ਰੱਖਿਆ ਮੰਤਰਾਲਾ

ਸਵਦੇਸ਼ੀ ਖਰੀਦ

Posted On: 17 MAR 2021 2:55PM by PIB Chandigarh

ਸਰਕਾਰ ਸਵਦੇਸ਼ੀ ਖਰੀਦ ਬਾਰੇ ਆਤਮਨਿਰਭਰ ਭਾਰਤ ਅਭਿਆਨ ਦੇ ਹਿੱਸੇ ਵਜੋਂ ਦੂਜੀ "ਸਕਾਰਾਤਮਕ ਸਵਦੇਸ਼ੀਕਰਨ ਸੂਚੀ" ਤੇ ਕੰਮ ਕਰ ਰਹੀ ਹੈ ।
ਸਰਕਾਰ ਦੇਸ਼ ਵਿੱਚ ਜਨਤਕ ਤੇ ਨਿਜੀ ਖੇਤਰ ਦੀਆਂ ਸਮਰਥਾਵਾਂ ਦੁਆਰਾ ਰੱਖਿਆ ਖੇਤਰ ਵਿੱਚ ਸਵੈ ਨਿਰਭਰ ਅਤੇ ਉੱਚੇ ਪੱਧਰ ਦਾ ਸਵਦੇਸ਼ੀਕਰਨ ਪ੍ਰਾਪਤ ਕਰਨ ਲਈ ਪਹਿਲਕਦਮੀਆਂ ਕਰ ਰਹੀ ਹੈ ।
ਲਾਈਟ ਯੁਟੀਲਿਟੀ ਹੈਲੀਕਾਪਟਰਜ਼ ਅਤੇ ਲਾਈਟ ਕੰਬੈਟ ਹੈਲੀਕਾਪਟਰਜ਼ ਦੀ ਖਰੀਦ ਜਿਥੋਂ ਤੱਕ ਵਧੇਰੇ ਪ੍ਰਕਿਰਿਆ ਅਨੁਸਾਰ ਹੋ ਸਕਦੀ ਹੈ, ਕੀਤੀ ਜਾ ਰਹੀ ਹੈ ।
ਇਨੋਵੇਸ਼ਨਸ ਫਾਰ ਡਿਫੈਂਸ ਐਕਸੇਲੈਂਸ (ਆਈ ਡੀ ਈ ਐਕਸ) ਰੂਪ ਰੇਖਾ ਅਪ੍ਰੈਲ 2018 ਵਿੱਚ ਲਾਂਚ ਕੀਤੀ ਗਈ ਸੀ । ਇਸ ਦਾ ਮਕਸਦ ਆਤਮਨਿਰਭਰਤਾ ਪ੍ਰਾਪਤ ਕਰਨਾ ਅਤੇ ਐੱਮ ਐੱਸ ਈਜ਼ , ਸਟਾਰਟਅੱਪਸ , ਵਿਅਕਤੀਗਤ ਖੋਜਕਾਰ , ਖੋਜ ਅਤੇ ਵਿਕਾਸ ਸੰਸਥਾਵਾਂ ਅਤੇ ਵਿਦਵਾਨਾਂ ਸਮੇਤ ਉਦਯੋਗਾਂ ਦੀ ਸ਼ਮੂਲੀਅਤ ਨਾਲ ਰੱਖਿਆ ਵਿੱਚ ਨਵੇਂ ਢੰਗ ਤਰੀਕੇ ਅਤੇ ਤਕਨਾਲੋਜੀ ਵਿਕਾਸ ਪੈਦਾ ਕਰਨਾ ਹੈ ।
ਆਈ ਡੀ ਈ ਐਕਸ ਰੱਖਿਆ ਸਟਾਰਟਅੱਪਸ ਲਈ ਉੱਦਮ ਅਤੇ ਨਵੀਨਤਮ ਢੰਗ ਤਰੀਕਿਆਂ ਦੇ ਉਤਸ਼ਾਹ ਅਤੇ ਵਿਕਾਸ ਲਈ ਨਕਲਾਂ ਤਿਆਰ ਕਰਨ ਲਈ ਗਰਾਟਾਂ ਮੁਹੱਈਆ ਕਰਦਾ ਹੈ ।
