ਪ੍ਰਿਥਵੀ ਵਿਗਿਆਨ ਮੰਤਰਾਲਾ

ਦਿੱਲੀ ਖੇਤਰ ਵਿੱਚ ਭੁਚਾਲ ਦੀ ਨਿਗਰਾਨੀ ਅਤੇ ਸਬ ਸਰਫੇਸ ਬਣਤਰਾਂ ਦੀ ਰੂਪਰੇਖਾ ਤਿਆਰ ਕਰਨੀ


ਦਿੱਲੀ ਦੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਅਪ੍ਰੈਲ - ਅਗਸਤ 2020 ਦੌਰਾਨ 4 ਛੋਟੇ - ਛੋਟੇ ਭੁਚਾਲ ਆਏ ਸਨ

ਇਨ੍ਹਾਂ ਘਟਨਾਵਾਂ ਦੇ ਕੇਂਦਰ ਤਿੰਨ ਵੱਖ-ਵੱਖ ਖੇਤਰਾਂ, ਜਿਵੇਂ ਕਿ, ਉੱਤਰ-ਪੂਰਬੀ ਦਿੱਲੀ ਸਰਹੱਦ, ਰੋਹਤਕ (ਹਰਿਆਣਾ) ਦੇ ਦੱਖਣ-ਪੂਰਬ ਵਿਚ 15 ਕਿਲੋਮੀਟਰ ਅਤੇ ਫਰੀਦਾਬਾਦ (ਹਰਿਆਣਾ) ਤੋਂ 17 ਕਿਲੋਮੀਟਰ ਪੂਰਬ ਤੱਕ ਰਹੇ

ਐਨਸੀਐਸ ਭੂ-ਭੌਤਿਕ ਸਰਵੇਖਣ ਕਰ ਰਿਹਾ ਹੈ ਅਤੇ ਭੁਚਾਲ ਦੇ ਖਤਰੇ ਦੇ ਸਹੀ ਅਨੁਮਾਨ ਲਈ ਸੈਟੇਲਾਈਟ ਤੋਂ ਪ੍ਰਾਪਤ ਚਿੱਤਰਾਂ ਅਤੇ ਭੂ-ਗਰਭ ਖੇਤਰ ਖੋਜ ਦਾ ਵਿਸ਼ਲੇਸ਼ਣ ਅਤੇ ਵਿਆਖਿਆ ਵੀ ਕਰ ਰਿਹਾ ਹੈ

Posted On: 05 JAN 2021 9:59AM by PIB Chandigarh

ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਭੁਚਾਲ ਸੰਬੰਧੀ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਅਨੁਸਾਰ -

 

ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਅਪ੍ਰੈਲ ਤੋਂ ਅਗਸਤ 2020 ਦਰਮਿਆਨ 4 ਛੋਟੇ ਭੁਚਾਲ ਆਏ ਸਨ। ਇਨ੍ਹਾਂ ਵਿਚੋਂ ਪਹਿਲਾ ਭੁਚਾਲ ਲਾਕਡਾਊਨ ਦੌਰਾਨ 12 ਅਪ੍ਰੈਲ, 2020 ਨੂੰ ਆਇਆ ਸੀ, ਜਿਸਦੀ ਤੀਬਰਤਾ 3.5 ਸੀ। ਇਨ੍ਹਾਂ ਭੁਚਾਲਾਂ ਤੋਂ ਬਾਅਦ ਲਗਭਗ ਇਕ ਦਰਜਨ ਸੂਖਨ ਘਟਨਾਵਾਂ (ਐਮ < 3.0) ਮਹਿਸੂਸ ਕੀਤੀਆਂ ਗਈਆਂ, ਜਿਨ੍ਹਾਂ ਵਿਚ ਬਾਅਦ ਵਿਚ ਆਉਣ ਵਾਲੇ ਕੁਝ ਝਟਕੇ (ਆਫਟਰ ਸ਼ਾਕਸ) ਵੀ ਸ਼ਾਮਿਲ ਸਨ। ਇਨ੍ਹਾਂ ਸਾਰੀਆਂ ਘਟਨਾਵਾਂ ਦੇ ਕੇਂਦਰ ਤਿੰਨ ਵੱਖ-ਵੱਖ ਖੇਤਰਾਂ ਵਿਚ ਆਉਂਦੇ ਹਨ, ਉੱਤਰ-ਪੂਰਬੀ ਦਿੱਲੀ ਦੀ ਸੀਮਾ, ਰੋਹਤਕ (ਹਰਿਆਣਾ) ਦੇ ਦੱਖਣ-ਪੂਰਬ ਵਿਚ 15 ਕਿਲੋਮੀਟਰ ਤੱਕ ਅਤੇ ਫਰੀਦਾਬਾਦ (ਹਰਿਆਣਾ) ਤੋਂ 17 ਕਿਲੋਮੀਟਰ ਪੂਰਬ ਤੱਕ ਸਨ ।

 10 ਮਈ, 2020 ਨੂੰ 3.4 ਦੀ ਤੀਬਰਤਾ ਵਾਲੀ ਦੂਸਰੀ ਘਟਨਾ ਦੇ ਤੁਰੰਤ ਬਾਅਦ, ਪ੍ਰਿਥਵੀ ਵਿਗਿਆਨ ਮੰਤਰਾਲਾ (ਐਮਓਈਐਸ) ਨੇ ਭੁਚਾਲ ਦੀਆਂ ਗਤੀਵਿਧੀਆਂ ਬਾਰੇ ਐਕਸਪਰਟਸ ਨਾਲ ਵਿਸਤ੍ਰਿਤ ਚਰਚਾ ਕੀਤੀ ਅਤੇ ਇਹ ਮਹਿਸੂਸ ਕੀਤਾ ਗਿਆ ਕਿ ਦਿੱਲੀ ਅਤੇ ਆਸਪਾਸ ਦੇ ਖੇਤਰਾਂ ਵਿਚ ਆਉਣ ਵਾਲੇ ਭੁਚਾਲ ਦੇ ਸਰੋਤਾਂ ਨੂੰ ਪਛਾਣਨਾ ਜ਼ਰੂਰੀ ਹੈ। ਇਸਦੇ ਲਈ ਸਥਾਨਕ ਭੁਚਾਲ ਨੈੱਟਵਰਕ ਨੂੰ ਮਜ਼ਬੂਤ ਕਰਨਾ ਅਤੇ ਨੁਕਸ (ਫਾਲਟ) ਵਰਗੀਆਂ ਉਪਸਤਾਹਾਂ ਦੀਆਂ ਵਿਸ਼ੇਸ਼ਤਾਵਾਂ ਦੀ ਰੂਪਰੇਖਾ ਤਿਆਰ ਕਰਨਾ ਜ਼ਰੂਰੀ ਹੈ, ਜੋ ਭੁਚਾਲ ਕਾਰਣ ਹੋ ਸਕਦੇ ਹਨ। ਨੁਕਸ (ਫਾਲਟ) ਧਰਤੀ ਦੇ ਅੰਦਰ ਦੀ ਚੱਟਾਨ ਵਿਚ ਟੁੱਟ-ਫੁੱਟ, ਦਰਾਰ ਜਾਂ ਡਿਸਕੌਂਟੀਨਿਊਟੀ ਕਿਹਾ ਜਾਂਦਾ ਹੈ। 

