ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (ਐੱਨ ਸੀ ਏ ਪੀ) ਤਹਿਤ 132 ਸ਼ਹਿਰਾਂ ਵਿੱਚ ਸਮਾਂਬੱਧ ਪੜਾਅ ਵਿੱਚ ਯੋਜਨਾਗਤ ਕਾਰਵਾਈਆਂ ਲਾਗੂ ਕਰਨ ਲਈ ਸਮਝੌਤੇ ਤੇ ਦਸਤਖ਼ਤ ਕੀਤੇ ਹਨ


ਕੇਂਦਰੀ ਵਾਤਾਵਰਣ ਮੰਤਰੀ ਨੇ ਸੂਬਾ ਸਰਕਾਰਾਂ ਅਤੇ ਸਾਰੀਆਂ ਸੰਬੰਧਤ ਧਿਰਾਂ ਨੂੰ ਦੇਸ਼ ਵਿੱਚ ਮਿਸ਼ਨ ਮੋਡ ਰਾਹੀਂ ਹਵਾ ਗੁਣਵਤਾ ਦੇ ਸੁਧਾਰ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ ਹੈ

ਐੱਨ ਸੀ ਏ ਪੀ ਤਹਿਤ ਅੱਜ ਹੋਏ ਸਮਝੌਤੇ ਦੇਸ਼ ਵਿੱਚ ਪ੍ਰਦੂਸ਼ਨ ਨੂੰ ਰੋਕਣ ਲਈ ਇੱਕ ਨਵੀਂ ਦਿਸ਼ਾ ਜੋੜਨਗੇ: ਸ਼੍ਰੀ ਪ੍ਰਕਾਸ਼ ਜਾਵਡੇਕਰ


Posted On: 26 MAR 2021 5:34PM by PIB Chandigarh

ਕੇਂਦਰੀ ਵਾਤਾਵਰਣ , ਵਣ ਤੇ ਜਲਵਾਯੁ ਪਰਿਵਰਤਨ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਦੀ ਹਾਜ਼ਰੀ ਵਿੱਚ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਤਹਿਤ ਸੂਬਾ ਪ੍ਰਦੂਸ਼ਨ ਕੰਟਰੋਲ ਬੋਰਡਾਂ , ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਵਕਾਰੀ ਸੰਸਥਾਵਾਂ ਵੱਲੋਂ ਸ਼ਨਾਖ਼ਤ ਕੀਤੇ 132 ਸ਼ਹਿਰਾਂ ਲਈ ਸ਼ਹਿਰ ਵਿਸ਼ੇਸ਼ ਕਾਰਵਾਈ ਯੋਜਨਾ ਨੂੰ ਲਾਗੂ ਕਰਨ ਲਈ ਅੱਜ ਸਮਝੌਤੇ ਤੇ ਦਸਤਖ਼ਤ ਕੀਤੇ ਗਏ ਹਨ ।

https://ci5.googleusercontent.com/proxy/ZcC6JeDEzQSJdCS2FvYOUhJGy8QQ6txcbPBEZle4CAcGYRUYeHkEmIxJJt-2wEzlMYP0jdq4xKgdrkGdYn67-Tmqp4XMpUxxcFhaxRzARFlVWSH-ojyX2hBZ0g=s0-d-e1-ft#https://static.pib.gov.in/WriteReadData/userfiles/image/image001YCEU.jpg

ਇਸ ਮੌਕੇ ਤੇ ਬੋਲਦਿਆਂ ਸ਼੍ਰੀ ਜਾਵਡੇਕਰ ਨੇ ਕਿਹਾ ਕਿ ਦੇਸ਼ ਵਿੱਚ "ਸਵੱਛ ਭਾਰਤ, ਸਵੱਛ ਵਾਯੂ" ਦੇ ਸੁਪਨੇ ਨੂੰ ਪੂਰਾ ਕਰਨ ਲਈ ਸਾਰਿਆਂ ਨੂੰ ਮਿਸ਼ਨ ਮੋਡ ਤਹਿਤ ਕੰਮ ਕਰਕੇ ਹਵਾ ਗੁਣਵਤਾ ਦੇ ਸੁਧਾਰ ਲਈ ਸਾਰੀਆਂ ਸੂਬਾ ਸਰਕਾਰਾਂ ਅਤੇ ਸੰਬੰਧਤ ਧਿਰਾਂ ਨੂੰ ਕੇਂਦਰਿਤ ਯਤਨ ਕਰਨ ਦੀ ਲੋੜ ਹੈ ।
ਕੇਂਦਰੀ ਵਾਤਾਵਰਣ ਮੰਤਰੀ ਨੇ ਕਿਹਾ ,"100 ਸ਼ਹਿਰਾਂ ਵਿੱਚ ਆਉਂਦੇ ਚਾਰ ਸਾਲਾਂ ਵਿੱਚ ਪ੍ਰਦੂਸ਼ਨ ਨੂੰ 20% ਘੱਟ ਕਰਨਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦ੍ਰਿਸ਼ਟੀ ਨਾਲ ਮੇਲ ਖਾਂਦੀ ਅੱਜ ਦੀ ਪਹਿਲਕਦਮੀ ਹੈ । ਇਹ ਸੌਖਾ ਕੰਮ ਨਹੀਂ ਹੈ ਪਰ ਇੱਕ ਮੁਸ਼ਕਲ ਚੁਣੌਤੀ ਹੈ , ਜਿਸ ਨੂੰ ਸਾਨੂੰ ਸਾਰਿਆਂ ਨੂੰ ਮਿਲ ਕੇ ਪ੍ਰਾਪਤ ਕਰਨ ਦੀ ਲੋੜ ਹੈ"।

https://ci3.googleusercontent.com/proxy/x9cvu3UjOU6lbHNGjl8xQWF2rASGXgwyfaY1mbRCfn0IvwV_90KOMoXtxjToReXraWKc1AYf8Nk-JDkFxtzCkgZs4iP_F-0p3aYQeBLKAT440_ZXKhJ4ni7Lsg=s0-d-e1-ft#https://static.pib.gov.in/WriteReadData/userfiles/image/image002XRBM.jpg

