ਟੈਕਸਟਾਈਲ ਮੰਤਰਾਲਾ

ਤਕਨੀਕੀ ਟੈਕਸਟਾਈਲ ਸੈਕਟਰ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ

Posted On: 18 MAR 2021 3:15PM by PIB Chandigarh

ਦੇਸ਼ ਵਿੱਚ ਤਕਨੀਕੀ ਟੈਕਸਟਾਈਲ ਸੈਕਟਰ ਨੂੰ ਉਤਸ਼ਾਹਤ ਕਰਨ ਦੇ ਮੱਦੇਨਜ਼ਰ, ਸਰਕਾਰ ਨੇ 1480 ਕਰੋੜ ਰੁਪਏ ਦੀ ਲਾਗਤ ਨਾਲ 4 ਸਾਲਾਂ (2020-21 ਤੋਂ 2023-24) ਲਈ ਰਾਸ਼ਟਰੀ ਤਕਨੀਕੀ ਟੈਕਸਟਾਈਲ ਮਿਸ਼ਨ (ਐੱਨਟੀਟੀਐੱਮ) ਬਣਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਐੱਨਟੀਟੀਐੱਮ (i) ਖੋਜ ਅਤੇ ਨਵੀਨਤਾ ਅਤੇ ਕਾਰਬਨ, ਨਾਈਲੋਨ -66, ਗਲਾਸ, ਅਰਾਮਿਡ ਅਤੇ ਹੋਰ ਉੱਚ ਟੈਕਨੋਲੋਜੀ ਪੋਲੀਮਰਾਂ ਤੋਂ ਵਿਸ਼ੇਸ਼ਤਾ ਵਾਲੇ ਰੇਸ਼ਿਆਂ ਦੇ ਸਵਦੇਸ਼ੀ ਵਿਕਾਸ 'ਤੇ ਧਿਆਨ ਕੇਂਦਰਤ ਕਰੇਗਾ; ਵਿਭਿੰਨ ਐਪਲੀਕੇਸ਼ਨ ਖੇਤਰਾਂ ਵਿੱਚ ਜੀਓ-ਟੈਕਸਟਾਈਲ, ਐਗਰੋ-ਟੈਕਸਟਾਈਲ, ਮੈਡੀਕਲ ਟੈਕਸਟਾਈਲ, ਪ੍ਰੋਟੈਕਟਿਵ ਟੈਕਸਟਾਈਲ ਅਤੇ ਤਕਨੀਕੀ ਟੈਕਸਟਾਈਲ ਦੇ ਹੋਰ ਹਿੱਸਿਆਂ ਦੀ ਵਰਤੋਂ ਵਧਾਏਗਾ (ii) ਉਪਭੋਗਤਾਵਾਂ ਵਿੱਚ ਜਾਗਰੂਕਤਾ ਵਧਾਉਣ, ਵੱਡੇ ਪੱਧਰ 'ਤੇ ਨਿਵੇਸ਼ ਕਰਨ ਸਮੇਤ ਹਾਈ ਐਂਡ ਦੇ ਤਕਨੀਕੀ ਟੈਕਸਟਾਈਲ ਉਤਪਾਦਾਂ ਨੂੰ ਉਤਸ਼ਾਹਤ ਕਰੇਗਾ (iii) ਸਭ ਤੋਂ ਵੱਧ ਵਪਾਰ ਵਾਲੇ ਉਤਪਾਦਾਂ 'ਤੇ ਧਿਆਨ ਕੇਂਦ੍ਰਤ ਕਰਕੇ ਤਕਨੀਕੀ ਟੈਕਸਟਾਈਲ ਦੇ ਭਾਰਤ ਦੇ ਨਿਰਯਾਤ ਨੂੰ 2024 ਤੱਕ ਵਧਾਏਗਾ (iv) ਦੇਸ਼ ਵਿੱਚ ਤਕਨੀਕੀ ਮਨੁੱਖੀ ਸ਼ਕਤੀ ਦੇ ਵਿਸ਼ੇਸ਼ ਉੱਚ ਸਿੱਖਿਆ ਅਤੇ ਹੁਨਰ ਵਿਕਾਸ ਦੋਵਾਂ ਦੁਆਰਾ ਦੇਸ਼ ਵਿੱਚ ਇੱਕ ਮਜ਼ਬੂਤ ਮਨੁੱਖੀ ਸੰਸਾਧਨ ਪੈਦਾ ਕਰੇਗਾ।

 

 

 

