ਖੇਤੀਬਾੜੀ ਮੰਤਰਾਲਾ

ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਅਤੇ ਊਰਜਾ ਕੁਸ਼ਲਤਾ ਬਿਉਰੋ (ਬੀਈਈ) ਦਰਮਿਆਨ ਸਮਝੌਤਾ

Posted On: 09 FEB 2021 2:57PM by PIB Chandigarh

ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਅਤੇ ਊਰਜਾ ਮੰਤਰਾਲਾ ਦੇ ਊਰਜਾ ਕੁਸ਼ਲਤਾ ਬਿਊਰੋ (ਬੀਈਈ) ਵਿਚਾਲੇ ਊਰਜਾ ਕੁਸ਼ਲਤਾ ਪੰਪਸੈਟਾਂ ਅਤੇ ਸੰਚਾਲਨ ਅਭਿਆਸਾਂ ਲਈ ਜਾਗਰੂਕਤਾ ਪੈਦਾ ਕਰਨ ਲਈ ਊਰਜਾ ਅਤੇ ਸਰੋਤ ਕੁਸ਼ਲ ਪਹੁੰਚ ਅਪਣਾਉਣ ਲਈ ਇੱਕ ਸਮਝੌਤੇ ਤੇ ਦਸਤਖਤ ਕੇਤੀ ਗਏ ਸਨ। ਸਮਝੌਤਾ 25 ਜੁਲਾਈ 2018 ਤੋਂ 31 ਮਾਰਚ 2020 ਤੱਕ ਲਾਗੂ ਰਿਹਾ। 

ਕਿਸਾਨਾਂ ਵੱਲੋਂ ਹੇਠ ਦਿੱਤੇ ਲਾਭ ਹਾਸਲ ਕੀਤੇ ਗਏ :

 

 ਖੇਤੀਬਾੜੀ ਅਭਿਆਸਾਂ ਵਿੱਚ ਊਰਜਾ ਕੁਸ਼ਲਤਾ ਅਤੇ ਸੁਰੱਖਿਆ ਬਾਰੇ ਜਾਗਰੂਕਤਾਂ, ਵਿਸ਼ੇਸ਼ ਤੌਰ ਤੇ ਖੇਤੀ ਪੰਪਾਂਟਰੈਕਟਰਾਂ ਅਤੇ ਹੋਰ ਮਸ਼ੀਨਾਂ ਦੀ ਵਰਤੋਂ ਵਿੱਚ। 

 

ਬਾਲਣ ਕੁਸ਼ਲਤਾ ਅਤੇ ਜਲ ਸਰੋਤਾਂ ਦੀ ਵਰਤੋਂ ਦੀ ਕੁਸ਼ਲਤਾ ਵਿਚ ਸੁਧਾਰ ਕਰਨਾ ਜਿਸ ਨਾਲ ਕਾਸ਼ਤ ਦੀ ਲਾਗਤ ਨੂੰ ਘਟਾਇਆ ਜਾ ਸਕੇ ਅਤੇ "ਪ੍ਰਤੀ ਬੂੰਦ ਵਧੇਰੇ ਫਸਲ" ਅਤੇ "ਕਿਸਾਨਾਂ ਦੀ ਆਮਦਨ ਦੁੱਗਣੀ ਕਰਨ" ਦੀਆਂ ਰਣਨੀਤੀਆਂ ਦੇ ਅਨੁਸਾਰ ਕਿਸਾਨਾਂ ਦੀ ਆਮਦਨੀ ਵਿਚ ਵਾਧਾ ਹੋ ਸਕੇ। 

ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਵਿੱਚ ਰਾਜ ਨਿਰਧਾਰਤ ਏਜੰਸੀਆਂ (ਐਸਡੀਏ'ਜ) / ਡਿਸਟ੍ਰੀਬਿਉਸ਼ਨ ਕੰਪਨੀਆਂ (ਡਿਸਕੌਮਜ਼) ਨਾਲ ਕਿਸਾਨਾਂ ਦੇ ਸਿਖਲਾਈ ਸੈਸ਼ਨਾਂ ਦੇ ਸਫਲਤਾਪੂਰਵਕ ਆਯੋਜਨ ਲਈ ਤਾਲਮੇਲ ਕਰਨਾ ਅਤੇ ਐਸਡੀਏ'ਜ / ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇ) ਨੂੰ ਸਿਖਲਾਈ ਸਮਗ੍ਰੀ ਉਪਲਬਧ ਕਰਵਾਉਣੀ ਤਾਂ ਜੋ ਉਹ ਕਿਸਾਨਾਂ ਨੂੰ ਪ੍ਰਭਾਵਸ਼ਾਲੀ ਸਿਖਲਾਈ ਦੇ ਸਕਣ ਅਤੇ ਇਨ੍ਹਾਂ ਦੇ ਆਯੋਜਨ ਲਈ ਐਸਡੀਏ'ਜ਼ ਰਾਹੀਂ ਕੇਵੀਕੇ ਨੂੰ ਵਿੱਤੀ ਸਹਾਇਤਾ ਉਪਲਬਧ ਕਰਵਾਉਣੀ ਆਦਿ ਸ਼ਾਮਲ ਹੈ ।  

 

 ਸਮਝੌਤੇ ਦੇ ਹਿੱਸੇ ਵਜੋਂਆਈਸੀਏਆਰ ਨੇ ਹਰ ਸੂਚੀਬੱਧ ਰਾਜਾਂ ਅਰਥਾਤ ਪੰਜਾਬਉਤਰਾਖੰਡਰਾਜਸਥਾਨਹਰਿਆਣਾਸਿੱਕਮਮੇਘਾਲਿਆਨਾਗਾਲੈਂਡਮਹਾਰਾਸ਼ਟਰਗੁਜਰਾਤਆਂਧਰਾ ਪ੍ਰਦੇਸ਼ਤੇਲੰਗਾਨਾ ਅਤੇ ਕੇਰਲ ਵਿਚ ਸਿਖਲਾਈ ਸੈਸ਼ਨਾਂ ਦੇ ਆਯੋਜਨ ਲਈ ਕੇਵੀਕੇ'ਜ ਦੀ ਪਛਾਣ ਕਰਨ ਵਿਚ ਸਹਾਇਤਾ ਕੀਤੀ ਹੈ। ਕਿਸਾਨ ਸਿਖਲਾਈ ਸੈਸ਼ਨਾਂ ਦੇ ਆਯੋਜਨ ਲਈ ਚੁਣੇ ਗਏ ਰਾਜਾਂ ਵਿੱਚ ਪਛਾਣੀਆਂ ਗਈਆਂ ਕੇਵੀਕੇ'ਜ ਥਾਵਾਂ ਤੇ ਜਾਗਰੂਕਤਾ ਪੈਦਾ ਕਰਨ ਲਈ ਸਹੂਲਤ ਦਿੱਤੀ ਗਈ ਸੀ।

 

ਕੇਵੀਕੇ'ਜ਼ ਨੇ ਖੇਤਰੀ / ਰਾਜ ਦੇ ਖੇਤੀਬਾੜੀ ਵਿਭਾਗ ਦੇ ਯੋਗ ਅਧਿਕਾਰੀਆਂ ਨੂੰ ਸਬੰਧਤ ਵਿਸ਼ੇ 'ਤੇ ਕਿਸਾਨਾਂ ਨੂੰ ਸਿਖਲਾਈ ਦੇਣ ਲਈ ਸ਼ਾਮਲ ਕੀਤਾ। ਨਾਲ ਹੀਕੇਵੀਕੇ'ਜ ਸਿਖਲਾਈ ਸੈਸ਼ਨਾਂ ਵਿੱਚ ਹਿੱਸਾ ਲੈਣ ਲਈ ਸਥਾਨਕ ਕਿਸਾਨਾਂ ਅਤੇ ਹੋਰ ਹਿੱਸੇਦਾਰਾਂ ਨੂੰ ਲਾਮਬੰਦ ਕਰਦੇ ਹਨ। 

 

 2018-19 ਅਤੇ 2019-20 ਦੌਰਾਨ, 49 ਕੇਵੀਕੇ'ਜ਼ ਨੇ ਊਰਜਾ ਕੁਸ਼ਲਤਾ (ਬੀਈਈ) 'ਤੇ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੇਜਿਸ ਵਿਚ 3644 ਕਿਸਾਨਾਂ ਨੇ ਹਿੱਸਾ ਲਿਆ। 

 

ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

------------------------------------- 

 

 ਏ ਪੀ ਐਸ 



(Release ID: 1696543) Visitor Counter : 138


Read this release in: English