ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਜੈਵਲਿਨ ਥਰੋ ਐਥਲੀਟ ਅਤੇ ਟੌਪਸ ਸਕੀਮ ਪ੍ਰਾਪਤ ਕਰਨ ਵਾਲੇ, ਨੀਰਜ ਚੋਪੜਾ ਨੇ ਕਿਹਾ ਕਿ ਜਦੋਂ ਸਿਖਲਾਈ ਚੰਗੀ ਤਰ੍ਹਾਂ ਚਲਦੀ ਹੈ ਤਾਂ ਮੈਂ ਸਕਾਰਾਤਮਕ ਅਤੇ ਪ੍ਰੇਰਿਤ ਰਹਿੰਦਾ ਹਾਂ

Posted On: 12 MAY 2021 8:17PM by PIB Chandigarh

ਕੋਰੋਨਾ ਮਹਾਮਾਰੀ ਤੋਂ ਉਪਜਿਆਂ ਕਠਿਨ ਚੁਣੌਤੀਆਂ ਦੇ ਬਾਵਜੂਦ ਜੈਵਲਿਨ ਥਰੋ ਐਥਲੀਟ ਨੀਰਜ ਚੋਪੜਾ ਨੇ ਆਪਣੀਆਂ ਪਹਿਲੀਆਂ ਓਲੰਪਿਕ ਖੇਡਾਂ ਵਿੱਚ ਆਪਣਾ ਸਭ ਤੋਂ ਉੱਤਮ ਪ੍ਰਦਰਸ਼ਨ ਕਰਨ ਲਈ ਪੂਰਾ ਧਿਆਨ ਕੇਂਦ੍ਰਿਤ ਕੀਤਾ ਹੋਇਆ ਹੈ। ਕੋਰੋਨਾ ਦੇ ਕਾਰਨ ਅੰਤਰਰਾਸ਼ਟਰੀ ਮੁਕਾਬਲਾ ਨਾ ਹੋਣ ਕਾਰਨ ਰਾਸ਼ਟਰੀ ਰਿਕਾਰਡ ਖਿਡਾਰੀ ਨੂੰ ਨੁਕਸਾਨ ਪਹੁੰਚ ਰਿਹਾ ਹੈ ਲੇਕਿਨ ਉਹ ਆਪਣੇ ਟੀਚੇ ਨੂੰ ਲੈ ਕੇ ਬਹੁਤ ਜ਼ਿਆਦਾ ਕੇਂਦ੍ਰਿਤ ਹਨ।

ਸਪੋਰਟ ਅਥਾਰਿਟਡੀ ਆਵ੍ ਇੰਡੀਆ ਦੁਆਰਾ ਆਯੋਜਿਤ ਇੱਕ ਮੀਡਿਆ ਕਾਨਫਰੰਸ ਵਿੱਚ ਨੀਰਜ ਚੋਪੜਾ ਨੇ ਕਿਹਾ, ਕੋਰੋਨਾ ਮਹਾਮਾਰੀ ਦੇ ਇਸ ਅਨਿਸ਼ਚਿਤ ਕਾਲ ਵਿੱਚ ਮੈਂ ਸਖਤ ਮਿਹਨਤ ਕਰ ਰਿਹਾ ਹਾਂ ਅਤੇ ਮੈਂ ਆਪਣੇ ਟੀਚੇ ‘ਤੇ ਪੂਰਾ ਧਿਆਨ ਕੇਂਦ੍ਰਿਤ ਕਰ ਰਿਹਾ ਹਾਂ। ਅਗਰ ਮੈਂ ਚੰਗੀ ਤਰ੍ਹਾਂ ਨਾਲ ਸਿਖਲਾਈ ਲੈ ਰਿਹਾ ਹਾਂ ਤਾਂ ਮੈਂ ਆਪਣੇ ਆਪ ਸਕਾਰਾਤਮਕ ਰਹਿ ਸਕਦਾ ਹਾਂ ਅਤੇ ਖੁਦ ਨੂੰ ਪ੍ਰੇਰਿਤ ਕਰ ਸਕਦਾ ਹਾਂ। ਮੈਂ ਆਪਣੀ ਰਿਕਵਰੀ ਅਤੇ ਡਾਈਟ ‘ਤੇ ਵੀ ਧਿਆਨ ਦਿੰਦਾ ਹਾਂ। ਬੇਸ਼ਕ ਸਾਡੇ ਦੇਸ਼ ਵਿੱਚ ਕੋਵਿਡ-19 ਦੇ ਸੰਕ੍ਰਮਣ ਦੀਆਂ ਖ਼ਬਰਾਂ ਮਨ ‘ਤੇ ਬਹੁਤ ਹੀ ਬੁਰਾ ਅਸਰ ਪਾ ਰਹੀਆਂ ਹਨ ਲੇਕਿਨ ਮੈਂ ਹੁਣ ਸਮਾਚਾਰ ਦੇਖਣਾ ਅਤੇ ਪੜ੍ਹਨਾ ਬੰਦ ਕਰ ਦਿੱਤਾ ਹੈ। ਮੈਂ ਓਲੰਪਿਕ ਦੀ ਤਿਆਰੀ ‘ਤੇ ਪੂਰਾ ਧਿਆਨ ਕੇਂਦ੍ਰਿਤ ਕਰ ਰਿਹਾ ਹਾਂ।