 ਇਸ ਤੋਂ ਇਲਾਵਾ, ਦੇਸ਼ ਵਿੱਚ ਤਕਨੀਕੀ ਕਪੜਾ ਖੇਤਰ ਦੇ ਤੇਜ਼ੀ ਨਾਲ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ, ਸਰਕਾਰ ਨੇ ਹੇਠ ਲਿਖੀਆਂ ਵੱਡੀਆਂ ਪਹਿਲਾਂ ਵੀ ਕੀਤੀਆਂ ਹਨ: -

 

 

• ਐਪਲੀਕੇਸ਼ਨਾਂ ਦੇ ਵਿਭਿੰਨ ਖੇਤਰਾਂ ਵਿੱਚ ਤਕਨੀਕੀ ਟੈਕਸਟਾਈਲ ਦੇ ਲਾਭ ਪ੍ਰਾਪਤ ਕਰਨ ਦੇ ਮੱਦੇਨਜ਼ਰ, ਮੌਜੂਦਾ ਸਮੇਂ ਵਿੱਚ ਦਸ ਕੇਂਦਰੀ ਮੰਤਰਾਲਿਆਂ/ਵਿਭਾਗਾਂ ਵਿੱਚ 92 ਐਪਲੀਕੇਸ਼ਨ ਖੇਤਰ ਲਾਜ਼ਮੀ ਵਰਤੋਂ ਲਈ ਪਛਾਣੇ ਗਏ ਹਨ। ਹੁਣ ਤੱਕ 68 ਐਪਲੀਕੇਸ਼ਨਾਂ ਲਈ ਲਾਜ਼ਮੀ ਵਰਤੋਂ ਦੀਆਂ ਨੋਟੀਫਿਕੇਸ਼ਨਾਂ ਜਾਰੀ ਕੀਤੀਆਂ ਗਈਆਂ ਹਨ।

 

• ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐੱਸ) ਨੇ 377 ਤਕਨੀਕੀ ਟੈਕਸਟਾਈਲ ਉਤਪਾਦਾਂ ਲਈ ਮਿਆਰ ਵਿਕਸਤ ਕੀਤੇ ਹਨ।

 

• ਉਦਯੋਗ ਦੀ ਬੇਨਤੀ 'ਤੇ, ਟੈਕਸਟਾਈਲ ਮੰਤਰਾਲੇ ਨੇ ਆਪਣੇ ਹੁਨਰ ਵਿਕਾਸ ਪ੍ਰੋਗਰਾਮ (ਸਮਰੱਥ) ਵਿੱਚ ਤਕਨੀਕੀ ਟੈਕਸਟਾਈਲ ਲਈ ਛੇ (6) ਅਡੀਸ਼ਨਲ ਕੋਰਸ ਸ਼ਾਮਲ ਕੀਤੇ ਹਨ।

 

• ਆਈਆਈਟੀ ਦਿੱਲੀ ਤਕਨੀਕੀ ਟੈਕਸਟਾਈਲ ਸੈਕਟਰ ਬਾਰੇ ਤਾਜ਼ਾ ਬੇਸਲਾਈਨ ਸਰਵੇਖਣ ਕਰ ਰਹੀ ਹੈ।

 

• ਮੰਤਰਾਲੇ ਨੇ ਸਰਕਾਰੀ ਖਰੀਦ ਲਈ 10 ਖੰਡਾਂ ਵਿੱਚ ਤਕਨੀਕੀ ਟੈਕਸਟਾਈਲ ਆਈਟਮਾਂ ਲਈ ਘੱਟੋ ਘੱਟ ਸਥਾਨਕ ਖਰੀਦ ਸਮਗਰੀ ਨੂੰ ਨਿਰਧਾਰਤ ਕਰਦਿਆਂ ਜਨਤਕ ਖਰੀਦ (ਮੇਕ ਇਨ ਇੰਡੀਆ ਨੂੰ ਤਰਜੀਹ) ਦਾ ਆਦੇਸ਼ ਮਿਤੀ 23.10.2019 ਨੂੰ ਜਾਰੀ ਕੀਤਾ ਹੈ।

 

