ਕਿਰਤ ਤੇ ਰੋਜ਼ਗਾਰ ਮੰਤਰਾਲਾ

ਗੈਰ ਸੰਗਠਿਤ ਕਾਮਿਆਂ ਲਈ ਭਲਾਈ ਯੋਜਨਾਵਾਂ

Posted On: 22 MAR 2021 3:37PM by PIB Chandigarh
 

ਸਰਕਾਰ ਨੂੰ ਗੈਰ ਸੰਗਠਿਤ ਖੇਤਰਾਂ ਵਿੱਚ ਸਮਾਜਿਕ ਸੁਰੱਖਿਆ ਮੁਹੱਈਆ ਕਰਨ ਲਈ ਫਤਵਾ ਮਿਲਿਆ ਹੈ ਇਹਨਾਂ ਗੈਰ ਸੰਗਠਿਤ ਖੇਤਰਾਂ ਵਿੱਚ ਪੇਂਡੂ ਤੇ ਖੇਤੀਬਾੜੀ ਕਾਮਿਆਂ ਲਈ (1) ਜਿ਼ੰਦਗੀ ਅਤੇ ਅਪੰਗਤਾ ਕਵਰ (2) ਸਿਹਤ ਅਤੇ ਪ੍ਰਸੁੱਤੀ ਫਾਇਦੇ (3) ਬੁਢਾਪਾ ਸੁਰੱਖਿਆ (4) ਅਤੇ ਕੇਂਦਰ ਸਰਕਾਰ ਵੱਲੋਂ ਫੈਸਲਾ ਕੀਤੇ ਕਿਸੇ ਹੋਰ ਫਾਇਦੇ ਨਾਲ ਸੰਬੰਧਤ ਮੁੱਦਿਆਂ ਬਾਰੇ ਯੋਗ ਭਲਾਈ ਯੋਜਨਾਵਾਂ ਬਣਾਉਣਾ ਸ਼ਾਮਲ ਹੈ
ਜਿ਼ੰਦਗੀ ਅਤੇ ਅਪੰਗਤਾ ਕਵਰ ਪ੍ਰਧਾਨ ਮੰਤਰੀ ਜੀਵਨ ਜਯੋਤੀ (ਪੀ ਐੱਮ ਜੇ ਜੇ ਬੀ ਵਾਈ) ਰਾਹੀਂ ਮੌਤ ਹੋਣ ਦੀ ਸੂਰਤ ਵਿੱਚ 2 ਲੱਖ ਰੁਪਇਆ ਮੁਹੱਈਆ ਕੀਤਾ ਜਾਂਦਾ ਹੈ ਅਤੇ ਗੈਰ ਸੰਗਠਿਤ ਕਾਮਿਆਂ ਵੱਲੋਂ 342 ਰੁਪਏ ਸਲਾਨਾ ਪ੍ਰਿਮੀਅਮ (330 ਰੁਪਏ ਪੀ ਐੱਮ ਜੇ ਜੇ ਬੀ ਵਾਈ ਅਤੇ 12 ਰੁਪਏ ਪੀ ਐੱਮ ਐੱਸ ਬੀ ਵਾਈ) ਲਈ ਉਹਨਾਂ ਦੀ ਯੋਗਤਾ ਦੇ ਅਨੁਸਾਰ ਦੇਣ ਤੇ ਦੁਰਘਟਨਾ ਨਾਲ ਹੋਣ ਵਾਲੀ ਮੌਤ (ਕੁੱਲ 4 ਲੱਖ ਰੁਪਏ) ਲਈ ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ (ਪੀ ਐੱਮ ਐੱਸ ਬੀ ਵਾਈ) ਰਾਹੀਂ 2 ਲੱਖ ਰੁਪਏ ਮੁਹੱਈਆ ਕੀਤੇ ਜਾਂਦੇ ਹਨ 01—04—2020 ਤੋਂ 342 ਰੁਪਏ ਦਾ ਕੁਲ ਪ੍ਰਿਮੀਅਮ ਪੂਰੇ ਪ੍ਰਿਮੀਅਮ ਤਹਿਤ ਵਿਅਕਤੀ , ਸੂਬਾ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਪੀ ਐੱਮ ਜੇ ਜੇ ਬੀ ਵਾਈ ਅਤੇ ਪੀ ਐੱਮ ਐੱਸ ਬੀ ਵਾਈ ਤਹਿਤ ਆਉਂਦੇ ਲਾਭਪਾਤਰੀਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ


 

Year

Beneficiaries

2017-18

28278851

2018-19

33658896

2019-20

26653506

 