ਕੋਵਿਡ-19 ਦੇ ਕਾਰਨ ਯਾਤਰਾ ਕਰਨ ‘ਤੇ ਪ੍ਰਤੀਬੰਧ ਨੇ ਉਨ੍ਹਾਂ ਦੇ ਲਈ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਗ ਲੈਣਾ ਕਠਿਨ ਬਣਾ ਦਿੱਤਾ ਹੈ। ਮੈਂ ਆਪਣੇ ਪਹਿਲੇ ਓਲੰਪਿਕ ਤੋਂ ਪਹਿਲਾਂ ਇੱਕ ਅੰਤਰਾਸ਼ਟਰੀ ਮੁਕਾਬਲਾ ਖੇਡਣਾ ਚਾਹੁੰਦਾ ਹਾਂ। ਨੀਰਜ ਚੋਪੜਾ ਨੇ ਕਿਹਾ ਖਿਡਾਰੀ ਦਾ ਆਤਮਵਿਸ਼ਵਾਸ ਦਾ ਪੱਧਰ 100% ਹੋਣਾ ਚਾਹੀਦਾ , ਮੈਂ ਪਟਿਆਲਾ ਵਿੱਚ ਚੰਗੀ ਤਰ੍ਹਾਂ ਨਾਲ ਸਿਖਲਾਈ ਲੈ ਰਿਹਾ ਹਾਂ, ਲੇਕਿਨ ਇੱਕ ਅੰਤਰਰਾਸ਼ਟਰੀ ਮੁਕਾਬਲਾ ਹਮੇਸ਼ਾ ਅਤਿਰਿਕਤ ਲਾਭ ਦੇਣ ਦਾ ਕੰਮ ਕਰਦਾ ਹੈ। ਮੈਂ ਆਪਣੀ ਟੀਮ ਦੇ ਨਾਲ ਗੱਲ ਕੀਤੀ ਹੈ ਅਤੇ ਸਵੀਡਨ ਜਾਂ ਫਿਨਲੈਂਡ ਨੂੰ ਆਪਣਾ ਸਿਖਲਾਈ ਅਧਾਰ ਮੰਨਿਆ ਹੈ। ਉੱਥੇ ਮੁਕਾਬਲੇ ਦਾ ਪੱਧਰ ਬਿਹਤਰ ਹੈ।

E:\Surjeet Singh\May 2021\12 May\image001PYWF.jpg
 

ਉਹ ਜਾਣਦੇ ਹਨ ਕਿ ਉਨ੍ਹਾਂ ਨੂੰ ਟੋਕੀਓ ਵਿੱਚ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਹੋਵੇਗਾ ਲੇਕਿਨ ਉਹ ਉਸ ਦੇ ਲਈ ਚੰਗੀ ਤਰ੍ਹਾਂ ਨਾਲ ਤਿਆਰ ਹਨ। ਦੁਨੀਆ ਵਿੱਚ ਜੈਵਲਿਨ ਥਰੋ ਵਾਲੀ ਵਰਤਮਾਨ ਟੀਮ ਸਭ ਤੋਂ ਬਿਹਤਰ ਹੈ। ਉਨ੍ਹਾਂ ਵਿੱਚੋਂ ਹਰੇਕ 87 ਜਾਂ 88 ਮੀਟਰ ਦੂਰ ਜੈਵਲਿਨ ਸੁੱਟ ਰਹੇ ਹਨ। ਮੈਨੂੰ ਲੱਗਦਾ ਹੈ ਮੇਰੀ ਨਿਰੰਤਰਤਾ ਹੁਣ ਤੱਕ ਠੀਕ ਹੈ। ਮੈਂ 85 ਮੀਟਰ ਦੂਰ ਜੈਵਲਿਨ ਸੁੱਟ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਮੇਰੀ ਸਿਖਲਾਈ ਨੇ ਮੈਨੂੰ 90 ਮੀਟਰ ਦੂਰ ਜੈਵਲਿਨ ਸੁੱਟਣ ਦੇ ਕਰੀਬ ਲਿਆ ਦਿੱਤਾ ਹੈ। ਉਨ੍ਹਾਂ ਨੇ ਕਿਹਾ, ਮੇਰੀ ਤਿਆਰੀ 90 ਮੀਟਰ ਦੇ ਕਰੀਬ ਪਹੁੰਚਣ ਲਈ ਬਿਹਤਰ ਹੋ ਰਹੀ ਹੈ ਲੇਕਿਨ ਨਿਸ਼ਚਿਤ ਰੂਪ ਤੋਂ ਇਹ ਨਿਰਭਰ ਕਰੇਗਾ ਕਿ ਟੋਕੀਓ ਵਿੱਚ ਡੀ-ਡੇ ‘ਤੇ ਕੀ ਹੁੰਦਾ ਹੈ।