• ਇਸ ਤੋਂ ਇਲਾਵਾ, ਦੇਸ਼ ਵਿੱਚ ਤਕਨੀਕੀ ਟੈਕਸਟਾਈਲ ਸੈਕਟਰ ਨੂੰ ਹੁਲਾਰਾ ਦੇਣ ਲਈ, ਮੰਤਰੀ ਮੰਡਲ ਨੇ ਭਾਰਤ ਦੀ ਨਿਰਮਾਣ ਸਮਰੱਥਾ ਵਧਾਉਣ ਅਤੇ ਨਿਰਯਾਤ ਵਧਾਉਣ ਲਈ 10 ਮੁੱਖ ਖੇਤਰਾਂ ਵਿੱਚ ਉਤਪਾਦਨ-ਲਿੰਕਡ ਇੰਨਸੈਂਟਿਵ (ਪੀਐੱਲਆਈ) ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ - ਆਤਮਨਿਰਭਰ ਭਾਰਤ। ਟੈਕਸਟਾਈਲ ਉਤਪਾਦ: ਐੱਮਐੱਮਐੱਫ ਖੰਡ ਅਤੇ ਤਕਨੀਕੀ ਟੈਕਸਟਾਈਲ ਨੂੰ 10 ਪ੍ਰਮੁੱਖ ਸੈਕਟਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਸ ਤਹਿਤ ਇਨ੍ਹਾਂ ਉਤਪਾਦਾਂ ਲਈ ਪੰਜ ਸਾਲਾਂ ਦੀ ਮਿਆਦ ਦੌਰਾਨ 10,683 ਕਰੋੜ ਰੁਪਏ ਦਾ ਵਿੱਤੀ ਖਰਚ ਨਿਰਧਾਰਤ ਕੀਤਾ ਗਿਆ ਹੈ। ਇਹ ਯੋਜਨਾ ਭਾਰਤੀ ਫਰਮਾਂ ਨੂੰ ਗਲੋਬਲ ਚੈਂਪੀਅਨ ਬਣਨ ਵਿੱਚ ਸਹਾਇਤਾ ਕਰੇਗੀ। 

 

ਦੇਸ਼ ਭਰ ਵਿੱਚ ਹੈਂਡਲੂਮ ਸੈਕਟਰ ਨੂੰ ਉਤਸ਼ਾਹਤ ਕਰਨ ਅਤੇ ਵਿਕਸਿਤ ਕਰਨ ਲਈ, ਕੱਪੜਾ ਮੰਤਰਾਲਾ ਹੇਠ ਲਿਖੀਆਂ ਯੋਜਨਾਵਾਂ ਲਾਗੂ ਕਰ ਰਿਹਾ ਹੈ, ਜਿਸ ਦੇ ਤਹਿਤ ਯੋਗ ਹੈਂਡਲੂਮ ਏਜੰਸੀਆਂ / ਬੁਣਕਰਾਂ ਆਦਿ ਨੂੰ ਕੱਚੇ ਮਾਲ, ਲੂਮਜ਼ ਅਤੇ ਉਪਕਰਣਾਂ ਦੀ ਖਰੀਦ, ਡਿਜ਼ਾਈਨ ਇਨੋਵੇਸ਼ਨ, ਉਤਪਾਦ ਵਿਭਿੰਨਤਾ, ਬੁਨਿਆਦੀ ਢਾਂਚੇ ਦੇ ਵਿਕਾਸ, ਕੌਸ਼ਲ ਅਪਗ੍ਰੇਡੇਸ਼ਨ, ਲਾਈਟਿੰਗ ਯੂਨਿਟਸ, ਘਰੇਲੂ ਤੋਂ ਇਲਾਵਾ ਵਿਦੇਸ਼ੀ ਬਾਜ਼ਾਰਾਂ ਵਿੱਚ ਹੈਂਡਲੂਮ ਉਤਪਾਦਾਂ ਦੀ ਮਾਰਕੀਟਿੰਗ ਅਤੇ ਰਿਆਇਤੀ ਦਰਾਂ 'ਤੇ ਕਰਜ਼ੇ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ:-

 

 1. ਨੈਸ਼ਨਲ ਹੈਂਡਲੂਮ ਡਿਵੈਲਪਮੈਂਟ ਪ੍ਰੋਗਰਾਮ (ਐੱਨਐੱਚਡੀਪੀ)

 • ਬਲਾਕ ਪੱਧਰ ਦੇ ਕਲੱਸਟਰ

 • ਬੁਣਕਰਾਂ ਦੀ ਮੁਦਰਾ ਸਕੀਮ

 • ਹੈਂਡਲੂਮ ਮਾਰਕੀਟਿੰਗ ਸਹਾਇਤਾ

1. ਵਿਆਪਕ ਹੈਂਡਲੂਮ ਕਲੱਸਟਰ ਵਿਕਾਸ ਯੋਜਨਾ (ਸੀਐੱਚਸੀਡੀਐੱਸ)

 3. ਹੈਂਡਲੂਮ ਬੁਣਕਰਾਂ ਦੀ ਵਿਆਪਕ ਭਲਾਈ ਸਕੀਮ (HWCWS)