ਆਈ ਡੀ ਈ ਐਕਸ ਤਹਿਤ ਕੀਤੀਆਂ ਜਾ ਰਹੀਆਂ ਵੱਖ ਵੱਖ ਪਹਿਲਕਦਮੀਆਂ ਹੇਠ ਲਿਖੇ ਅਨੁਸਾਰ ਹਨ ।
1.   ਰੱਖਿਆ ਭਾਰਤ ਸਟਾਰਟੱਪ ਚੁਣੌਤੀ :— ਆਈ ਡੀ ਈ ਐਕਸ ਨੇ ਰੱਖਿਆ ਸਟਾਰਟਅੱਪ ਭਾਈਚਾਰੇ ਵਿੱਚ ਕਾਫ਼ੀ ਜੋ਼ਰ ਫੜਿਆ ਹੈ ਅਤੇ ਮੋਹਰੀ ਹੋ ਕੇ ਉੱਭਰ ਰਿਹਾ ਹੈ । ਹੁਣ ਤੱਕ ਵੱਖ ਵੱਖ ਐੱਮ ਐੱਸ ਐੱਮ ਈਜ਼ ਸਟਾਰਟਅੱਪਸ ਨੂੰ ਫੰਡਜ਼ ਦਿੱਤੇ ਗਏ ਹਨ ਤਾਂ ਜੋ ਭਾਰਤੀ ਸੈਨਾਵਾਂ ਦੀਆਂ ਮੁਸ਼ਕਲਾਂ , ਚੁਣੌਤੀਆਂ ਪ੍ਰਤੀ , ਖੋਜ ਸੰਬੰਧਤ ਸੇਵਾਵਾਂ ਕੀਤੀਆਂ ਜਾਣ । ਮਾਣਯੋਗ ਰਕਸ਼ਾ ਮੰਤਰੀ ਨੇ 29 ਸਤੰਬਰ 2020 ਨੂੰ ਡੀ ਆਈ ਐੱਸ ਸੀ—4 ਲਾਂਚ ਕੀਤਾ ਸੀ ।
2.   ਆਈ ਡੀ ਈ ਐਕਸ ਖੁੱਲੀਆਂ ਚੁਣੌਤੀਆਂ :— ਆਈ ਡੀ ਈ ਐਕਸ ਖੁੱਲੀਆਂ ਚੁਣੌਤੀਆਂ ਦੀ ਹਿੱਸੇ ਵਜੋਂ ਉੱਚ ਤਾਕਤੀ ਚੋਣ ਕਮੇਟੀ ਪ੍ਰਾਪਤ ਹੋਏ ਪ੍ਰਸਤਾਵਾਂ ਦੀ ਸਮੀਖਿਆ ਕਰ ਰਹੀ ਹੈ ।
3.   ਆਈ ਡੀ ਈ ਐਕਸ 4 ਐੱਫ ਏ ਯੂ ਜੇ ਆਈ :— ਆਈ ਡੀ ਈ ਐਕਸ—4 ਐੱਫ ਏ ਯੂ ਜੇ ਆਈ (ਫੌਜੀ) ਦੇ ਨਾਲ ਨਾਲ ਰੱਖਿਆ ਭਾਰਤ ਸਟਾਰਟਅੱਪ ਚੁਣੌਤੀ—4 ਲਾਂਚ ਕੀਤਾ ਗਿਆ ਸੀ ਤਾਂ ਜੋ ਜ਼ਮੀਨੀ ਪੱਧਰ ਤੇ ਸੇਵਾ ਕਰ ਰਹੇ ਕਰਮਚਾਰੀਆਂ ਵੱਲੋਂ ਪਛਾਣ ਕੀਤੇ ਨਵੀਨਤਮ ਦੀ ਸਹਾਇਤਾ ਕੀਤੀ ਜਾ ਸਕੇ । ਇਹ ਮੌਜੂਦਾ ਪਲੇਟਫਾਰਮਾਂ ਵਿੱਚ ਸੰਚਾਲਨ ਅਤੇ ਰੱਖ ਰਖਾਵ ਸੁਧਾਰ ਲਿਆਉਣ ਅਤੇ ਪਹਿਲੇ ਪੱਧਰ ਤੇ ਤਜ਼ਰਬੇ ਵਿੱਚ ਸੁਧਾਰ ਲਿਆਉਣ ਲਈ ਕੀਤਾ ਗਿਆ ਹੈ । ਇਹ ਰੱਖਿਆ ਨਿਰਮਾਣ ਵਿੱਚ ਨਵੇਂ ਢੰਗ ਤਰੀਕਿਆਂ ਲਈ ਭਵਿੱਖ ਵਿੱਚ ਆਉਣ ਵਾਲੇ ਵਿਚਾਰ ਵੀ ਪੈਦਾ ਕਰਦਾ ਹੈ । ਇਹਨਾਂ ਨੂੰ ਫੇਰ ਆਈ ਡੀ ਈ ਐਕਸ ਤਹਿਤ ਚੁਣੌਤੀਆਂ ਵਜੋਂ ਜਾਰੀ ਕੀਤਾ ਜਾਵੇਗਾ ਅਤੇ ਇਹ ਉਹਨਾਂ ਸਟਾਰਟਅੱਪਸ ਲਈ ਜਾਰੀ ਕੀਤੇ ਜਾਣਗੇ , ਜਿਹਨਾਂ ਨੂੰ ਆਈ ਈ ਡੀ ਐਕਸ ਤਹਿਤ ਸੂਚੀਗਤ ਕੀਤਾ ਗਿਆ ਹੈ ।
4.   ਆਈ ਡੀ ਈ ਐਕਸ ਪਹਿਲਕਦਮੀਂ ਦੇ ਹਿੱਸੇ ਵਜੋਂ ਓ ਐੱਫ ਬੀ ਨੇ ਭੂਮੀ ਪ੍ਰਣਾਲੀ ਦੇ ਹਥਿਆਰਾਂ , ਗੋਲੀਸਿੱਕਾ ਅਤੇ ਉਪਕਰਣ ਵਸਤਾਂ ਨਾਲ ਸੰਬੰਧਤ ਪ੍ਰਾਜੈਕਟਾਂ ਲਈ ਇੰਨਹਾਊਸ ਖੋਜ ਤੇ ਵਿਕਾਸ ਪ੍ਰਾਜੈਕਟ ਸ਼ੁਰੂ ਕੀਤੇ ਹਨ । ਇਹ ਪ੍ਰਾਜੈਕਟ ਆਰਟੀਲਰੀ ਤੇ ਏਅਰ ਡਿਫੈਂਸ ਗੰਨ ਪ੍ਰਣਾਲੀ , ਸਮਾਲ ਆਰਮਜ਼ ਵੈਪਨਜ਼ ਸਿਸਟਮ , ਆਰਮਡ ਵਾਈਟਿੰਗ ਵਹੀਕਲ੍ਹਜ਼ ਅਤੇ ਫਿਊਚਰੀਸਟਿੱਕ ਸਮਾਰਟ ਐਮਿਨਿਊਸ਼ਨ ਸਿਸਟਮਜ਼ ਨਾਲ ਸੰਬੰਧਤ ਹਨ ।
5.   ਡੀ ਆਰ ਡੀ ਓ ਤਕਨਾਲੋਜੀ ਵਿਕਾਸ ਸਕੀਮ ਤਹਿਤ ਪ੍ਰਾਈਵੇਟ ਖੇਤਰ ਉਦਯੋਗ ਵਿਸ਼ੇਸ਼ ਕਰਕੇ ਸਟਾਰਟਅੱਪਸ ਸਮੇਤ ਐੱਮ ਐੱਸ ਐੱਮ ਈਜ਼ ਨੂੰ ਫੰਡ ਕਰਨ ਦੇ ਉਦੇਸ਼ ਨਾਲ ਚਲਾਈ ਗਈ ਹੈ । ਹੁਣ ਤੱਕ ਟੀ ਡੀ ਐੱਫ ਸਕੀਮ ਤਹਿਤ ਐੱਮ ਐੱਸ ਐੱਮ ਈਜ਼ ਤਹਿਤ ਸਟਾਰਟਅੱਪਸ ਅਤੇ ਵੱਖ ਵੱਖ ਨਿਜੀ ਉਦਯੋਗਾਂ ਨੂੰ ਕੁੱਲ 25 ਪ੍ਰਾਜੈਕਟ ਦਿੱਤੇ ਗਏ ਹਨ । ਡੀ ਆਰ ਡੀ ਓ ਨੇ ਰੱਖਿਆ ਅਤੇ ਏਅਰੋ ਸਪੇਸ ਖੇਤਰ ਵਿੱਚ ਨਵੀਨਤਮ ਵਿਚਾਰਾਂ ਲਈ ਸਟਾਰਟਅੱਪਸ , ਵਿਅਕਤੀਆਂ , ਉਦਮੀਆਂ ਅਤੇ ਖੋਜਕਾਰਾਂ ਲਈ ਇੱਕ ਪੈਨ ਇੰਡੀਆ ਮੁਕਾਬਲਾ ਵੀ ਲਾਂਚ ਕੀਤਾ ਹੈ ।
