ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੂਰਜੀ ਚੱਕਰ ਬਾਰੇ ਭਵਿੱਖਬਾਣੀ ਕਰਨ ਦਾ ਤਰੀਕਾ - ਕੋਡਾਈਕਨਾਲ ਸੋਲਰ ਆਬਜ਼ਰਵੇਟਰੀ ਵੱਲੋਂ ਸੂਰਜ ਦੇ ਘੁੰਮਣ ਦੀ ਪੜਤਾਲ ਲਈ ਸਦੀ ਦੇ ਦੌਰਾਨ ਡੇਟਾ ਡਿਜੀਟਾਈਜ਼ਡ

Posted On: 24 FEB 2021 12:16PM by PIB Chandigarh

ਵਿਗਿਆਨੀਆਂ ਨੇ ਡਿਜਿਟਾਇਜਡ ਪੁਰਾਣੀਆਂ ਫਿਲਮਾਂ ਅਤੇ ਫੋਟੋਗਰਾਫਸ ਤੋਂ ਹਾਸਲ ਡਾਟਾ  ਦੇ ਦੁਆਰਾ ਇਹ ਅਨੁਮਾਨ ਲਗਾਇਆ ਹੈ ਕਿ ਪਿਛਲੀ ਸਦੀ  ਦੇ ਦੌਰਾਨ ਸੂਰਜ ਨੇ ਕਿਸ ਤਰ੍ਹਾਂ ਪਰਿਕਰਮਾ ਕੀਤੀ ।ਇਹ ਅਨੁਮਾਨ ਸੂਰਜ ਦੇ ਅੰਦਰੂਨੀ ਹਿੱਸੇ ਵਿੱਚ ਪੈਦਾ ਹੋਏ ਚੁੰਬਕੀ ਖੇਤਰ ਦਾ ਅਧਿਐਨ ਕਰਨ ਵਿੱਚ ਸਹਾਇਤਾ ਕਰੇਗਾ, ਜੋ ਕਿ ਸਨਸਪਾਟਸ ਦਾ ਕਾਰਨ ਬਣਦਾ ਹੈ ਅਤੇ ਬਹੁਤ ਸਾਰੀਆਂ ਸਥਿਤੀਆਂ ਜਿਵੇਂ ਧਰਤੀ ਉੱਤੇ ਇਤਿਹਾਸਕ ਮਿਨੀ-ਬਰਫ ਯੁੱਗ (ਸਨਸਪਾਟਸ ਦੀ ਅਣਹੋਂਦ) ਦਾ ਨਤੀਜਾ ਹੈ। ਇਹ ਭਵਿੱਖ ਵਿੱਚ ਸੂਰਜੀ ਚੱਕਰ ਅਤੇ ਉਨ੍ਹਾਂ ਦੇ ਭਿੰਨਤਾਵਾਂ ਦੀ ਭਵਿੱਖਬਾਣੀ ਕਰਨ ਵਿੱਚ ਵੀ ਸਹਾਇਤਾ ਕਰ ਸਕਦਾ ਹੈ।

 