 ਇਸ ਅਨੁਸਾਰ ਐਨਸੀਐਸ ਨੇ ਹੇਠ ਲਿਖੇ ਕੰਮ ਕਰਨੇ ਸ਼ੁਰੂ ਕੀਤੇ ਹਨ -

ਦਿੱਲੀ ਅਤੇ ਇਰਦ-ਗਿਰਦ ਦੇ ਖੇਤਰਾਂ ਵਿਚ ਪਛਾਣੇ ਗਏ ਨੁਕਸਾਂ (ਫਾਲਟ) ਨੂੰ ਕਵਰ ਕਰਨ ਲਈ 11 ਅਸਥਾਈ ਵਾਧੂ ਸਟੇਸ਼ਨਾਂ ਦੀ ਤਾਇਨਾਤੀ ਦੇ ਨਾਲ ਭੁਚਾਲ ਨੈੱਟਵਰਕ ਨੂੰ ਮਜ਼ਬੂਤ ਬਣਾਇਆ ਗਿਆ ਤਾਕਿ ਭੁਚਾਲ ਦੇ ਕਾਰਣਾਂ ਦੀ ਬਿਹਤਰ ਸਮਝ ਲਈ ਭੁਚਾਲ ਨਾਲ ਪੈਦਾ ਹੋਣ ਅਤੇ ਬਾਅਦ ਦੇ ਝਟਕਿਆਂ ਦਾ ਸਟੀਕ ਬਦਲਾਅ ਕੀਤਾ ਜਾ ਸਕੇ। ਇਨ੍ਹਾਂ ਸਟੇਸ਼ਨਾਂ ਤੋਂ ਡਾਟਾ ਲਗਭਗ ਅਸਲ ਸਮੇਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਇਸ ਖੇਤਰ ਦੇ ਸੂਖਮ ਅਤੇ ਛੋਟੇ ਭੁਚਾਲਾਂ ਦਾ ਪਤਾ ਲਗਾਉਣ ਲਈ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਵਿਸਥਾਰਤ ਨੈੱਟਵਰਕ ਨਾਲ ਹੁਣ ਭੁਚਾਲ-ਕੇਂਦਰ ਦੀ ਸਥਾਪਨਾ ਵਿਚ 2 ਕਿਲੋਮੀਟਰ ਤੱਕ ਦੀ ਐਕੁਰੇਸੀ ਆਈ ਹੈ।

ਦਿੱਲੀ ਖੇਤਰ ਵਿਚ ਇਕ ਭੂ-ਭੌਤਕੀ ਸਰਵੇਖਣ - ਬਿਜਲਈ ਚੁੰਬਕੀ-ਭੂ ਸਤ੍ਹਾ (ਐਮਟੀ) ਵੀ ਕੀਤਾ ਜਾ ਰਿਹਾ ਹੈ। ਬਿਜਲਈ ਚੁੰਬਕੀ ਭੂ-ਸਤ੍ਹਾ (ਐਮਟੀ) ਇਕ ਭੂ-ਭੌਤਕੀ  ਸਾਧਨ ਹੈ ਜੋ ਭੂ-ਗਰਭ (ਭੂਮੀਗਤ) ਸੰਰਚਨਾ ਅਤੇ ਪ੍ਰਕ੍ਰਿਆਵਾਂ ਨੂੰ ਸਮਝਣ ਲਈ ਧਰਤੀ ਦੇ ਚੁੰਬਕੀ ਅਤੇ ਬਿਜਲੀ ਖੇਤਰਾਂ ਦੇ ਕੁਦਰਤੀ ਸਮੇਂ ਵਿਚ ਅੰਤਰ ਦੀ ਵਰਤੋਂ ਕਰਦੀ ਹੈ। ਇਹ ਮਾਪ ਤਿੰਨ ਪ੍ਰਮੁੱਖ ਭੂ-ਕੰਪਣ ਸਾਧਨਾਂ - ਮਹੇਂਦਰਗਡ਼-ਦੇਹਰਾਦੂਨ ਫਾਲਟ (ਐਮਡੀਐਫ), ਸੋਹਨਾ ਫਾਲਟ (ਐਸਐਫ) ਅਤੇ ਮਥੁਰਾ ਫਾਲਟ (ਐਮਐਫ) ਵਿਚ ਕੀਤਾ ਜਾ ਰਹੇ ਹਨ। ਸਰਵੇਖਣ ਨਾਲ ਤਰਲ ਦੀ ਮੌਜੂਦਗੀ ਦਾ ਪਤਾ ਲਗਾਇਆ ਜਾਵੇਗਾ, ਜੋ ਆਮਤੌਰ ਤੇ ਭੁਚਾਲ ਦੇ ਪੈਦਾ ਹੋਣ ਦੀ ਸੰਭਾਵਨਾ ਨੂੰ ਵਧਾਉਂਦਾ ਹੈ। ਇਹ ਸਰਵੇਖਣ ਵਾਡੀਆ ਹਿਮਾਲਿਆ ਭੂ-ਵਿਗਆਨ ਸੰਸਥਾਨ (ਡਬਲਿਊਆਈਐਚਜੀ), ਦੇਹਰਾਦੂਨ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।

