ਗ੍ਰਹਿ ਮੰਤਰਾਲਾ

ਪੁਲਿਸ ਅਧਿਕਾਰੀਆਂ ਵਿੱਚ ਖ਼ੁਦਕੁਸ਼ੀਆਂ

Posted On: 10 FEB 2021 3:48PM by PIB Chandigarh

ਪੁਲਿਸ ਖੋਜ ਤੇ ਵਿਕਾਸ ਬਿਊਰੋ ਨੇ 2004 ਵਿੱਚ ਸੈਨਾਵਾਂ ਵਿੱਚ ਦਬਾਅ ਦੇ ਕਾਰਨਾਂ ਦਾ ਪਤਾ ਲਾਉਣ ਅਤੇ ਕਾਰਨਾਂ ਨੂੰ ਦੂਰ ਕਰਨ ਦੇ ਉਪਰਾਲਿਆਂ ਦੇ ਸੁਝਾਅ ਦੇਣ ਲਈ ਇੱਕ ਅਧਿਐਨ ਕੀਤਾ ਸੀ । ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ ਐੱਮ ਐੱਮ) , ਅਹਿਮਦਾਬਾਦ ਨੇ ਵੀ ਸਰਹੱਦੀ ਸੁਰੱਖਿਆ ਬਲ (ਬੀ ਐੱਸ ਐੱਫ) ਲਈ ਅਧਿਐਨ ਕੀਤਾ ਸੀ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਸੀ ਆਰ ਪੀ ਐੱਫ , ਬੀ ਪੀ ਆਰ ਐਂਡ ਡੀ ਨੇ ਵੀ , @ਸੀ ਏ ਪੀ ਐੱਫ ਵਿੱਚ ਖ਼ੁਦਕੁਸ਼ੀਆਂ ਦੇ ਕੇਸਾਂ ਅਤੇ ਨਿਰਾਸ਼ਾ ਦੀ ਤੁਲਨਾਤਮਕ ਸਮੀਖਿਆ ਅਤੇ ਠੀਕ ਕਰਨ ਲਈ ਉਪਰਾਲੇ@ ਬਾਰੇ ਇੰਡੀਅਨ ਇੰਸਟੀਚਿਊਟ ਆਫ਼ ਐਡਮਨਿਸਟ੍ਰੇਸ਼ਨ (ਆਈ ਆਈ ਪੀ ਏ) ਰਾਹੀਂ ਸਤੰਬਰ 2020 ਵਿੱਚ ਇੱਕ ਖੋਜ ਅਧਿਐਨ ਕੀਤਾ ਸੀ ।

ਕਿਉਂਕਿ ਭਾਰਤ ਦੇ ਸੰਵਿਧਾਨ ਦੀ ਸੱਤਵੀਂ ਸੂਚੀ ਦੇ ਅਨੁਸਾਰ , @ਪੁਲਿਸ ਸੂਬੇ ਦਾ ਵਿਸ਼ਾ ਹੈ ਅਤੇ ਸੂਬਾ ਸਰਕਾਰਾਂ ਵੱਲੋਂ ਖ਼ੁਦ ਸੂਬਾ ਪੁਲਿਸ ਦੇ ਵਿਅਕਤੀਗਤ ਮਾਮਲਿਆਂ ਨਾਲ ਨਜਿੱਠਿਆ ਜਾਂਦਾ ਹੈ । ਸੂਬਾ ਸਰਕਾਰਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਸੂਬਾ ਪੁਲਿਸ ਕਰਮਚਾਰੀਆਂ ਦੀ ਭਲਾਈ ਲਈ ਉਚਿਤ ਕਦਮ ਚੁੱਕੇ ।@