6.   ਡੀ ਆਈ ਐੱਸ ਸੀ ਦੇ ਹਿੱਸੇ ਵਜੋਂ ਭਾਰਤੀ ਫੌਜ ਦੇ 11 ਪ੍ਰਾਜੈਕਟ ਹਨ ਅਤੇ ਆਈ ਡੀ ਈ ਐਕਸ ਖੁੱਲੀਆਂ ਚੁਣੌਤੀਆਂ ਵਿੱਚ 23 ਸਟਾਰਟਅੱਪਸ ਦੀ ਸਹਾਇਤਾ ਕੀਤੀ ਜਾ ਰਹੀ ਹੈ । ਭਾਰਤੀ ਜਲ ਸੈਨਾ ਨੇ ਆਈ ਡੀ ਈ ਐਕਸ ਸਕੀਮ ਸ਼ੁਰੂ ਕੀਤੀ ਹੈ ਅਤੇ 9 ਪ੍ਰਾਜੈਕਟਾਂ ਲਈ ਇਸ ਵੇਲੇ 21 ਸਟਾਰਟਅੱਪਸ ਦੇ ਡਿਜ਼ਾਈਨ ਅਤੇ ਵਿਕਾਸ ਵਿੱਚ ਸ਼ਾਮਲ ਹੈ । ਇਸ ਤੋਂ ਇਲਾਵਾ ਇਹਨਾਂ ਪਹਿਲਕਦਮੀਆਂ ਦੇ ਹਿੱਸੇ ਵਜੋਂ ਭਾਰਤੀ ਹਵਾਈ ਸੈਨਾ 11 ਕੇਸਾਂ ਵਿੱਚ ਪ੍ਰਗਤੀ ਕਰ ਰਹੀ ਹੈ ਅਤੇ ਆਈ ਡੀ ਈ ਐਕਸ ਰਾਹੀਂ 17 ਸਟਾਰਟਅੱਪਸ , ਵਿਅਕਤੀਗਤ ਖੋਜਕਾਰਾਂ / ਐੱਮ ਐੱਸ ਐੱਮ ਈਜ਼ ਲਈ ਨਵੀਨਤਮ ਉਪਕਰਨ ਦੇ ਡਿਜ਼ਾਈਨ ਅਤੇ ਵਿਕਾਸ ਲਈ ਰੁੱਝੀ ਹੋਈ ਹੈ ।
ਪੂੰਜੀ ਗ੍ਰਹਿਣ ਦੀ ਸਮਾਂ ਸੀਮਾ ਵਿੱਚ ਦੇਰੀ ਨੂੰ ਘਟਾਉਣ ਲਈ ਹੇਠ ਲਿਖੇ ਕਦਮ ਚੁੱਕੇ ਗਏ ਹਨ ।
1.   ਰੱਖਿਆ ਖਰੀਦ ਪ੍ਰਕਿਰਿਆ 2020 ਦਾ ਮਕਸਦ ਫੌਜੀ ਉਪਕਰਨਾਂ , ਪ੍ਰਣਾਲੀਆਂ ਅਤੇ ਪਲੇਟਫਾਰਮਾਂ ਨੂੰ ਜੋ ਹਥਿਆਰਬੰਦ ਫ਼ੌਜਾਂ ਨੂੰ ਉਹਨਾਂ ਦੀ ਕਾਰਗੁਜ਼ਾਰੀ , ਸਮਰਥਾਵਾਂ , ਗੁਣਵਤਾ ਮਾਣਕਾਂ ਦੇ ਸੰਦਰਭ ਵਿੱਚ ਸਮੇਂ ਸਿਰ ਖਰੀਦ ਨੂੰ ਸੁਨਿਸ਼ਚਿਤ ਕਰਨਾ ਹੈ ਅਤੇ ਇਹ ਅਲਾਟ ਕੀਤੇ ਗਏ ਬਜਟ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਕੀਤਾ ਜਾ ਰਿਹਾ ਹੈ । ਡੀ ਏ ਪੀ ਵੱਲੋਂ ਸਮੇਂ ਸਿਰ ਕੁਸ਼ਲਤਾਪੂਰਵਕ ਤੇ ਪ੍ਰਭਾਵੀ ਖਰੀਦਦਾਰੀ ਦੀ ਪ੍ਰਾਪਤੀ ਲਈ ਹੇਠ ਲਿਖੇ ਕਦਮ ਚੁੱਕੇ ਜਾ ਰਹੇ ਹਨ ।
*   ਡੀ ਪੀ ਐੱਸ ਯੂ ਉਪਕਰਨਾਂ ਲਈ ਜਿਹਨਾਂ ਦੀ ਮਾਣਯੋਗ ਰਕਸ਼ਾ ਮੰਤਰੀ ਦੇ ਹੁਕਮਾਂ ਤਹਿਤ ਗਠਿਤ ਕਮੇਟੀ ਵੱਲੋਂ ਪਹਿਲਾਂ ਹੀ ਕੀਮਤ ਲਗਾਈ ਗਈ ਹੈ, ਨੂੰ ਕੀਮਤ ਸਰਟੀਫਿਕੇਟ ਦੇਣ ਤੋਂ ਸੀ ਐੱਨ ਸੀ (ਕੰਟਰੈਕਟ ਨਿਗੋਸੀਏਸ਼ਨ ਕਮੇਟੀ) ਦੀ ਛੋਟ ।
*   ਸੇਵਾਵਾਂ ਹੈੱਡਕੁਆਰਟਰ ਨੂੰ 150 ਕਰੋੜ ਰੁਪਏ ਤੋਂ 300 ਕਰੋੜ ਰੁਪਏ ਤੱਕ ਦੀਆਂ ਵਿੱਤੀ ਸ਼ਕਤੀਆਂ ਪ੍ਰਦਾਨ ਕਰਨਾ ।
*   ਮੋਟੀ ਰੂਪ ਰੇਖਾ ਲਈ ਖਰੀਦਦਾਰ ਗਤੀਵਿਧੀਆਂ ਨੂੰ ਮੁਕੰਮਲ ਕਰਨ ਲਈ (ਏ ਐੱਨ ਤੋਂ ਠੇਕਾ ਦੇਣ ਤੱਕ) ਲਈ ਬਹੁ ਵਿਕਰੇਤਾ ਕੇਸਾਂ ਵਿੱਚ ਸਮਾਂ 80—117 ਹਫ਼ਤਿਆਂ ਤੋਂ ਘਟਾ ਕੇ 70—94 ਹਫ਼ਤੇ ਕੀਤਾ ਗਿਆ ਹੈ ਅਤੇ ਸਿੰਗਲ ਵੈਂਡਰ ਕੇਸਾਂ ਵਿੱਚ ਇਹ ਸਮਾਂ 92—137 ਹਫ਼ਤਿਆਂ ਤੋਂ ਘਟਾ ਕੇ 82—114 ਕੀਤਾ ਗਿਆ ਹੈ ।
*   ਐਕਸੈਪਟੈਂਸ ਆਫ ਨਸੈਸਟੀ ( ਏ ਓ ਐੱਨ ) ਕੇਸਾਂ ਵਿੱਚ ਵੈਦਤਾ ਖਰੀਦ ਕੇਸਾਂ ਲਈ (ਇੱਕ ਸਾਲ ਤੋਂ) ਘਟਾ ਕੇ 6 ਮਹੀਨੇ ਕੀਤੀ ਗਈ ਹੈ ਅਤੇ “ਖਰੀਦ ਅਤੇ ਮੇਕ ਇੰਡੀਅਨ” ਕੇਸਾਂ ਲਈ (ਦੋ ਸਾਲ ਤੋਂ) ਇੱਕ ਸਾਲ ਕੀਤਾ ਗਿਆ ਹੈ ।
