ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਰਾਸ਼ਟਰੀ ਜ਼ੂਓਲੋਜੀਕਲ ਪਾਰਕ, ਦਿੱਲੀ ਵਿੱਚ ਸਵੱਛਤਾ ਅਤੇ ਨਿਗਰਾਨੀ ਮਸ਼ਕਾਂ ਤੇਜ਼ ਹੋਈਆਂ
ਰੋਕਥਾਮ ਅਤੇ ਰੋਗ ਨਿਰੋਧੀ ਉਪਾਵਾਂ ਨੂੰ ਧਿਆਨ ਨਾਲ ਅਪਣਾਇਆ ਜਾ ਰਿਹਾ ਹੈ
Posted On:
16 JAN 2021 6:02PM by PIB Chandigarh
ਨਵੀਂ ਦਿੱਲੀ ਵਿਚਲੇ ਰਾਸ਼ਟਰੀ ਜ਼ੂਓਲੋਜੀਕਲ ਪਾਰਕ (ਐਨਜ਼ੈਡਪੀ) ਵਿਚ ਆਲੇ-ਦੁਆਲੇ ਦੇ ਸਥਾਨਕ ਪਰਵਾਸੀ ਜਲ ਪੰਛੀ ਅਤੇ ਵੇਡਰ ਸਮੇਤ, ਪਾਲੇ ਗਏ ਅਤੇ ਆਜ਼ਾਦ ਦੋਵੇਂ ਤਰ੍ਹਾਂ ਦੇ ਪੰਛੀਆਂ ਦਾ ਰਹਿਣ ਬਸੇਰਾ ਹੈ। ਇਸ ਲਈ ਐਨਜ਼ੈਡਪੀ, ਕੇਂਦਰੀ ਚਿੜੀਆਘਰ ਅਥਾਰਟੀ (ਸੀਜ਼ੈਡਏ), ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਮੰਤਰਾਲਾ ਅਤੇ ਐਨਸੀਟੀ ਦਿੱਲੀ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਦੁਆਰਾ ਏਵੀਅਨ ਇਨਫਲੂਐਂਜ਼ਾ 'ਤੇ ਜਾਰੀ ਕੀਤੇ ਪ੍ਰੋਟੋਕਾਲ ਅਤੇ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰ ਰਿਹਾ ਹੈ। ਸੁਰੱਖਿਆ, ਚੌਕਸੀ ਅਤੇ ਸਵੱਛਤਾ ਨਾਲ ਸਬੰਧਤ ਸਾਵਧਾਨੀ ਉਪਾਅ ਕਰਨੇ ਨਤੀਜੇ ਵਜੋਂ, ਐਨਜੀਡੀਪੀ ਦੇ ਵੈਟਰਨਰੀ ਅਫਸਰ ਅਤੇ ਐਨਸੀਟੀ ਦੀ ਦਿੱਲੀ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ 11.01.21 ਨੂੰ ਇੱਕ ਸਰੋਲੋਜੀਕਲ ਨਿਗਰਾਨੀ ਕੀਤੀ ਅਤੇ ਐਨਜ਼ੈਡਪੀ ਵਿੱਚ ਤਲਾਬਾਂ ਤੋਂ ਪੰਛੀਆਂ ਦੇ ਮਲ ਅਤੇ ਪਾਣੀ ਦੇ ਨਮੂਨੇ ਵੱਖ-ਵੱਖ ਥਾਵਾਂ ਤੋਂ ਇਕੱਤਰ ਕੀਤੇ ਅਤੇ ਉਨ੍ਹਾਂ ਨਮੂਨਿਆਂ ਨੂੰ ਏਵੀਅਨ ਇਨਫਲੂਐਨਜ਼ਾ ਨਾਲ ਸਬੰਧਤ ਸੀਰੋਲੌਜੀਕਲ ਜਾਂਚ ਲਈ ਭੇਜਿਆ।