ਕੇਂਦਰੀ ਹਥਿਆਰਬੰਦ ਪੁਲਿਸ ਬਲ ਅਤੇ ਅਸਮ ਰਾਈਫਲਸ ਕਰਮਚਾਰੀਆਂ ਦੀਆਂ ਕੰਮਕਾਜੀ ਹਾਲਤਾਂ ਦੇ ਸੁਧਾਰ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਮੰਤਰਾਲੇ ਵੱਲੋਂ ਜਿਊਂ ਅਤੇ ਜਿੱਥੇ ਲੋੜ ਹੁੰਦੀ ਹੈ , ਉਸ ਅਨੁਸਾਰ ਇਸ ਸਬੰਧ ਵਿੱਚ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ । ਸਰਕਾਰ ਵੱਲੋਂ ਸਮੇਂ ਸਮੇਂ ਤੇ ਪੇਸ਼ੇਵਰਾਨਾ ਏਜੰਸੀਆਂ ਨਾਲ ਇਸ ਮੁੱਦੇ ਦੀ ਸਮੀਖਿਆ ਲਈ ਸਲਾਹ ਮਸ਼ਵਰਾ ਕੀਤਾ ਜਾਂਦਾ ਹੈ । ਸੀ ਏ ਪੀ ਐੱਫਸ / ਏ ਆਰਸ ਦੇ ਕਰਮਚਾਰੀਆਂ ਦੀਆਂ ਕੰਮਕਾਜੀ ਸਹੂਲਤਾਂ ਵਿੱਚ ਸੁਧਾਰ ਕਰਨ ਅਤੇ ਅਜਿਹੀਆਂ ਘਟਨਾਵਾਂ ਤੇ ਕਾਬੂ ਪਾਉਣ ਲਈ ਕੁਝ ਉਪਰਾਲੇ ਹੇਠਾਂ ਦਿੱਤੇ ਗਏ ਹਨ ।