 4. ਧਾਗੇ ਦੀ ਸਪਲਾਈ ਸਕੀਮ (ਵਾਈਐੱਸਐੱਸ)

 

 ਉਪਰੋਕਤ ਸਕੀਮਾਂ ਨੂੰ ਲਾਗੂ ਕਰਨ ਤੋਂ ਇਲਾਵਾ, ਕੱਪੜਾ ਮੰਤਰਾਲੇ ਦੁਆਰਾ ਹੈਂਡਲੂਮ ਬੁਣਕਰਾਂ ਦੇ ਲਾਭ ਲਈ ਹੇਠ ਲਿਖੀਆਂ ਨਵੀਆਂ ਪਹਿਲਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ: -

 

 

• ਦੇਸ਼ ਦੇ ਵਿਭਿੰਨ ਕੋਨਿਆਂ ਤੋਂ ਹੈਂਡਲੂਮ ਬੁਣਕਰਾਂ ਅਤੇ ਨਿਰਯਾਤਕਾਂ ਨੂੰ ਅੰਤਰਰਾਸ਼ਟਰੀ ਬਾਜ਼ਾਰ ਨਾਲ ਵਰਚੁਅਲੀ ਜੋੜਿਆ ਗਿਆ ਹੈ।

 

• ਸਾਰੇ ਹਿਤਧਾਰਕਾਂ ਦੀ ਸਾਂਝੇਦਾਰੀ ਨਾਲ ਭਾਰਤ ਦੀ ਹੈਂਡਲੂਮ ਅਤੇ ਹੈਂਡਕ੍ਰਾਫਟ ਵਿਰਾਸਤ ਨੂੰ ਉਤਸ਼ਾਹਤ ਕਰਨ ਲਈ ਸੋਸ਼ਲ ਮੀਡੀਆ ਮੁਹਿੰਮਾਂ ਆਯੋਜਿਤ ਕੀਤੀਆਂ ਜਾਂਦੀਆਂ ਹਨ ਤਾਂ ਜੋ ਕਮਿਊਨਿਟੀ ਲਈ ਲੋਕਾਂ ਦੇ ਸਮਰਥਨ ਨੂੰ ਯਕੀਨੀ ਬਣਾਇਆ ਜਾ ਸਕੇ। ਅਜਿਹੀ ਹੀ ਇੱਕ ਮੁਹਿੰਮ #ਵੋਕਲ4ਹੈਂਡਮੇਡ 7 ਅਗਸਤ 2020 ਨੂੰ ਆਯੋਜਿਤ 6ਵੇਂ ਰਾਸ਼ਟਰੀ ਹੈਂਡਲੂਮ ਦਿਵਸ ‘ਤੇ ਅਰੰਭ ਕੀਤੀ ਗਈ ਸੀ।

 

• ਹੈਂਡਲੂਮ ਵਰਕਰਾਂ ਨੂੰ ਉਨ੍ਹਾਂ ਦੀ ਭਲਾਈ ਅਤੇ ਸਮਾਜਿਕ-ਆਰਥਿਕ ਵਿਕਾਸ ਲਈ ਵਿਭਿੰਨ ਹੈਂਡਲੂਮ ਸਕੀਮਾਂ ਦਾ ਲਾਭ ਲੈਣ ਲਈ ਜਾਗਰੂਕ ਕਰਨ ਸਬੰਧੀ ਵਿਭਿੰਨ ਰਾਜਾਂ ਵਿੱਚ 534 ਤੋਂ ਵੱਧ ਚੌਪਲਾਂ ਦਾ ਆਯੋਜਨ ਕੀਤਾ ਗਿਆ।

 

• ਹੈਂਡਲੂਮ ਉਤਪਾਦਾਂ ਦੇ ਈ-ਮਾਰਕੀਟਿੰਗ ਨੂੰ ਉਤਸ਼ਾਹਿਤ ਕਰਨ ਲਈ, 23 ਈ-ਕਾਮਰਸ ਇਕਾਈਆਂ ਨੂੰ ਹੈਂਡਲੂਮ ਉਤਪਾਦਾਂ ਦੀ ਔਨਲਾਈਨ ਮਾਰਕੀਟਿੰਗ ਵਿੱਚ ਕੰਮ ‘ਤੇ ਲਗਾਇਆ ਗਿਆ ਹੈ। 

 

