ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਯੋਗਾਸਨ ਨੂੰ ਇੱਕ ਮੁਕਾਬਲੇ ਵਾਲੀ ਖੇਡ ਵਜੋਂ ਰਸਮੀ ਤੌਰ 'ਤੇ ਮਾਨਤਾ

Posted On: 17 DEC 2020 5:40PM by PIB Chandigarh

ਯੋਗਾਸਨ ਇੱਕ ਖੇਡ ਦੇ ਰੂਪ ਵਿੱਚ ਮੁਕਾਬਲੇਬਾਜ਼ੀ ਅਤੇ ਅਨੁਸ਼ਾਸਨੀ ਸਮ੍ਰਿਧੀ ਨੂੰ ਯਕੀਨੀ ਬਣਾਏਗਾ ਅਤੇ ਵਿਸ਼ਵ ਭਰ ਵਿੱਚ ਇਸਦਾ ਪਸਾਰ ਹੋਵੇਗਾ: ਸ਼੍ਰੀ ਸ਼੍ਰੀਪਦ ਨਾਇਕ 

ਯੋਗਾਸਨ ਨੂੰ ਖੇਲੋ ਇੰਡੀਆ, ਕੌਮੀ ਅਤੇ ਯੂਨੀਵਰਸਿਟੀ ਖੇਡਾਂ ਵਿੱਚ ਇੱਕ ਮੁਕਾਬਲੇ ਵਾਲੀ ਖੇਡ ਵਜੋਂ ਪੇਸ਼ ਕੀਤਾ ਜਾਵੇਗਾ: ਸ਼੍ਰੀ ਕਿਰੇਨ ਰਿਜਿਜੂ

ਆਯੂਸ਼ ਮੰਤਰਾਲੇ ਅਤੇ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਨੇ ਕੇਂਦਰੀ ਆਯੂਸ਼ ਰਾਜ ਮੰਤਰੀ (ਆਈਸੀ) ਸ਼੍ਰੀ ਸ਼੍ਰੀਪਦ ਨਾਇਕ ਅਤੇ ਯੁਵਾ ਮਾਮਲਿਆਂ ਅਤੇ ਖੇਡ ਰਾਜ ਮੰਤਰੀ (ਆਈਸੀ) ਸ਼੍ਰੀ ਕਿਰੇਨ ਰਿਜਿਜੂ ਨੇ ਅੱਜ ਨਵੀਂ ਦਿੱਲੀ ਵਿਖੇ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਯੋਗਾਸਨ ਨੂੰ ਇੱਕ ਮੁਕਾਬਲੇ ਵਾਲੀ ਖੇਡ ਵਜੋਂ ਰਸਮੀ ਤੌਰ 'ਤੇ ਮਾਨਤਾ ਦੇਣ ਦਾ ਐਲਾਨ ਕੀਤਾ। 

ਸ੍ਰੀ ਨਾਇਕ ਨੇ ਸੰਬੋਧਨ ਕਰਦਿਆਂ ਯੋਗਾਸਨ ਪ੍ਰਤੀਯੋਗਤਾਵਾਂ ਦੀ ਸ਼ੁਰੂਆਤ ਨੂੰ ਭਾਰਤੀ ਯੋਗ ਪਰੰਪਰਾ ਨਾਲ ਜੋੜਿਆ, ਜਿੱਥੇ ਸਦੀਆਂ ਤੋਂ ਅਜਿਹੀਆਂ ਪ੍ਰਤੀਯੋਗਤਾਵਾਂ ਕਰਵਾਈਆਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮੁਕਾਬਲੇ ਅੱਜ ਵੀ ਕਈ ਪੱਧਰਾਂ ‘ਤੇ ਕਰਵਾਏ ਜਾ ਰਹੇ ਹਨ, ਪਰ ਪ੍ਰਤੀਯੋਗਤਾਵਾਂ ਨੂੰ ਕੌਮੀ ਦਿੱਖ ਦੇਣ ਲਈ ਇੱਕ ਮਜ਼ਬੂਤ ​​ਅਤੇ ਟਿਕਾਊ ਢਾਂਚਾ ਅਜੇ ਉੱਭਰਨਾ ਬਾਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੇ ਯੋਗਾਸਨ ਨੂੰ ਇੱਕ ਮੁਕਾਬਲੇ ਵਾਲੀ ਖੇਡ ਵਜੋਂ ਮਾਨਤਾ ਦੇਣ ਦਾ ਫੈਸਲਾ ਯੋਗ ਸੈਕਟਰ ਦੇ ਹਿੱਤਧਾਰਕਾਂ ਨਾਲ 3-4 ਸਾਲਾਂ ਦੇ ਵਿਸ਼ਾਲ ਸਲਾਹ-ਮਸ਼ਵਰੇ ਤੋਂ ਬਾਅਦ ਕੀਤਾ ਹੈ। ਮੰਤਰੀ ਨੇ ਅੱਗੇ ਕਿਹਾ ਕਿ ਯੋਗਾਸਨ ਯੋਗ ਦਾ ਅਭਿੰਨ ਅਤੇ ਮਹੱਤਵਪੂਰਨ ਹਿੱਸਾ ਹੈ ਜਿਸਦਾ ਸੁਭਾਅ ਮਨੋਵਿਗਿਆਨਕ- ਸਰੀਰਿਕ ਹੈ ਅਤੇ ਫਿਟਨੈੱਸ ਅਤੇ ਆਮ ਤੰਦਰੁਸਤੀ ਵਿੱਚ ਇਸ ਦੀ ਪ੍ਰਭਾਵਸ਼ੀਲਤਾ ਦੁਨੀਆ ਭਰ ਵਿੱਚ ਪ੍ਰਸਿੱਧ ਹੈ। 