1. ਸੀ ਏ ਪੀ ਐੱਫਸ ਅਤੇ ਏ ਆਰ ਕਰਮਚਾਰੀਆਂ ਦੀ ਛੁੱਟੀ ਅਤੇ ਤਬਾਦਲੇ ਸਬੰਧੀ ਪਾਰਦਰਸ਼ੀ ਨੀਤੀਆਂ , ਡਿਊਟੀ ਤੇ ਚੋਟ ਲੱਗਣ ਕਾਰਨ ਹਸਪਤਾਲ ਵਿੱਚ ਦਾਖ਼ਲ ਹੋਏ ਸਮੇਂ ਨੂੰ ਡਿਊਟੀ ਤੇ ਸਮਝਿਆ ਜਾਂਦਾ ਹੈ । ਔਖੋ ਖੇਤਰ ਵਿੱਚ ਕੰਮ ਕਰਨ ਤੋਂ ਬਾਅਦ ਕਰਮਚਾਰੀ ਨੂੰ ਜਿੱਥੋਂ ਤੱਕ ਹੋ ਸਕੇ , ਉਸ ਦਾ ਤਬਾਦਲਾ ਇੱਛਾ ਅਨੁਸਾਰ ਕਰਨ ਲਈ ਵਿਚਾਰਿਆ ਜਾਂਦਾ ਹੈ ।
2. ਫੌਜ ਦੇ ਅਧਿਕਾਰੀਆਂ ਨਾਲ ਲਗਾਤਾਰ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਿ਼ਕਾਇਤਾਂ ਨੂੰ ਹੱਲ ਕੀਤਾ ਜਾਂਦਾ ਹੈ ।
3. ਡਿਊਟੀ ਦੇ ਘੰਟਿਆਂ ਨੂੰ ਨਿਯਮਬੱਧ ਕਰਕੇ ਕਾਫੀ ਅਰਾਮ ਅਤੇ ਰਾਹਤ ਯਕੀਨੀ ਬਣਾਈ ਜਾਂਦੀ ਹੈ ।
4. ਫੌਜ ਨੂੰ ਕਾਫੀ ਮਨੋਰੰਜਕ , ਖੇਡਾਂ , ਸੰਚਾਰ ਸਹੂਲਤਾਂ ਮੁਹੱਈਆ ਕਰਕੇ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਕੀਤਾ ਜਾਂਦਾ ਹੈ । ਮਹਿਲਾ ਮੁਲਾਜ਼ਮਾਂ ਦੀ ਸਹੂਲਤ ਲਈ (ਜਿੱਥੇ ਕਿਤੇ ਸੰਭਵ ਹੈ) ਵੱਖ ਵੱਖ ਸੰਸਥਾਵਾਂ ਵਿੱਚ ਕ੍ਰੈਚ ਸਹੂਲਤ ਵੀ ਮੁਹੱਈਆ ਕੀਤੀ ਜਾਂਦੀ ਹੈ ।
5. ਉੱਤਰ ਪੂਰਬੀ ਸੂਬਿਆਂ , ਜੰਮੂ ਤੇ ਕਸ਼ਮੀਰ ਅਤੇ ਖੱਬੇ ਪੱਖੀ ਅੱਤਵਾਦ ਪ੍ਰਭਾਵਿਤ ਖੇਤਰਾਂ (ਸੂਬਾ ਰਾਜਧਾਨੀਆਂ ਤੋਂ ਇਲਾਵਾ ) ਵਿੱਚ ਤਾਇਨਾਤੀ ਦੌਰਾਨ ਉਸ ਤੋਂ ਪਹਿਲਾਂ ਵਾਲੀ ਤਾਇਨਾਤੀ ਵਾਲੀ ਜਗ੍ਹਾ ਦੀ ਸਰਕਾਰੀ ਰਿਹਾਇਸ਼ ਨੂੰ (ਪਰਿਵਾਰ ਰੱਖਣ ਲਈ) ਸਹੂਲਤ ।
6. ਉਨ੍ਹਾਂ ਦੇ ਵਿਅਕਤੀਗਤ ਤੇ ਮਨੋਵਿਗਿਆਨਿਕ ਚਿੰਤਾਵਾਂ ਦੇ ਹੱਲ ਲਈ ਮਾਹਰਾਂ ਨਾਲ ਗੱਲਬਾਤ ਕਰਕੇ ਮਿਆਰੀ ਮੇਡੀਕਲ ਸਹੂਲਤਾਂ ਮੁਹੱਈਆ ਕਰਨਾ ਅਤੇ ਮਿਆਰੀ ਦਬਾਅ ਪ੍ਰਬੰਧਨ ਲਈ ਲਗਾਤਾਰ ਮੈਡੀਟੇਸ਼ਨ ਤੇ ਯੋਗਾ ਆਯੋਜਿਤ ਕਰਨੇ ।
7. ਮੁਸ਼ਕਿਲ ਖੇਤਰਾਂ ਵਿੱਚ ਤਾਇਨਾਤ ਫੌਜ ਨੂੰ ਕਾਫੀ ਰਾਹਤ ਦੇਣਾ ।
8. ਸੈਂਟਰਲ ਪੁਲਿਸ ਕੰਟੀਨ , ਬੱਚਿਆਂ ਲਈ ਸਕਾਲਰਸਿ਼ਪ ਆਦਿ ਦੀ ਸਹੂਲਤ ਵਰਗੇ ਹੋਰ ਭਲਾਈ ਉਪਰਾਲੇ ਕਰਨੇ ।
9. ਜੰਮੂ ਤੇ ਕਸ਼ਮੀਰ ਵਿੱਚ ਕਰਮਚਾਰੀਆਂ ਲਈ ਗ਼ੈਰ ਇਨਟਾਈਟਲਡ ਕਲਾਸ ਲਈ ਹਵਾਈ ਸਫ਼ਰ ਏਅਰ ਕੋਰੀਅਰ ਸਰਵਿਸ ਵੀ ਭਲਾਈ ਉਪਰਾਲੇ ਵਜੋਂ ਉੱਤਰ ਪੂਰਬੀ ਸੂਬਿਆਂ , ਜੰਮੂ ਕਸ਼ਮੀਰ ਵਿੱਚ ਤਾਇਨਾਤ ਸੀ ਏ ਪੀ ਐੱਫ ਦੇ ਮੁਲਾਜ਼ਮਾਂ ਨੂੰ ਮੁਹੱਈਆ ਕੀਤੀ ਗਈ ਹੈ ।
10. ਸੇਵਾਮੁਕਮ ਸੀ ਏ ਪੀ ਐੱਫ ਮੁਲਾਜ਼ਮਾਂ ਨੂੰ ਐੱਕਸ ਸੀ ਏ ਪੀ ਐੱਫ ਮੁਲਾਜ਼ਮ ਦਾ ਦਰਜਾ ਦੇ ਕੇ ਉਨ੍ਹਾਂ ਲਈ ਵਧੇਰੇ ਪਛਾਣ ਅਤੇ ਭਾਈਚਾਰਾ ਮਾਨਤਾ ਦਿੱਤੀ ਗਈ ਹੈ ।
11. ਯੋਗ ਕਰਮਚਾਰੀਆਂ ਨੂੰ ਲਗਾਤਾਰ ਪਦਉੱਨਤੀਆਂ ਜਾਰੀ ਕੀਤੀਆਂ ਜਾਂਦੀਆਂ ਹਨ ਜਿਊਂ ਅਤੇ ਜਿਵੇਂ ਹੀ ਪਦਉੱਨਤੀ ਲਈ ਥਾਵਾਂ ਖਾਲੀ ਹੁੰਦੀਆਂ ਹਨ ।
12. ਮੋਡੀਫਾਈਡ ਅਸ਼ੋਅਰਡ ਕੈਰੀਅਰ ਪ੍ਰੋਗਰੈਸ਼ਨ (ਐੱਮ ਏ ਸੀ ਪੀ) ਤਹਿਤ ਉਸ ਸੂਰਤ ਵਿੱਚ ਵਿੱਤੀ ਫਾਇਦੇ ਦਿੱਤੇ ਜਾਂਦੇ ਹਨ ਜਦੋਂ ਸੇਵਾ ਦੇ ਦਸ , 20 ਤੇ 30 ਸਾਲ ਮੁਕੰਮਲ ਹੋਣ ਤੋਂ ਬਾਅਦ ਵੀ ਖਾਲੀ ਥਾਵਾਂ ਨਿਯੁਕਤੀ ਲਈ ਨਹੀਂ ਮਿਲਦੀਆਂ ।