ਸੂਰਜ ਇਸਦੇ ਧਰੁਵਾਂ ਨਾਲੋਂ ਆਪਣੇ ਭੂਮੱਧ ਖੇਤਰ 'ਤੇ ਵਧੇਰੇ ਤੇਜ਼ੀ ਨਾਲ ਘੁੰਮਦਾ ਹੈ।ਸਮੇਂ ਦੇ ਨਾਲ, ਸੂਰਜ ਦੀਆਂ ਵੱਖਰੀਆਂ ਘੁੰਮਣ ਦਰਾਂ ਇਸਦੇ ਚੁੰਬਕੀ ਖੇਤਰ ਵਿੱਚ ਮੋੜ ਜਾਂ ਉਲਝਣ ਦਾ ਕਾਰਨ ਬਣਦੀਆਂ ਹਨ। ਚੁੰਬਕੀ ਫੀਲਡ ਲਾਈਨਾਂ ਵਿਚਲੀਆਂ ਉਲਝਣਾਂ ਮਜਬੂਤ ਸਥਾਨਕ ਚੁੰਬਕੀ ਖੇਤਰ ਪੈਦਾ ਕਰ ਸਕਦੀਆਂ ਹਨ। ਜਦੋਂ ਸੂਰਜ ਦਾ ਚੁੰਬਕੀ ਖੇਤਰ ਦਾ ਮੋੜ ਆਉਂਦਾ ਹੈ, ਤਾਂ ਬਹੁਤ ਸਾਰੇ ਸਨਸਪਾਟਸ ਹੁੰਦੇ ਹਨ।  ਸਨਸਪਾਟਸ ਜੋ ਕਿ 11 ਸਾਲਾਂ ਦੇ ਅੰਤਰਾਲ ਨਾਲ ਸਤਹ 'ਤੇ ਬਣਦੇ ਹਨ, ਸੂਰਜ ਦੇ ਅੰਦਰ ਸੂਰਜੀ ਗਤੀਸ਼ੀਲਤਾ ਜਾਂ ਸੂਰਜੀ ਚੁੰਬਕਸ਼ੀਲਤਾ ਦੀ ਜਾਂਚ ਕਰਨ ਅਤੇ ਇਸ ਲਈ ਸੂਰਜੀ ਚੱਕਰ ਦੇ ਪਰਿਵਰਤਨ ਨੂੰ ਮਾਪਣ ਲਈ ਇੱਕੋ ਇੱਕ ਉਪਾਅ ਹਨ।

ਸ਼੍ਰੀ ਬਿਭੂਤੀ ਕੁਮਾਰ ਝਾ, ਪੀਐੱਚਡੀ ਵਿਦਿਆਰਥੀ ਦੀ ਅਗਵਾਈ ਹੇਠ ਖੋਜਕਰਤਾਵਾਂ ਨੇ  ਆਰੀਆਭੱਟ ਰਿਸਰਚ ਇੰਸਟੀਚਿਊਟ ਆਫ ਆਬਜ਼ਰਵੇਸ਼ਨਲ ਸਾਇੰਸਜ਼ (ਏਆਰਆਈਐੱਸ) , ਜੋ ਕਿ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਅਧੀਨ ਇੱਕ ਖੁਦਮੁਖਤਿਆਰੀ ਸੰਸਥਾ ਹੈ, ਨੇ ਸੋਲਰ ਸਿਸਟਮ ਰਿਸਰਚ, ਮੈਕਸ ਪਲੈਂਕ ਇੰਸਟੀਚਿਊਟ ਫਾਰ ਸੋਲਰ ਸਿਸਟਮ ਰਿਸਰਚ, ਗੌਲਟਿੰਗੇਨ , ਜਰਮਨੀ ਅਤੇ ਸਾਊਥ ਵੈਸਟ ਰਿਸਰਚ ਇੰਸਟੀਚਿਊਟ , ਬੋਲਡਰ, ਯੂਐੱਸਏ ਦੇ ਸਹਿਯੋਗ ਨਾਲ ਸਦੀਆਂ ਪੁਰਾਣੀਆਂ ਡਿਜੀਟਲਾਈਜ਼ਡ ਫਿਲਮਾਂ ਅਤੇ ਫੋਟੋਆਂ ਤੋਂ ਸੂਰਜ ਦੇ ਘੁੰਮਣ ਦਾ  ਅਧਿਐਨ ਕੀਤਾ ਹੈ। ਪੁਰਾਣੀਆਂ ਫਿਲਮਾਂ ਅਤੇ ਤਸਵੀਰਾਂ ਡੀਐੱਸਟੀ ਦੀ ਇੱਕ ਖੁਦਮੁਖਤਿਆਰੀ ਸੰਸਥਾ, ਇੰਡੀਅਨ ਇੰਸਟੀਚਿਊਟ ਆਫ਼ ਐਸਟ੍ਰੋਫਿਜਿਕਸ (ਆਈਆਈਏ) ਦੇ ਕੋਡਾਈਕਨਾਲ ਸੋਲਰ ਅਬਜ਼ਰਵੇਟਰੀ (ਕੇਓਐੱਸਓ) ਵਿਖੇ ਲਈਆਂ ਗਈਆਂ ਸਨ ਅਤੇ ਹੁਣ ਇਸ ਦਾ ਡਿਜੀਟਲੀਕਰਨ ਕੀਤਾ ਗਿਆ ਹੈ।