ਪੀ ਐੱਮ ਜੇ ਜੇ ਬੀ ਵਾਈ / ਪੀ ਐੱਮ ਐੱਸ ਬੀ ਵਾਈ ਦੇ ਪ੍ਰਿਮੀਅਮ ਦਾ ਕੇਂਦਰ ਸਰਕਾਰ ਦਾ ਹਿੱਸਾ ਸਮਾਜਿਕ ਸੁਰੱਖਿਆ ਫੰਡ ਜਿਸ ਦਾ ਰੱਖ ਰਖਾਵ ਇਸ ਉਦੇਸ਼ ਲਈ ਐੱਲ ਆਈ ਸੀ ਕਰਦੀ ਹੈ , ਤੋਂ ਆਉਂਦਾ ਹੈ ਪਰ ਐੱਲ ਆਈ ਸੀ ਵੱਲੋਂ ਰੱਖੇ ਗਏ ਸਮਾਜਿਕ ਸੁਰੱਖਿਆ ਫੰਡ ਜੋ ਪਿਛਲੇ ਤਿੰਨ ਸਾਲਾਂ ਦੌਰਾਨ ਇਹਨਾਂ ਦੋ ਯੋਜਨਾਵਾਂ ਤਹਿਤ ਬੀਮਾ ਕਵਰ ਮੁਹੱਈਆ ਕਰਨ ਲਈ ਖਰਚਿਆ ਗਿਆ ਹੈ , ਹੇਠਾਂ ਦਿੱਤਾ ਗਿਆ ਹੈ।
 

Year

Expenditure (Rs. In Crore)

2017-18

435.16

2018-19

587.52

2019-20

437.69


ਸਿਹਤ ਅਤੇ ਪ੍ਰਸੁੱਤੀ ਫਾਇਦੇ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਆਰੋਗਿਆ ਯੋਜਨਾ ਰਾਹੀਂ ਦਿੱਤੇ ਜਾਂਦੇ ਹਨ ਜੋ ਕੌਮੀ ਸਿਹਤ ਅਥਾਰਟੀ ਵੱਲੋਂ ਚਲਾਈ ਜਾ ਰਹੀ ਇੱਕ ਸਰਵਵਿਆਪਕ ਸਿਹਤ ਸਕੀਮ ਹੈ ਸਮਾਜਿਕ , ਆਰਥਿਕ , ਜਾਤੀ , ਮਰਦਮਸ਼ੁਮਾਰੀ 2011 ਜਿਸ ਨੂੰ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਚੋਣਵੇਂ ਵਿਹੋਣੇ ਅਤੇ ਪੇਸ਼ੇਵਰਾਨਾ ਤਰੀਕੇ ਦੇ ਅਧਾਰ ਤੇ ਕੀਤਾ ਗਿਆ ਸੀ, ਦੇ ਤਹਿਤ ਯੋਗ ਲਾਭਪਾਤਰੀਆਂ ਦੀ ਗਿਣਤੀ 10.74 ਕਰੋੜ ਪਰਿਵਾਰ (50 ਕਰੋੜ ਲੋਕ) ਹਨ ਇਹ ਯੋਜਨਾ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਬੀ ਪੀ ਐੱਮ ਜੇ ਵਾਈ ਦੇ ਸੁਮੇਲ ਨਾਲ ਆਪਣੀਆਂ ਸਿਹਤ ਸੁਰੱਖਿਆ ਸਕੀਮਾਂ ਨੂੰ ਚਲਾਉਣ ਲਈ ਲਚਕਤਾ ਦਿੰਦੀ ਹੈ ਬੀਪੀ ਐੱਮ ਜੇ ਵਾਈ ਲਾਗੂ ਕਰਨ ਵਾਲੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਇਸ ਯੋਜਨਾ ਦੀ ਕਵਰੇਜ ਨੂੰ ਹੋਰ ਵਧਾ ਕੇ 13.13 ਕਰੋੜ ਪਰਿਵਾਰ ਸ਼ਾਮਲ ਕੀਤੇ ਹਨ (65 ਕਰੋੜ ਲੋਕ) ਇਸ ਯੋਜਨਾ ਤਹਿਤ ਖਰਚ ਕੀਤੇ ਗਏ ਫੰਡ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ
 

Year

Expenditure (Rs. In Crore)

Year

Amount of central Share of premium release to the States (Rupees in Crores)

Sept. 2018- March, 2019

1849.55

April, 2019-March, 2020

2992.95

April, 2020- 28th Feb. 2021

1657.25

 