ਸੂਬਾ ਪੁਲਿਸ ਬਲਾਂ ਸਬੰਧੀ ਕੇਂਦਰ ਸਰਕਾਰ ਸੂਬਿਆਂ ਨੂੰ ਵੱਖ ਵੱਖ ਪੁਲਿਸ ਸੁਧਾਰਾਂ , ਜਿਨ੍ਹਾਂ ਵਿੱਚ ਉਨ੍ਹਾਂ ਲਈ ਉਚਿਤ ਤਨਖ਼ਾਹ , ਕੰਮ ਕਾਜ ਦੇ ਘੰਟੇ ਅਤੇ ਕਾਂਸਟੇਬਲਾਂ ਲਈ ਉੱਨਤੀ ਦੀ ਸੰਭਾਵਨਾਵਾਂ , ਘਰਾਂ ਦੀ ਵਿਵਸਥਾ ਅਤੇ ਪੁਲਿਸ ਥਾਣਿਆਂ ਵਿੱਚ ਮਨੁੱਖੀ ਸ਼ਕਤੀ ਅਤੇ ਮੁੱਢਲੀਆਂ ਸਹੂਲਤਾਂ ਲਾਗੂ ਕਰਨ ਲਈ ਲਗਾਤਾਰ ਕਹਿੰਦੀ ਆ ਰਹੀ ਹੈ ।

ਪੁਲਿਸ ਦੇ ਆਧੁਨਿਕੀਕਰਨ ਲਈ ਸੂਬਿਆਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਦੀ ਸਕੀਮ ਅਧੀਨ ਪੁਲਿਸ ਸੁਧਾਰਾਂ ਨੂੰ ਲਾਗੂ ਕਰਨ ਲਈ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ , ਜਿਸ ਵਿੱਚ ਪੁਲਿਸ ਸੁਧਾਰਾਂ , ਜਿਵੇਂ @ਆਸ ਪਾਸ ਅਤੇ ਗ਼ੈਰ ਪੁਲਿਸ ਗਤੀਵਿਧੀਆਂ ਲਈ ਆਊਟਸੋਰਸਿੰਗ@ , @ਪੁਲਿਸ ਥਾਣਿਆਂ ਦਾ ਕੰਪਿਊਟਰੀਕਰਨ@ ਅਤੇ ਆਰਡਰ ਲੀ ਪ੍ਰਣਾਲੀ ਦੇ ਨਾਲ ਅਦਲਾ ਬਦਲੀ ਕਰਨਾ ਸ਼ਾਮਿਲ ਹੈ , ਤਾਂ ਜੋ ਸੂਬਾ ਪੁਲਿਸ ਕਰਮਚਾਰੀਆਂ ਦੇ ਬੋਝ ਨੂੰ ਘਟਾਇਆ ਜਾ ਸਕੇ ।

ਇਹ ਜਾਣਕਾਰੀ ਗ੍ਰਹਿ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਲਿਖਤੀ ਰੂਪ ਵਿੱਚ ਦਿੱਤੀ ।

ਐੱਨ ਡਬਲਿਊ / ਆਰ ਕੇ / ਏ ਡੀ / ਡੀ ਡੀ ਡੀ / 1008


(Release ID: 1696869) Visitor Counter : 127


Read this release in: English , Urdu