*   ਪ੍ਰਸਤਾਵ ਲਈ ਮਸੌਦਾ ਬੇਨਤੀ ਵਿੱਚ ਏ ਓ ਐੱਨ ਦੇ ਨਾਲ ਬਿਆਨ ਹੋਣਾ ਚਾਹੀਦਾ ਹੈ । ਬਿੱਡ ਦਾਖ਼ਲ ਕਰਨ ਵੇਲੇ ਸਿੰਗਲ ਵੈਂਡਰ ਕੇਸਾਂ ਅਤੇ ਟੀ ਈ ਸੀ ਪੱਧਰਾਂ ਨੂੰ ਆਪਣੇ ਆਪ ਰਿਟੇਸ ਨਹੀਂ ਕੀਤਾ ਜਾਵੇਗਾ , ਬਲਕਿ ਰੱਖਿਆ ਖਰੀਦ ਕੌਂਸਲ ਦੀ ਪ੍ਰਵਾਨਗੀ ਨਾਲ ਬਣਦੇ ਤਰਕ ਅਧਾਰ ਪ੍ਰਕਿਰਿਆ ਅਪਣਾਈ ਜਾਵੇਗੀ ।
*   ਵੈਂਡਰ ਦੇ ਨਾਂ ਵਿੱਚ ਬਦਲਾਅ ਲਈ ਦਿਸ਼ਾ ਨਿਰਦੇਸ਼ ਡੀ ਪੀ ਪੀ 2016 ਵਿੱਚ ਸ਼ਾਮਲ ਕੀਤੇ ਗਏ ਹਨ ਅਤੇ ਇਸ ਸੰਦਰਭ ਵਿੱਚ ਹੋਣ ਵਾਲੀ ਦੇਰੀ ਨਾਲ ਨਜਿੱਠਣ ਲਈ ਸ਼ਿਕਾਇਤਾਂ ਸੰਬੰਧੀ ਦਿਸ਼ਾ ਨਿਰਦੇਸ਼ ਵੀ ਹਨ ।
*   ਫੀਲਡ ਇਵੈਲਿਊਏਸ਼ਨ ਟਰਾਇਲਜ਼ ਲਈ ਲੱਗਣ ਵਾਲੇ ਸਮੇਂ ਨੂੰ ਤਰਕਸੰਗਤ ਬਣਾਉਣ ਲਈ ਐੱਫ ਈ ਟੀ ਨੂੰ ਉਹਨਾਂ ਹਾਲਤਾਂ ਵਿੱਚ ਕੀਤਾ ਜਾਵੇ , ਜਿੱਥੇ ਇਹ ਉਪਕਰਨ ਤਾਇਨਾਤ ਕੀਤੇ ਜਾਣ ਦੀ ਸੰਭਾਵਨਾ ਹੈ । ਇਸ ਤੋਂ ਇਲਾਵਾ ਉਪਕਰਨਾਂ ਦੀ ਤਕਨੀਕੀ ਸਮੀਖਿਆ ਦੇ ਪ੍ਰਮਾਣੀਕਰਨ ਵਰਤੋਂ ਨੂੰ ਵਧਾਉਣ ਲਈ ਵੀ ਵਿਵਸਥਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ।
2.   ਨਿਗਰਾਨੀ ਵਿਧੀ :— ਡੀ ਏ ਪੀ 2020 ਦੇ ਹਿੱਸੇ ਵਜੋਂ ਵੱਖ ਵੱਖ ਨਿਗਰਾਨੀ ਵਿਧੀਆਂ ਪੇਸ਼ ਕੀਤੀਆਂ ਗਈਆਂ ਹਨ । ਖਰੀਦਦਾਰ ਸਕੀਮਾਂ ਲਈ ਕੁਝ ਮੌਜੂਦਾ ਨਿਗਰਾਨੀ ਵਿਧੀਆਂ ਹੇਠ ਲਿਖੇ ਅਨੁਸਾਰ ਹਨ ।
