰਘ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਨਾਲ-ਨਾਲ ਉਨ੍ਹਾਂ ਦੇ ਚੋਣ ਖੇਤਰ ਵਿੱਚ ਆਉਣ ਵਾਲੇ ਸਾਂਬਾ ਜ਼ਿਲ੍ਹੇ ਦੇ ਦੋ ਬਲਾਕਾਂ ਵਿੱਚ ਵੀ ਕੋਵਿਡ ਸੰਬੰਧਿਤ ਸੁਵਿਧਾਵਾਂ ਲਈ ਅਧਿਪ੍ਰਾਪਤੀ/ਖਰੀਦੀਆਂ ਜਾਣ ਵਾਲੀਆਂ ਵਸਤਾਂ ਅਤੇ ਰਕਮ ਦੇ ਸੰਬੰਧ ਵਿੱਚ ਜਾਣਕਾਰੀ ਪ੍ਰਾਪਤ ਕੀਤੀ। ਬੈਠਕ ਵਿੱਚ ਹਰੇਕ ਜ਼ਿਲ੍ਹਾ ਵਿਕਾਸ ਕਮਿਸ਼ਨਰਾਂ ਨੇ ਉਨ੍ਹਾਂ ਨੂੰ ਕਈ ਮਦਾਂ ਅਤੇ ਰਕਮ ਦਾ ਵੇਰਵਾ ਪ੍ਰਦਾਨ ਕੀਤਾ, ਜਿਸ ਦੀ ਖਰੀਦ ਕਰਨ ਦਾ ਅਨੁਰੋਧ ਉਨ੍ਹਾਂ ਨੇ ਜੰਮੂ ਤੇ ਕਸ਼ਮੀਰ ਮੈਡੀਕਲ ਸਪਲਾਈ ਨਿਗਮ ਲਿਮਿਟੇਡ (ਜੇਕੇਐੱਮਐੱਸਸੀਐੱਲ) ਦੇ ਦਫ਼ਤਰ ਨੂੰ ਜ਼ਿਲ੍ਹਾ ਵਿਕਾਸ ਕਮਿਸ਼ਨਰ, ਕਠੂਆ ਦੇ ਗਿਆਨ ਵਿੱਚ ਲਿਆਂਦੇ ਹੋਏ ਭੇਜਿਆ ਹੈ, ਜੋ ਇਸ ਚੋਣ ਖੇਤਰ ਲਈ ਨੋਡਲ ਅਥਾਰਿਟੀ ਵੀ ਹੈ।

 

 G:\Surjeet Singh\May 2021\13 May\image001IG0A.jpg

 

ਬੈਠਕ ਵਿੱਚ ਹਾਜ਼ਰੀ ਇਨ੍ਹਾਂ ਸਾਰੇ ਜ਼ਿਲ੍ਹਿਆਂ ਦੇ ਚੀਫ਼ ਮੈਡੀਕਲ ਅਧਿਕਾਰੀਆਂ (ਸੀਐੱਮਓ) ਨੇ ਆਪਣੀ ਇਨਪੁੱਟ ਪ੍ਰਦਾਨ ਕੀਤੀ ਅਤੇ ਡਾ. ਜਿਤੇਂਦਰ ਸਿੰਘ ਨੇ ਉਨ੍ਹਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਆਪਣੇ ਦੁਆਰਾ ਮੰਗ ਕੀਤੀਆਂ ਗਈਆਂ ਵਸਤਾਂ ਨੂੰ ਸੂਚੀਬੱਧ ਕਰਨ ਵਿੱਚ ਬਹੁਤ ਹੀ ਤਤਪਰ ਅਤੇ ਵਿਵੇਕਸ਼ੀਲ ਰਹਿਣ, ਕਿਉਂਕਿ ਵਰਤਮਾਨ ਸਮੇਂ ਵਿੱਚ ਚੱਲ ਰਹੀ ਕੋਵਿਡ ਮਹਾਮਾਰੀ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਧਿਪ੍ਰਾਪਤੀ, ਖਰੀਦ ਅਤੇ ਉਪਯੋਗ ਦੀ ਪੂਰੀ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਪੂਰਾ ਕਰਨਾ ਹੋਵੇਗਾ।