ਗੈਰ ਸੰਗਠਿਤ ਕਾਮਿਆਂ ਜਿਹਨਾਂ ਵਿੱਚ ਸਵੈ ਰੋਜ਼ਗਾਰ ਵਿਅਕਤੀ ਵੀ ਸ਼ਾਮਲ ਹਨ , ਨੂੰ ਬੁਢਾਪਾ ਪੈਨਸ਼ਨ ਮੁਹੱਈਆ ਕਰਨ ਲਈ ਭਾਰਤ ਸਰਕਾਰ ਨੇ 2 ਫਲੈਗਸਿ਼ੱਪ ਯੋਜਨਾਵਾਂਪ੍ਰਧਾਨ ਮੰਤਰੀ ਸ਼੍ਰਮਯੋਗੀ ਮਾਨ ਧੰਨ ਯੋਜਨਾ (ਪੀ ਐੱਮ ਐੱਸ ਵਾਈ ਐੱਮ) ਅਤੇ ਦੁਕਾਨਦਾਰਾਂ ਅਤੇ ਸਵੈ ਰੋਜ਼ਗਾਰ ਵਿਅਕਤੀਆਂ (ਐੱਨ ਪੀ ਐੱਸਵਪਾਰੀ) ਲਈ ਨੈਸ਼ਨਲ ਪੈਨਸ਼ਨ ਯੋਜਨਾ ਰਾਹੀਂ 60 ਸਾਲ ਦੀ ਉਮਰ ਤੋਂ ਬਾਅਦ 3,000 ਰੁਪਇਆ ਪ੍ਰਤੀ ਮਹੀਨਾ ਘੱਟੋ ਘੱਟ ਯਕੀਨੀ ਪੈਨਸ਼ਨ ਦਿੱਤੀ ਜਾਂਦੀ ਹੈ ਇਹ ਸਵੈ ਇੱਛੁਕ ਅਤੇ ਯੋਗਦਾਨ ਪੈਨਸ਼ਨ ਸਕੀਮਾਂ ਹਨ 18—40 ਸਾਲ ਦੇ ਉਮਰ ਸਮੂਹ ਦੇ ਕਾਮੇ ਜਿਹਨਾਂ ਦੀ ਆਮਦਨ 15,000 ਰੁਪਏ ਪ੍ਰਤੀ ਮਹੀਨਾ ਜਾਂ ਘੱਟ ਹੈ , ਪੀ ਐੱਮਐੱਸ ਵਾਈ ਐੱਮ ਵਿੱਚ ਸ਼ਾਮਲ ਹੋ ਸਕਦੇ ਹਨ ਅਤੇ ਜਿਹਨਾਂ ਦੀ ਸਲਾਨਾ ਟਰਨ ਓਵਰ 1.5 ਕਰੋੜ ਤੋਂ ਵੱਧ ਨਹੀਂ ਹੈ , ਐੱਨ ਪੀ ਐੱਸਵਪਾਰੀ ਵਿੱਚ ਸ਼ਾਮਲ ਹੋ ਸਕਦੇ ਹਨ ਦੋਹਾਂ ਯੋਜਨਾਵਾਂ ਤਹਿਤ 50% ਪ੍ਰਤੀ ਮਹੀਨਾ ਯੋਗਦਾਨ ਲਾਭਪਾਤਰੀ ਵੱਲੋਂ ਅਤੇ ਇਸ ਦੇ ਬਰਾਬਰ ਦਾ ਹਿੱਸਾ ਕੇਂਦਰ ਸਰਕਾਰ ਵੱਲੋਂ ਪਾਇਆ ਜਾਂਦਾ ਹੈ ਪੀ ਐੱਮ ਐੱਸ ਵਾਈ ਐੱਸ ਵਾਈ ਐੱਮ ਅਤੇ ਐੱਨ ਪੀ ਐੱਸਵਪਾਰੀ ਤਹਿਤ 28—02—2021 ਨੂੰ ਲਾਭਪਾਤਰੀਆਂ ਦੀ ਗਿਣਤੀ ਕ੍ਰਮਵਾਰ 44.90 ਲੱਖ ਅਤੇ 43,700 ਹੈ ਦੋਹਾਂ ਸਕੀਮਾਂ ਤਹਿਤ ਅਲਾਟ ਕੀਤੇ ਗਏ ਫੰਡ ਅਤੇ ਖਰਚਾ ਹੇਠਾਂ ਦਿੱਤਾ ਗਿਆ ਹੈ ਹੋਰ ਦੇਸ਼ ਭਰ ਵਿੱਚ ਗੈਰ ਸੰਗਠਿਤ ਕਾਮਿਆਂ ਦੀ ਭਲਾਈ ਲਈ ਅਲਾਟ ਕੀਤੇ ਗਏ ਫੰਡ ਵਿੱਚ ਕੋਈ ਧਾਂਦਲੀ ਜਾਂ ਗੜਬੜ ਦਾ ਕੋਈ ਕੇਸ ਧਿਆਨ ਵਿੱਚ ਨਹੀਂ ਆਇਆ ਹੈ

 

Pradhan Mantri Shram Yogi Maan-dhan:

Year

Fund allocated (Rs. In crore)

Expenditure (Rs. In crore)

2018-19

50

49.49

2019-20

408

359.95

2020-21

330

321.29

 

National Pension Scheme for Traders, Shopkeeper and Self-Employed Persons:

Year

Fund allocated (Rs. In crore)

Expenditure (Rs. In crore)

2019-20

160

156

2020-21

15

6.21

 

ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਨੇ ਲਿਖਤੀ ਜਵਾਬ ਵਿੱਚ ਦਿੱਤੀ ਹੈ
 

ਐੱਮ ਐੱਸ / ਜੇ ਕੇ


(Release ID: 1706731) Visitor Counter : 173


Read this release in: English