ਸੈਟੇਲਾਇਟ ਚਿੱਤਰਾਂ ਦਾ ਵਿਸ਼ਲੇਸ਼ਣ ਅਤੇ ਵਿਆਖਿਆ ਅਤੇ ਨੁਕਸਾਂ ਦਾ ਪਤਾ ਲਗਾਉਣ ਲਈ ਭੂ-ਵਿਗਿਆਨਕ ਖੇਤਰ ਅਤੇ ਜਾਂਚਾਂ ਵੀ ਕੀਤੀਆਂ ਜਾਂਦੀਆਂ ਹਨ। ਇਹ ਜਾਣਕਾਰੀ ਐਮਟੀ ਸਰਵੇ ਦੇ ਨਤੀਜਿਆਂ ਦੇ ਨਾਲ ਭੁਚਾਲ ਦੇ ਖਤਰੇ ਦੇ ਸਹੀ ਮੁਲਾਂਕਣ ਵਿੱਚ ਲਾਭਦਾਇਕ ਹੋਵੇਗੀ। ਇਹ ਜਾਣਕਾਰੀ ਭੁਚਾਲ ਰੋਧਕ ਇਮਾਰਤਾਂ, ਉਦਯੋਗਿਕ ਇਕਾਈਆਂ ਅਤੇ ਨਾਜ਼ੁਕ ਢਾਂਚੇ ਜਿਵੇਂ ਹਸਪਤਾਲਾਂ ਅਤੇ ਸਕੂਲ ਆਦਿ ਦੇ ਡਿਜ਼ਾਇਨ ਲਈ ਵੀ ਵਰਤੀ ਜਾ ਸਕਦੀ ਹੈ। ਇਹ ਅਧਿਐਨ ਐਨਸੀਐਸ ਦੁਆਰਾ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ), ਕਾਨ੍ਹਪੁਰ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।

ਭੂ-ਵਿਗਿਆਨਕ ਅਤੇ ਭੂ-ਵਿਗਿਆਨ ਸੰਬੰਧੀ ਦੋਵੇਂ ਖੇਤਰ ਦੇ ਸਰਵੇਖਣ ਚੰਗੀ ਤਰ੍ਹਾਂ ਚੱਲ ਰਹੇ ਹਨ ਅਤੇ 31 ਮਾਰਚ, 2021 ਤੱਕ ਪੂਰਾ ਹੋਣ ਦੀ ਉਮੀਦ ਹੈ।

 

ਹੋਰ ਜਾਣਕਾਰੀ ਲਈ ਸੰਪਰਕ ਕਰੋ - ਡਾ. ਕਪਿਲ ਮੋਹਨ, ਵਿਗਿਆਨੀ-ਈ, ਰਾਸ਼ਟਰੀ ਭੁਚਾਲ ਵਿਗਿਆਨ ਕੇਂਦਰ, ਪ੍ਰਿਥਵੀ ਵਿਗਿਆਨ ਮੰਤਰਾਲਾ, ਨਵੀਂ ਦਿੱਲੀ।

(ਫੋਨ - 9099034451, ਈ-ਮੇਲ kapil.mohan12[at]gov[dot]in).

 ------------------------------------------- 

ਐਨਬੀ ਕੇਜੀਐਸ 


(Release ID: 1686346) Visitor Counter : 185


Read this release in: English