ਖੇਤੀਬਾੜੀ ਮੰਤਰਾਲਾ

ਖਰੀਫ ਮਾਰਕਿਟਿੰਗ ਸੀਜ਼ਨ 2020—21 ਦੌਰਾਨ ਘੱਟੋ ਘੱਟ ਸਮਰਥਨ ਮੁੱਲ ਰਾਹੀਂ ਖਰੀਦ ਜਾਰੀ

Posted On: 22 DEC 2020 6:06PM by PIB Chandigarh

ਚਾਲੂ ਖਰੀਫ ਮਾਰਕਿਟਿੰਗ ਸੀਜ਼ਨ 2020—21 ਦੌਰਾਨ ਸਰਕਾਰ ਵੱਲੋਂ ਕਿਸਾਨਾਂ ਤੋਂ ਮੌਜੂਦਾ ਘੱਟੋ ਘੱਟ ਸਮਰਥਨ ਮੁੱਲ ਸਕੀਮਾਂ ਅਨੁਸਾਰ ਖਰੀਫ 2020—21 ਫਸਲਾਂ ਦੀ ਖਰੀਦ ਘੱਟੋ ਘੱਟ ਸਮਰਥਨ ਮੁੱਲ ਰਾਹੀਂ ਜਾਰੀ ਹੈ । ਖਰੀਫ 2020—21 ਲਈ ਝੋਨੇ ਦੀ ਖਰੀਦ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਨਿਰਵਿਘਨ ਜਾਰੀ ਹੈ । ਇਹ ਖਰੀਦ ਪੰਜਾਬ , ਹਰਿਆਣਾ , ਉੱਤਰ ਪ੍ਰਦੇਸ਼ , ਤੇਲੰਗਾਨਾ , ਉੱਤਰਾਖੰਡ , ਤਾਮਿਲਨਾਡੂ , ਚੰਡੀਗੜ੍ਹ , ਜੰਮੂ ਤੇ ਕਸ਼ਮੀਰ , ਕੇਰਲ , ਗੁਜਰਾਤ , ਆਂਧਰ ਪ੍ਰਦੇਸ਼ , ਛੱਤੀਸਗੜ੍ਹ , ਉਡੀਸਾ , ਮੱਧ ਪ੍ਰਦੇਸ਼ , ਮਹਾਰਾਸ਼ਟਰ , ਬਿਹਾਰ ਅਤੇ ਝਾਰਖੰਡ ਵਿੱਚੋਂ 21—12—2020 ਤੱਕ ਝੋਨੇ ਦੀ ਖਰੀਦ 422.01 ਤੋਂ ਜਿ਼ਆਦਾ ਲੱਖ ਮੀਟ੍ਰਿਕ ਟਨ ਕੀਤੀ ਜਾ ਚੁੱਕੀ ਹੈ , ਜਦਕਿ ਪਿਛਲੇ ਸਾਲ ਇਹ ਖਰੀਦ 346.10 ਲੱਖ ਮੀਟ੍ਰਿਕ ਟਨ ਸੀ । ਮੌਜੂਦਾ ਖਰੀਦ ਵਿੱਚ ਪਿਛਲੇ ਸਾਲ ਨਾਲੋਂ 21.93% ਜਿ਼ਆਦਾ ਖਰੀਦ ਹੋਈ ਹੈ । 422.01 ਲੱਖ ਮੀਟ੍ਰਿਕ ਟਨ ਦੀ ਕੁੱਲ ਖਰੀਦ ਵਿੱਚ  202.77 ਲੱਖ ਮੀਟ੍ਰਿਕ ਟਨ ਪੰਜਾਬ ਵਿੱਚੋਂ 30—11—2020 ਤੱਕ ਖਰੀਦ ਸੀਜ਼ਨ ਬੰਦ ਹੋਣ ਤੱਕ ਖਰੀਦੀ ਗਈ ਸੀ , ਜੋ ਦੇਸ਼ ਵਿੱਚ ਕੁੱਲ ਖਰੀਦ ਦਾ 48.05% ਹੈ ।
 


1.JPG

 ਤਕਰੀਬਨ 50.77 ਲੱਖ ਕਿਸਾਨ ਪਹਿਲਾਂ ਹੀ ਖਰੀਫ ਮਾਰਕਿਟਿੰਗ ਸੀਜ਼ਨ ਦੀ ਖਰੀਦ ਦੌਰਾਨ 79,675.58 ਰੁਪਏ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਕੀਮਤ ਦਾ ਲਾਭ ਉਠਾ ਚੁੱਕੇ ਹਨ ।