ਉਨ੍ਹਾਂ ਅੱਗੇ ਕਿਹਾ ਕਿ “ਯੋਗਾਸਨ ਦਾ ਖੇਡ ਬਣਨਾ ਨਵੀਆਂ ਟੈਕਨਾਲੋਜੀਆਂ ਅਤੇ ਨਵੀਆਂ ਰਣਨੀਤੀਆਂ ਨੂੰ ਵੀ ਅਨੁਸ਼ਾਸਨ ਵਿੱਚ ਸ਼ਾਮਲ ਕਰਨ ਨੂੰ ਯਕੀਨੀ ਬਣਾਏਗਾ, ਜਿਸ ਨਾਲ ਸਾਡੇ ਅਥਲੀਟਾਂ ਅਤੇ ਅਧਿਕਾਰੀਆਂ ਨੂੰ ਇਸ ਖੇਤਰ ਵਿੱਚ ਸਫਲ ਅਤੇ ਵਧੀਆ ਕਰੀਅਰ ਬਣਾਉਣ ਵਿੱਚ ਲਾਭ ਮਿਲੇਗਾ।”

ਸ਼੍ਰੀ ਕਿਰੇਨ ਰਿਜਿਜੂ ਨੇ ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੋਗਾਸਨ ਨੂੰ ਇੱਕ ਖੇਡ ਵਜੋਂ ਮਾਨਤਾ ਮਿਲਣ ਤੋਂ ਬਾਅਦ ਹੋਣ ਵਾਲੇ ਮੁਕਾਬਲੇ ਵਿਸ਼ਵ ਭਰ ਦੇ ਲੋਕਾਂ ਵਿੱਚ ਯੋਗ ਪ੍ਰਤੀ ਰੁਚੀ ਵਧਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਦੋਵੇਂ ਮੰਤਰਾਲੇ ਇੱਕ ਮੁਕਾਬਲੇ ਵਾਲੀ ਖੇਡ ਵਜੋਂ ਯੋਗਾਸਨ ਦੀ ਸਥਾਪਨਾ ਲਈ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਯੋਗਾਸਨ ਨੂੰ ਖੇਲੋ ਇੰਡੀਆ ਅਤੇ ਯੂਨੀਵਰਸਿਟੀ ਖੇਡਾਂ ਵਿੱਚ ਖੇਡ ਅਨੁਸ਼ਾਸਨ ਵਜੋਂ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੇ ਹਾਂ ਅਤੇ ਅਸੀਂ ਇਸ ਨੂੰ ਰਾਸ਼ਟਰੀ ਖੇਡਾਂ ਵਿੱਚ ਵੀ ਸ਼ਾਮਲ ਕਰਾਂਗੇ ਪਰ ਕਿਸੇ ਵੀ ਖੇਡ ਦਾ ਟੀਚਾ ਅਤੇ ਉਦੇਸ਼ ਓਲੰਪਿਕ ਵਿੱਚ ਸ਼ਾਮਲ ਹੋਣਾ ਹੁੰਦਾ ਹੈ ਅਤੇ ਇਹ ਲੰਬੀ ਯਾਤਰਾ ਦੀ ਇੱਕ ਸ਼ੁਰੂਆਤ ਹੈ। ਸ਼੍ਰੀ ਰਿਜਿਜੂ ਨੇ ਇਹ ਵੀ ਕਿਹਾ ਕਿ ਯੋਗਾਸਨ ਇੱਕ ਬਹੁਤ ਹੀ ਸੁੰਦਰ, ਆਕਰਸ਼ਕ ਅਤੇ ਪ੍ਰਸਿੱਧ ਖੇਡ ਬਣਨ ਜਾ ਰਹੀ ਹੈ। 