ਡਾ. ਜਿਤੇਂਦਰ ਸਿੰਘ ਨੇ ਕਠੂਆ ਦੇ ਕਮਿਸ਼ਨਰ, ਨੋਡਲ ਅਥਾਰਿਟੀ ਨੂੰ ਨਿਰਦੇਸ਼ ਦਿੱਤਾ ਕਿ ਇਹ ਸਾਰੇ ਛੇ ਜ਼ਿਲ੍ਹਿਆਂ ਤੋਂ ਕੋਵਿਡ ਪ੍ਰਬੰਧਨ ਦੀ ਸਥਿਤੀ ਅਤੇ ਉਨ੍ਹਾਂ ਦੇ ਦੁਆਰਾ ਵੰਡੀ ਗਈ ਐੱਮਪੀ-ਐੱਲਏਡੀ ਫੰਡ ਰਾਹੀਂ ਖਰੀਦ ਦੀ ਸਥਿਤੀ ਦੇ ਬਾਰੇ ਵਿੱਚ ਰੋਜ਼ਾਨਾ ਰਿਪੋਰਟ ਪ੍ਰਾਪਤ ਕਰਨ ਅਤੇ ਇਹ ਰਿਪੋਰਟ ਉਨ੍ਹਾਂ ਦੇ ਦਫ਼ਤਰ ਨੂੰ ਵੀ ਸੌਂਪੀ। ਉਨ੍ਹਾਂ ਨੇ ਹਰ ਜ਼ਿਲ੍ਹੇ ਦੇ ਜ਼ਿਲ੍ਹਾ ਵਿਕਾਸ ਕਮਿਸ਼ਨਰਾਂ ਅਤੇ ਚੀਫ਼ ਮੈਡੀਕਲ ਅਫਸਰਾਂ ਨੂੰ ਕਿਹਾ ਕਿ ਉਹ ਜੇਕੇਐੱਮਐੱਸਸੀਐੱਲ ਦਫ਼ਤਰ ਦੇ ਨਾਲ ਖਰੀਦ ਦੀ ਪ੍ਰਕਿਰਿਆ ਦਾ ਪਾਲਣ ਕਰਨ ਅਤੇ ਕਿਸੇ ਪ੍ਰਕਾਰ ਦੀ ਮੁਸ਼ਕਿਲ ਆਉਣ ‘ਤੇ ਤੁਰੰਤ ਵਾਪਿਸ ਰਿਪੋਰਟ ਕਰੋ।