2.JPG  


ਹੋਰ, ਸੂਬਿਆਂ ਵੱਲੋਂ ਭੇਜੇ ਪ੍ਰਸਤਾਵਾਂ ਦੇ ਅਧਾਰ ਤੇ 51.66 ਲੱਖ ਮੀਟ੍ਰਿਕ ਟਨ ਦਾਲਾਂ ਤੇ ਤੇਲ ਬੀਜ ਖਰੀਦਣ ਦੀ ਮਨਜ਼ੂਰੀ ਖਰੀਫ਼ ਮਾਰਕਿਟਿੰਗ ਸੀਜ਼ਨ 2020 ਲਈ ਤਾਮਿਲਨਾਡੂ , ਕਰਨਾਟਕ , ਮਹਾਰਾਸ਼ਟਰ , ਤੇਲੰਗਾਨਾ , ਗੁਜਰਾਤ , ਹਰਿਆਣਾ , ਉੱਤਰ ਪ੍ਰਦੇਸ਼ , ਉਡੀਸਾ , ਰਾਜਸਥਾਨ ਅਤੇ ਆਂਧਰ ਪ੍ਰਦੇਸ਼ ਸੂਬਿਆਂ ਨੂੰ ਕੀਮਤ ਸਹਿਯੋਗ ਸਕੀਮ (ਪੀ ਐੱਸ ਐੱਸ) ਰਾਹੀਂ ਖਰੀਦ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ । ਹੋਰ ਆਂਧਰ ਪ੍ਰਦੇਸ਼ , ਕਰਨਾਟਕ , ਤਾਮਿਲਨਾਡੂ ਤੇ ਕਰੇਲਾ ਸੂਬਿਆਂ ਨੂੰ 1.23 ਲੱਖ ਮੀਟ੍ਰਿਕ ਟਨ ਕੋਪਰਾ (ਬਾਰ੍ਹਵੀਂ ਫਸਲ) ਦੀ ਖਰੀਦ ਦੀ ਮਨਜ਼ੂਰੀ ਦਿੱਤੀ ਗਈ ਹੈ । ਬਾਕੀ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪੀ ਐੱਸ ਐੱਸ ਤਹਿਤ ਦਾਲਾਂ , ਤੇਲ ਬੀਜ ਅਤੇ ਕੋਪਰਾ ਦੀ ਖਰੀਦ ਲਈ ਭੇਜੇ ਗਏ ਪ੍ਰਸਤਾਵਾਂ ਨੂੰ ਮਿਲਣ ਤੋਂ ਬਾਅਦ ਦਿੱਤੀ ਜਾਵੇਗੀ ਤਾਂ ਜੋ ਇਹਨਾਂ ਫਸਲਾਂ ਦੇ ਐੱਫ ਏ ਕਿਉ ਗਰੇਡ ਦੀ ਖਰੀਦ ਸਾਲ 2020—21 ਲਈ ਸਿੱਧੇ ਰਜਿਸਟਰਡ ਕਿਸਾਨਾਂ ਤੋਂ ਕੀਤੀ ਜਾ ਸਕੇ , ਜੇਕਰ ਨੋਟੀਫਾਈਡ ਵਾਢੀ ਸਮੇਂ ਦੌਰਾਨ ਮਾਰਕੀਟ ਰੇਟ ਘੱਟੋ ਘੱਟ ਸਮਰਥਨ ਮੁੱਲ ਤੋਂ ਹੇਠਾਂ ਜਾਂਦਾ ਹੈ ਤਾਂ ਉਹਨਾਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸੈਂਟਰਲ ਨੋਡਲ ਏਜੰਸੀ ਰਾਹੀਂ ਸੂਬੇ ਵੱਲੋਂ ਨਾਮਜ਼ਦ ਕੀਤੀਆਂ ਖਰੀਦ ਏਜੰਸੀਆਂ ਰਾਹੀਂ ਖਰੀਦ ਕੀਤੀ ਜਾ ਸਕੇ । 21—12—2020 ਤੱਕ ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ 2,09,700.17 ਮੀਟ੍ਰਿਕ ਟਨ ਮੂੰਗ , ਉੜਦ , ਮੂੰਗਫਲੀ ਦੀਆਂ ਫਲੀਆਂ ਅਤੇ ਸੋਆਬੀਨ , ਜਿਹਨਾਂ ਦੀ ਘੱਟੋ ਘੱਟ ਸਮਰਥਨ ਮੁੱਲ ਕੀਮਤ 1,123.62 ਕਰੋੜ ਰੁਪਏ ਬਣਦੀ ਹੈ , ਖਰੀਦੀ ਹੈ । ਇਸ ਨਾਲ ਤਾਮਿਲਨਾਡੂ , ਮਹਾਰਾਸ਼ਟਰ , ਗੁਜਰਾਤ , ਹਰਿਆਣਾ ਅਤੇ ਰਾਜਸਥਾਨ ਦੇ 1,15,432 ਕਰੋੜ ਕਿਸਾਨਾਂ ਨੂੰ ਫਾਇਦਾ ਪਹੁੰਚਿਆ ਹੈ । ਇਸੇ ਤਰ੍ਹਾਂ ਕਰਨਾਟਕ ਅਤੇ ਤਾਮਿਲਨਾਡੂ ਵਿੱਚ ਪਿਛਲੇ ਸਾਲ ਦੇ 293.34 ਮੀਟ੍ਰਿਕ ਟਨ ਕੋਪਰਾ ਦੀ ਖਰੀਦ ਦੇ ਮੁਕਾਬਲੇ 21—12—2020 ਤੱਕ 5,089 ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ ਹੈ , ਜਿਸ ਦਾ ਘੱਟੋ ਘੱਟ ਸਮਰਥਨ ਮੁੱਲ 52.40 ਕਰੋੜ ਰੁਪਏ ਹੈ ਅਤੇ ਇਸ ਨਾਲ 3,961 ਕਿਸਾਨਾਂ ਨੂੰ ਲਾਭ ਹੋਇਆ ਹੈ । ਕੋਪਰਾ ਅਤੇ ਉੜਦ ਦੇ ਮਾਮਲੇ ਵਿੱਚ ਇਹਨਾਂ ਫਸਲਾਂ ਨੂੰ ਪੈਦਾ ਕਰਨ ਵਾਲੇ ਮੁੱਖ ਸੂਬਿਆਂ ਵਿੱਚ ਇਹਨਾਂ ਦੇ ਭਾਅ ਘੱਟੋ ਘੱਟ ਸਮਰਥਨ ਮੁੱਲ ਤੋਂ ਉੱਪਰ ਚੱਲ ਰਹੇ ਹਨ । ਸੰਬੰਧਤ ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਸੂਬਿਆਂ ਦੇ ਫੈਸਲਿਆਂ ਅਨੁਸਾਰ ਮਿਥੀ ਤਰੀਕ ਤੋਂ ਖਰੀਫ ਦੀਆਂ ਦਾਲਾਂ ਅਤੇ ਤੇਲ ਬੀਜ ਫਸਲਾਂ ਸੂਬੇ ਦੀਆਂ ਮੰਡੀਆਂ ਵਿੱਚ ਆਉਣ ਦੇ ਅਧਾਰ ਤੇ ਖਰੀਦ ਪ੍ਰਬੰਧ ਕਰ ਰਹੀਆਂ ਹਨ ।