ਆਯੂਸ਼ ਸਕੱਤਰ ਨੇ ਇੱਕ ਪ੍ਰਸਤੂਤੀ ਦਿੱਤੀ ਅਤੇ ਦੱਸਿਆ ਕਿ ਯੋਗਾਸਨ ਦੇ ਖੇਡ ਅਨੁਸ਼ਾਸ਼ਨ ਵਿੱਚ 4 ਈਵੈਂਟ ਅਤੇ 7 ਸ਼੍ਰੇਣੀਆਂ ਵਿੱਚ 51 ਤਗਮੇ ਹੋਣ ਦੀ ਸੰਭਾਵਨਾ ਹੈ। ਪੁਰਸ਼ ਅਤੇ ਮਹਿਲਾਵਾਂ ਦੋਵਾਂ ਲਈ ਪ੍ਰਸਤਾਵਿਤ ਪ੍ਰੋਗਰਾਮਾਂ ਵਿੱਚ ਰਵਾਇਤੀ ਯੋਗਾਸਨ, ਕਲਾਤਮਕ ਯੋਗਾਸਨ (ਇੱਕ), ਕਲਾਤਮਕ ਯੋਗਾਸਨ (ਜੋੜੀ), ਤਾਲ ਆਧਾਰਿਤ ਯੋਗਾਸਨ (ਜੋੜੀ), ਪ੍ਰਵਾਹ ਮੁਕਤ/ ਸਮੂਹ ਯੋਗਾਸਨ, ਵਿਅਕਤੀਗਤ ਆਲ ਰਾਊਂਡ - ਚੈਂਪੀਅਨਸ਼ਿਪ ਅਤੇ ਟੀਮ ਚੈਂਪੀਅਨਸ਼ਿਪ ਸ਼ਾਮਲ ਹਨ। 

ਸਕੱਤਰ ਨੇ ਇਹ ਵੀ ਦੱਸਿਆ ਕਿ ਹੇਠ ਦਿੱਤੇ ਕਦਮ ਜਾਂ ਗਤੀਵਿਧੀਆਂ ਯੋਜਨਾਬੰਦੀ ਅਤੇ ਯੋਗਾਸਨ ਖੇਡ ਦੇ ਭਵਿੱਖ ਦੇ ਵਿਕਾਸ ਦਾ ਹਿੱਸਾ ਬਣਨਗੀਆਂ:

  1. “ਕੌਮੀ ਵਿਅਕਤੀਗਤ ਯੋਗਾਸਨ ਖੇਡ ਚੈਂਪੀਅਨਸ਼ਿਪ (ਵਰਚੂਅਲ ਜ਼ਰੀਏ) ਦੇ ਨਾਂ 'ਤੇ ਇੱਕ ਪਾਇਲਟ ਯੋਗਾਸਨ ਮੁਕਾਬਲਾ ਸਾਲ 2021 ਦੇ ਸ਼ੁਰੂ ਵਿੱਚ ਕਰਵਾਇਆ ਜਾਵੇਗਾ। 

  2. ਯੋਗਾਸਨ ਖੇਡ ਮੁਕਾਬਲੇ, ਈਵੈਂਟ ਅਤੇ ਪ੍ਰੋਗਰਾਮਾਂ ਦੇ ਸਾਲਾਨਾ ਕੈਲੰਡਰ ਨੂੰ ਜਾਰੀ ਕਰਨਾ। 

  3. ਯੋਗਾਸਨ ਚੈਂਪੀਅਨਸ਼ਿਪ ਲਈ ਸਵੈਚਾਲਤ ਨੰਬਰ ਪ੍ਰਣਾਲੀ ਵਿਕਸਤ ਕਰਨੀ। 

  4. ਕੋਚਾਂ, ਰੈਫਰੀਆਂ, ਜੱਜਾਂ ਅਤੇ ਪ੍ਰਤੀਯੋਗਤਾਵਾਂ ਦੇ ਡਾਇਰੈਕਟਰਾਂ ਲਈ ਕੋਰਸ। 

  5. ਖਿਡਾਰੀਆਂ ਲਈ ਕੋਚਿੰਗ ਕੈਂਪ। 

  6. ਯੋਗਾਸਾਨ ਐਥਲੀਟਾਂ ਵਿੱਚ ਖੇਡ ਸਿਤਾਰੇ ਬਣਾਉਣ ਲਈ ਪੇਸ਼ਕਾਰਾਂ, ਮਾਹਿਰਾਂ ਅਤੇ ਅਭਿਆਸਕਾਰਾਂ ਲਈ ਆਪਣੇ ਪੇਸ਼ੇ ਅਤੇ ਸਮਾਜਿਕ ਰੁਤਬੇ ਨੂੰ ਯਕੀਨੀ ਬਣਾਉਣ ਲਈ ਯੋਗਾਸਾਨ ਲੀਗ ਦੀ ਸ਼ੁਰੂਆਤ ਕਰਨੀ। 

  7. ਕੌਮੀ ਖੇਡਾਂ, ਖੇਲੋ ਇੰਡੀਆ ਅਤੇ ਅੰਤਰਰਾਸ਼ਟਰੀ ਖੇਡ ਸਮਾਗਮਾਂ ਵਿੱਚ ਯੋਗਾਸਨ ਨੂੰ ਖੇਡ ਅਨੁਸ਼ਾਸਨ ਵਜੋਂ ਪੇਸ਼ ਕਰਨਾ। 

  8. ਯੋਗਾਸਾਨ ਐਥਲੀਟਾਂ ਲਈ ਨੌਕਰੀਆਂ ਦੇ ਮੌਕੇ ਪੈਦਾ ਕਰਨ ਲਈ ਕਦਮ ਚੁੱਕਣੇ। 

 

ਪੇਸ਼ਕਾਰੀ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

***

***

RJ/SK


(Release ID: 1681577) ਵਿਜ਼ੀਟਰ ਕਾਊਂਟਰ : 115