ਇਸ ਤੋਂ ਬਾਅਦ, ਰਾਸ਼ਟਰੀ ਜ਼ੂਓਲੋਜੀਕਲ ਪਾਰਕ(ਐਨਜ਼ੈਡਪੀ) ਵਿੱਚ ਇੱਕ ਬ੍ਰਾਊਨ ਫਿਸ਼ ਉੱਲੂ ਦੀ ਮੌਤ ਦੇਖੀ ਗਈ ਅਤੇ ਮ੍ਰਿਤਕ ਪੰਛੀ ਦੇ ਵੱਖ-ਵੱਖ ਪ੍ਰਕਾਰ ਦੇ ਨਮੂਨੇ ਦਿੱਲੀ ਐਨਸੀਟੀ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਨੂੰ ਸੀਰੋਲੌਜੀਕਲ ਜਾਂਚ ਲਈ ਭੇਜੇ ਗਏ ਅਤੇ ਆਈਸੀਏਆਰ-ਨੈਸ਼ਨਲ ਇੰਸਟੀਚਿਊਟ ਆਫ਼ ਹਾਈ ਸਕਿਓਰਟੀ ਐਨੀਮਲ ਡਿਜੀਜ਼ (ਐਨਆਈਐਚਐਸਏਡੀ), ਭੋਪਾਲ ਦੁਆਰਾ 15.01.21 ਨੂੰ ਕੀਤੇ ਗਏ 'ਰੀਅਲ ਟਾਈਮ ਆਰਟੀ-ਪੀਸੀਆਰ' ਟੈਸਟ ਦੇ ਤਹਿਤ ਐਚ5ਐਨ8 ਏਵੀਅਨ ਇਨਫਲੂਐਨਜ਼ਾ ਵਾਇਰਸ ਦੀ ਪੁਸ਼ਟੀ ਹੋਈ।
ਸੀਜ਼ੈਡਏ, ਐਮਓਈਐੱਫਸੀ ਅਤੇ ਏਐਚਡੀ ਦਿੱਲੀ ਸਰਕਾਰ ਦੁਆਰਾ ਜਾਰੀ ਕੀਤੇ ਸਟੈਂਡਰਡ ਪ੍ਰੋਟੋਕੋਲਾਂ ਅਤੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ, ਰਾਸ਼ਟਰੀ ਜ਼ੂਓਲੋਜੀਕਲ ਪਾਰਕ ਵਿੱਚ ਸਵੱਛਤਾ ਅਤੇ ਨਿਗਰਾਨੀ ਮਸ਼ਕਾਂ ਨੂੰ ਤੇਜ਼ ਕੀਤਾ ਗਿਆ ਹੈ ਅਤੇ ਹਰ ਸੰਭਵ ਰੋਕਥਾਮ ਅਤੇ ਰੋਗ ਨਿਰੋਧੀ ਉਪਾਅ ਨੂੰ ਧਿਆਨ ਨਾਲ ਲਿਆ ਜਾ ਰਿਹਾ ਹੈ। ਚਿੜੀਆਘਰ ਵਿੱਚ ਰੱਖੇ ਗਏ ਪੰਛੀਆਂ ਨੂੰ ਇਕੱਲਿਆਂ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦਾ ਵਿਵਹਾਰ ਅਤੇ ਸਿਹਤ ਦੀ ਨਿਰੰਤਰ ਨਿਗਰਾਨੀ ਅਤੇ ਦੇਖਭਾਲ ਅਧੀਨ ਹੈ।
ਰੋਜ਼ਾਨਾ ਨਿਯਮਿਤ ਵਕਫ਼ੀਆਂ 'ਤੇ ਚੂਨੇ, ਵਿਰਕਨ-ਐਸ ਅਤੇ ਸੋਡੀਅਮ ਹਾਈਪੋਕਲੋਰਾਈਟ ਦੀ ਸਪਰੇਅ ਅਤੇ ਪੋਟਾਸ਼ੀਅਮ ਪਰਮੈਗਨੇਟ ਨਾਲ ਪੰਛੀਆਂ ਦੇ ਪੈਰਾਂ ਨੂੰ ਸਾਫ ਕੀਤਾ ਜਾ ਰਿਹਾ ਹੈ। ਰੈਪਟਰਾਂ ਨੂੰ ਚਿਕਨ ਫੀਡ ਅਤੇ ਚਿੜੀਆਘਰ ਦੇ ਅੰਦਰ ਵਾਹਨਾਂ ਦਾ ਦਾਖਲਾ ਪਹਿਲਾਂ ਹੀ ਰੋਕ ਦਿੱਤਾ ਗਿਆ ਸੀ, ਜਿਸ ਨੂੰ ਹੋਰ ਮਜ਼ਬੂਤ ਅਤੇ ਤੇਜ਼ ਕੀਤਾ ਜਾ ਰਿਹਾ ਹੈ। ਚਿੜੀਆਘਰ ਵਿੱਚ ਸਟਾਫ ਅਤੇ ਕਰਮਚਾਰੀਆਂ ਦੀ ਆਵਾਜਾਈ ਨੂੰ ਵੀ ਪਸ਼ੂ ਇਨਫਲੂਐਨਜ਼ਾ ਦੇ ਖਤਰੇ ਦੇ ਮੱਦੇਨਜ਼ਰ ਸੀਮਤ ਅਤੇ ਨਿਯਮਤ ਕੀਤਾ ਜਾ ਰਿਹਾ ਹੈ। ਨੈਸ਼ਨਲ ਜ਼ੂਓਲੋਜੀਕਲ ਪਾਰਕ ਕੋਵਿਡ -19 ਦੇ ਕਾਰਨ ਪਹਿਲਾਂ ਹੀ ਬੰਦ ਹੈ ਅਤੇ ਜਨਤਾ ਲਈ ਖੁੱਲ੍ਹਾ ਨਹੀਂ ਹੈ।
***
ਜੀਕੇ
(Release ID: 1689256)
Visitor Counter : 58