ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਭਾਰਤ-ਰੂਸ ਮਿੱਤਰਤਾ ਕਾਰ ਰੈਲੀ 2021 ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ
Posted On:
08 APR 2021 5:27PM by PIB Chandigarh
ਉੱਤਰ ਪੂਰਬੀ ਖੇਤਰ ਦੇ ਵਿਕਾਸ ਮੰਤਰਾਲਾ (ਡੋਨੀਅਰ) ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ ਵਿਚ ਰਾਜ ਮੰਤਰੀ, ਪ੍ਰਸੋਨਲ, ਜਨ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ ਮੰਤਰਾਲਾ ਵਿੱਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਭਾਰਤ-ਰੂਸ ਮਿੱਤਰਤਾ ਕਾਰ ਰੈਲੀ, 2021 ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇੰਟਰਨੈਸ਼ਨਲ ਫਰੈਂਡਸ਼ਿਪ ਕਾਰ ਰੈਲੀ ਐਸੋਸੀਏਸ਼ਨ (ਆਈਐਫਸੀਆਰਏ) ਵਲੋਂ ਆਯੋਜਿਤ ਕੀਤਾ ਜਾਣ ਵਾਲਾ ਇਹ ਪ੍ਰੋਗਰਾਮ 18 ਅਪ੍ਰੈਲ ਤੋਂ 20 ਅਪ੍ਰੈਲ, 2021 ਤਕ ਰੂਸ ਵਿਚ ਆਯੋਜਿਤ ਕੀਤਾ ਜਾਵੇਗਾ। ਇਹ ਆਈਐਫਸੀਆਰਏ ਦਾ 5ਵਾਂ ਸੰਸਕਰਣ ਹੈ ਅਤੇ ਆਈਐਫਸੀਆਰਏ ਇੰਡੀਆ ਤੋਂ 14 ਪ੍ਰਤੀਭਾਗੀ ਉੱਤਰ-ਪੂਰਬ ਦੀ ਨੁਮਾਇੰਦਗੀ ਕਰ ਰਹੇ ਹਨ।
ਝੰਡੀ ਵਿਖਾਉਣ ਦੇ ਸਮਾਰੋਹ ਦੀ ਸਮਾਪਤੀ ਤੋਂ ਬਾਅਦ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਰੂਸ ਹਮੇਸ਼ਾ ਭਾਰਤ ਦਾ ਭਰੋਸੇਮੰਦ ਸਹਿਯੋਗੀ ਰਿਹਾ ਹੈ ਅਤੇ ਸੰਯੁਕਤ ਖੇਡਾਂ ਦੇ ਆਯੋਜਨਾਂ ਨਾਲ ਦੋਸਤੀ ਦਾ ਰਿਸ਼ਤਾ ਹੋਰ ਜ਼ਿਆਦਾ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਰੂਸ ਨਾਲ ਭਾਰਤ ਦੇ ਕੂਟਨੀਤਿਕ, ਸਮਾਜਿਕ ਅਤੇ ਸੱਭਿਆਚਾਰਕ ਰਿਸ਼ਤੇ ਨਵੀਆਂ ਉੱਚਾਈਆਂ ਤੱਕ ਪਹੁੰਚੇ ਹਨ। ਡਾ.ਜਿਤੇਂਦਰ ਸਿੰਘ ਨੇ ਉਮੀਦ ਜਤਾਈ ਕਿ ਇਸ ਆਯੋਜਨ ਵਿਚ ਉੱਤਰ-ਪੂਰਬ ਖੇਤਰ ਦੇ ਪ੍ਰਤੀਭਾਗੀਆਂ ਦੇ ਸ਼ਾਮਿਲ ਹੋਣ ਨਾਲ ਦੁਬੱਲੇ ਸੰਬੰਧਾਂ ਵਿਚ ਹੋਰ ਜ਼ਿਆਦਾ ਵਾਧਾ ਹੋਵੇਗਾ।
ਇਹ ਪ੍ਰੋਗਰਾਮ ਉੱਤਰ ਪੂਰਬ ਖੇਤਰ ਦੇ ਵਿਕਾਸ ਮੰਤਰਾਲਾ ਵਲੋਂ ਸਪਾਂਸਰ ਕੀਤਾ ਗਿਆ ਹੈ ਅਤੇ ਇਸ ਨੂੰ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਅਤੇ ਵਿਦੇਸ਼ ਮੰਤਰਾਲਾ ਵਲੋਂ ਸਮਰਥਨ ਹਾਸਲ ਹੈ।
--------------------------------
ਐਸਐਨਸੀ
(Release ID: 1710606)