3.JPG  

ਘੱਟੋ ਘੱਟ ਸਮਰਥਨ ਮੁੱਲ ਅਧੀਨ ਤਹਿਤ ਕਪਾਹ ਦੀ ਖਰੀਦ ਪੰਜਾਬ ਹਰਿਆਣਾ , ਰਾਜਸਥਾਨ , ਮੱਧ ਪ੍ਰਦੇਸ਼ , ਮਹਾਰਾਸ਼ਟਰ , ਗੁਜਰਾਤ , ਤੇਲੰਗਾਨਾ , ਆਂਧਰਾ ਪ੍ਰਦੇਸ਼ , ਉਡੀਸਾ ਤੇ ਕਰਨਾਟਕ ਸੂਬਿਆਂ ਵਿੱਚ ਨਿਰਵਿਘਨ ਜਾਰੀ ਹੈ । 21—12—2020 ਤੱਕ 17,772.90 ਕਰੋੜ ਰੁਪਏ ਮੁੱਲ ਦੀਆਂ 60,69,485 ਕਪਾਹ ਗੰਢਾ ਦੀ ਖਰੀਦ ਕੀਤੀ ਗਈ ਹੈ , ਜਿਸ ਨਾਲ 11,74,689 ਕਿਸਾਨਾਂ ਨੂੰ ਲਾਭ ਮਿਲਿਆ ਹੈ ।

4.JPG  

ਏ ਪੀ ਐੱਸ


(Release ID: 1682758) Visitor Counter : 149