• ਹੈਂਡਲੂਮ ਅਤੇ ਹੈਂਡੀਕ੍ਰਾਫਟ ਸੈਕਟਰਾਂ ਦਾ ਸਮਰਥਨ ਕਰਨ ਅਤੇ ਹੈਂਡਲੂਮ ਬੁਣਕਰਾਂ/ਕਾਰੀਗਰਾਂ/ਉਤਪਾਦਕਾਂ ਲਈ ਵਿਆਪਕ ਮਾਰਕੀਟ ਨੂੰ ਸਮਰੱਥ ਕਰਨ ਲਈ, 1.5 ਲੱਖ ਹੈਂਡਲੂਮ ਬੁਣਕਰਾਂ/ਸੰਸਥਾਵਾਂ ਨੂੰ ਸਰਕਾਰੀ ਈ-ਮਾਰਕੀਟਪਲੇਸ (ਜੀਐੱਮ) 'ਤੇ ਉਨ੍ਹਾਂ ਦੇ ਉਤਪਾਦਾਂ ਨੂੰ ਸਰਕਾਰੀ ਵਿਭਾਗਾਂ ਨੂੰ ਸਪਲਾਈ ਕਰਨ ਲਈ ਔਨ-ਬੋਰਡ ਕੀਤਾ ਗਿਆ ਹੈ।

 

• ਉਤਪਾਦਕਤਾ ਅਤੇ ਮਾਰਕੀਟਿੰਗ ਸਮਰੱਥਾ ਨੂੰ ਵਧਾਉਣ ਅਤੇ ਹੈਂਡਲੂਮ ਕਾਮਿਆਂ ਲਈ ਸਮੂਹਿਕ ਯਤਨਾਂ ਅਤੇ ਸੰਸਾਧਨਾਂ ਦੀ ਪੂਲਿੰਗ ਜ਼ਰੀਏ ਵਧੇਰੇ ਰਿਟਰਨ ਨੂੰ ਯਕੀਨੀ ਬਣਾਉਣ ਲਈ, ਵਿਭਿੰਨ ਰਾਜਾਂ ਵਿੱਚ 117 ਹੈਂਡਲੂਮ ਪ੍ਰੋਡਿਊਸਰ ਕੰਪਨੀਆਂ ਬਣਾਈਆਂ ਗਈਆਂ ਹਨ। 

 

• ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨੋਲੋਜੀ (ਐੱਨਆਈਐੱਫਟੀ) ਦੇ ਸਹਿਯੋਗ ਨਾਲ ਡਿਜ਼ਾਈਨ-ਅਧਾਰਤ ਐਕਸੀਲੈਂਸ ਬਣਾਉਣ ਦੇ ਉਦੇਸ਼ ਨਾਲ ਦਿੱਲੀ, ਮੁੰਬਈ, ਵਾਰਾਣਸੀ, ਅਹਿਮਦਾਬਾਦ, ਜੈਪੁਰ, ਭੁਬਨੇਸ਼ਵਰ ਅਤੇ ਗੁਹਾਟੀ ਵਿਖੇ ਵੀਵਰਜ਼ ਸਰਵਿਸ ਸੈਂਟਰਾਂ (ਡਬਲਯੂਐੱਸਸੀਜ਼) ਵਿੱਚ ਹੈਂਡਲੂਮ ਸੈਕਟਰ ਵਿੱਚ ਉੱਤਮਤਾ ਅਤੇ ਨਵੇਂ ਡਿਜ਼ਾਈਨ ਬਣਾਉਣ ਵਿੱਚ ਅਤੇ ਬੁਣਕਰ, ਨਿਰਯਾਤਕ, ਨਿਰਮਾਤਾ ਅਤੇ ਡਿਜ਼ਾਈਨਰਾਂ ਦੀ ਸਹੂਲਤ ਲਈ ਅਤੇ ਪਹਿਲਾਂ ਬਣਾਏ ਗਏ ਡਿਜ਼ਾਈਨ ਦਾ ਲਾਭ ਲੈਣ ਲਈ ਡਿਜ਼ਾਈਨ ਰਿਸੋਰਸ ਸੈਂਟਰ ਸਥਾਪਤ ਕੀਤੇ ਗਏ ਹਨ।

 

 ਇਹ ਜਾਣਕਾਰੀ ਕੇਂਦਰੀ ਕੱਪੜਾ ਮੰਤਰੀ ਸ਼੍ਰੀਮਤੀ ਸਮਰਿਤੀ ਜ਼ੁਬਿਨ ਈਰਾਨੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

***********


 

ਬੀਵਾਈ/ਟੀਐੱਫਕੇ

 


(Release ID: 1705926) Visitor Counter : 119


Read this release in: English