*   ਪੀ ਐੱਸ ਓ / ਏ ਪੀ ਐੱਸ ਓ ਦੁਆਰਾ ਐੱਸ ਐੱਚ ਕਿਉੁ ਵਿਖੇ ਅਤੇ ਰੱਖਿਆ ਮੰਤਰਾਲੇ ਦੇ ਡੀ ਜੀ ਖਰੀਦ ਵੱਲੋਂ ਪ੍ਰੀ ਕੰਟਰੈਕਟ ਸਕੀਮਾਂ ਦੀ ਸਮੇਂ ਸਮੇਂ ਤੇ ਸਮੀਖਿਆ ।
*   ਡੀ ਪੀ ਬੀ / ਡੀ ਏ ਸੀ ਦੁਆਰਾ ਲੰਬਿਤ ਕੇਸਾਂ ਦੀ ਸਮੇਂ ਸਮੇਂ ਤੇ ਸਮੀਖਿਆ ।
*   ਸਕੱਤਰ ਡੀ ਪੀ ਦੀ ਅਗਵਾਈ ਵਾਲੀ ਏਪੈਕਸ ਸਟੀਅਰਿੰਗ ਕਮੇਟੀ ਵੱਲੋਂ ਜਹਾਜ਼ ਨਿਰਮਾਣ ਕੇਸਾਂ ਦੀ ਛਿਮਾਹੀ ਸਮੀਖਿਆ ਅਤੇ ਸੀ ਡਬਲਯੁ ਪੀ ਅਤੇ ਏ ਵੱਲੋਂ ਤਿਮਾਹੀ ਸਮੀਖਿਆ ।
*   ਐੱਸ ਪੀ ਮਾਡਲ 10 (ਇੱਕ ਸਕੀਮਾਂ), ਐੱਫ ਟੀ ਪੀ ਕੇਸਾਂ ਲਈ ਉੱਚ ਤਾਕਤੀ ਪ੍ਰਾਜੈਕਟ ਕਮੇਟੀ ।
*   ਸਕੱਤਰ ਡੀ ਪੀ ਅਤੇ ਹੈੱਡ ਪੀ ਐੱਮ ਯੂ — ਮੇਕ ਦੁਆਰਾ ਮੇਕ ਕੇਸਾਂ ਦੀ ਨਿਗਰਾਨੀ ।
*   ਪ੍ਰਾਜੈਕਟਾਂ ਲਈ ਠੇਕਾ ਬਾਅਦ ਨਿਗਰਾਨੀ ।
ਇਹ ਜਾਣਕਾਰੀ ਰਕਸ਼ਾ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ ਨੇ ਅੱਜ ਲੋਕ ਸਭਾ ਵਿੱਚ ਸ਼੍ਰੀ ਕੋਮਤੀ ਰੈੱਡੀ ਵੈਨਕਟ ਰੈੱਡੀ ਅਤੇ ਸ਼੍ਰੀਮਤੀ ਵੈਂਗਾਗੀਥਾ ਵਿਸ਼ਵਨਾਥ ਦੇ ਸਵਾਲ ਦੇ ਇੱਕ ਲਿਖਤੀ ਜਵਾਬ ਰਾਹੀਂ ਟੇਬਲ ਤੇ ਰੱਖੀ ।

 

ਏ ਬੀ ਬੀ / ਐੱਨ ਏ ਐੱਮ ਪੀ ਆਈ / ਕੇ ਏ / ਡੀ ਕੇ / ਐੱਸ ਏ ਵੀ ਵੀ ਵਾਈ


(Release ID: 1705548) Visitor Counter : 217


Read this release in: English