ਮੰਤਰੀ ਨੇ ਇਸ ਮੌਕੇ ਸੂਬਿਆਂ ਨੂੰ ਐੱਫ ਏ ਐੱਮ ਈ ਸਕੀਮ ਤਹਿਤ ਜਨਤਕ ਆਵਾਜਾਈ ਉਦੇਸ਼ ਲਈ ਮੰਜ਼ੂਰ ਈ—ਬੱਸਾਂ ਦੀ ਜਲਦੀ ਤੋਂ ਜਲਦੀ ਖਰੀਦ ਕਰਨ ਦੀ ਅਪੀਲ ਕੀਤੀ । ਇਸ ਗੱਲ ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿ ਦੇਸ਼ ਦੇ ਵੱਖ ਵੱਖ ਸ਼ਹਿਰਾਂ ਲਈ 6,000 ਈ—ਬੱਸਾਂ ਖਰੀਦਣ ਲਈ ਅਲਾਟ ਕੀਤੇ ਫੰਡਾਂ ਦੇ ਬਾਵਜੂਦ ਕੇਵਲ 600 ਬੱਸਾਂ ਹੀ ਖਰੀਦੀਆਂ ਗਈਆਂ ਹਨ, ਜੋ ਸੰਚਾਲਿਤ ਹਨ । ਉਹਨਾਂ ਕਿਹਾ ਜੇਕਰ ਕੋਈ ਸ਼ਹਿਰ ਅਲਾਟ ਕੀਤੀਆਂ ਈ—ਬੱਸਾਂ ਦੀ ਖਰੀਦ ਲਈ ਮੰਜ਼ੂਰੀ ਦੇ ਫੰਡਾਂ ਨੂੰ ਵਰਤਣ ਵਿੱਚ ਅਸਫ਼ਲ ਹੋ ਜਾਂਦਾ ਹੈ ਤਾਂ ਇਹ ਅਲਾਟਮੈਂਟ ਹੋਰ ਸ਼ਹਿਰਾਂ ਨੂੰ ਦੇ ਦਿੱਤੀ ਜਾਵੇਗੀ ।
ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਇੱਕ ਲੰਬੀ ਮਿਆਦ ਦੀ ਸਮਾਂਬੱਧ ਕੌਮੀ ਪੱਧਰ ਦੀ ਰਣਨੀਤੀ ਹੈ, ਜੋ ਦੇਸ਼ ਵਿੱਚ ਪਾਣੀ ਪ੍ਰਦੂਸ਼ਣ ਮੁਸ਼ਕਲਾਂ ਨੂੰ ਹੱਲ ਕਰਨ ਲਈ ਸਮੁੱਚੇ ਢੰਗ ਤਰੀਕੇ ਨਾਲ 2024 ਤੱਕ (2017 ਅਧਾਰ ਸਾਲ ਵਜੋਂ) 20 ਤੋਂ 30% ਪ੍ਰਦੂਸਿ਼ਤ ਕਣਾਂ ਦੀ ਸਮੱਗਰੀ ਨੂੰ ਘਟਾਉਣ ਦੇ ਉਦੇਸ਼ ਨਾਲ ਚੱਲ ਰਹੀ ਹੈ । 
ਸ਼ਹਿਰੀ ਕਾਰਵਾਈ ਯੋਜਨਾਵਾਂ ਕਈ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਇਕੱਠੇ ਹੋ ਕੇ ਬਹੁਪੱਖੀ ਕਾਰਵਾਈਆਂ ਰਾਹੀਂ ਵਿਸ਼ੇਸ਼ ਹਵਾ ਪ੍ਰਦੂਸ਼ਣ ਸਰੋਤਾਂ ਨੂੰ ਰੋਕਣ ਲਈ ਤਿਆਰ ਕੀਤੀਆਂ ਗਈਆਂ ਹਨ । ਵਾਤਾਵਰਣ ਹਵਾ ਗੁਣਵਤਾ ਨੈੱਟਵਰਕ ਦਾ ਵਿਸਥਾਰ , ਸਰੋਤਾਂ ਦਾ ਅਧਿਅਨ , ਜਨਤਕ ਜਾਗਰੂਕਤਾ ਅਤੇ ਸਿ਼ਕਾਇਤ ਨਿਵਾਰਣ ਢੰਗ ਤਰੀਕੇ ਅਤੇ ਖੇਤਰ ਵਿਸ਼ੇਸ਼ਕ ਕਾਰਵਾਈ ਬਿੰਦੂ ਇਹਨਾਂ ਕਾਰਵਾਈ ਯੋਜਨਾਵਾਂ ਦਾ ਹਿੱਸਾ ਹਨ ।
ਸਫਲਤਾਪੂਰਵਕ ਲਾਗੂ ਕਰਨ ਲਈ ਸੂਬਾ ਏਜੰਸੀਆਂ ਅਤੇ ਵਕਾਰੀ ਮਾਹਿਰ ਸੰਸਥਾਵਾਂ ਦੀ ਤਕਨੀਕੀ ਨਿਗਰਾਨੀ ਸਹਿਯੋਗ ਅਤੇ ਤਾਲਮੇਲ ਲਈ ਸਭ ਤੋਂ ਵੱਧ ਜ਼ਰੂਰੀ ਹਨ । ਇਹ ਸਮਝੌਤਾ ਯੋਜਨਾਬੱਧ ਕਾਰਵਾਈਆਂ ਨੂੰ ਸਮਾਂਬੱਧ ਢੰਗ ਨਾਲ ਨਿਰਵਿਘਨ ਅਤੇ ਜੋੜਨ ਯੋਗ ਸਹੂਲਤਾਂ ਦੇਵੇਗਾ । ਐੱਨ ਸੀ ਏ ਪੀ ਤਹਿਤ ਗਤੀਵਿਧੀਆਂ ਦੇ ਸਮਰਥਨ ਲਈ ਇੱਕ ਨੈਸ਼ਨਲ ਨਾਲੇਜ ਨੈੱਟਵਰਕ , ਜਿਸ ਵਿੱਚ ਮੋਹਰੀ ਹਵਾ ਗੁਣਵਤਾ ਮਾਹਿਰ ਸ਼ਾਮਲ ਹਨ, ਨੂੰ ਇੱਕ ਤਕਨੀਕੀ ਸਲਾਹਕਾਰ ਗਰੁੱਪ ਵਜੋਂ ਗਠਿਤ ਕੀਤਾ ਗਿਆ ਹੈ । ਇਹ ਗਰੁੱਪ ਹਵਾ ਗੁਣਵਤਾ ਖੋਜ ਕਰਨ ਲਈ ਸਥਾਨਕ ਵਕਾਰ ਸੰਸਥਾਵਾਂ ਨੂੰ ਸੇਧ ਦੇਵੇਗਾ ।

 

ਜੀ ਕੇ



(Release ID: 1707962) Visitor Counter : 304


Read this release in: English , Urdu , Hindi , Marathi