ਡਾ. ਜਿਤੇਂਦਰ ਸਿੰਘ ਦੁਆਰਾ ਪ੍ਰਦਾਨ ਕੀਤੀ ਜਾ ਰਹੀ ਸਾਂਸਦ ਨਿਧੀ ਦੀ ਸਹਾਇਤਾ ਸਵੀਕਾਰ ਕਰਦੇ ਹੋਏ, ਜ਼ਿਲ੍ਹਾ ਵਿਕਾਸ ਕਮਿਸ਼ਨਰਾਂ ਅਤੇ ਚੀਫ਼ ਮੈਡੀਕਲ ਅਫਸਰਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵਿੱਚੋਂ ਹਰੇਕ ਨੇ ਪਹਿਲਾਂ ਤੋਂ ਹੀ ਖਰੀਦੀਆਂ ਜਾਣ ਵਾਲੀਆਂ ਵਸਤਾਂ ਦੀ ਸੂਚੀ ਸੌਂਪ ਦਿੱਤੀ ਹੈ ਅਤੇ ਉਹ ਇਸ ਦਾ ਫੌਲੋ ਅੱਪ ਵੀ ਕਰਦੇ ਰਹਿਣਗੇ। ਜ਼ਿਲ੍ਹਾ ਵਿਕਾਸ ਕਮਿਸ਼ਨਰਾਂ ਨੇ ਇਹ ਵੀ ਕਿਹਾ ਕਿ ਸਾਂਸਦ ਨਿਧੀ ਦੁਆਰਾ ਵੰਡੀ ਜਾਣ ਵਾਲੀ ਰਕਮ ਨੂੰ ਜਨਤਕ ਕਰਨਗੇ ਜਿਸ ਦੀ ਮੰਗ ਉਹ ਖਰੀਦ ਲਈ ਕਰ ਰਹੇ ਹਨ ਅਤੇ ਇਸ ਸੰਦਰਭ ਵਿੱਚ ਰਾਮਬਨ, ਡੋਡਾ ਤੇ ਉਧਮਪੁਰ ਦੇ ਕਮਿਸ਼ਨਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਬਾਰੇ ਵਿੱਚ ਜਾਣਕਾਰੀ ਆਪਣੇ-ਆਪਣੇ ਟਵਿੱਟਰ ਹੈਂਡਲ ‘ਤੇ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ ਹੈ। 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਖਰੀਦੀਆਂ ਜਾਣ ਵਾਲੀਆਂ ਵਸਤਾਂ ਦੀ ਸੂਚੀ ਸੰਬੰਧਿਤ ਅਧਿਕਾਰੀਆਂ ਨੂੰ ਸੌਂਪ ਦਿੱਤੀ ਗਈ ਹੈ ਅਤੇ ਕਠੂਆ ਸਥਿਤ ਨੋਡਲ ਏਜੰਸੀ ਨੇ ਉਸ ਦੇ ਲਈ ਆਪਣੀ ਸਹਿਮਤੀ ਵੀ ਪ੍ਰਦਾਨ ਕਰ ਦਿੱਤੀ ਹੈ, ਹੁਣ ਕਿਸੇ ਲਈ ਵੀ ਇਹ ਕਹਿਣ ਦੀ ਕੋਈ ਗੁਜਾਇੰਸ਼ ਨਹੀਂ ਹੋਣੀ ਚਾਹੀਦੀ ਹੈ ਕਿ ਕੋਵਿਡ ਸੰਬੰਧਿਤ ਸਮੱਗਰੀ ਲਈ ਐੱਮਪੀ ਫੰਡ ਵੰਡਿਆ ਗਿਆ ਪਰ ਇਸ ‘ਤੇ ਅੱਗੇ ਕਰਵਾਈ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਹੁਣ ਇਹ ਜਿੰਮੇਵਾਰੀ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ ਦੀਆਂ ਖਰੀਦ ਅਥਾਰਿਟੀਆਂ ਦੀ ਹੈ ਕਿ ਉਹ ਖਰੀਦੀ ਗਈ ਸਮੱਗਰੀ ਨੂੰ ਜਲਦੀ ਤੋਂ ਜਲਦੀ ਉਪਲੱਬਧ ਕਰਵਾਓ ਅਤੇ ਉਨ੍ਹਾਂ ਦਾ ਦਫ਼ਤਰ ਵੀ ਲਗਾਤਾਰ ਇਸ ਦਾ ਫੋਲੋ ਅੱਪ ਕਰ ਰਿਹਾ ਹੈ।

ਮੰਤਰੀ ਨੇ ਇਸ ਗੱਲ ‘ਤੇ ਸੰਤੋਖ ਵਿਅਕਤ ਕੀਤਾ ਹੈ ਕਿ ਉਨ੍ਹਾਂ ਦੇ ਚੋਣ ਖੇਤਰ ਵਿੱਚ ਪੰਚਾਇਤੀ ਪੱਧਰ ‘ਤੇ ਜ਼ਿਆਦਾਤਰ ਕੋਵਿਡ ਕੇਅਰ ਕੇਂਦਰ ਸਥਾਪਿਤ ਕੀਤੇ ਜਾ ਚੁੱਕੇ ਹਨ, ਵੈਸੇ ਹੀ ਸਮੇਂ ‘ਤੇ ਸੰਚਾਲਿਤ ਹੋ ਚੁੱਕੇ ਹਨ, ਜੋ ਕਿ ਇੱਕ ਸਕਾਰਾਤਮਕ ਵਿਕਾਸ ਹੈ ਅਤੇ ਇਸ ਗੱਲ ‘ਤੇ ਬਲ ਦਿੱਤਾ ਕਿ ਹਰ ਜ਼ਿਲ੍ਹੇ ਪੱਧਰ ਦੇ ਪ੍ਰਤੀਨਿਧੀਆਂ ਨੂੰ ਜਨਤਾ ਦੇ ਪ੍ਰਤੀ ਮਿਲਣਸਾਰ ਹੋਣਾ ਚਾਹੀਦਾ ਹੈ, ਜਿਸ ਨਾਲ ਸੰਦੇਸ਼ ਨੂੰ ਹਰ ਪੱਧਰ ‘ਤੇ ਸਾਰੇ ਕੋਨਿਆਂ ਵਿੱਚ ਪ੍ਰਸਾਰਿਤ ਕੀਤਾ ਜਾ ਸਕੇ।