ਮੈਨੂੰ ਖੁਸ਼ੀ ਹੈ ਕਿ ਲੋਕਾਂ ਨੂੰ ਮੇਰੇ ਤੋਂ ਬਹੁਤ ਉਮੀਦਾ ਹਨ ਲੇਕਿਨ ਮੈਂ ਇਸ ਨੂੰ ਦਬਾਅ ਦੇ ਰੂਪ ਵਿੱਚ ਨਹੀਂ ਲੈਣਾ ਚਾਹੁੰਦਾ ਹਾਂ। ਮੈਂ ਵੈਸੇ ਕਿਸੇ ਵੀ ਚੀਜ਼ ਦੇ ਬਾਰੇ ਵਿੱਚ ਨਹੀਂ ਸੋਚਣਾ ਚਾਹੁੰਦਾ ਹਾਂ ਜੋ ਮੇਰੇ ਦਿਮਾਗ ਨੂੰ ਪ੍ਰਭਾਵਿਤ ਕਰੇ। ਮੈਨੂੰ ਪਤਾ ਨਹੀਂ ਕਿ ਮੈਂ ਮੈਡਲ ਜਿੱਤ ਸਕਾਂਗਾ ਲੇਕਿਨ ਮੈਂ ਆਪਣੇ ਯਤਨ ਵਿੱਚ ਕੋਈ ਕਸਰ ਨਹੀਂ ਛੱਡਾਂਗਾ। ਨੀਰਜ ਚੋਪੜਾ ਨੇ ਅੱਗੇ ਕਿਹਾ ਕਿ ਮੁਕਾਬਲੇ ਦੇ ਦੌਰਾਨ ਮੇਰੇ ਸਰੀਰ ਵਿੱਚ ਇੱਕ ਵੱਖਰਾ ਹੀ ਉਤਸਾਹ ਹੁੰਦਾ ਹੈ ਜਿਸ ਤੋਂ ਮੈਨੂੰ ਆਪਣਾ ਸਭ ਤੋਂ ਉੱਤਮ ਪ੍ਰਦਰਸ਼ਨ ਦੇਣ ਦੀ ਤਾਕਤ ਮਿਲਦੀ ਹੈ। ਨਵੰਬਰ 2018 ਵਿੱਚ ਟੀਚੇ ਓਲੰਪਿਕ ਪੋਡੀਅਮ ਸਕੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ ਅਤੇ ਹੁਣ ਤੱਕ ਉਨ੍ਹਾਂ ਨੂੰ ਕੱਲ੍ਹ 31.42 ਲੱਖ ਰੁਪਏ ਖੇਡ ਵਿਗਿਆਨ ਉਪਕਰਣ, ਖੇਡ  ਗੇਅਰ, ਪਾੱਕੇਟ ਭੱਤੇ ਆਦਿ ਲਈ ਪ੍ਰਾਪਤ ਹੋਏ ਹਨ। ਇਸ ਦੇ ਇਲਾਵਾ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ 2020-21 ਦੇ ਦੌਰਾਨ ਐਥਲੈਟਿਕਸ ਫੈਡਰੇਸ਼ਨ ਆਵ੍ ਇੰਡੀਆ ਨੂੰ 32.53 ਕਰੋੜ ਰੁਪਏ ਦਾ ਏਸੀਟੀਸੀ ਬਜਟ ਮਨਜ਼ੂਰ ਕੀਤਾ ਹੈ।

*******

ਐੱਨਬੀ/ਓਏ


(Release ID: 1718262) Visitor Counter : 172


Read this release in: English , Urdu , Hindi