ਟੀਮ ਨੇ ਪਹਿਲਾਂ ਲਏ ਗਏ ਚੱਕਰਾਂ ਦੇ ਦਸਤਾਵੇਜ਼ਾਂ ਦੇ ਅੰਕੜਿਆਂ ਨਾਲ ਇਕਸਾਰ ਡਿਜੀਟਲਾਈਜ਼ਡ ਅੰਕੜਿਆਂ ਦੀ ਤੁਲਨਾ ਕੀਤੀ ਅਤੇ ਕਿਹਾ ਕਿ ਉਹ ਪਹਿਲੀ ਵਾਰ ਵੱਡੇ ਅਤੇ ਛੋਟੇ ਸਨਸਪਾਟਸ ਦੇ ਵਿਵਹਾਰ ਨੂੰ ਵੱਖ ਕਰਨ ਦੇ ਯੋਗ ਹੋਏ ਹਨ। 

ਅਜਿਹਾ ਡਿਜੀਟਾਈਜ਼ਡ ਡੇਟਾ ਅਤੇ ਵੱਡੇ ਅਤੇ ਛੋਟੇ ਸਨਸਪਾਟਾਂ ਦੀ ਭਿੰਨਤਾ ਸੂਰਜੀ ਚੁੰਬਕੀ ਅਤੇ ਸਨਸਪਾਟਸ ਦੀ ਸਮਝ ਵਿੱਚ ਸੁਧਾਰ ਲਿਆ ਸਕਦਾ ਹੈ, ਭਵਿੱਖ ਵਿਚ ਸੂਰਜੀ ਚੱਕਰ ਦੀ ਭਵਿੱਖਬਾਣੀ ਕਰਨ ਲਈ ਰਾਹ ਪੱਧਰਾ ਕਰੇਗਾ। 

 

https://static.pib.gov.in/WriteReadData/userfiles/image/image0017EQU.jpg 

ਚਿੱਤਰ 1: ਇੱਕ ਕਾਰਟੂਨ ਚਿੱਤਰ ਜੋ  ਵੱਖ-ਵੱਖ  ਵਿਥਕਾਰਾਂ ਤੇ ਸੂਰਜੀ ਚੱਕਰ ਨੂੰ ਦਰਸਾਉਂਦਾ ਹੈ ।ਚਿੱਤਰ ਨਾਸਾ ਵੱਲੋਂ  ਧੰਨਵਾਦ ਸਹਿਤ

 

https://static.pib.gov.in/WriteReadData/userfiles/image/image00266US.jpg

ਚਿੱਤਰ 2: ਸੂਰਜ ਚੱਕਰ ਦਾ ਪਰੋਫਾਈਲ ਦੋ ਵੱਖ ਵੱਖ ਅਕਾਰ ਦੇ ਸਨਸਪਾਟਾਂ ਦੀ ਵਰਤੋਂ ਨਾਲ ਮਾਪਦਾ ਹੈ ( ਝਾਅ ਏਟ ਅਲ., 2021)। 

ਪਬਲੀਕੇਸ਼ਨ ਲਿੰਕ:

Arxiv: https://arxiv.org/abs/2101.01941

DOI: https://doi.org/10.1007/s11207-021-01767-8

 

ਵਧੇਰੇ ਜਾਣਕਾਰੀ ਲਈ ਬਿਭੂਤੀ ਕੁਮਾਰ ਝਾਅ (ਈਮੇਲ: bibhuti@aries.res.in ) ਨਾਲ ਸੰਪਰਕ ਕਰੋ ।]  

 

*****

ਐੱਨਬੀ / ਕੇਜੀਐੱਸ / ( ਡੀਐੱਸਟੀ ਮੀਡੀਆ ਸੈੱਲ)


(Release ID: 1700475) Visitor Counter : 201


Read this release in: English , Hindi , Tamil