ਉਨ੍ਹਾਂ ਨੇ ਕਿਹਾ ਕਿ ਇਹ ਰਾਹਤ ਦੀ ਗੱਲ ਹੈ ਕਿ ਇਸ ਖੇਤਰ ਵਿੱਚ ਕੋਵਿਡ ਕੇਸਾਂ ਦੀ ਪੌਜ਼ੀਟੀਵਿਟੀ ਦਰ ਦੇ ਨਾਲ-ਨਾਲ ਮੌਤ ਦਰ ਵਿੱਚ ਵੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

ਬੈਠਕ ਦੌਰਾਨ ਡਾ. ਜਿਤੇਂਦਰ ਸਿੰਘ ਨੂੰ ਸੂਚਿਤ ਕੀਤਾ ਗਿਆ ਕਿ ਐੱਮਪੀ ਫੰਡ ਤੋਂ ਕੋਵਿਡ-19 ਸੰਬੰਧਿਤ ਸਮੱਗਰੀਆਂ ਦੀ ਖਰੀਦ ਲਈ 2.1 ਕਰੋੜ ਰੁਪਏ ਦੇ ਆਰਡਰ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ ਅਤੇ ਬਿਨਾ ਕਿਸੇ ਦੇਰੀ ਦੇ ਸਮੱਗਰੀਆਂ ਦੀ ਡਿਲੀਵਰੀ ਪੂਰੀ ਕਰ ਲਈ ਜਾਵੇਗੀ। ਮੰਤਰੀ ਨੇ ਡੀਸੀ ਅਤੇ ਸੀਐੱਮਓ ਨੂੰ ਜੋਰ ਦੇ ਕੇ ਕਿਹਾ ਕਿ ਉਹ ਬਿਨਾ ਕਿਸੇ ਦੇਰੀ ਦੇ ਬਾਕੀ ਖਰੀਦ ਪ੍ਰਕਿਰਿਆ ਨੂੰ ਪੂਰੀ ਕਰਨ ਜਿਸ ਨਾਲ ਜਨਤਾ ਨੂੰ ਕੋਵਿਡ-19 ਸੰਬੰਧਿਤ ਸਮੱਗਰੀਆਂ ਦੇ ਅਭਾਵ ਵਿੱਚ ਕੋਈ ਪ੍ਰੇਸ਼ਾਨੀ ਨਾ ਹੋਵੇ।

ਬੈਠਕ ਵਿੱਚ ਉਧਮਪੁਰ, ਕਠੂਆ, ਡੋਡਾ, ਰਿਆਸੀ, ਰਾਮਬਨ ਅਤੇ ਕਿਸ਼ਤਵਾੜ ਦੇ ਚੀਫ਼ ਮੈਡੀਕਲ ਅਫ਼ਸਰਾਂ ਦੇ ਇਲਾਵਾ ਡੀਸੀ ਉਧਮਪੁਰ, ਇੰਦੂ ਕੰਵਲ ਚਿਬ, ਡੀਸੀ ਕਠੂਆ, ਰਾਹੁਲ ਯਾਦਵ, ਡੀਸੀ ਡੋਡਾ, ਵਿਕਾਸ ਸ਼ਰਮਾ, ਡੀਸੀ ਰਿਆਸੀ, ਚਰਨਦੀਪ ਸਿੰਘ, ਡੀਸੀ ਰਾਮਬਨ, ਮੁਸਰਤ-ਉਲ-ਇਸਲਾਮ ਅਤੇ ਡੀਸੀ ਕਿਸ਼ਤਵਾੜ, ਅਸ਼ੋਕ ਸ਼ਰਮਾ ਵੀ ਹਾਜ਼ਿਰ ਸਨ।

<><><><><>

ਐੱਮਏ/ਐੱਸਐੱਨਸੀ



(Release ID: 1724083) Visitor Counter : 132


Read this release in: Hindi , English , Urdu , Tamil